ਧਨ ਰਾਸ਼ੀ ਵਾਲੇ ਲੋਕ ਖਾਣ-ਪੀਣ ਅਤੇ ਮੌਸਮ ਦਾ ਰੱਖਣ ਧਿਆਨ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

03/21/2024 2:41:11 AM

ਮੇਖ : ਮਜ਼ਬੂਤ ਸਿਤਾਰੇ ਕਰ ਕੇ ਆਪ ਦਾ ਕੋਈ ਉਲਝਿਆ-ਰੁਕਿਆ ਅਤੇ ਪੇਚੀਦਾ ਬਣਿਆ ਕੋਈ ਜਾਇਦਾਦੀ ਕੰਮ ਸੁਲਝ ਸਕਦਾ ਹੈ, ਇੱਜ਼ਤਮਾਣ ਦੀ ਪ੍ਰਾਪਤੀ।

ਬ੍ਰਿਖ : ਆਪ ਹਿੰਮਤੀ ਅਤੇ ਉਤਸ਼ਾਹੀ ਬਣੇ ਰਹੋਗੇ, ਕੰਮਕਾਜੀ ਤੌਰ ’ਤੇ ਵੀ ਐਕਟਿਵ ਰਹੋਗੇ, ਕੰਮਕਾਜੀ ਭੱਜਦੌੜ ਅਤੇ ਵਿਅਸਤਾ ਚੰਗਾ ਨਤੀਜਾ ਦੇਵੇਗੀ।

ਮਿਥੁਨ : ਇੰਪੋਰਟ-ਐਕਸਪੋਰਟ ਅਤੇ ਮੈਨ ਪਾਵਰ ਬਾਹਰ ਭਿਜਵਾਉਣ ਦਾ ਕੰਮ ਧੰਦਾ ਕਰਨ ਵਾਲੇ ਲੋਕਾਂ ਨੂੰ ਆਪਣੀ ਕੰਮਕਾਜੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ।

ਕਰਕ : ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਅਤੇ ਇੱਜ਼ਤਮਾਣ ਵਧੇਗਾ, ਚੰਚਲ ਹੁੰਦੇ ਆਪਣੇ ਮਨ ’ਤੇ ਵੀ ਕਾਬੂ ਰੱਖਣਾ ਸਹੀ ਰਹੇਗਾ, ਸ਼ੁੱਭ ਕੰਮਾਂ ’ਚ ਧਿਆਨ।

ਸਿੰਘ : ਖਰਚਿਆਂ  ਦਾ ਜ਼ੋਰ ਪਰ ਜ਼ਿਆਦਾਤਰ ਖਰਚ ਜਾਇਜ਼ ਕੰਮਾਂ ’ਤੇ ਹੀ ਹੋਵੇਗਾ, ਉਧਾਰੀ ’ਚ ਨਾ ਫਸੋ, ਧਿਆਨ ਰੱਖੋ ਕਿ ਆਪ ਦੀ ਪੇਮੈਂਟ ਕਿਧਰੇ ਫਸ ਨਾ ਜਾਵੇ।

ਕੰਨਿਆ : ਸਮੁੰਦਰੀ ਅਤੇ ਪੈਟ੍ਰੋਲੀਅਮ ਉਤਪਾਦਾਂ, ਰੰਗ ਰੋਗਨ, ਟੂਰਿਜ਼ਮ, ਕੰਸਲਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਤੁਲਾ : ਕਿਸੇ ਅਫਸਰ ਦੇ ਸਾਫਟ ਰੁਖ ਕਰ ਕੇ ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਵੱਡੀ ਮਦਦ ਮਿਲ ਸਕਦੀ ਹੈ, ਕਾਰੋਬਾਰੀ ਦਸ਼ਾ ਚੰਗੀ।

ਬ੍ਰਿਸ਼ਚਕ : ਯਤਨ ਕਰਨ ’ਤੇ ਆਪ ਦੀ ਕਿਸੇ ਸਕੀਮ ’ਚ ਪੇਸ਼ ਆ ਰਹੀ ਕੋਈ ਰੁਕਾਵਟ, ਮੁਸ਼ਕਲ ਹਟੇਗੀ, ਮਜ਼ਬੂਤ ਸਿਤਾਰਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ।

ਧਨ : ਪੇਟ ਦਾ ਧਿਆਨ ਰੱਖੋ, ਬਦਪਰਹੇਜ਼ੀ ਤੋਂ ਵੀ ਬਚੋ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਅਪਸੈੱਟ ਰੱਖ ਸਕਦਾ ਹੈ, ਨੁਕਸਾਨ ਦਾ ਡਰ।

ਮਕਰ : ਕੰਮਕਾਜ ਦੀ ਦਸ਼ਾ ਚੰਗੀ, ਫੈਮਿਲੀ ਫਰੰਟ ’ਤੇ ਮਿਠਾਸ, ਤਾਲਮੇਲ  ਸਦਭਾਅ ਬਣਿਆ ਰਹੇਗਾ, ਜਨਰਲ ਤੌਰ ’ਤੇ ਆਪ ਦੀ ਪੈਠ, ਛਾਪ ਬਣੀ ਰਹੇਗੀ।

ਕੁੰਭ : ਵੈਰ-ਵਿਰੋਧ ਕਰ ਕੇ ਵੀ ਆਪ ਮਾਨਸਿਕ ਤੌਰ ’ਤੇ ਦੁਖੀ ਅਤੇ ਅਪਸੈੱਟ ਰਹੋਗੇ, ਸਫਰ ਵੀ ਨੁਕਸਾਨ ਵਾਲਾ ਹੋ ਸਕਦਾ ਹੈ, ਸੁਚੇਤ ਰਹੋ।

ਮੀਨ : ਯਤਨ ਕਰਨ ’ਤੇ ਆਪ ਦੀ ਪਲਾਨਿੰਗ ਪ੍ਰੋਗਰਾਮਿੰਗ ’ਚ ਕੋਈ ਵੀ ਰੁਕਾਵਟ ਮੁਸ਼ਕਲ ਹਟੇਗੀ, ਸ਼ਤਰੂ ਆਪ ਦੇ ਸਾਹਮਣੇ ਟਿਕ ਨਾ ਸਕਣਗੇ, ਤੇਜ ਪ੍ਰਭਾਵ ਬਣਿਆ ਰਹੇਗਾ।

21 ਮਾਰਚ 2024, ਵੀਰਵਾਰ

ਫੱਗਣ ਸੁਦੀ ਤਿੱਥੀ ਦੁਆਦਸ਼ੀ (21-22 ਮੱਧ ਰਾਤ 4.45 ਤੱਕ) ਅਤੇ ਮਗਰੋਂ ਤਿੱਥੀ ਤਰੋਦਸ਼ੀ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ                      ਮੀਨ ’ਚ

ਚੰਦਰਮਾ                  ਕਰਕ ’ਚ 

ਮੰਗਲ                    ਕੁੰਭ ’ਚ

ਬੁੱਧ                       ਮੀਨ ’ਚ

ਗੁਰੂ                       ਮੇਖ ’ਚ

ਸ਼ੁੱਕਰ                     ਕੁੰਭ ’ਚ

ਸ਼ਨੀ                      ਕੁੰਭ ’ਚ

ਰਾਹੂ                     ਮੀਨ ’ਚ

ਕੇਤੂ                     ਕੰਨਿਆ ’ਚ 

ਬਿਕ੍ਰਮੀ ਸੰਮਤ : 2080, ਚੇਤ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ: 1945, ਮਿਤੀ : 1(ਫੱਗਣ), ਹਿਜਰੀ ਸਾਲ 1445, ਮਹੀਨਾ : ਰਮਜ਼ਾਨ, ਤਰੀਕ : 10, ਸੂਰਜ ਉਦੇ ਸਵੇਰੇ 6.34 ਵਜੇ, ਸੂਰਜ ਅਸਤ ਸ਼ਾਮ 6.36 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਲੇਖਾ (21-22 ਮੱਧ ਰਾਤ 1.27 ਤਕ) ਅਤੇ ਮਗਰੋਂ ਨਕਸ਼ੱਤਰ ਮੱਘਾ, ਯੋਗ : ਸੁਕਰਮਾ (ਸ਼ਾਮ 5.42 ਤਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਕਰਕ ਰਾਸ਼ੀ ’ਤੇ (21-22 ਮੱਧ ਰਾਤ 1.27 ਤਕ) ਅਤੇ ਮਗਰੋਂ ਸਿੰਘ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, 21-22 ਮੱਧ ਰਾਤ 1.27 ਤਕ ਜੰਮੇ ਬੱਚੇ ਨੂੰ ਅਸ਼ਲੇਖਾ ਨਕੱਸ਼ਤਰ ਦੀ ਅਤੇ ਮਗਰੋਂ ਮੱਘਾ ਨਕੱਸ਼ਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਓਹਾਰ : ਗੋਵਿੰਦ ਦੁਆਦਸ਼ੀ, ਰਾਸ਼ਟਰੀ ਸ਼ਕ ਸੰਮਤ 1946 ਅਤੇ ਰਾਸ਼ਟਰੀ ਸ਼ਕ ਚੇਤ ਮਹੀਨਾ ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


Harpreet SIngh

Content Editor

Related News