ਬ੍ਰਿਖ ਰਾਸ਼ੀ ਵਾਲਿਆਂ ਦਾ ਸਿਤਾਰਾ ਧਨ ਲਾਭ ਲਈ ਚੰਗਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

02/13/2024 6:04:59 AM

ਮੇਖ : ਸਿਤਾਰਾ ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਪੇਮੈਂਟ ਨੂੰ ਕਿਸੇ ਹੇਠ ਫਸਾਉਣ ਵਾਲਾ, ਇਸ ਲਈ ਜਨਰਲ ਡੀਲਿੰਗ ’ਚ ਸੁਚੇਤ ਰਹੋ।

ਬ੍ਰਿਖ : ਸਿਤਾਰਾ ਧਨ ਲਾਭ ਲਈ ਚੰਗਾ, ਕਾਰੋਬਾਰੀ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕੰਮਕਾਜੀ ਟੂਰਿੰਗ ਵੀ ਫਰੂਟਫੁਲ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਮਿਥੁਨ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਅਫਸਰਾਂ ਅਤੇ ਵੱਡੇ ਲੋਕਾਂ ’ਚ ਆਪ ਦੀ ਲਿਹਾਜ਼ਦਾਰੀ ਬਣੀ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਕਰਕ : ਅਣਮੰਨੇ ਮਨ ਨਾਲ ਜੇ ਕਿਸੇ ਪਲਾਨਿੰਗ ਲਈ ਯਤਨ ਕਰੋਗੇ ਤਾਂ ਨਤੀਜਾ ਜ਼ਿਆਦਾ ਉਤਸ਼ਾਹ ਵਾਲਾ ਨਾ ਮਿਲੇਗਾ, ਤੇਜ਼ ਪ੍ਰਭਾਵ, ਦਬਦਬਾ ਬਣਿਆ ਰਹੇਗਾ।

ਸਿੰਘ : ਸਿਤਾਰਾ ਪੇਟ ਲਈ ਕਮਜ਼ੋਰ, ਇਸ ਲਈ ਖਾਣ-ਪੀਣ ’ਚ ਉਨ੍ਹਾਂ ਵਸਤਾਂ ਦੀ ਵਰਤੋਂ ਪਰਹੇਜ਼ ਨਾਲ ਕਰੋ, ਜਿਹੜੀਆਂ ਸਿਹਤ ਨੂੰ ਸੂਟ ਨਾ ਕਰਦੀਆਂ ਹੋਣ।

ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦਾ ਲਿਹਾਜ਼ ਕਰਨਗੇ।

ਤੁਲਾ : ਕਮਜ਼ੋਰ ਮਨੋਬਲ ਅਤੇ ਡਿਸਟਰਬ ਜਾਂ ਅਸ਼ਾਂਤ ਮਨ ਕਰ ਕੇ ਆਪ ਕਿਸੇ ਵੀ ਕੰਮ ਲਈ ਪੂਰੇ ਦਿਲ ਨਾਲ ਯਤਨ ਨਾ ਕਰ ਸਕੋਗੇ।

ਬ੍ਰਿਸ਼ਚਕ : ਜਨਰਲ ਸਿਤਾਰਾ ਮਜ਼ਬੂਤ, ਜਿਹੜਾ ਆਪ ਨੂੰ ਹਰ ਮੋਰਚੇ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਵਿਰੋਧੀ ਵੀ ਆਪ ਅੱਗੇ ਠਹਿਰ ਨਾ ਸਕਣਗੇ।

ਧਨ : ਕਿਸੇ ਜਾਇਦਾਦੀ ਕੰਮ ਲਈ ਆਪ ਦਾ ਯਤਨ ਸ਼ਾਇਦ ਉਮੀਦ ਮੁਤਾਬਿਕ ਨਤੀਜਾ ਨਾ ਦੇਵੇਗਾ, ਉਂਝ ਆਪ ਹਿੰਮਤੀ- ਉਤਸ਼ਾਹੀ- ਐਕਟਿਵ ਬਣੇ ਰਹੋਗੇ।

ਮਕਰ : ਕੰਮਕਾਜੀ ਭੱਜ-ਦੌੜ ਅਤੇ ਵਿਅਸਤਤਾ ਬਣੀ ਰਹੇਗੀ, ਸੱਜਣ-ਮਿੱਤਰ ’ਤੇ ਭਰੋਸਾ ਕਰ ਲੈਣਾ ਸਹੀ ਰਹੇਗਾ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਕੁੰਭ : ਟੀਚਿੰਗ, ਕੋਚਿੰਗ, ਸਟੇਸ਼ਨਰੀ, ਪ੍ਰਿੰਟਿੰਗ, ਪਬਲੀਸ਼ਿੰਗ, ਟੂਰਿਜ਼ਮ, ਕੰਲਸਟੈਂਸੀ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਜ਼ਰੂਰੀ ਹੋਵੇਗਾ।

13 ਫਰਵਰੀ 2024, ਮੰਗਲਵਾਰ

ਮਾਘ ਸੁਦੀ ਤਿੱਥੀ ਚੌਥ (ਬਾਅਦ ਦੁਪਹਿਰ 2.43 ਤੱਕ) ਅਤੇ ਮਗਰੋਂ ਤਿੱਥੀ ਪੰਚਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ      ਮਕਰ ’ਚ 

ਚੰਦਰਮਾ     ਮੀਨ ’ਚ  

ਮੰਗਲ     ਮਕਰ ’ਚ

ਬੁੱਧ      ਮਕਰ ’ਚ

ਗੁਰੂ      ਮੇਖ ’ਚ 

ਸ਼ੁੱਕਰ    ਮਕਰ ’ਚ

ਸ਼ਨੀ    ਕੁੰਭ ’ਚ

ਰਾਹੂ     ਮੀਨ ’ਚ                                                     

ਕੇਤੂ     ਕੰਨਿਆ ’ਚ  

ਬਿਕ੍ਰਮੀ ਸੰਮਤ : 2080, ਫੱਗਣ ਪ੍ਰਵਿਸ਼ਟੇ 1, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 24 (ਮਾਘ), ਹਿਜਰੀ ਸਾਲ 1445, ਮਹੀਨਾ : ਸ਼ਾਬਾਨ, ਤਰੀਕ : 2, ਸੂਰਜ ਉਦੇ ਸਵੇਰੇ 7.16 ਵਜੇ, ਸੂਰਜ ਅਸਤ ਸ਼ਾਮ 6.09 ਵਜੇ (ਜਲੰਧਰ ਟਾਈਮ), ਨਕਸ਼ੱਤਰ: ਉੱਤਰਾ ਭਾਦਰਪਦ (ਦੁਪਹਿਰ 12.36 ਤੱਕ) ਅਤੇ ਮਗਰੋਂ ਨਕਸ਼ੱਤਰ ਰੇਵਤੀ, ਯੋਗ: ਸਾਧਿਯ (ਰਾਤ 11.05 ਤੱਕ)ਅਤੇ ਮਗਰੋਂ ਯੋਗ ਸ਼ੁੱਭ, ਚੰਦਰਮਾ: ਮੀਨ ਰਾਸ਼ੀ ’ਤੇ (ਪੂਰਾ ਦਿਨ ਰਾਤ), ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ), ਦੁਪਹਿਰ 12.36 ਤੋਂ ਬਾਅਦ ਜੰਮੇ ਬੱਚੇ ਨੂੰ ਰੇਵਤੀ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਬਾਅਦ ਦੁਪਹਿਰ 2.43 ਤੱਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਬਿਕ੍ਰਮੀ ਫੱਗਣ ਸੰਕ੍ਰਾਂਤੀ, ਸੂਰਜ ਬਾਅਦ ਦੁਪਹਿਰ 3.43 (ਜਲੰਧਰ ਟਾਈਮ) ’ਤੇ ਕੁੰਭ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਸ਼੍ਰੀ ਸਿੱਧੀ ਵਿਨਾਇਕ ਚੌਥ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Anmol Tagra

Content Editor

Related News