ਬ੍ਰਿਖ ਤੇ ਮਕਰ ਰਾਸ਼ੀ ਵਾਲਿਆਂ ਦਾ ਆਰਥਿਕ ਸਿਤਾਰਾ ਲਾਭ ਵਾਲਾ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

Monday, Feb 05, 2024 - 03:06 AM (IST)

ਬ੍ਰਿਖ ਤੇ ਮਕਰ ਰਾਸ਼ੀ ਵਾਲਿਆਂ ਦਾ ਆਰਥਿਕ ਸਿਤਾਰਾ ਲਾਭ ਵਾਲਾ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

ਮੇਖ : ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ’ਚ ਕੁਝ ਖਰਾਬੀ ਬਣੀ ਰਹੇਗੀ, ਨੁਕਸਾਨ ਪ੍ਰੇਸ਼ਾਨੀ ਦਾ ਡਰ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।

ਬ੍ਰਿਖ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਅਨਮਨੇ ਮਨ ਨਾਲ ਕੋਈ ਕੋਸ਼ਿਸ਼ ਨਾ ਕਰੋ ਪਰ ਦੋਵੇਂ ਪਤੀ-ਪਤਨੀ ਇਕ-ਦੂਜੇ ਨਾਲ ਕੁਝ ਨਾਰਾਜ਼-ਨਾਰਾਜ਼ ਦਿਸਣਗੇ।

ਮਿਥੁਨ : ਕਮਜ਼ੋਰ ਮਨੋਬਲ ਅਤੇ ਉਖੜੇ-ਉਖੜੇ ਮਨ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਕਰ ਸਕੋਗੇ, ਕੋਈ ਨਾ ਕੋਈ ਪ੍ਰੇਸ਼ਾਨ ਵੀ ਲੱਗੀ ਰਹੇਗੀ।

ਕਰਕ : ਸੰਤਾਨ ਦਾ ਰੁਖ ਕੁਝ ਨਾਰਾਜ਼ਗੀ ਅਤੇ ਨਾ ਮਿਲ-ਵਰਤਣ ਵਾਲਾ ਰਹਿ ਸਕਦਾ ਹੈ, ਇਸ ਲਈ ਉਸ ’ਤੇ ਜ਼ਿਆਦਾ ਉਮੀਦ ਨਾ ਰੱਖੋ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਸਿੰਘ : ਪ੍ਰਾਪਰਟੀ ਦੇ ਕਿਸੇ ਕੰਮ ਲਈ, ਕੋਈ ਯਤਨ ਨਾ ਕਰਨਾ ਸਹੀ ਰਹੇਗਾ, ਕਿਉਂਕਿ ਆਪ ਦੀ ਕਿਸੇ ਵੀ ਕੋਸ਼ਿਸ਼ ਦੇ ਸਿਰੇ ਚੜ੍ਹਨ ਦੀ ਆਸ ਨਾ ਹੋਵੇਗੀ।

ਕੰਨਿਆ : ਕੰਮਕਾਜੀ ਸਾਥੀ ਨਾ ਤਾਂ ਸਹਿਯੋਗ ਦੇਣਗੇ ਅਤੇ ਨਾ ਹੀ ਆਪ ਦੀ ਕਿਸੇ ਗਲ ਨੂੰ ਧਿਆਨ ਨਾਲ ਸੁਣਨਗੇ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਤੁਲਾ :  ਕਾਰੋਬਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਕਿਸੇ ਵੀ ਕਾਰੋਬਾਰੀ ਯਤਨ ਨੂੰ ਹੱਥ ’ਚ ਨਾ ਲਓ, ਧਨ ਦਾ ਨਿਕਾਸ ਬਣਿਆ ਰਹੇਗਾ।

ਬ੍ਰਿਸ਼ਚਕ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਵੈਸੇ ਰੇਸ਼ਾ, ਨਜ਼ਲਾ, ਜੁਕਾਮ ਦੀ ਸ਼ਿਕਾਇਤ ਰਹਿ ਸਕਦੀ ਹੈ, ਇਸ ਲਈ ਠੰਡੀਆਂ ਵਸਤਾਂ ਦੀ ਵਰਤੋਂ ਧਿਆਨ ਨਾਲ ਕਰੋ।

ਧਨ : ਲੈਣ-ਦੇਣ ਅਤੇ ਲਿਖਣ-ਪੜ੍ਹਨ ਦਾ ਕੰਮ ਪੂਰੀ ਤਰ੍ਹਾਂ ਸੁਚੇਤ ਰਹਿ ਕੇ ਕਰੋ, ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਫਸ ਨਾ ਜਾਵੇ।

ਮਕਰ : ਸਿਤਾਰਾ ਆਮਦਨ ਵਾਲਾ, ਕਾਰੋਬਾਰੀ ਟੂਰਿੰਗ ਲਾਭਕਾਰੀ ਰਹੇਗੀ, ਕੰਮਕਾਜੀ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ।

ਕੁੰਭ : ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ, ਇਸ ਲਈ ਆਪ ਦਾ ਕੋਈ ਵੀ ਯਤਨ ਜਾਂ ਪ੍ਰੋਗਰਾਮ ਅੱਗੇ ਨਾ ਵਧ ਸਕੇਗਾ, ਮਨ ਵੀ ਡਿਸਟਰਬ ਰਹੇਗਾ।

ਮੀਨ : ਮਨੋਬਲ ’ਚ ਟੁੱਟਣ ਦਾ ਰੁਝਾਣ, ਮਨ ਅਤੇ ਸੋਚ ਵੀ ਡਾਂਵਾਡੋਲ ਰਹੇਗੀ, ਧਿਆਨ ਰੱਖੋ ਕਿ ਕੋਈ ਬਣਿਆ-ਬਣਾਇਆ ਕੰਮ ਉਖੜ-ਵਿਗੜ ਨਾ ਜਾਵੇ।

5 ਫਰਵਰੀ 2024, ਸੋਮਵਾਰ
ਮਾਘ ਵਦੀ ਤਿਥੀ ਦਸਮੀ (ਸ਼ਾਮ 5.25 ਤੱਕ) ਅਤੇ ਮਗਰੋਂ ਤਿਥੀ ਇਕਾਦਸ਼ੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ                  ਮਕਰ ’ਚ 
ਚੰਦਰਮਾ              ਬ੍ਰਿਸ਼ਚਕ ’ਚ  
ਮੰਗਲ                ਧਨ ’ਚ
ਬੁੱਧ                    ਮਕਰ ’ਚ
ਗੁਰੂ                   ਮੇਖ ’ਚ 
ਸ਼ੁੱਕਰ                 ਧਨ ’ਚ
ਸ਼ਨੀ                  ਕੁੰਭ ’ਚ
ਰਾਹੂ                  ਮੀਨ ’ਚ                                                     
ਕੇਤੂ                  ਕੰਨਿਆ ’ਚ  
ਬਿਕ੍ਰਮੀ ਸੰਮਤ : 2080, ਮਾਘ ਪ੍ਰਵਿਸ਼ਟੇ 23, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 16 (ਮਾਘ), ਹਿਜਰੀ ਸਾਲ 1445, ਮਹੀਨਾ : ਰਜਬ, ਤਰੀਕ : 24, ਸੂਰਜ ਉਦੇ ਸਵੇਰੇ 7.22 ਵਜੇ, ਸੂਰਜ ਅਸਤ ਸ਼ਾਮ 6.02 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਨੁਰਾਧਾ (ਸਵੇੇੇੇਰੇ 7.54 ਤਕ) ਅਤੇ ਮਗਰੋਂ ਨਕਸ਼ੱਤਰ ਜੇਸ਼ਠਾ, ਯੋਗ : ਧਰੁਵ (ਸਵੇੇਰੇ 10.52 ਤਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਰਾਤ), ਸਵੇਰੇ 7.54 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕੱਸ਼ਤਰ ਦੀ ਪੂਜਾ ਲੱਗੇਗੀ, ਭਦਰਾ ਰਹੇਗੀ (ਸ਼ਾਮ 5.25 ਤਕ) ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ, ਦਿਸ਼ਾ ਲਈ ਰਾਹੂ ਕਾਲ : ਸਵੇੇਰੇ ਸਾਢੇ ਸੱਤ ਤੋਂ ਨੌਂ ਵਜੇ ਤਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Harpreet SIngh

Content Editor

Related News