ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਨੁਕਸਾਨ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Sunday, Oct 22, 2023 - 02:00 AM (IST)

ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਨੁਕਸਾਨ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਮੇਖ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ,ਵੱਡੇ ਲੋਕਾਂ ਦੇ ਰੁਖ ’ਚ ਨਰਮੀ ਕਰ ਕੇ ਆਪ ਦੀ ਦਨਦਨਾਹਟ ਵਧੇਗੀ, ਸ਼ਤਰੂ ਕਮਜ਼ੋਰ ਰਹਿਣਗੇ। 

ਬ੍ਰਿਖ : ਯਤਨ ਕਰਨ ’ਤੇ ਆਪ ਨੂੰ ਆਪਣੀ ਪਲਾਨਿੰਗ ਨੂੰ ਅੱਗੇ ਵਧਾਉਣ ’ਚ ਸਫਲਤਾ ਮਿਲੇਗੀ, ਆਪ ਦੀ ਹਰ ਕੰਮ ਨੂੰ ਉਸ ਦੇ ਟਾਰਗੈੱਟ ਤੱਕ ਲਿਜਾਣ ਦੀ ਰੁਚੀ ਰਹੇਗੀ। 

ਮਿਥੁਨ : ਸਿਹਤ ਦੇ ਮਾਮਲੇ ’ਚ ਸੁਚੇਤ ਰਹਿਣਾ ਅਤੇ ਹਰ ਕੰਮ ਨੂੰ ਪੂਰੇ ਧਿਆਨ ਨਾਲ ਨਿਪਟਾਉਣਾ ਸਹੀ ਰਹੇਗਾ, ਵੈਸੇ ਜਨਰਲ ਹਾਲਾਤ ਅਨੁਕੂਲ ਚੱਲਣਗੇ। 

ਕਰਕ : ਵਪਾਰ ਕੰਮਕਾਜ ਦੀ ਦਸ਼ਾ ਚੰਗੀ, ਯਤਨ ਕਰਨ ’ਤੇ ਕਿਸੇ ਉਲਝੇ ਰੁਕੇ ਕੰਮ ’ਚੋਂ ਕੋਈ ਪੇਚੀਦਗੀ ਹਟੇਗੀ, ਫੈਮਿਲੀ ਫ੍ਰੰਟ ’ਤੇ ਪੈਠ-ਧਾਕ ਬਣੀ ਰਹੇਗੀ। 

ਧਨ : ਲੋਹਾ, ਲੋਹਾ-ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਆਂ, ਸਰੀਆ, ਹਾਰਡ-ਵੇਅਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ। 

ਮਕਰ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ, ਮਨੋਰਥਾਂ, ਉਦੇਸ਼ਾਂ ’ਚ ਸਫਲਤਾ ਮਿਲੇਗੀ ਪਰ ਕਿਸੇ ਸਰਕਾਰੀ ਕੰਮ ਨੂੰ ਲੈ ਕੇ ਮਨ ਕੁਝ ਡਾਵਾਂਡੋਲ ਰਹੇਗਾ। 

ਕੁੰਭ : ਸਿਤਾਰਾ ਨੁਕਸਾਨ ਵਾਲਾ, ਇਸ ਲਈ ਲੈਣ-ਦੇਣ  ਅਤੇ ਲਿਖਣ-ਪੜ੍ਹਨ ਦੇ ਕੰਮ ਸੁਚੇਤ ਰਹਿ ਕੇ ਕਰੋ ਤਾਂ ਕਿ ਆਪ ਸਾਹਮਣੇ ਵਾਲੇ ਦੇ ਚੱਕਰ ’ਚ ਨਾ ਫੱਸ ਜਾਓ। 

ਮੀਨ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕਿਸੇ ਨਾ ਕਿਸੇ ਕੰਮਕਾਜੀ ਮੁਸ਼ਕਲ ਨੂੰ ਹਟਾਉਣ ਵਾਲਾ, ਮਾਣ–ਯਸ਼ ਦੀ ਪ੍ਰਾਪਤੀ।

22 ਅਕਤੂਬਰ 2023, ਐਤਵਾਰ

ਅੱਸੂ ਸੁਦੀ ਤਿਥੀ ਅਸ਼ਟਮੀ (ਰਾਤ 8 ਵਜੇ ਤੱਕ) ਅਤੇ ਮਗਰੋਂ ਤਿੱਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ      ਤੁਲਾ ’ਚ 

ਚੰਦਰਮਾ   ਮਕਰ ’ਚ 

ਮੰਗਲ     ਤੁਲਾ ’ਚ

ਬੁੱਧ      ਤੁਲਾ ’ਚ

ਗੁਰੂ     ਮੇਖ ’ਚ 

ਸ਼ੁੱਕਰ   ਸਿੰਘ ’ਚ

ਸ਼ਨੀ    ਕੁੰਭ ’ਚ

ਰਾਹੂ    ਮੇਖ ’ਚ                                                     

ਕੇਤੂ    ਤੁਲਾ ’ਚ  

ਬਿਕ੍ਰਮੀ ਸੰਮਤ : 2080, ਕੱਤਕ ਪ੍ਰਵਿਸ਼ਟੇ 6, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 30 (ਅੱਸੂ),ਹਿਜਰੀ ਸਾਲ 1445, ਮਹੀਨਾ : ਰਬਿ-ਉਲ ਸਾਨੀ, ਤਰੀਕ : 6, ਸੂਰਜ ਉਦੇ ਸਵੇਰੇ 6.39 ਵਜੇ, ਸੂਰਜ ਅਸਤ ਸ਼ਾਮ 5.45 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਖਾੜਾ (ਸ਼ਾਮ 6.44 ਤੱਕ) ਅਤੇ ਮਗਰੋਂ ਨਕਸ਼ੱਤਰ ਸ਼੍ਰਵਣ, ਯੋਗ : ਧ੍ਰਿਤੀ (ਰਾਤ 9.52 ਤੱਕ ਅਤੇ ਮਗਰੋਂ ਯੋਗ ਸ਼ੂਲ, ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਰਹੇਗੀ (ਸਵੇਰੇ 8.58 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ।  ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਦੁਰਗਾ ਅਸ਼ਟਮੀ, ਮਹਾ ਅਸ਼ਟਮੀ, ਸਰਸਵਤੀ ਬਲਿਦਾਨ, ਸਰਸਵਤੀ ਵਿਸਰਜਨ (ਸ਼੍ਰਵਣ ਨਕਸ਼ੱਤਰ ’ਚ), ਸ਼੍ਰੀ ਰਾਮ ਤੀਰਥ ਜਯੰਤੀ, ਮੇਲਾ ਤਾਰਾ ਦੇਵੀ, ਮੇਲਾ ਜਵਾਲਾ ਮੁਖੀ, ਮੇਲਾ ਸ਼ੀਤਲਾ ਮਾਤਾ (ਕਾਂਗੜਾ)। 

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


author

Anmol Tagra

Content Editor

Related News