ਬ੍ਰਿਖ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Thursday, Oct 19, 2023 - 04:25 AM (IST)
ਮੇਖ : ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਵਾਲਾ, ਇਸ ਲਈ ਖਾਣਾ-ਪੀਣਾ ਪਰਹੇਜ਼ ਨਾਲ ਕਰੋ, ਕਿਸੇ ’ਤੇ ਜ਼ਰੂਰਤ ਤੋਂ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਚਾਹੀਦਾ।
ਬ੍ਰਿਖ : ਕਾਰੋਬਾਰੀ ਦਸ਼ਾ ਚੰਗੀ, ਕੋਈ ਵੀ ਕੰਮ ਡਾਵਾਂਡੋਲ ਮਨ ਨਾਲ ਨਹੀਂ ਕਰਨਾ ਸਹੀ ਰਹੇਗਾ, ਦੋਵੇਂ ਪਤੀ-ਪਤਨੀ ਇਕ-ਦੂਜੇ ਨਾਲ ਨਾਰਾਜ਼ ਦਿਸ ਸਕਦੇ ਹਨ।
ਮਿਥੁਨ : ਜਿਹੜੇ ਲੋਕਾਂ ਦਾ ਆਪ ਨੇ ਕਦੀ ਕੁਝ ਵਿਗਾੜਿਆ ਨਾ ਹੋਵੇਗਾ, ਉਹ ਵੀ ਆਪ ਦੇ ਵਿਰੋਧ ’ਚ ਨਜ਼ਰ ਆਉਣਗੇ, ਇਸ ਲਈ ਪੂਰੀ ਤਰ੍ਹਾਂ ਅਲਰਟ ਰਹਿਣਾ ਸਹੀ ਰਹੇਗਾ।
ਕਰਕ : ਸੰਤਾਨ ਪੂਰੀ ਤਰ੍ਹਾਂ ਕੋ-ਆਪ੍ਰੇਟਿਵ ਨਾ ਕਰੇਗੀ, ਧਿਆਨ ਰੱਖੋ ਕਿ ਮਨ ’ਤੇ ਪ੍ਰਭਾਵੀ ਰਹਿਣ ਵਾਲੀ ਨੈਗੇਟਿਵ ਸੋਚ ਕਰ ਕੇ ਆਪ ਤੋਂ ਕੋਈ ਗਲਤ ਕੰਮ ਨਾ ਹੋ ਜਾਵੇ।
ਸਿੰਘ : ਜ਼ਮੀਨੀ ਜਾਇਦਾਦੀ ਕੰਮਾਂ ਲਈ ਸਿਤਾਰਾ ਕਮਜ਼ੋਰ, ਧਿਆਨ ਰੱਖੋ ਕਿ ਕਿਸੇ ਬਣੇ-ਬਣਾਏ ਜਾਇਦਾਦੀ ਕੰਮ ’ਚ ਕੋਈ ਰੁਕਾਵਟ ਪੈਦਾ ਨਾ ਹੋ ਜਾਵੇ।
ਕੰਨਿਆ : ਕੰਮਕਾਜੀ ਸਾਥੀ ਨਾ ਤਾਂ ਸਹਿਯੋਗ ਕਰਨਗੇ ਅਤੇ ਨਾ ਹੀ ਆਪ ਦੀ ਕਿਸੇ ਪ੍ਰਾਬਲਮ ਜਾਂ ਸੁਝਾਅ ਨੂੰ ਪੂਰੇ ਧਿਆਨ ਨਾਲ ਸੁਣਨਗੇ।
ਤੁਲਾ : ਕੋਈ ਵੀ ਕਾਰੋਬਾਰੀ ਕੋਸ਼ਿਸ਼ ਬੇ-ਧਿਆਨੀ ਜਾਂ ਅਨਮੰਨੇ ਮਨ ਨਾਲ ਨਾ ਕਰੋ, ਵਰਨਾ ਉਸ ਦਾ ਫੇਵਰੇਵਲ ਨਤੀਜਾ ਨਾ ਮਿਲੇਗਾ, ਸ਼ਤਰੂ ਕਮਜ਼ੋਰ ਰਹਿਣਗੇ।
ਬ੍ਰਿਸ਼ਚਕ : ਕੰਮਕਾਜੀ ਕੋਸ਼ਿਸ਼ਾਂ ਜ਼ਿਆਦਾ ਫਰੂਟਫੁੱਲ ਨਾ ਰਹਿਣਗੀਆਂ, ਕਿਉਂਕਿ ਭੱਜਦੌੜ ਜ਼ਿਆਦਾ ਕਰਨੀ ਪਵੇਗੀ ਅਤੇ ਨਤੀਜਾ ਘੱਟ ਮਿਲੇਗਾ, ਮਨ ਵੀ ਪ੍ਰੇਸ਼ਾਨ ਰਹੇਗਾ।
ਧਨ : ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ, ਲੈਣ-ਦੇਣ ਅਤੇ ਲਿਖਣ-ਪੜ੍ਹਨ ਦੇ ਕੰਮ ਵੀ ਸੋਚ-ਸਮਝ ਕੇ ਹੀ ਕਰੋ।
ਮਕਰ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਕੰਮਕਾਜੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖਣ ਵਾਲਾ, ਕੰਮਕਾਜੀ ਟੂਰਿੰਗ ਵੀ ਸਹੀ ਰਹੇਗੀ।
ਕੁੰਭ : ਸਰਕਾਰੀ-ਗੈਰ ਸਰਕਾਰੀ ਕੰਮਾਂ ’ਚ ਕਿਸੇ ਮੁਸ਼ਕਲ ਨਾਲ ਵਾਸਤਾ ਰਹੇਗਾ, ਅਫਸਰਾਂ ਦਾ ਰੁਖ ਵੀ ਸਫਲ ਨਾ ਹੋਵੇਗਾ।
ਮੀਨ : ਮਨ ’ਤੇ ਪ੍ਰਭਾਵਿਤ ਰਹਿਣ ਵਾਲੀ ਨੈਗੇਟਿਵਿਟੀ ਕਾਰਨ ਗਲਤ ਕੰਮਾਂ ਵੱਲ ਭਟਕਦੇ ਆਪਣੇ ਮਨ ਨੂੰ ਕਾਬੂ ’ਚ ਰੱਖੋ ਪਰ ਜਨਰਲ ਹਾਲਾਤ ਅਨੁਕੁੂਲ ਚੱਲਣਗੇ।
19 ਅਕਤੂਬਰ 2023, ਵੀਰਵਾਰ
ਅੱਸੂ ਸੁਦੀ ਤਿੱਥੀ ਪੰਚਮੀ (19-20 ਮੱਧ ਰਾਤ 12.32 ਤੱਕ) ਅਤੇ ਮਗਰੋਂ ਤਿੱਥੀ ਛੱਠ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਤੁਲਾ ’ਚ
ਚੰਦਰਮਾ ਬ੍ਰਿਸ਼ਚਕ ’ਚ
ਮੰਗਲ ਤੁਲਾ ’ਚ
ਬੁੱਧ ਤੁਲਾ ’ਚ
ਗੁਰੂ ਮੇਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਕੱਤਕ ਪ੍ਰਵਿਸ਼ਟੇ 3, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 27 (ਅੱਸੂ), ਹਿਜਰੀ ਸਾਲ 1445, ਮਹੀਨਾ : ਰਬਿ ਉਲ ਸਾਨੀ, ਤਰੀਕ : 3, ਸੂਰਜ ਉਦੇ ਸਵੇਰੇ 6.37 ਵਜੇ, ਸੂਰਜ ਅਸਤ ਸ਼ਾਮ 5.48 ਵਜੇ (ਜਲੰਧਰ ਟਾਈਮ), ਨਕਸ਼ੱਤਰ : ਜੇਸ਼ਠਾ (ਰਾਤ 9.04 ਤੱਕ) ਅਤੇ ਮਗਰੋਂ ਨਕਸ਼ੱਤਰ ਮੂਲਾ, ਯੋਗ : ਸੌਭਾਗਿਯ (ਸਵੇਰੇ 6.34 ਤੱਕ) ਅਤੇ ਮਗਰੋਂ ਯੋਗ ਸ਼ੌਭਨ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਰਾਤ 9.04 ਤਕ )ਅਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਰਾਤ 9.04 ਤਕ ਜੰਮੇ ਬੱਚੇ ਨੂੰ ਜੇਸ਼ਠਾ ਨਕੱਸ਼ਤਰ ਦੀ ਅਤੇ ਮਗਰੋਂ ਮੂਲਾ ਨਕੱਸ਼ਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਉਪਾਂਗ ਲਲਿਤਾ ਵਰਤ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)
