ਤੁਲਾ ਰਾਸ਼ੀ ਵਾਲਿਆਂ ਦੀ ਵਪਾਰਕ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Sunday, Oct 01, 2023 - 01:36 AM (IST)

ਤੁਲਾ ਰਾਸ਼ੀ ਵਾਲਿਆਂ ਦੀ ਵਪਾਰਕ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਮੇਖ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਵਿਜੇ ਮਿਲੇਗੀ, ਮਨ ’ਤੇ ਕਦੀ ਪਾਜ਼ੇਟਿਵ ਅਤੇ ਕਦੀ ਨੈਗੇਟਿਵ ਦੋਨੋਂ ਤਰ੍ਹਾਂ ਦੀ ਸੋਚ ਪ੍ਰਭਾਵੀ ਰਹੇਗੀ। 

ਬ੍ਰਿਖ : ਕਿਉਂਕਿ ਸਮਾਂ ਉਲਝਣਾਂ, ਝਗੜਿਆਂ, ਪੇਚੀਦਗੀਆਂ ਵਾਲਾ ਹੈ, ਇਸ ਲਈ ਕੋਈ ਵੀ ਨਵਾਂ ਕੰਮ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ, ਆਪਣੇ ਆਪ ਨੂੰ ਦੂਜਿਆਂ ਦੇ ਝਾਂਸੇ ਤੋਂ ਬਚਾ ਕੇ ਰੱਖੋ। 

ਮਿਥੁਨ : ਮਿੱਟੀ-ਰੇਤਾ- ਬਜਰੀ ਕੰਸਟ੍ਰੱਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਜਨਰਲ ਹਾਲਾਤ ਅਨੁਕੂਲ ਚੱਲਣਗੇ। 

ਕਰਕ : ਸਿਤਾਰਾ ਸਰਕਾਰੀ ਕੰਮਾਂ ’ਚ ਸਫਲਤਾ ਦੇਣ ਵਾਲਾ ਤਾਂ ਹੈ ਪਰ ਜ਼ੋਰ ਜ਼ਿਆਦਾ ਲਾਉਣਾ ਜ਼ਰੂਰੀ ਹੋਵੇਗਾ, ਸ਼ਤਰੂ ਚਾਹ ਕੇ ਆਪ ਅੱਗੇ ਠਹਿਰ ਨਾ ਸਕਣਗੇ। 

ਸਿੰਘ : ਮਨ ’ਤੇ ਮਿਲੀ-ਜੁਲੀ ਸੋਚ ਪ੍ਰਭਾਵੀ ਰਹੇਗੀ, ਵੈਸੇ ਇਰਾਦਿਆਂ ’ਚ ਮਜ਼ਬੂਤੀ, ਕੰਮਕਾਜੀ ਭੱਜਦੌੜ ਵੀ ਚੰਗਾ ਨਤੀਜਾ ਦੇਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ।

ਕੰਨਿਆ : ਸਿਤਾਰਾ ਸਿਹਤ ਲਈ ਠੀਕ ਨਹੀਂ, ਇਸ ਲਈ ਨਾਪਤੋਲ ਕੇ ਖਾਣਾ-ਪੀਣਾ ਸਹੀ ਰਹੇਗਾ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਹੀਂ ਕਰਨਾ ਸਹੀ ਰਹੇਗਾ। 

ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਮਨ ਬਣਾਓਗੇ ਉਸ ’ਚ ਕੁਝ ਨਾ ਕੁਝ ਸਫਲਤਾ ਜ਼ਰੂਰ ਮਿਲੇਗੀ, ਮਨ ਸੈਰ ਸਪਾਟੇ ਲਈ ਰਾਜ਼ੀ ਰਹੇਗਾ। 

ਬ੍ਰਿਸ਼ਚਕ : ਵਿਰੋਧੀਆਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ ਕਿਉਂਕਿ ਮੌਕਾ ਮਿਲਣ ’ਤੇ ਉਹ ਆਪ ਦਾ ਕਦੀ ਵੀ ਲਿਹਾਜ਼ ਨਾ ਕਰਨਗੇ। 

ਧਨ : ਸੰਤਾਨ ਕੁਝ ਮਾਮਲਿਆਂ ’ਚ ਆਪ ਨਾਲ ਤਾਲਮੇਲ ਰੱਖੇਗੀ, ਸੁਪੋਰਟ ਵੀ ਕਰੇਗੀ ਪਰ ਆਪ ਦੀਆਂ ਕਈ ਗੱਲਾਂ ਦੀ ਅਣਦੇਖੀ ਵੀ ਕਰ ਸਕਦੀ ਹੈ। 

ਮਕਰ : ਪ੍ਰਾਪਰਟੀ ਨਾਲ ਜੁੜੇ ਕਿਸੇ ਪ੍ਰੋਗਰਾਮ ’ਚ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਉਦੇਸ਼ਾਂ ਨੂੰ ਟਾਰਗੈੱਟ ਤਕ ਪਹੁੰਚਾਉਣ ਲਈ ਆਪ ਦਾ ਜ਼ੋਰ ਜ਼ਿਆਦਾ ਲੱਗੇਗਾ। 

ਕੁੰਭ : ਉਤਸ਼ਾਹ ਹਿੰਮਤ ਅਤੇ ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਵੈਸੇ ਸਾੜ੍ਹਸਤੀ ਵੀ ਉਲਝਣਾਂ-ਮੁਸ਼ਕਲਾਂ ਨੂੰ ਬਣਾਈ ਰੱਖ ਸਕਦਾ ਹੈ। 

ਮੀਨ : ਸਿਤਾਰਾ ਆਮਦਨ ਵਾਲਾ, ਕਾਰੋਬਾਰੀ ਕੰਮਾਂ ਨੂੰ ਸੰਵਾਰਨ ਵਾਲਾ ਪਰ ਕੋਈ ਵੀ ਕਾਰੋਬਾਰੀ ਕੰਮ ਬੇ-ਧਿਆਨੀ ਨਾਲ ਨਾ ਕਰੋ।

1 ਅਕਤੂਬਰ 2023, ਐਤਵਾਰ

ਅੱਸੂ ਵਦੀ ਤਿੱਥੀ ਦੂਜ (ਸਵੇਰੇ 9.42 ਤੱਕ) ਅਤੇ ਮਗਰੋਂ ਤਿੱਥੀ ਤੀਜ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ      ਕੰਨਿਆ ’ਚ 

ਚੰਦਰਮਾ     ਮੇਖ ’ਚ 

ਮੰਗਲ     ਕੰਨਿਆ ’ਚ

ਬੁੱਧ      ਸਿੰਘ ’ਚ

ਗੁਰੂ     ਮੇਖ ’ਚ 

ਸ਼ੁੱਕਰ     ਕਰਕ ’ਚ

ਸ਼ਨੀ    ਕੁੰਭ ’ਚ

ਰਾਹੂ     ਮੇਖ ’ਚ                                                     

ਕੇਤੂ     ਤੁਲਾ ’ਚ  

ਬਿਕ੍ਰਮੀ ਸੰਮਤ : 2080, ਅੱਸੂ ਪ੍ਰਵਿਸ਼ਟੇ 15, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 9 (ਅੱਸੂ), ਹਿਜਰੀ ਸਾਲ 1445, ਮਹੀਨਾ : ਰਬਿ ਉਲ ਅੱਵਲ, ਤਰੀਕ : 15, ਸੂਰਜ ਉਦੇ ਸਵੇਰੇ 6.25 ਵਜੇ, ਸੂਰਜ ਅਸਤ ਸ਼ਾਮ 6.10 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਵਿਨੀ (ਸ਼ਾਮ 7.28 ਤੱਕ) ਅਤੇ ਮਗਰੋਂ ਨਕਸ਼ੱਤਰ ਭਰਣੀ, ਯੋਗ : ਵਿਆਘਾਤ (ਦੁਪਹਿਰ 1.13 ਤੱਕ) ਅਤੇ ਮਗਰੋਂ ਯੋਗ ਹਰਸ਼ਣ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਸ਼ਾਮ 7.28 ਤੱਕ ਜੰਮੇ ਬੱਚੇ ਨੂੰ ਅਸ਼ਵਿਨੀ ਨਕਸ਼ੱਤਰ ਦੀ ਪੂਜਾ ਲੱਗੇਗੀ, ਭਦਰਾ ਸ਼ੁਰੂ ਹੋਵੇਗੀ (ਰਾਤ 8.40 ’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਤਿਥੀ ਤੀਜ ਦਾ ਸਰਾਧ (ਸਵੇਰੇ 9.42 ਤੋਂ ਬਾਅਦ)। ਵਰਿਧ ਦਿਵਸ, ਸਵੈ-ਇੱਛੁਕ ਖੂਨ ਦਾਨ ਦਿਵਸ। 

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Anmol Tagra

Content Editor

Related News