ਕੰਨਿਆ ਰਾਸ਼ੀ ਵਾਲਿਆਂ ਦੀ ਕਾਰੋਬਾਰੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Saturday, Sep 30, 2023 - 06:12 AM (IST)

ਮੇਖ : ਸਿਤਾਰਾ ਨੁਕਸਾਨ ਪ੍ਰੇਸ਼ਾਨੀ ਵਾਲਾ ਹੈ, ਲੈਣ-ਦੇਣ ਅਤੇ ਲਿਖਣ-ਪੜ੍ਹਨ ਦੇ ਕੰਮ ਅਹਿਤਿਆਤ ਨਾਲ ਕਰਨੇ ਚਾਹੀਦੇ ਹਨ, ਮਨ ਵੀ ਅਸ਼ਾਂਤ-ਡਿਸਟਰਬ ਰਹੇਗਾ। 

ਬ੍ਰਿਖ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ-ਮੁਸ਼ਕਲ ਹਟੇਗੀ, ਕਾਰੋਬਾਰੀ ਟੂਰਿੰਗ ਫਰੂਟਫੁਲ ਰਹੇਗੀ। 

ਮਿਥੁਨ : ਸਫਲਤਾ ਸਾਥ ਦੇਵੇਗੀ, ਵੱਡੇ ਲੋਕਾਂ ’ਚ ਪੈਠ ਵਧੇਗੀ, ਲਿਹਾਜ਼ਦਾਰੀ ਵਧੇਗੀ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ, ਇੱਜ਼ਤਮਾਣ ਦੀ ਪ੍ਰਾਪਤੀ। 

ਕਰਕ : ਧਾਰਮਿਕ ਕੰਮਾਂ ’ਚ ਰੁਚੀ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਜਨਰਲ ਹਾਲਾਤ ਅਨੁਕੂਲ ਚੱਲਣਗੇ।

ਸਿੰਘ : ਸਿਤਾਰਾ ਸਿਹਤ ਖਾਸ ਕਰ ਕੇ ਪੇਟ ਲਈ ਠੀਕ ਨਹੀਂ, ਲਿਮਟ ’ਚ ਖਾਣਾ-ਪੀਣਾ ਕਰੋ, ਨਾ ਤਾਂ ਦੂਜਿਆਂ ’ਤੇ ਭਰੋਸਾ ਕਰੋ ਅਤੇ ਨਾ ਹੀ ਉਨ੍ਹਾਂ ਦੇ ਫਰੇਬ ’ਚ ਫਸੋ।

ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰੀ ਹੋਵੇਗੀ, ਧਾਰਮਿਕ ਕੰਮਾਂ ’ਚ ਰੁਚੀ। 

ਤੁਲਾ : ਟੈਂਸ ਅਤੇ ਡਾਵਾਂਡੋਲ ਮਨ ਅਤੇ ਕਮਜ਼ੋਰ ਮਨੋਬਲ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਅਤੇ ਉਸ ਨੂੰ ਅੱਗੇ ਵਧਾਉਣ ’ਚ ਮੁਸ਼ਕਲ ਮਹਿਸੂਸ ਕਰੋਗੇ। 

ਬ੍ਰਿਸ਼ਚਕ : ਯਤਨ ਕਰਨ ’ਤੇ ਆਪ ਆਪਣੀ ਕਿਸੇ ਸਕੀਮ ਨੂੰ ਅੱਗੇ ਵਧਾਉਣ ’ਚ ਸਫਲ ਰਹੋਗੇ, ਤੇਜ ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ। 

ਧਨ : ਕਿਉਂਕਿ ਜ਼ਮੀਨੀ ਕੰਮਾਂ ਲਈ ਸਿਤਾਰਾ ਚੰਗਾ ਹੈ, ਯਤਨ ਕਰਨ ’ਤੇ ਕੋਈ ਰੁਕਾਵਟ ਮੁਸ਼ਕਲ ਹਟੇਗੀ, ਵੱਡੇ ਲੋਕਾਂ ’ਚ ਮਾਣ-ਸਨਮਾਨ ਬਣਿਆ ਰਹੇਗਾ। 

ਮਕਰ : ਜਨਰਲ ਸਿਤਾਰਾ ਸਟ੍ਰਾਂਗ, ਆਪ ਹਿੰਮਤੀ-ਉਤਸ਼ਾਹੀ ਬਣੇ ਰਹੋਗੇ, ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਬਣੀ ਰਹੇਗੀ। 

ਕੁੰਭ : ਟੀਚਿੰਗ, ਕੋਚਿੰਗ, ਮੈਡੀਸਨ, ਟੂਰਿਜ਼ਮ, ਕੰਸਲਟੈਂਸੀ, ਪ੍ਰਿੰਟਿੰਗ ,ਪਬਲੀਕੇਸ਼ਨ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ। 

ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ, ਮਨੋਰਥਾਂ ’ਚ ਸਫਲਤਾ ਮਿਲੇਗੀ ਅਤੇ ਬਾਈ ਵਸਤਾਂ ਦੀ ਵਰਤੋਂ ਪ੍ਰਹੇਜ਼ ਨਾਲ ਕਰਨਾ ਸਹੀ ਰਹੇਗਾ।

30 ਸਤੰਬਰ 2023, ਸ਼ਨੀਵਾਰ

ਅੱਸੂ ਵਦੀ ਤਿੱਥੀ ਏਕਮ (ਦੁਪਹਿਰ 12.22 ਤੱਕ) ਅਤੇ ਮਗਰੋਂ ਤਿੱਥੀ ਦੂਜ। 

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ      ਕੰਨਿਆ ’ਚ 

ਚੰਦਰਮਾ     ਮੀਨ ’ਚ 

ਮੰਗਲ     ਕੰਨਿਆ ’ਚ

ਬੁੱੱਧ      ਸਿੰਘ ’ਚ

ਗੁਰੂ     ਮੇਖ ’ਚ 

ਸ਼ੁੱਕਰ     ਕਰਕ ’ਚ

ਸ਼ਨੀ    ਕੁੰਭ ’ਚ

ਰਾਹੂ     ਮੇਖ ’ਚ

ਕੇਤੂ     ਤੁਲਾ ’ਚ  

ਬਿਕ੍ਰਮੀ ਸੰਮਤ : 2080, ਅੱਸੂ ਪ੍ਰਵਿਸ਼ਟੇ 14, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 8 (ਅੱਸੂ), ਹਿਜਰੀ ਸਾਲ 1445, ਮਹੀਨਾ : ਰਬਿ ਉਲ ਅੱਵਲ, ਤਰੀਕ : 14, ਸੂਰਜ ਉਦੇ ਸਵੇਰੇ 6.24 ਵਜੇ, ਸੂਰਜ ਅਸਤ ਸ਼ਾਮ 6.11 ਵਜੇ (ਜਲੰਧਰ ਟਾਈਮ), ਨਕਸ਼ੱਤਰ : ਰੇਵਤੀ (ਰਾਤ 9.08 ਤੱਕ) ਅਤੇ ਮਗਰੋਂ ਨਕਸ਼ੱਤਰ ਅਸ਼ਵਿਨੀ, ਯੋਗ : ਪੁਰਵ (ਬਾਅਦ ਦੁਪਹਿਰ 4.24 ਤੱਕ) ਅਤੇ ਮਗਰੋਂ ਯੋਗ ਵਿਆਘਾਤ, ਚੰਦਰਮਾ : ਮੀਨ ਰਾਸ਼ੀ ’ਤੇ (ਰਾਤ 9.08 ਤੱਕ) ਤੇ ਮਗਰੋਂ ਮੇਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਹਟੇਗੀ (ਰਾਤ 9.08 ’ਤੇ), ਰਾਤ 90.8 ਤੱਕ ਜੰਮੇ ਨੂੰ ਰੇਵਤੀ ਨਕਸ਼ੱਤਰ ਦੀ ਅਤੇ ਮਗਰੋਂ ਅਸ਼ਵਿਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਅੱਸੂ ਵਦੀ ਪੱਖ ਸ਼ੁਰੂ, ਤਿਥੀ ਦੂਜ ਦਾ ਸਰਾਧ (ਦੁਪਹਿਰ 12.22 ਤੋਂ ਬਾਅਦ)। 

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Anmol Tagra

Content Editor

Related News