ਕੰਨਿਆ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Sunday, Aug 20, 2023 - 01:51 AM (IST)

ਕੰਨਿਆ ਰਾਸ਼ੀ ਵਾਲਿਆਂ ਦਾ ਸਿਤਾਰਾ ਆਮਦਨ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਮੇਖ : ਮਨੋਬਲ ਦੇ ਟੁੱਟਣ ਅਤੇ ਜਨਰਲ ਤੌਰ ’ਤੇ ਕਮਜ਼ੋਰ ਸਿਤਾਰੇ ਕਰ ਕੇ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਅਤੇ ਉਸ ਨੂੰ ਉਸ ਦੇ ਟਾਰਗੈੱਟ ਵੱਲ ਲਿਜਾਣ ਲਈ ਮਨ ਰਾਜ਼ੀ ਨਾ ਰਹੇਗਾ।

ਬ੍ਰਿਖ : ਯਤਨ ਕਰਨ ’ਤੇ ਆਪ ਦੀ ਪਲਾਨਿੰਗ- ਪ੍ਰੋਗਰਾਮਿੰਗ ਕੁਝ ਅੱਗੇ ਵਧ ਸਕਦੀ ਹੈ, ਤੇਜ ਪ੍ਰਭਾਵ, ਦਬਦਬਾ ਬਣਿਆ ਰਹੇਗਾ, ਇਰਾਦਿਆਂ ’ਚ ਮਜ਼ਬੂਤੀ ਰਹੇਗੀ।

ਮਿਥੁਨ : ਕਿਸੇ ਜ਼ਮੀਨੀ ਕੰਮ ਨੂੰ ਨਿਪਟਾਉਣ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਆਪ ਜਨਰਲ ਤੌਰ ’ਤੇ ਹਰ ਪੱਖੋਂ ਹਰ ਤਰ੍ਹਾਂ ਨਾਲ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਕਰਕ : ਕਿਸੇ ਵੱਡੇ ਆਦਮੀ ਦੇ ਸਹਿਯੋਗ ਨਾਲ ਆਪ ਨੂੰ ਆਪਣੀ ਕਿਸੇ ਉਲਝੀ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲ ਸਕਦੀ ਹੈ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।

ਸਿੰਘ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਯਤਨ ਕਰਨ ’ਤੇ ਕੋਈ ਕੰਮਕਾਜੀ ਸਮੱਸਿਆ ਹੱਲ ਹੋ ਸਕਦੀ ਹੈ।

ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਮਾਂ ਸਫਲਤਾ ਅਤੇ ਇੱਜ਼ਤਮਾਣ ਵਾਲਾ ਪਰ ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਜ਼ਰੂਰਤ ਰਹੇਗੀ।

ਤੁਲਾ : ਧਿਆਨ ਰੱਖੋ ਕਿ ਕਿਸੇ ਉਲਝਣ, ਝਮੇਲੇ, ਪੇਚੀਦਗੀ ਕਰ ਕੇ ਆਪ ਦੀ ਬਣੀ ਬਣਾਈ ਕੋਈ ਪਲਾਨਿੰਗ ਉਖੜ-ਵਿਗੜ ਨਾ ਜਾਵੇ, ਮਨ ਵੀ ਪ੍ਰੇਸ਼ਾਨ-ਅਪਸੈੱਟ ਜਿਹਾ ਰਹੇਗਾ।

ਬ੍ਰਿਸ਼ਚਕ : ਖੇਤੀ ਉਤਪਾਦਾਂ- ਖੇਤੀ ਉਪਕਰਨਾਂ, ਖਾਦਾਂ- ਬੀਜਾਂ, ਕਰਿਆਨਾ ਵਸਤਾਂ ਅਤੇ ਗਾਰਮੈਂਟਸ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਸੁਖਦ ਰਹੇਗੀ।

ਧਨ : ਜਿਹੜੇ ਕੰਮ ਲਈ ਯਤਨ ਕਰੋਗੇ ਜਾਂ ਸੋਚੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਵੈਸੇ ਵੀ ਆਪ ਹਰ ਪੱਖੋਂ ਹਾਵੀ-ਪ੍ਰਭਾਵੀ ਵਿਜਈ ਰਹੋਗੇ।

ਮਕਰ : ਜਨਰਲ ਤੌਰ ’ਤੇ ਪ੍ਰਬਲ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਹਾਵੀ-ਪ੍ਰਭਾਵੀ ਵਿਜਈ ਰੱਖੇਗਾ, ਯਤਨ ਕਰਨ ’ਤੇ ਕੋਈ ਸਕੀਮ-ਪ੍ਰੋਗਰਾਮ ਸਿਰੇ ਚੜ੍ਹੇਗਾ।

ਕੁੰਭ : ਖਾਣਾ-ਪੀਣਾ ਲਿਮਟ ’ਚ ਕਰਨਾ ਸਹੀ ਰਹੇਗਾ ਕਿਉਂਕਿ ਸਿਤਾਰਾ ਪੇਟ ਨੂੰ ਅਪਸੈੱਟ ਰੱਖਣ ਵਾਲ ਹੈ, ਨੁਕਸਾਨ ਦਾ ਵੀ ਡਰ ਰਹੇਗਾ।

ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਸੰਤੋਖਜਨਕ, ਫੈਮਿਲੀ ਫ੍ਰੰਟ ’ਤੇ ਮਿਠਾਸ-ਤਾਲਮੇਲ ਸਦਭਾਅ ਬਣਿਆ ਰਹੇਗਾ, ਇੱਜ਼ਤਮਾਣ ਦੀ ਪ੍ਰਾਪਤੀ।

20 ਅਗਸਤ 2023, ਐਤਵਾਰ

ਦਵਿਤੀਯ ਸ਼ੁੱਧ ਸਾਉਣ ਵਦੀ ਤਿੱਥੀ ਚੌਥ (20-21 ਮੱਧ ਰਾਤ 12.23 ਤੱਕ) ਅਤੇ ਮਗਰੋਂ ਤਿੱਥੀ ਪੰਚਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ      ਸਿੰਘ ’ਚ 

ਚੰਦਰਮਾ          ਕੰਨਿਆ ’ਚ 

ਮੰਗਲ     ਕੰਨਿਆ ’ਚ 

ਬੁੱਧ      ਸਿੰਘ ’ਚ

ਗੁਰੂ     ਮੇਖ ’ਚ 

ਸ਼ੁੱਕਰ     ਕਰਕ ’ਚ

ਸ਼ਨੀ    ਕੁੰਭ ’ਚ

ਰਾਹੂ     ਮੇਖ ’ਚ                                                     

ਕੇਤੂ     ਤੁਲਾ ’ਚ  

ਬਿਕ੍ਰਮੀ ਸੰਮਤ : 2080, ਭਾਦੋਂ ਪ੍ਰਵਿਸ਼ਟੇ 4, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 29 (ਸਾਉਣ), ਹਿਜਰੀ ਸਾਲ 1445, ਮਹੀਨਾ : ਸਫਰ, ਤਰੀਕ : 2, ਸੂਰਜ ਉਦੇ ਸਵੇਰੇ 6 ਵਜੇ, ਸੂਰਜ ਅਸਤ ਸ਼ਾਮ 7.02 ਵਜੇ (ਜਲੰਧਰ ਟਾਈਮ), ਨਕਸ਼ੱਤਰ : ਹਸਤ (20-21 ਮੱਧ ਰਾਤ 4.22 ਤੱਕ) ਅਤੇ ਮਗਰੋਂ ਨਕਸ਼ੱਤਰ ਚਿੱਤਰਾ, ਯੋਗ : ਸਾਧਿਯ (ਰਾਤ 9.58 ਤੱਕ) ਅਤੇ ਮਗਰੋਂ ਯੋਗ ਸ਼ੁੱਭ, ਚੰਦਰਮਾ : ਕੰਨਿਆ ਰਾਸ਼ੀ ’ਤੇ (ਪੂਰਾ ਦਿਨ ਰਾਤ) ,ਭਦਰਾ ਰਵੇਗੀ (ਪੁਰਬ ਦੁਪਹਿਰ 11.22 ਤੋਂ ਲੈ ਕੇ 20-21 ਮੱਧ ਰਾਤ 12.23 ਤੱਕ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਦੁਰਵਾ ਗਣਪਤੀ ਵਰਤ, ਵਰਤ ਚੌਥ, ਸ਼੍ਰੀ ਸਿੱਧੀ ਵਿਨਾਇਕ ਚੌਥ ਵਰਤ, ਸ਼੍ਰੀ ਰਾਜੀਵ ਗਾਂਧੀ ਜਨਮਦਿਨ, ਸੰਤ ਹਰਚੰਦ ਸਿੰਘ ਲੌਂਗੋਵਾਲ ਬਲਿਦਾਨ ਦਿਵਸ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Anmol Tagra

Content Editor

Related News