ਮਕਰ ਰਾਸ਼ੀ ਵਾਲਿਆਂ ਦੀ ਵਪਾਰਕ ਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Wednesday, Aug 02, 2023 - 02:16 AM (IST)

ਮੇਖ : ਕਿਸੇ ਵੱਡੇ ਆਦਮੀ ਦੇ ਨਰਮ ਰੁਖ਼ ਕਰ ਕੇ ਆਪ ਨੂੰ ਆਪਣੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦ ਮਿਲ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ : ਯਤਨ ਕਰਨ ’ਤੇ ਆਪ ਦੀ ਕਿਸੇ ਪਲਾਨਿੰਗ-ਪ੍ਰੋਗਰਾਮਿੰਗ ’ਚ ਪੇਸ਼ ਆ ਰਹੀ ਕੋਈ ਰੁਕਾਵਟ ਮੁਸ਼ਕਲ ਹਟੇਗੀ, ਸ਼ਤਰੂ ਵੀ ਆਪ ਅੱਗੇ ਠਹਿਰ ਨਾ ਸਕਣਗੇ।
ਮਿਥੁਨ : ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ’ਚ ਕੁਝ ਨਾ ਕੁਝ ਗੜਬੜੀ ਰਹਿਣ ਦਾ ਡਰ, ਸਫਰ ਵੀ ਟਾਲ ਦਿਓ,ਕਿਉਂਕਿ ਉਹ ਪ੍ਰੇਸ਼ਾਨੀ ਵਾਲਾ ਹੋਵੇਗਾ।
ਕਰਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ, ਇਰਾਦਿਆਂ ’ਚ ਸਫਲਤਾ ਮਿਲੇਗੀ, ਮਨ ਸੈਰ ਸਫਰ ਲਈ ਰਾਜ਼ੀ ਰਹੇਗਾ ਤਬੀਅਤ ’ਚ ਰੰਗੀਨੀ ਰਹੇਗੀ।
ਸਿੰਘ : ਟੈਂਸ, ਅਸ਼ਾਂਤ, ਬੇਚੈਨ ਅਤੇ ਡਾਵਾਂਡੋਲ ਮਨ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਤੋਂ ਸੰਕੋਚ ਕਰੋਗੇ, ਸਫਰ ਵੀ ਨਾ ਕਰੋ।
ਕੰਨਿਆ : ਧਾਰਮਿਕ ਕੰਮਾਂ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ , ਕਥਾ ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ, ਜਨਰਲ ਤੌਰ ’ਤੇ ਬਿਹਤਰੀ ਹੋਵੇਗੀ।
ਤੁਲਾ : ਜ਼ਮੀਨੀ ਜਾਇਦਾਦੀ ਕੰਮ ਨੂੰ ਹੱਥ ’ਚ ਲੈਣ ’ਤੇ ਪਾਜ਼ੇਟਿਵ ਨਤੀਜਾ ਮਿਲਣ ਦੀ ਆਸ, ਵੱਡੇ ਲੋਕ ਮਿਹਰਬਾਨ ਰਹਿਣਗੇ ਅਤੇ ਲਿਹਾਜ਼ ਕਰਨਗੇ।
ਬ੍ਰਿਸ਼ਚਕ : ਉਤਸ਼ਾਹ-ਹਿੰਮਤ, ਯਤਨ ਸ਼ਕਤੀ ਅਤੇ ਕੰਮਕਾਜੀ ਭੱਜਦੌੜ ਕਰਨ ਦੀ ਸ਼ਕਤੀ ਬਣੀ ਰਹੇਗੀ, ਜਨਰਲ ਹਾਲਾਤ ਵੀ ਬਣੇ ਰਹਿਣਗੇ।
ਧਨ : ਵ੍ਹੀਕਲਜ਼ ਦੀ ਸੇਲ ਪਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਅਤੇ ਮੈਡੀਸਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੀ ਭੱਜਦੌੜ ਦਾ ਚੰਗਾ ਨਤੀਜਾ ਮਿਲੇਗਾ।
ਮਕਰ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਵੈਸੇ ਆਪ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ ਪਰ ਮਨ ਕੁਝ ਪ੍ਰੇਸ਼ਾਨ ਜ਼ਰੂਰ ਰਹੇਗਾ।
ਕੁੰਭ : ਖਰਚਿਆਂ ਕਰ ਕੇ ਕਿਸੇ ਸਮੇਂ ਅਰਥ ਤੰਗੀ ਮਹਿਸੂਸ ਹੋ ਸਕਦੀ ਹੈ, ਉਧਾਰੀ ਦੇ ਚੱਕਰ ’ਚ ਨਾ ਫਸੋ, ਵਰਨਾ ਰਿਕਵਰੀ ਦੇ ਸਮੇਂ ਮੁਸ਼ਕਲ ਹੋਵੇਗੀ।
ਮੀਨ : ਲੋਹਾ-ਲੋਹਾ ਮਸ਼ੀਨਰੀ, ਲੋਹੇ ਦੇ ਕਲ-ਪੁਰਜ਼ਿਆਂ, ਸਟੀਲ ਫਰਨੀਚਰ ਦਾ ਕੰਮ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਕੰਮਕਾਜੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ
2 ਅਗਸਤ 2023, ਬੁੱਧਵਾਰ
ਦਵਿੱਤੀਯ (ਅਧਿਕ) ਸਾਉਣ ਸੁਦੀ ਤਿਥੀ ਏਕਮ (ਰਾਤ 8.06 ਤੱਕ) ਅਤੇ ਮਗਰੋਂ ਤਿਥੀ ਦੂਜ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਕਰਕ ’ਚ
ਚੰਦਰਮਾ ਮਕਰ ’ਚ
ਮੰਗਲ ਸਿੰਘ ’ਚ
ਬੁੱਧ ਸਿੰਘ ’ਚ
ਗੁਰੂ ਮੇਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਸਾਉਣ ਪ੍ਰਵਿਸ਼ਟੇ 18 , ਰਾਸ਼ਟਰੀ ਸ਼ਕ ਸੰਮਤ :1945, ਮਿਤੀ : 11 (ਸਾਉਣ), ਹਿਜਰੀ ਸਾਲ 1445, ਮਹੀਨਾ : ਮੁਹੱਰਮ, ਤਰੀਕ: 14, ਸੂਰਜ ਉਦੇ ਸਵੇਰੇ 5.49 ਵਜੇ, ਸੂਰਜ ਅਸਤ ਸ਼ਾਮ 7.19 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼੍ਰਵਣ (ਦੁਪਹਿਰ 12.58 ਤੱਕ) ਅਤੇ ਮਗਰੋਂ ਨਕਸ਼ੱਤਰ ਧਨਿਸ਼ਠਾ, ਯੋਗ : ਆਯੁਸ਼ਮਾਨ (ਬਾਅਦ ਦੁਪਹਿਰ 2.33 ਤੱਕ) ਅਤੇ ਮਗਰੋਂ ਯੋਗ ਸੌਭਾਗਿਯ, ਚੰਦਰਮਾ : ਮਕਰ ਰਾਸ਼ੀ ’ਤੇ (ਰਾਤ 11.26 ਤਕ) ਅਤੇ ਮਗਰੋਂ ਕੁੰਭ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਸ਼ੁਰੂ ਹੋਵੇਗੀ (ਰਾਤ 11.26 ਤੱਕ)। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਦਵਿੱਤੀਯ (ਅਧਿਕ) ਸਾਉਣ ਵਦੀ ਪੱਖ ਸ਼ੁਰੂ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)