ਮਿਥੁਨ ਰਾਸ਼ੀ ਵਾਲਿਆਂ ਦਾ ਸਿਤਾਰਾ ਧਨ ਲਾਭ ਵਾਲਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Tuesday, Jul 11, 2023 - 01:42 AM (IST)

ਮੇਖ : ਵਪਾਰਕ ਅਤੇ ਕੰਮਕਾਜੀ ਦਸ਼ਾ ਸੰਤੋਖਜਨਕ, ਆਪ ਨੂੰ ਆਪਣੇ ਇਰਾਦਿਆਂ, ਮਨੋਰਥਾਂ ’ਚ ਸਫਲਤਾ ਮਿਲੇਗੀ ਪਰ ਮਨ ਵੀ ਕੁਝ ਟੈਂਸ, ਅਪਸੈੱਟ, ਪ੍ਰੇਸ਼ਾਨ ਰਹਿ ਸਕਦਾ ਹੈ।
ਬ੍ਰਿਖ : ਉਲਝਣਾਂ, ਮੁਸ਼ਕਲਾਂ ਉਭਰ ਕੇ ਆਪ ਦੀ ਜਨਰਲ ਪਲਾਨਿੰਗ ’ਚ ਬ੍ਰੇਕ ਲਗਾ ਸਕਦੀਆਂ ਹਨ, ਇਸ ਲਈ ਪੂਰੀ ਤਰ੍ਹਾਂ ਅਲਰਟ ਰਹਿਣਾ ਸਹੀ ਰਹੇਗਾ।
ਮਿਥੁਨ : ਸਿਤਾਰਾ ਧਨ ਲਾਭ ਦੇਣ ਅਤੇ ਕਾਰੋਬਾਰੀ ਦਸ਼ਾ ਸੰਤੋਖਜਨਕ ਰੱਖਣ ਵਾਲਾ, ਕੰਮਕਾਜੀ ਟੂਰਿੰਗ ਲਾਭ ਦੇ ਸਕਦੀ ਹੈ, ਉਂਝ ਜਨਰਲ ਹਾਲਾਤ ਬਿਹਤਰ ਬਣੇ ਰਹਿਣਗੇ।
ਕਰਕ : ਕਿਸੇ ਸਰਕਾਰੀ ਕੰਮ ਲਈ, ਜੇ ਕੋਈ ਕੋਸ਼ਿਸ਼ ਕਰੋ, ਤਾਂ ਪੂਰਾ ਜ਼ੋਰ ਲਗਾਉਣਾ ਸਹੀ ਰਹੇਗਾ, ਚੱਲ ਰਿਹਾ ਢਈਆ ਵੀ ਮੁਸ਼ਕਲਾਂ ਨੂੰ ਵਧਾਉਣ ਵਾਲਾ ਹੈ, ਅਹਿਤਿਆਤ ਰੱਖੋ।
ਸਿੰਘ : ਸਿਤਾਰਾ ਕੰਮਕਾਜੀ ਫਰੰਟ ’ਤੇ ਆਪ ਨੂੰ ਪੂਰੀ ਤਰ੍ਹਾਂ ਐਕਟਿਵ ਅਤੇ ਵਿਅਸਤ ਰੱਖੇਗਾ ਪਰ ਆਪਣੇ ਗੁੱਸੇ ’ਤੇ ਕਾਬੂ ਰੱਖੋ ਤਾਂ ਕਿ ਕਿਸੇ ਨਾਲ ਝਗੜਾ ਨਾ ਹੋ ਜਾਵੇ।
ਕੰਨਿਆ : ਸਿਤਾਰਾ ਸਿਹਤ ਲਈ ਕਮਜ਼ੋਰ ,ਇਸ ਲਈ ਸੀਮਾ ’ਚ ਖਾਣਾ-ਪੀਣਾ ਅਤੇ ਉਨ੍ਹਾਂ ਵਸਤਾਂ ਦੀ ਵਰਤੋਂ ਘੱਟ ਕਰੋ ਜਿਹੜੀਆਂ ਤਬੀਅਤ ਨੂੰ ਸੂਟ ਨਾ ਸਕਦੀਆਂ ਹੋਣ।
ਤੁਲਾ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਸ ਕੰਮ ਲਈ ਸੋਚੋ ਜਾਂ ਵਿਚਾਰ ਕਰੋਗੇ ਜਾਂ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ।
ਬ੍ਰਿਸ਼ਚਕ : ਸ਼ਤਰੂ ਉਭਰ ਅਤੇ ਸਿਮਟ ਕੇ ਆਪ ਨੂੰ ਬੇਚੈਨ ਅਤੇ ਅਪਸੈੱਟ ਰੱਖਣਗੇ, ਇਸ ਲਈ ਉਨ੍ਹਾਂ ਨੂੰ ਪ੍ਰੋ-ਐਕਟਿਵ ਰਹਿ ਕੇ ਡੀਲ ਕਰਨਾ ਸਹੀ ਰਹੇਗਾ।
ਧਨ : ਸੰਤਾਨ ਦਾ ਰੁਖ ਮਿਲਿਆ ਜੁਲਿਆ ਰਹੇਗਾ, ਕਿਸੇ ਪੁਆਇੰਟ ’ਤੇ ਉਹ ਆਪ ਨੂੰ ਸੁਪੋਰਟ ਕਰੇਗੀ ਅਤੇ ਕਿਸੇ ਮਾਮਲੇ ’ਚ ਉਹ ਆਪ ਤੋਂ ਫਾਸਲਾ ਬਣਾ ਕੇ ਰੱਖੇਗੀ।
ਮਕਰ : ਕੋਰਟ-ਕਚਹਿਰੀ ’ਚ ਤਿਆਰੀ ਦੇ ਬਗੈਰ ਨਾ ਜਾਓ, ਨਹੀਂ ਤਾਂ ਆਪ ਦੀ ਪ੍ਰੇਸ਼ਾਨੀ ਵੱਧ ਜਾਏਗੀ, ਸਿਹਤ ਦੇ ਪ੍ਰਤੀ ਵੀ ਸੁਚੇਤ ਰਹੋ।
ਕੁੰਭ : ਵੱਡੇ ਲੋਕ ਅਤੇ ਸੱਜਣ-ਸਾਥੀ ਆਪ ਨਾਲ ਕੋ-ਆਪਰੇਟ ਕਰਨਗੇ ਪਰ ਘਟੀਆ ਲੋਕਾਂ ਤੋਂ ਨੁਕਸਾਨ ਪ੍ਰੇਸ਼ਾਨੀ ਦਾ ਡਰ ਬਣਿਆ ਰਹੇਗਾ।
ਮੀਨ : ਸਿਤਾਰਾ ਆਮਦਨ ਅਤੇ ਕਾਰੋਬਾਰੀ ਕੰਮਾਂ ਨੂੰ ਬਿਹਤਰ ਰੱਖਣ ਵਾਲਾ ਤਾਂ ਹੈ ਪਰ ਕੰਮਕਾਜੀ ਕੰਮ ਪੂਰੇ ਧਿਆਨ ਨਾਲ ਕਰਨਾ ਸਹੀ ਰਹੇਗਾ।
11 ਜੁਲਾਈ 2023, ਮੰਗਲਵਾਰ
ਪ੍ਰਥਮ (ਸ਼ੁੱਧ) ਸਾਉਣ ਵਦੀ ਤਿੱਥੀ ਨੌਮੀ (ਸ਼ਾਮ 6.05 ਤੱਕ) ਅਤੇ ਮਗਰੋਂ ਤਿੱਥੀ ਦਸਮੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮਿਥੁਨ ’ਚ
ਚੰਦਰਮਾ ਮੇਖ ’ਚ
ਮੰਗਲ ਸਿੰਘ ’ਚ
ਬੁੱਧ ਕਰਕ ’ਚ
ਗੁਰੂ ਮੇਖ ’ਚ
ਸ਼ੁੱਕਰ ਸਿੰਘ ’ਚ
ਸ਼ਨੀ ਕੁੰਭ ’ਚ
ਰਾਹੂ ਮੇਖ ’ਚ
ਕੇਤੂ ਤੁਲਾ ’ਚ
ਬਿਕ੍ਰਮੀ ਸੰਮਤ : 2080, ਹਾੜ੍ਹ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 20 (ਹਾੜ੍ਹ), ਹਿਜਰੀ ਸਾਲ 1944, ਮਹੀਨਾ : ਜਿਲਹਿਜ, ਤਰੀਕ : 22, ਸੂਰਜ ਉਦੇ ਸਵੇਰੇ 5.35 ਵਜੇ, ਸੂਰਜ ਅਸਤ ਸ਼ਾਮ 7.31 ਵਜੇ (ਜਲੰਧਰ ਟਾਈਮ), ਨਕਸ਼ੱਤਰ : ਅਸ਼ਵਨੀ (ਸ਼ਾਮ 7.05 ਤੱਕ) ਅਤੇ ਮਗਰੋਂ ਨਕਸ਼ੱਤਰ ਭਰਣੀ, ਯੋਗ : ਸੁਕਰਮਾ (ਸਵੇਰੇ 10.52 ਤੱਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਸ਼ਾਮ 7.05 ਤੋਂ ਬਾਅਦ ਜੰਮੇ ਬੱਚੇ ਨੂੰ ਅਸ਼ਵਨੀ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ: ਵਿਸ਼ਵ ਆਬਾਦੀ ਦਿਵਸ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)