ਸਿੰਘ ਰਾਸ਼ੀ ਵਾਲੇ ਸਿਹਤ ਦਾ ਰੱਖਣ ਖ਼ਾਸ ਖਿਆਲ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

06/11/2023 4:18:59 AM

ਮੇਖ : ਕਿਉਂਕਿ ਸਿਤਾਰਾ ਉਲਝਣਾਂ, ਝਮੇਲਿਆਂ ਅਤੇ ਪੇਚੀਦਗੀਆਂ ਵਾਲਾ ਹੈ, ਇਸ ਲਈ ਤਿਆਰੀ ਦੇ ਬਗੈਰ ਕੋਈ ਯਤਨ ਸ਼ੁਰੂ ਨਾ ਕਰੋ, ਨੁਕਸਾਨ ਪ੍ਰੇਸ਼ਾਨੀ ਵਾਲਾ ਸਿਤਾਰਾ ਹੈ।

ਬ੍ਰਿਖ : ਟੀਚਿੰਗ, ਕੋਚਿੰਗ , ਸ਼ਟੇਸ਼ਨਰੀ, ਮੈਡੀਸਨ, ਟੂਰਿਜ਼ਮ, ਕੰਸਲਟੈਂਸੀ, ਪ੍ਰਿੰਟਿੰਗ, ਪਬਲੀਕੇਸ਼ਨ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਮਿਥੁਨ : ਰਾਜ ਦਰਬਾਰ ’ਚ ਜਾਣ ’ਤੇ ਜਿੱਥੇ ਸਫਲਤਾ ਮਿਲੇਗੀ, ਉੱਥੇ ਅਫਸਰਾਂ ਦੇ ਰੁਖ ’ਚ ਸਾਫਟਨੈੱਸ ਵੀ ਵਧੇਗੀ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ।

ਕਰਕ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਆਪਣੇ ਦੁਸ਼ਮਣਾਂ ਨੂੰ ਹਾਵੀ ਰੱਖੇਗਾ ਪਰ ਆਪਣੇ ਗੁੱਸੇ ਨੂੰ ਬੇਕਾਬੂ ਨਾ ਹੋਣ ਦਿਓ।

ਸਿੰਘ : ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣ–ਪੀਣ ’ਚ ਲਾਪ੍ਰਵਾਹੀ ਨਾ ਵਰਤੋ, ਬੇਗਾਨੇ ਝਮੇਲਿਆਂ ਨੂੰ ਵੀ ਲਾਇਟਲੀ ਨਾ ਲਓ।

ਕੰਨਿਆ : ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ, ਫੈਮਿਲੀ ਫ੍ਰੰਟ ’ਤੇ ਵੀ ਤਾਲਮੇਲ ਬਣਿਆ ਰਹੇਗਾ।

ਤੁਲਾ : ਸਿਤਾਰਾ ਦੁਸ਼ਮਣਾਂ ਨੂੰ ਉਭਾਰਨ ਅਤੇ ਪੈਰ ਨੂੰ ਫਿਸਲਾਉਣ ਵਾਲਾ ਹੈ, ਇਸ ਲਈ ਪੂਰੀ ਅਹਿਤਿਆਤ ਰੱਖੋ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਬ੍ਰਿਸ਼ਚਕ : ਯਤਨ ਕਰਨ ’ਤੇ ਆਪ ਦੀ ਪਲਾਨਿੰਗ - ਪ੍ਰੋਗਰਾਮਿੰਗ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਵੈਸੇ ਵੀ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ।

ਧਨ : ਕੋਰਟ ਕਚਹਿਰੀ ਦੇ ਕਿਸੇ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲ ਸਕਦਾ ਹੈ ਪਰ ਸਿਹਤ ’ਚ ਵਿਗਾੜ ਹੋ ਸਕਦਾ ਹੈ।

ਮਕਰ : ਕਿਸੇ ਮਿੱਤਰ ਜਾਂ ਸੱਜਣ ਸਾਥੀ ਦੀ ਮਦਦ ਨਾਲ ਆਪ ਦਾ ਕੋਈ ਉਲਝਿਆ ਵਿਗੜਿਆ ਕੰਮ ਹੱਲ ਹੋ ਸਕਦਾ ਹੈ, ਵਿਰੋਧੀ ਕਮਜ਼ੋਰ ਰਹਿਣਗੇ।

ਕੁੰਭ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ, ਕਿਸੇ ਕੰਮਕਾਜੀ ਪ੍ਰੋਗਰਾਮ ਨੂੰ ਅੱਗੇ ਵਧਾਉਣ ਅਤੇ ਕਾਰੋਬਾਰੀ ਟੂਰਿੰਗ ’ਚ ਲਾਭ ਦੇਣ ਵਾਲਾ।

ਮੀਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ ਜਿਹੜੇ ਕੰਮ ਲਈ ਯਤਨ ਕਰੋਗੇ ਉਸ ’ਚ ਕੁਝ ਨਾ ਕੁਝ ਸਫਲਤਾ ਮਿਲੇਗੀ ਅਤੇ ਬਿਹਤਰੀ ਹੋਵੇਗੀ, ਮਨ ਸਫਰ ਲਈ ਰਾਜ਼ੀ ਰਹੇਗਾ।

11 ਜੂਨ 2023, ਐਤਵਾਰ

ਹਾੜ੍ਹ ਵਦੀ ਤਿੱਥੀ ਅਸ਼ਟਮੀ (ਦੁਪਹਿਰ 12.06 ਤੱਕ) ਅਤੇ ਮਗਰੋਂ ਤਿੱਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਬ੍ਰਿਖ ’ਚ

ਚੰਦਰਮਾ ਕੁੰਭ ’ਚ

ਮੰਗਲ ਕਰਕ ’ਚ

ਬੁੱਧ ਬ੍ਰਿਖ ’ਚ

ਗੁਰੂ ਮੇਖ ’ਚ

ਸ਼ੁੱਕਰ ਕਰਕ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2080, ਜੇਠ ਪ੍ਰਵਿਸ਼ਟੇ 28, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 21 (ਜੇਠ), ਹਿਜਰੀ ਸਾਲ 1944, ਮਹੀਨਾ : ਜ਼ਿਲਕਾਦ, ਤਰੀਕ : 21, ਸੂਰਜ ਉਦੇ ਸਵੇਰੇ 5.27 ਵਜੇ, ਸੂਰਜ ਅਸਤ ਸ਼ਾਮ 7.28 ਵਜੇ (ਜਲੰਧਰ ਟਾਈਮ), ਨਕਸ਼ੱਤਰ : ਪੁਰਵਾ ਭਾਦਰਪਦ (ਬਾਅਦ ਦੁਪਹਿਰ 2.32 ਤੱਕ) ਅਤੇ ਮਗਰੋਂ ਨਕਸ਼ੱਤਰ ਉਤਰਾ ਭਾਦਰਪਦ, ਯੋਗ : ਪ੍ਰੀਤੀ (ਸਵੇਰੇ 10.10 ਤੱਕ) ਅਤੇ ਮਗਰੋਂ ਯੋਗ ਆਯੁਸ਼ਮਾਨ, ਚੰਦਰਮਾ : ਕੁੰਭ ਰਾਸ਼ੀ ’ਤੇ (ਸਵੇਰੇ 8.46 ਤੱਕ) ਅਤੇ ਮਗਰੋਂ ਮੀਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Anmol Tagra

Content Editor

Related News