ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

Saturday, Oct 01, 2022 - 04:48 AM (IST)

ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

ਮੇਖ : ਸਿਤਾਰਾ ਪੇਟ ਲਈ ਠੀਕ ਨਹੀਂ, ਠੰਡੀਆਂ ਵਸਤਾਂ ਦੀ ਵਰਤੋਂ ਵੀ ਪਰਹੇਜ਼ ਨਾਲ ਕਰੋ, ਸਰੀਰਕ ਸੁਸਤੀ, ਉਦਾਸੀ, ਕਮਜ਼ੋਰੀ ਮਹਿਸੂਸ ਰਹੇਗੀ।

ਬ੍ਰਿਖ : ਕਾਰੋਬਾਰੀ ਦਸ਼ਾ ਪਹਿਲੇ ਦੀ ਤਰ੍ਹਾਂ, ਮਨ ਵੀ ਅਸ਼ਾਂਤ-ਪ੍ਰੇਸ਼ਾਨ-ਡਿਸਟਰਬ ਜਿਹਾ ਰਹੇਗਾ, ਫੈਮਿਲੀ ਫ੍ਰੰਟ ’ਤੇ ਵੀ ਡਿਸਟਰਬੈਂਸ ਰਹਿ ਸਕਦੀ ਹੈ, ਸਾਵਧਾਨੀ ਵਰਤੋ।

ਮਿਥੁਨ : ਨਾ ਚਾਹੁੰਦੇ ਹੋਏ ਵੀ ਆਪ ਨੂੰ ਵੈਰ ਵਿਰੋਧ ਨਾਲ ਨਿਪਟਣਾ ਪੈ ਸਕਦਾ ਹੈ, ਇਸ ਲਈ ਵਿਰੋਧੀਆਂ ਦੀ ਅਣਦੇਖੀ ਨਾ ਕਰੋ, ਸਫਰ ਵੀ ਟਾਲ ਦੇਣਾ ਸਹੀ ਰਹੇਗਾ।

ਕਰਕ : ਸੰਤਾਨ ਆਪ ਨਾਲ ਪੂਰੀ ਤਰ੍ਹਾਂ ਸਹਿਯੋਗ ਨਾ ਕਰੇਗੀ, ਇਸ ਲਈ ਕਿਸੇ ਨਾ ਕਿਸੇ ਫ੍ਰੰਟ ’ਤੇ ਉਸ ਦੇ ਵੱਲੋਂ ਪ੍ਰੇਸ਼ਾਨੀ ਰਹਿਣ ਦਾ ਡਰ ਰਹੇਗਾ।

ਸਿੰਘ : ਧਿਆਨ ਰੱਖੋ ਕਿ ਪ੍ਰਾਪਰਟੀ ਨਾਲ ਜੁੜਿਆ ਕੋਈ ਕੰਮ-ਪ੍ਰੋਗਰਾਮ ਵਿਗੜ ਨਾ ਜਾਵੇ, ਮਨ ਨੂੰ ਠੇਸ ਲੱਗਣ ਦਾ ਡਰ ਰਹੇਗਾ ਪਰ ਜਨਲ ਹਾਲਾਤ ਅਨੁਕੂਲ ਚੱਲਣਗੇ।

ਕੰਨਿਆ : ਘਟੀਆ ਲੋਕਾਂ ਤੋਂ ਫਾਸਲਾ ਰੱਖਣਾ ਸਹੀ ਰਹੇਗਾ ਕਿਉਂਕਿ ਉਹ ਆਪ ਨੂੰ ਪ੍ਰੇਸ਼ਾਨ ਕਰਨ ਤੋਂ ਕਦੀ ਵੀ ਪਿੱਛੇ ਨਾ ਹਟੇਗਾ, ਕੰਮਕਾਜੀ ਦਸ਼ਾ ਅਨੁਕੂਲ।

ਤੁਲਾ : ਕੋਈ ਵੀ ਕਾਰੋਬਾਰੀ ਕੰਮ ਬੇ-ਧਿਆਨੀ ਨਾਲ ਨਾ ਕਰੋ ਕਿਉਂਕਿ ਸਿਤਾਰਾ ਆਪ ਨੂੰ ਨੁਕਸਾਨ ਦੇਣ ਵਾਲਾ ਹੈ, ਕੰਮਕਾਜੀ ਟੂਰਿੰਗ ਤੋਂ ਬਚਣਾ ਚਾਹੀਦਾ ਹੈ।

ਬ੍ਰਿਸ਼ਚਕ : ਵਪਾਰਕ ਅਤੇ ਕੰਮਕਾਜੀ ਦਸ਼ਾ ਪਹਿਲੇ ਦੀ ਤਰ੍ਹਾਂ ਰਹੇਗੀ, ਫੈਮਿਲੀ ਫ੍ਰੰਟ ’ਤੇ ਨਾਰਾਜ਼ਗੀ ਤਣਾਤਣੀ, ਖਿੱਚਾਤਣੀ ਬਣੇ ਰਹਿਣ ਦਾ ਡਰ ਰਹੇਗਾ।

ਧਨ : ਖਰਚਿਆਂ ’ਤੇ ਨਜ਼ਰ ਜਾਂ ਕੰਟ੍ਰੋਲ ਰੱਖੋ ਕਿਉਂਕਿ ਖਰਚਿਆਂ ਕਰ ਕੇ ਅਰਥ ਤੰਗੀ ਰਹਿ ਸਕਦੀ ਹੈ, ਕੋਈ ਵੀ ਕਾਰੋਬਾਰੀ ਕੰਮ ਬੇ-ਧਿਆਨੀ ਨਾਲ ਨਾ ਕਰੋ, ਨੁਕਸਾਨ ਦਾ ਡਰ।

ਮਕਰ : ਸਿਤਾਰਾ ਆਮਦਨ ਵਾਲਾ, ਅਰਥ ਦਸ਼ਾ ਕੰਫਰਟੇਬਲ ਰਹੇਗੀ, ਆਪ ਆਪਣੀ ਕੰਮਕਾਜੀ ਪਲਾਨਿੰਗ ਨੂੰ ਸਹੀ ਤਰੀਕੇ ਨਾਲ ਵਧਾ ਸਕੋਗੇ।

ਕੁੰਭ : ਕਿਸੇ ਅਫਸਰ ਦੇ ਸਖਤ ਅਤੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਆਪ ਦਾ ਕੋਈ ਕੰਮ ਉਲਝ-ਵਿਗੜ ਸਕਦਾ ਹੈ, ਮਨ ਕਿਸੇ ਡਰ ’ਚ ਗ੍ਰਸਤ ਰਹੇਗਾ।

ਮੀਨ : ਕੰਮਕਾਜੀ ਦਸ਼ਾ ਠੀਕ-ਠਾਕ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਮਨ ਅਸ਼ਾਂਤ- ਡਿਸਟਰਬ ਜਿਹਾ ਰਹੇਗਾ, ਧਾਰਮਿਕ ਕੰਮਾਂ ’ਚ ਜੀਅ ਘੱਟ ਲੱਗੇਗਾ।

1 ਅਕਤੂਬਰ 2022, ਸ਼ਨੀਵਾਰ

ਅੱਸੂ ਸੁਦੀ ਤਿੱਥੀ ਛੱਠ (ਰਾਤ 8.47 ਤੱਕ) ਅਤੇ ਮਗਰੋਂ ਤਿੱਥੀ ਸਪਤਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਬ੍ਰਿਖ ’ਚ

ਬੁੱਧ ਕੰਨਿਆ ’ਚ

ਗੁਰੂ ਮੀਨ ’ਚ

ਸ਼ੁੱਕਰ ਕੰਨਿਆ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ


author

Mukesh

Content Editor

Related News