ਕੁੰਭ ਰਾਸ਼ੀ ਵਾਲਿਆਂ ਦਾ ਸਿਤਾਰਾ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਚੰਗਾ, ਪੜ੍ਹੋ ਬਾਕੀ ਰਾਸ਼ੀਆਂ ਦਾ ਹਾਲ

09/25/2022 3:19:48 AM

ਮੇਖ : ਸਿਤਾਰਾ ਪੁਰਵ ਦੁਪਹਿਰ ਤੱਕ ਸਫਲਤਾ ਦੇਣ ਅਤੇ ਬਿਹਤਰ ਹਾਲਾਤ ਰੱਖਣ ਵਾਲਾ ਪਰ ਬਾਅਦ ’ਚ ਆਪੋਜ਼ਿਟ ਹਾਲਾਤ ਨਾ ਨਿਪਟਣਾ ਪੈ ਸਕਦਾ ਹੈ।

ਬ੍ਰਿਖ : ਸਿਤਾਰਾ ਹਰ ਫ੍ਰੰਟ ’ਤੇ ਕਦਮ ਬੜ੍ਹਤ ਵੱਲ ਰੱਖਣ, ਇੱਜ਼ਤਮਾਣ ਦੇਣ ਅਤੇ ਬਿਹਤਰੀ ਦੇ ਰਸਤੇ ਬਣਾਉਣ ਵਾਲਾ ਪਰ ਬਾਅਦ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਮਿਥੁਨ : ਸਿਤਾਰਾ ਪੁਰਵ ਦੁਪਹਿਰ ਤੱਕ ਕੰਮਕਾਜੀ ਭੱਜਦੌੜ ਅਤੇ ਵਿਅਸਤਤਾ ਰੱਖੇਗਾ, ਫਿਰ ਬਾਅਦ ’ਚ ਸਮਾਂ ਸਫਲਤਾ ਦੇਣ ਅਤੇ ਇੱਜ਼ਤਮਾਣ ਦੇਣ ਵਾਲਾ ਹੋਵੇਗਾ।

ਕਰਕ : ਸਿਤਾਰਾ ਪੁਰਵ ਦੁਪਹਿਰ ਤੱਕ ਕੰਮਕਾਜੀ ਕੰਮਾਂ ’ਚ ਕਦਮ ਬੜ੍ਹਤ ਵੱਲ ਰੱਖੇਗਾ,ਫਿਰ ਬਾਅਦ ’ਚ ਸਮਾਂ ਆਪ ਨੂੰ ਹਿੰਮਤੀ ਬਣਾਈ ਰੱਖੇਗਾ।

ਸਿੰਘ : ਸਿਤਾਰਾ ਕਾਰੋਬਾਰੀ ਕੰਮਾਂ ’ਚ ਆਪ ਨੂੰ ਹਰ ਫ੍ਰੰਟ ’ਤੇ ਸਫਲਤਾ ਦੇਵੇਗਾ, ਤੇਜ ਪ੍ਰਭਾਵ ਦਬਦਬਾ ਵੀ ਬਣਿਆ ਰਹੇਗਾ ਪਰ ਹਲਕੀ ਨੇਚਰ ਵਾਲੇ ਲੋਕਾਂ ਤੋਂ ਫਾਸਲਾ ਰੱਖਣਾ ਜ਼ਰੂਰੀ।

ਕੰਨਿਆ : ਸਿਤਾਰਾ ਪੁਰਵ ਦੁਪਹਿਰ ਤੱਕ ਕਮਜ਼ੋਰ, ਕਿਸੇ ਨਾ ਕਿਸੇ ਪੇਚੀਦਗੀ ਨਾਲ ਵਾਸਤਾ ਰਹਿ ਸਕਦਾ ਹੈ ਪਰ ਬਾਅਦ ’ਚ ਜਨਰਲ ਹਾਲਾਤ ਸੁਧਰਨਗੇ।

ਤੁਲਾ : ਸਿਤਾਰਾ ਪੁਰਵ ਦੁਪਹਿਰ ਤੱਕ ਆਮਦਨ ਅਤੇ ਅਰਥ ਦਸ਼ਾ ਵੀ ਕੰਫਰਟੇਬਲ ਬਣਾਉਣ ਵਾਲਾ ਪਰ ਬਾਅਦ ’ਚ ਸਮਾਂ ਪੰਗਿਆਂ- ਮੁਸ਼ਕਲਾਂ ਵਾਲਾ ਬਣੇਗਾ।

ਬ੍ਰਿਸ਼ਚਕ : ਸਿਤਾਰਾ ਪੁਰਵ ਦੁਪਹਿਰ ਤੱਕ ਸਫਲਤਾ ਅਤੇ ਇੱਜ਼ਤਮਾਣ ਵਾਲਾ, ਬਿਹਤਰੀ ਹੋਵੇਗੀ ਪਰ ਬਾਅਦ ’ਚ ਕੋਈ ਕਾਰੋਬਾਰੀ ਮੁਸ਼ਕਲ ਰਸਤੇ ’ਚੋਂ ਹਟ ਸਕਦੀ ਹੈ।

ਧਨ : ਕਿਉਂਕਿ ਜਨਰਲ ਸਿਤਾਰਾ ਆਪ ਦੇ ਕਦਮ ਨੂੰ ਹਰ ਫ੍ਰੰਟ ’ਤੇ ਬੜ੍ਹਤ ਵੱਲ ਰੱਖਣ ਵਾਲਾ ਹੈ, ਇਸ ਲਈ ਆਪ ਪੂਰੀ ਤਰ੍ਹਾਂ ਹਾਵੀ-ਪ੍ਰਭਾਵੀ ਵਿਜਈ ਰਹੋਗੇ।

ਮਕਰ : ਸਿਤਾਰਾ ਪੁਰਵ ਦੁਪਹਿਰ ਤੱਕ ਪੇਟ ਲਈ ਕਮਜ਼ੋਰ, ਇਸ ਲਈ ਬੇਤੁਕੇ ਖਾਣ-ਪੀਣ ਤੋਂ ਬਚਣਾ ਸਹੀ ਰਹੇਗਾ ਪਰ ਬਾਅਦ ’ਚ ਬਿਹਤਰੀ ਹੋਵੇਗੀ।

ਕੁੰਭ : ਸਿਤਾਰਾ ਪੁਰਵ ਦੁਪਹਿਰ ਤੱਕ ਕਾਰੋਬਾਰੀ ਕੰਮਾਂ ਲਈ ਬਿਹਤਰ ਪਰ ਬਾਅਦ ’ਚ ਸਮਾਂ ਪੇਟ ਲਈ ਠੀਕ ਨਹੀਂ, ਆਪਣੇ ਆਪ ਨੂੰ ਪੰਗਿਆਂ ਤੋਂ ਬਚਾ ਕੇ ਰੱਖੋ।

ਮੀਨ : ਸਿਤਾਰਾ ਪੁਰਵ ਦੁਪਹਿਰ ਤੱਕ ਕਮਜ਼ੋਰ, ਕੋਈ ਨਾ ਕੋਈ ਮੁਸ਼ਕਲ ਸਮੱਸਿਆ ਪੈਦਾ ਹੁੰਦੀ ਰਹਿ ਸਕਦੀ ਹੈ ਪਰ ਬਾਅਦ ’ਚ ਹਰ ਫ੍ਰੰਟ ’ਤੇ ਬਿਹਤਰੀ ਹੋਵੇਗੀ, ਇੱਜ਼ਤਮਾਣ ਦੀ ਪ੍ਰਾਪਤੀ।

25 ਸਤੰਬਰ 2022, ਐਤਵਾਰ

ਅੱਸੂ ਵਦੀ ਤਿੱਥੀ ਮੱਸਿਆ (25-26 ਮੱਧ ਰਾਤ 3.25 ਤਕ) ਅਤੇ ਮਗਰੋਂ ਤਿੱਥੀ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਸਿੰਘ ’ਚ

ਮੰਗਲ ਬ੍ਰਿਖ ’ਚ

ਬੁੱਧ ਕੰਨਿਆ ’ਚ

ਗੁਰੂ ਮੀਨ ’ਚ

ਸ਼ੁੱਕਰ ਸਿੰਘ ’ਚ

ਸ਼ਨੀ ਮਕਰ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਅੱਸੂ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 3 (ਅੱਸੂ), ਹਿਜਰੀ ਸਾਲ 1444, ਮਹੀਨਾ : ਸਫਰ, ਤਰੀਕ : 28, ਸੂਰਜ ਉਦੇ ਸਵੇਰੇ 6.22 ਵਜੇ, ਸੂਰਜ ਅਸਤ ਸ਼ਾਮ 6.17 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਫਾਲਗੁਣੀ (25 ਸਤੰਬਰ ਦਿਨ ਰਾਤ ਅਤੇ ਅਗਲੇ ਦਿਨ (26 ਸਤੰਬਰ) ਸਵੇਰੇ 5.55 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ : ਸ਼ੁੱਭ (ਸਵੇਰੇ 9.05 ਤੱਕ) ਅਤੇ ਮਗਰੋਂ ਯੋਗ ਸ਼ੁਕਲ, ਚੰਦਰਮਾ : ਸਿੰਘ ਰਾਸ਼ੀ ’ਤੇ (ਪੁਰਵ ਦੁਪਹਿਰ 11.22 ਤੱਕ) ਅਤੇ ਮਗਰੋਂ ਕੰਨਿਆ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਅੱਸੂ/ਮਹਾਲਯ ਮੱਸਿਆ, ਤਿਥੀ ਮੱਸਿਆ ਦਾ ਸਰਾਧ, ਸਰਭ ਪਿੱਤਰ ਸਰਾਧ, ਪਿੱਤਰ ਵਿਸਰਜਨ, ਸਰਾਧ ਸਮਾਪਤ, ਸ਼੍ਰੀ ਦੀਨ ਦਿਆਲ ਉਪਾਧਿਆਏ ਜਨਮਦਿਨ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Mukesh

Content Editor

Related News