''ਉਤਸ਼ਾਹ-ਹਿੰਮਤ ਤੇ ਕੰਮਕਾਜੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ''

Thursday, Jul 07, 2022 - 03:08 AM (IST)

ਮੇਖ : ਟੈਂਸ, ਅਸ਼ਾਂਤ, ਪਰੇਸ਼ਾਨ ਅਤੇ ਡਿਸਟਰਬ ਮਨ ਕਰ ਕੇ ਆਪ ਕਿਸੇ ਵੀ ਕੰਮ ਨੂੰ ਹੱਥ ’ਚ ਲੈਣ ਦੀ ਹਿੰਮਤ ਨਾ ਕਰ ਸਕੋਗੇ, ਨੁਕਸਾਨ ਅਤੇ ਧਨ ਹਾਨੀ ਦਾ ਡਰ।

ਬ੍ਰਿਖ : ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਯਤਨ ਕਰਨ ’ਤੇ ਆਪ ਦੀ ਪਲਾਨਿੰਗ ’ਚੋਂ ਕੋਈ ਮੁਸ਼ਕਲ ਹਟੇਗੀ।

ਮਿਥੁਨ : ਜਾਇਦਾਦੀ ਕੰਮਾਂ ਨੂੰ ਅਟੈਂਡ ਕਰਨ ਲਈ ਸਿਤਾਰਾ ਚੰਗਾ, ਸ਼ਤਰੂ ਵੀ ਆਪ ਦੀ ਪਕੜ ਹੇਠ ਰਹਿਣਗੇ ਪਰ ਆਪਣੇ ਗੁੱਸੇ ਨੂੰ ਆਪਣੇ ’ਤੇ ਹਾਵੀ ਨਾ ਹੋਣ ਦਿਓ।

ਕਰਕ : ਉਤਸ਼ਾਹ-ਹਿੰਮਤ ਅਤੇ ਕੰਮਕਾਜੀ ਭੱਜਦੌੜ ਦੀ ਚੰਗੀ ਰਿਟਰਨ ਮਿਲੇਗੀ, ਆਪ ਹਰ ਕੰਮ ਨੂੰ ਆਪਣੇ ਉਤਸ਼ਾਹੀ ਮਨ ਕਰ ਕੇ ਉਸਦੇ ਟਾਰਗੈਟ ਵੱਲ ਲੈ ਜਾ ਸਕੋਗੇ।

ਸਿੰਘ : ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕੋਈ ਕੰਮਕਾਜੀ ਪ੍ਰੋਗਰਾਮ ਕੁਝ ਅੱਗੇ ਵਧੇਗਾ ਪਰ ਸੁਭਾਅ ’ਚ ਗੁੱਸਾ ਬਣਿਆ ਰਹੇਗਾ।

ਕੰਨਿਆ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਮੌਸਮ ਦੇ ਐਕਸਪੋਜ਼ਰ ਅਤੇ ਰੇਸ਼ਾ, ਨਜ਼ਲਾ, ਜ਼ੁਕਾਮ ਦੀ ਸ਼ਿਕਾਇਤ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ।

ਤੁਲਾ : ਖਰਚਿਆਂ ਦੇ ਜ਼ੋਰ ਕਰ ਕੇ ਅਰਥ ਤੰਗੀ ਬਣੀ ਰਹਿ ਸਕਦੀ ਹੈ, ਉਧਾਰੀ ਦੇ ਚੱਕਰ ’ਚ ਵੀ ਨਾ ਫਸੋ, ਕਿਸੇ ਦੇ ਝਮੇਲੇ ’ਚ ਵੀ ਫਸਣ ਤੋਂ ਬਚਣਾ ਚਾਹੀਦਾ ਹੈ।

ਬ੍ਰਿਸ਼ਚਕ : ਖੇਤੀ ਉਤਪਾਦਾਂ, ਖੇਤੀ ਉਪਕਰਣਾਂ, ਖਾਦਾਂ-ਬੀਜਾਂ, ਕਰਿਆਨਾ ਵਸਤਾਂ ਅਤੇ ਰੈਡੀਮੇਡ ਗਾਰਮੈਂਟਸ ਦਾ ਕੰਮ ਧੰਦਾ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।

ਧਨ : ਕਿਸੇ ਸਰਕਾਰੀ ਕੰਮ ਨੂੰ ਹੱਥ ’ਚ ਲੈਣ ’ਤੇ ਸਹੀ ਨਤੀਜਾ ਮਿਲੇਗਾ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਕੋਈ ਪ੍ਰਬਲ ਸ਼ਤਰੂ ਟਕਰਾਅ ਦੇ ਮੂਡ ’ਚ ਦਿਸ ਸਕਦਾ ਹੈ।

ਮਕਰ : ਧਾਰਮਿਕ ਕੰਮਾਂ ਨੂੰ ਕਰਨ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ-ਕੀਰਤਨ ਸੁਣਨ ’ਚ ਜੀਅ ਲੱਗੇਗਾ, ਜਨਰਲ ਹਾਲਾਤ ਵੀ ਬਿਹਤਰ ਬਣੇ ਰਹਿਣਗੇ।

ਕੁੰਭ : ਪੂਰਾ ਪਰਹੇਜ਼ ਰੱਖਣ ਅਤੇ ਖਾਣ-ਪੀਣ ’ਤੇ ਕਾਬੂ ਰੱਖਣ ਦੇ ਬਾਵਜੂਦ ਵੀ ਪੇਟ ਕੁਝ ਵਿਗੜਿਆ ਰਹੇਗਾ, ਦੂਜਿਆਂ ’ਤੇ ਜ਼ਿਆਦਾ ਭਰੋਸਾ ਵੀ ਨਾ ਕਰੋ।

ਮੀਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਮਨ ਅਤੇ ਸੋਚ ’ਤੇ ਪਾਜ਼ੇਟਿਵਿਟੀ ਬਣੀ ਰਹੇਗੀ, ਦੋਵੇਂ ਪਤੀ-ਪਤਨੀ ਇਕ ਦੂਜੇ ਦਾ ਲਿਹਾਜ਼ ਕਰਨਗੇ, ਮਾਣ-ਸਨਮਾਨ ਦੀ ਪ੍ਰਾਪਤੀ।

7 ਜੁਲਾਈ 2022, ਵੀਰਵਾਰ

ਹਾੜ੍ਹ ਸੁਦੀ ਤਿੱਥੀ ਅਸ਼ਟਮੀ (ਸ਼ਾਮ 7.29 ਤੱਕ) ਅਤੇ ਮਗਰੋਂ ਤਿੱਥੀ ਨੌਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਕੰਨਿਆ ’ਚ

ਮੰਗਲ ਮੇਖ ’ਚ

ਬੁੱਧ ਮਿਥੁਨ ’ਚ

ਗੁਰੂ ਮੀਨ ’ਚ

ਸ਼ੁੱਕਰ ਬ੍ਰਿਖ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਹਾੜ੍ਹ ਪ੍ਰਵਿਸ਼ਟੇ 23, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 16 (ਹਾੜ੍ਹ), ਹਿਜਰੀ ਸਾਲ 1443, ਮਹੀਨਾ : ਜ਼ਿਲਹਿਜ, ਤਰੀਕ : 7, ਸੂਰਜ ਉਦੇ ਸਵੇਰੇ 5.33 ਵਜੇ, ਸੂਰਜ ਅਸਤ ਸ਼ਾਮ 7.32 ਵਜੇ (ਜਲੰਧਰ ਟਾਈਮ) ਨਕਸ਼ੱਤਰ : ਹਸਤ (ਦੁਪਹਿਰ 12.20 ਤੱਕ) ਅਤੇ ਮਗਰੋਂ ਨਕਸ਼ੱਤਰ ਚਿਤਰਾ, ਯੋਗ : ਪਰਿਧ (ਸਵੇਰੇ 10.38 ਤੱਕ) ਅਤੇ ਮਗਰੋਂ ਯੋਗ ਸ਼ਿਵ ਚੰਦਰਮਾ : ਕੰਨਿਆ ਰਾਸ਼ੀ ’ਤੇ 7-8 ਮੱਧ ਰਾਤ 12.22 ਤਕ) ਅਤੇ ਮਗਰੋਂ ਤੁਲਾ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਹੇਗੀ (ਸਵੇਰੇ 7.39 ਤਕ) ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਦੁਰਗਾ ਅਸ਼ਟਮੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Mukesh

Content Editor

Related News