ਭਵਿੱਖਫਲ: ਜਾਣੋਂ ਅੱਜ ਦੇ ਰਾਸ਼ੀਫਲ ''ਚ ਕੀ ਹੈ ਤੁਹਾਡੇ ਲਈ ਸਪੈਸ਼ਲ

02/10/2021 2:07:33 AM

ਮੇਖ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਵਿਜੇ ਮਿਲੇਗੀ, ਅਫਸਰਾਂ ਦੇ ਸਾਫਟ ਰੁਖ ਕਰ ਕੇ ਆਪ ਦੇ ਕਿਸੇ ਰੁਕੇ ਉਲਝੇ ਕੰਮ ’ਚ ਬਾਧਾ ਮੁਸ਼ਕਲ ਹਟੇਗੀ।

ਬ੍ਰਿਖ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਇਰਾਦਿਆਂ ’ਚ ਸਫਲਤਾ ਮਿਲੇਗੀ, ਤੇਜ ਪ੍ਰਭਾਵ, ਮਾਣ-ਪ੍ਰਤਿਸ਼ਠਾ-ਦਬਦਬਾ ਬਣਿਆ ਰਹੇਗਾ।

ਮਿਥੁਨ- ਸਿਤਾਰਾ ਸਿਹਤ ਲਈ ਕਮਜ਼ੋਰ, ਪੈਰ ਫਿਸਲਣ ਦਾ ਵੀ ਡਰ, ਇਸ ਲਈ ਅਹਿਤਿਆਤ ਨਾਲ ਚੱਲਣਾ ਫਿਰਨਾ ਸਹੀ ਰਹੇਗਾ ਪਰ ਜਨਰਲ ਹਾਲਾਤ ਠੀਕ ਰਹਿਣਗੇ।

ਕਰਕ- ਵਪਾਰਕ ਅਤੇ ਕੰਮਕਾਜੀ ਕੰਮਾਂ ਲਈ ਸਮਾਂ ਚੰਗਾ, ਫੈਮਿਲੀ ਫਰੰਟ ’ਤੇ ਤਾਲਮੇਲ, ਸਹਿਯੋਗ, ਸਦਭਾਅ ਬਣਿਆ ਰਹੇਗਾ ਪਰ ਸੁਭਾਅ ’ਚ ਗੁੱਸੇ ਦਾ ਅਸਰ।

ਸਿੰਘ- ਨਾ ਤਾਂ ਦੁਸ਼ਮਣਾਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ’ਤੇ ਭਰੋਸਾ ਕਰੋ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਮੌਕਾ ਹੱਥੋਂ ਜਾਣ ਨਾ ਦੇਣਗੇ।

ਕੰਨਿਆ- ਜਨਰਲ ਸਿਤਾਰਾ ਜ਼ੋਰਦਾਰ, ਸੰਤਾਨ ਆਪ ਨਾਲ ਹਰ ਮੌਕੇ ’ਤੇ ਖੜ੍ਹੀ ਰਹੇਗੀ, ਸ਼ਤਰੂ ਵੀ ਆਪ ਅੱਗੇ ਠਹਿਰ ਨਾ ਸਕਣਗੇ, ਇੱਜ਼ਤ ਮਾਣ ਦੀ ਪ੍ਰਾਪਤੀ।

ਤੁਲਾ- ਕੋਰਟ-ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ, ਵਿਰੋਧੀ ਵੀ ਆਪ ਦੀ ਪਕੜ ਹੇਠ ਰਹਿਣਗੇ।

ਬ੍ਰਿਸ਼ਚਕ- ਮਿੱਤਰ-ਸੱਜਣ ਸਾਥੀ ਆਪ ਦੇ ਪ੍ਰਤੀ ਸਹਿਯੋਗੀ ਰੁਖ ਰੱਖਣਗੇ ਅਤੇ ਉਨ੍ਹਾਂ ਦੇ ਤਾਲਮੇਲ ਸਹਿਯੋਗ ਨਾਲ ਆਪ ਨੂੰ ਆਪਣੀ ਸੱਮਸਿਆ ਨੂੰ ਸੁਲਝਾਉਣ ’ਚ ਮਦਦ ਮਿਲੇਗੀ।

ਧਨ- ਟੀਚਿੰਗ, ਕੰਸਲਟੈਂਸੀ, ਮੈਡੀਸਨ, ਡੈਕੋਰੇਸ਼ਨ, ਡਿਜ਼ਾਈਨਿੰਗ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਕਾਜੀ ਕੰਮਾਂ ’ਚ ਚੰਗਾ ਲਾਭ ਮਿਲੇਗਾ, ਮਾਣ-ਯਸ਼ ਦੀ ਪ੍ਰਾਪਤੀ।

ਮਕਰ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ ਪਰ ਆਪਣੇ ਗੁੱਸੇ ਨੂੰ ਬੇ-ਕਾਬੂ ਨਾ ਹੋਣ ਦਿਓ।

ਕੁੰਭ- ਜਨਰਲ ਸਿਤਾਰਾ ਕਮਜ਼ੋਰ , ਉਲਝਣਾਂ-ਮੁਸ਼ਕਲਾਂ-ਸਮੱਸਿਆਵਂ ਨਾਲ ਵਾਸਤਾ ਰਹੇਗਾ, ਕਿਸੇ ’ਤੇ ਜ਼ਿਆਦਾ ਭਰੋਸਾ ਕਰ ਲੈਣਾ ਵੀ ਨੁਕਸਾਨ ਵਾਲਾ ਹੋਵੇਗਾ।

ਮੀਨ- ਲੋਹਾ-ਲੋਹਾ ਮਸ਼ੀਨਰੀ, ਹਾਰਡ ਵੇਅਰ, ਸਟੀਲ ਫਰਨੀਚਰ ਆਦਿ ਦੇ ਕੰਮਾਂ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਸ਼ਤਰੂ ਵੀ ਕਮਜ਼ੋਰ, ਤੇਜਹੀਣ ਰਹਿਣਗੇ।

10 ਫਰਵਰੀ 2021, ਬੁੱਧਵਾਰ ਮਾਘ ਵਦੀ ਤਿਥੀ ਚੌਦਸ (10-11 ਮੱਧ ਰਾਤ 1.09 ਤੱਕ) ਅਤੇ ਮਗਰੋਂ ਤਿਥੀ ਮੱਸਿਆ।       

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਕਰ ’ਚ

ਚੰਦਰਮਾ ਮਕਰ ’ਚ

ਮੰਗਲ ਮੇਖ ’ਚ

ਬੁੱੱਧ ਮਕਰ ’ਚ

ਗੁਰੂ ਮਕਰ ’ਚ

ਸ਼ੁੱਕਰ ਮਕਰ ’ਚ

ਸ਼ਨੀ ਮਕਰ ’ਚ                            

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077, ਮਾਘ ਪ੍ਰਵਿਸ਼ਟੇ 28, ਰਾਸ਼ਟਰੀ ਸ਼ਕ ਸੰਮਤ :1942, ਮਿਤੀ :21 (ਮਾਘ), ਹਿਜਰੀ ਸਾਲ 1442, ਮਹੀਨਾ : ਜਮਾਦਿ ਉਲਸਾਨੀ, ਤਰੀਕ : 27, ਸੂਰਜ ਉਦੇ ਸਵੇਰੇ 7.18 ਵਜੇ, ਸੂਰਜ ਅਸਤ ਸ਼ਾਮ 6.07 ਵਜੇ (ਜਲੰਧਰ ਟਾਈਮ) ਨਕਸ਼ੱਤਰ : ਉੱਤਰਾ ਖਾੜਾ (ਦੁਪਹਿਰ 2.12 ਵਜੇ ਤੱਕ) ਅਤੇ ਮਗਰੋਂ ਨਕਸ਼ੱਤਰ ਸ਼੍ਰਵਣ, ਯੋਗ : ਵਿਅਤੀਪਾਤ (10ਫਰਵਰੀ ਦਿਨ ਰਾਤ ਅਤੇ ਅਗਲੇ ਦਿਨ (11 ਫਰਵਰੀ ਸਵੇਰੇ 5.07 ਤੱਕ) ਅਤੇ ਮਗਰੋਂ ਯੋਗ ਵਰਿਯਾਨ, ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ) ਭਦਰਾ ਰਵੇਗੀ(ਦੁਪਹਿਰ 1.38 ਤਕ)ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਮਾਸਿਕ ਸ਼ਿਵਰਾਤਰੀ ਵਰਤ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News