ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

Thursday, Aug 27, 2020 - 04:04 AM (IST)

ਮੇਖ- ਸਿਤਾਰਾ ਦੁਪਹਿਰ ਤਕ ਪੇਟ ’ਚ ਗੜਬੜ੍ਹੀ ਰੱਖਣ ਅਤੇ ਮਨ ਨੂੰ ਟੈਂਸ-ਅਸ਼ਾਂਤ ਰੱਖਣ ਵਾਲਾ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਅਤੇ ਸਫਲਤਾ ਦੇਣ ਵਾਲਾ ਸਮਾਂ ਬਣੇਗਾ।

ਬ੍ਰਿਖ- ਸਿਤਾਰਾ ਦੁਪਹਿਰ ਤਕ ਫੈਮਿਲੀ ਫਰੰਟ ਵਲੋਂ ਪਰੇਸ਼ਾਨੀ ਦੇਣ ਅਤੇ ਮਨ ਨੂੰ ਡਾਵਾਂਡੋਲ ਅਤੇ ਡਿਸਟਰਬ ਰੱਖਣ ਵਾਲਾ ਪਰ ਬਾਅਦ ’ਚ ਸਿਹਤ ਦੇ ਵਿਗੜਣ ਦੀ ਆਸ।

ਮਿਥੁਨ- ਸਿਤਾਰਾ ਦੁਪਹਿਰ ਤਕ ਠੀਕ ਨਹੀਂ, ਵਿਰੋਧੀ ਆਪ ਦੇ ਖਿਲਾਫ, ਆਪਣੀਆਂ ਸ਼ਰਾਰਤਾਂ ’ਚ ਲੱਗੇ ਰਹਿਣਗੇ ਪਰ ਬਾਅਦ ’ਚ ਹਰ ਫਰੰਟ ’ਤੇ ਹਾਲਾਤ ਸੁਧਰਨਗੇ, ਇੱਜ਼ਤ ਵਧੇਗੀ।

ਕਰਕ- ਮਨ ’ਤੇ ਪ੍ਰਭਾਵੀ ਨੈਗੇਟਿਵ ਸੋਚ ਕਰ ਕੇ ਆਪ ਕੋਈ ਵੀ ਪਾਜ਼ੇਟਿਵ ਯਤਨ ਨਾ ਕਰ ਸਕੋਗੇ ਪਰ ਬਾਅਦ ’ਚ ਸਮਾਂ ਕਮਜ਼ੋੋਰ ਪਰੇਸ਼ਾਨੀ ਦੇਣ ਵਾਲਾ ਬਣੇਗਾ।

ਸਿੰਘ- ਸਿਤਾਰਾ ਦੁਪਹਿਰ ਤਕ ਜ਼ਮੀਨੀ-ਅਦਾਲਤੀ ਕੰਮਾਂ ਲਈ ਕਮਜ਼ੋਰ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ, ਕੋਈ ਉਦੇਸ਼ ਮਨੋਰਥ ਸਿਰੇ ਚੜ੍ਹਣਗੇ।

ਕੰਨਿਆ- ਸਿਤਾਰਾ ਦੁਪਹਿਰ ਤਕ ਨਿਕੰਮੇ ਸਾਥੀਅਾਂ, ਮਿੱਤਰਾਂ ਵਲੋਂ ਪਰੇਸ਼ਾਨੀ ਦੇਣ ਅਤੇ ਜਨਰਲ ਹਾਲਾਤ ਨੂੰ ਅਪਸੈੱਟ ਰੱਖਣ ਵਾਲਾ ਪਰ ਬਾਅਦ ’ਚ ਸਮਾਂ ਬਿਹਤਰ ਬਣੇਗਾ।

ਤੁਲਾ- ਸਿਤਾਰਾ ਦੁਪਹਿਰ ਤਕ ਅਰਥ ਦਸ਼ਾ ਤੰਗ ਰੱਖਣ ਅਤੇ ਆਪ ਦੀ ਕਿਸੇ ਪੇਮੈਂਟ ਨੂੰ ਫਸਾਉਣ ਵਾਲਾ ਪਰ ਬਾਅਦ ’ਚ ਕੰਮਕਾਜੀ ਭੱਜ-ਦੌੜ ਬਣੀ ਰਹੇਗੀ।

ਬ੍ਰਿਸ਼ਚਕ- ਸਿਤਾਰਾ ਦੁਪਹਿਰ ਤਕ ਮਨ ਨੂੰ ਬੇਕਾਰ ਕੰਮਾਂ ਵਲ ਭਟਕਦਾ ਰੱਖੇਗਾ ਪਰ ਬਾਅਦ ’ਚ ਕਿਸੇ ਰੁਕੇ ਪਏ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਬਿਹਤਰ ਬਣੇਗਾ।

ਧਨ- ਸਿਤਾਰਾ ਦੁਪਹਿਰ ਤਕ ਨੁਕਸਾਨ ਵਾਲਾ, ਨਾ ਤਾਂ ਕੋਈ ਨਵਾਂ ਯਤਨ ਸ਼ੁਰੂ ਕਰੋ ਅਤੇ ਨਾ ਹੀ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਪਰ ਬਾਅਦ ’ਚ ਕਾਰੋਬਾਰੀ ਦਸ਼ਾ ਸੁਧਰੇਗੀ।

ਮਕਰ- ਸਿਤਾਰਾ ਦੁਪਹਿਰ ਤਕ ਆਮਦਨ ਅਤੇ ਅਰਥ ਦਸ਼ਾ ਬਿਹਤਰ ਰੱਖਣ ਵਾਲਾ ਪਰ ਬਾਅਦ ’ਚ ਕਿਸੇ ਨਾ ਕਿਸੇ ਪੇਚੀਦਗੀ ਦੇ ਜਾਗਣ ਦਾ ਡਰ ਬਣਿਆ ਰਹੇਗਾ।

ਕੁੰਭ- ਦੁਪਹਿਰ ਤਕ ਮਨ ਕਿਸੇ ਅਫਸਰ ਵਲੋਂ ਡਰਿਆ ਰਹੇਗਾ ਕਿਸੇ ਦੇ ਝਾਂਸੇ ’ਚ ਵੀ ਨਾ ਫਸੋ ਪਰ ਬਾਅਦ ’ਚ ਹਰ ਫਰੰਟ ’ਤੇ ਬਿਹਤਰੀ ਹੋਵੇਗੀ।

ਮੀਨ- ਸਿਤਾਰਾ ਦੁਪਹਿਰ ਤਕ ਬਾਧਾਵਾਂ ਮੁਸ਼ਕਲਾਂ ਵਾਲਾ, ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿਗੜਣ ਦਾ ਡਰ ਰਹੇਗਾ ਪਰ ਬਾਅਦ ’ਚ ਸਰਕਾਰੀ ਕੰਮਾਂ ’ਚ ਸਫਲਤਾ ਮਿਲੇਗੀ, ਅਫਸਰਾਂ ਦੇ ਰੁਖ ’ਚ ਨਰਮੀ ਵਧੇਗੀ।

27 ਅਗਸਤ 2020, ਵੀਰਵਾਰ

ਭਾਦੋਂ ਸੁਦੀ ਤਿੱਥੀ ਨੌਮੀ (ਸਵੇਰੇ 9.26 ਤਕ) ਅਤੇ ਮਗਰੋਂ ਿਤੱਥੀ ਦਸਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਿਸੰਘ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਮੇਖ ’ਚ

ਬੁੱੱਧ ਸਿੰਘ ’ਚ

ਗੁਰੂ ਧਨ ’ਚ

ਸ਼ੁੱਕਰ ਿਮਥੁਨ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077,ਭਾਦੋਂ ਪ੍ਰਵਿਸ਼ਟੇ 12, ਰਾਸ਼ਟਰੀ ਸ਼ਕ ਸੰਮਤ 1942, ਮਿਤੀ 5(ਭਾਦੋਂ), ਹਿਜਰੀ ਸਾਲ 1442, ਮਹੀਨਾ ਮੁਹੱਰਮ ਤਰੀਕ 7,, ਨਕਸ਼ੱਤਰ : ਜੇਸ਼ਠਾ (ਦੁਪਹਿਰ 12.37 ਤਕ) ਅਤੇ ਮਗਰੋਂ ਨਕਸ਼ੱਤਰ ਮੂਲਾ ਯੋਗ : ਵਿਸ਼ਕੁੰਭ (ਸ਼ਾਮ 5.37 ਤਕ) ਅਤੇ ਮਗਰੋਂ ਯੋਗ ਧ੍ਰਿਤੀ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਦੁਪਹਿਰ 12.37 ਤਕ) ਤੇ ਮਗਰੋਂ ਧਨ ਰਾਸ਼ੀ ’ਤੇ ਪ੍ਰਵੇਸ਼ ਕਰੇਗਾ। ਦੁਪਹਿਰ 12.37 ਤਕ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਅਤੇ ਮਗਰੋਂ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਚੰਦ ਨੌਮੀ (ਉਦਾਸੀਨ ਸੰਪ੍ਰਦਾਏ) ਬਾਬਾ ਸ਼੍ਰੀ ਚੰਦ ਜਯੰਤੀ ਆਚਾਰੀਆ, ਤੁਲਸੀ ਪਟ ਅਾਰੋਪਣ (ਜੈਨ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News