ਰਾਸ਼ੀਫਲ : ਸਿਹਤ ਦਾ ਰੱਖੋ ਧਿਆਨ, ਖਾਣ-ਪੀਣ ’ਚ ਨਾ ਵਰਤੋਂ ਲਾਪਰਵਾਹੀ

Tuesday, Aug 25, 2020 - 02:43 AM (IST)

ਮੇਖ- ਸਿਤਾਰਾ ਸਿਹਤ ਲਈ ਧਿਆਨ ਰੱਖਣ ਵਾਲਾ, ਖਾਣ-ਪੀਣ ’ਚ ਲਾਪਰਵਾਹੀ ਨਾ ਵਰਤੋਂ, ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਜ਼ਰੂਰੀ, ਮਨ ਵੀ ਟੈਂਸ ਰਹੇਗਾ।

ਬ੍ਰਿਖ- ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਹਲਕੇ ਯਤਨਾਂ ਨਾਲ ਕੋਈ ਕੰਮ ਨਾ ਕਰੋ, ਦੋਵੇਂ ਪਤੀ-ਪਤਨੀ ਇਕ ਦੂਜੇ ਦੀ ਸਿਹਤ ਦੇ ਪ੍ਰਤੀ ਫਿਕਰਮੰਦ ਰਹਿਣਗੇ।

ਮਿਥੁਨ- ਕਮਜ਼ੋਰ ਦਿਸਣ ਵਾਲੇ ਸ਼ਤਰੂ ਨੂੰ ਵੀ ਨਾ ਤਾਂ ਕਮਜ਼ੋਰ ਸਮਝੋ ਅਤੇ ਨਾ ਹੀ ਉਸ ਦੀ ਅਣਦੇਖੀ ਕਰੋ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਯਤਨਸ਼ੀਲ ਰਹਿਣਗੇ।

ਕਰਕ- ਸੰਤਾਨ ਪੱਖੋਂ ਕੁਝ ਨਿਰਾਸ਼ਾ ਰਹਿ ਸਕਦੀ ਹੈ, ਕਿਉਂਕਿ ਉਹ ਆਪ ਦੀ ਉਮੀਦ ’ਤੇ ਪੂਰਾ ਨਾ ਉਤਰੇਗੀ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਸਿੰਘ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਨਾ ਲੈਣਾ ਠੀਕ ਰਹੇਗਾ, ਕਿਉਂਕਿ ਉਸ ਦਾ ਨਤੀਜਾ ਆਪ ਦੀ ਉਮੀਦ ਮੁਤਾਬਕ ਨਹੀਂ ਨਿਕਲੇਗਾ।

ਕੰਨਿਆ- ਹਲਕੀ ਸੋਚ ਅਤੇ ਨੇਚਰ ਵਾਲੇ ਕਿਸੇ ਸਾਥੀ ਨਾਲ ਜ਼ਿਆਦਾ ਮੇਲ-ਜੋਲ ਨਾ ਰੱਖੋ ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਯਤਨਸ਼ੀਲ ਰਹੇਗਾ।

ਤੁਲਾ- ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ, ਕਾਰੋਬਾਰੀ ਟੂਰ ਵੀ ਨਾ ਕਰੋ, ਧਨ ਹਾਨੀ ਦਾ ਡਰ।

ਬ੍ਰਿਸ਼ਚਕ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਅਣਮੰਨੇ ਮਨ ਨਾਲ ਕੋਈ ਕੰਮ ਨਾ ਕਰੋ, ਵਰਨਾ ਉਹ ਸਿਰੇ ਨਹੀਂ ਚੜ੍ਹੇਗਾ, ਮਨ ’ਤੇ ਗਲਤ ਸੋਚ ਪ੍ਰਭਾਵੀ ਰਹੇਗੀ।

ਧਨ- ਸਿਤਾਰਾ ਉਲਝਣਾਂ, ਝਗੜਿਅਾਂ ਵਾਲਾ, ਨਾ ਚਾਹੁੰਦੇ ਹੋਏ ਵੀ ਕੋਈ ਨਾ ਕੋਈ ਝਗੜਾ ਆਪ ਦੇ ਗਲੇ ਪਿਆ ਰਹੇਗਾ, ਇਸ ਲਈ ਅਹਿਤਿਆਤ ਨਾਲ ਕੰਮ ਲੈਣਾ ਚਾਹੀਦਾ ਹੈ।

ਮਕਰ- ਮਿੱਟੀ-ਰੇਤਾ-ਬੱਜਰੀ-ਕੰਸਟ੍ਰਕਸ਼ਨ, ਮਟੀਰੀਅਲ, ਟਿੰਬਰ, ਪੱਥਰ ਆਦਿ ਦਾ ਕੰਮ ਕਰਨ ਵਾਲਿਅਾਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।

ਕੁੰਭ- ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਰੁਕਾਵਟਾਂ ਵਾਲਾ ਸਮਾਂ, ਵੱਡੇ ਲੋਕਾਂ ਦੇ ਨਾਰਾਜ਼ਗੀ ਵਾਲੇ ਰੁਖ ਕਰ ਕੇ ਕੋਈ ਨਵੀਂ ਸਮੱਸਿਆ ਜਾਗ ਸਕਦੀ ਹੈ।

ਮੀਨ- ਮਨ ਬੇਕਾਰ ਅਤੇ ਗਲਤ ਕੰਮਾਂ ਵਲ ਭਟਕਦਾ ਨਜ਼ਰ ਆਵੇਗਾ, ਆਪ ਦੀ ਕੋਈ ਸਕੀਮ, ਪ੍ਰੋਗਰਾਮ ਵੀ ਪਟਰੀ ਤੋਂ ਉਤਰ ਸਕਦਾ ਹੈ, ਇਸ ਲਈ ਪੂਰੀ ਚੌਕਸੀ ਦੇ ਬਗੈਰ ਕੋਈ ਯਤਨ ਨਾ ਕਰੋ।

25 ਅਗਸਤ 2020, ਮੰਗਲਵਾਰ ਭਾਦੋਂ ਸੁਦੀ ਤਿੱਥੀ ਸਪਤਮੀ (ਦੁਪਹਿਰ 12.22 ਤੱਕ) ਅਤੇ ਮਗਰੋਂ ਿਤੱਥੀ ਅਸ਼ਟਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਿਸੰਘ ’ਚ

ਚੰਦਰਮਾ ਤੁਲਾ ’ਚ

ਮੰਗਲ ਮੇਖ ’ਚ

ਬੁੱੱਧ ਸਿੰਘ ’ਚ

ਗੁਰੂ ਧਨ ’ਚ

ਸ਼ੁੱਕਰ ਿਮਥੁਨ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077,ਭਾਦੋਂ ਪ੍ਰਵਿਸ਼ਟੇ 10, ਰਾਸ਼ਟਰੀ ਸ਼ਕ ਸੰਮਤ 1942, ਮਿਤੀ 3(ਭਾਦੋਂ), ਹਿਜਰੀ ਸਾਲ 1442, ਮਹੀਨਾ ਮੁਹੱਰਮ ਤਰੀਕ 5,, ਨਕਸ਼ੱਤਰ : ਵਿਸ਼ਾਖਾ ( ਦੁਪਹਿਰ 1.59 ਤੱਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ ਯੋਗ : ਏਂਦਰ (ਰਾਤ 9.49 ਤੱਕ) ਅਤੇ ਮਗਰੋਂ ਯੋਗ ਵੈਧ੍ਰਿਤੀ, ਚੰਦਰਮਾ : ਤੁਲਾ ਰਾਸ਼ੀ ’ਤੇ (ਸਵੇਰੇ 8.17 ਤਕ) ਅਤੇ ਮਗਰੋਂ ਬ੍ਰਿਸ਼ਚਕ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਰਵੇਗੀ (ਦੁਪਹਿਰ 12.22 ਤੋਂ ਲੈ ਕੇ ਰਾਤ 11.31 ਤਕ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਦੁਰਗਾ ਅਸ਼ਟਮੀ ਵਰਤ, ਸ਼੍ਰੀ ਰਾਧਾ ਅਸ਼ਟਮੀ, ਸ਼੍ਰੀ ਮਹਾ ਲਕਸ਼ਮੀ ਵਰਤ ਸ਼ੁਰੂ, ਯਾਤਰਾ ਮਣੀ ਮਹੇਸ਼ (ਚੰਬਾ ਹਿਮਾਚਲ) ਸ਼ੁਰੂ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News