ਮਿਥੁਨ ਰਾਸ਼ੀ ਵਾਲਿਆਂ ਦੀ ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਚੰਗੀ, ਯਤਨ ਕਰਨ ''ਤੇ ਮਿਲੇਗੀ ਸਫਲਤਾ
Monday, Dec 06, 2021 - 03:35 AM (IST)

ਮੇਖ : ਧਾਰਮਿਕ ਕੰਮਾਂ ਨੂੰ ਕਰਨ, ਧਾਰਮਿਕ ਲਿਟਰੇਚਰ ਪੜ੍ਹਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀ ਲੱਗੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਬ੍ਰਿਖ : ਸਿਤਾਰਾ ਸਿਹਤ, ਖਾਸ ਕਰ ਕੇ ਪੇਟ ਨੂੰ ਡਿਸਟਰਬ ਰੱਖਣ, ਨੁਕਸਾਨ ਕਰਵਾਉਣ ਅਤੇ ਮਨ ਨੂੰ ਅਸ਼ਾਂਤ ਟੈਂਸ ਰੱਖਣ ਵਾਲਾ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ।
ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਜਿਹੜੇ ਕੰਮ ਲਈ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਸਫਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਕਰਕ : ਜਨਰਲ ਸਿਤਾਰਾ ਕਮਜ਼ੋਰ, ਮਨੋਬਲ ’ਚ ਟੁੱਟਣ ਦਾ ਅਹਿਸਾਸ ਬਣਿਆ ਰਹੇਗਾ, ਕਿਸੇ ਵੀ ਪ੍ਰੋਗਰਾਮ ਨੂੰ ਹੱਥ ’ਚ ਲੈਣ ਲਈ ਮਨ ਰਾਜ਼ੀ ਨਾ ਹੋਵੇਗਾ।
ਸਿੰਘ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਮਾਣ-ਸਨਮਾਨ, ਪ੍ਰਤਿਸ਼ਠਾ ਬਣੀ ਰਹੇਗੀ, ਯਤਨ ਕਰਨ ’ਤੇ ਪਲਾਨਿੰਗ ਕੁਝ ਅੱਗੇ ਵਧੇਗੀ।
ਕੰਨਿਆ : ਜ਼ਮੀਨੀ ਜਾਇਦਾਦੀ ਕੰਮਾਂ ’ਚ ਸਫਲਤਾ ਮਿਲੇਗੀ, ਤੇਜ ਪ੍ਰਭਾਵ-ਦਬਦਬਾ ਬਣਿਆ ਰਹੇਗਾ, ਕਿਸੇ ਪ੍ਰਭਾਵਸ਼ਾਲੀ ਆਦਮੀ ਦਾ ਸਹਿਯੋਗ ਵਧ ਸਕਦਾ ਹੈ।
ਤੁਲਾ : ਉਤਸ਼ਾਹ-ਹਿੰਮਤ-ਕੰਮਕਾਜੀ ਭੱਜ-ਦੌੜ ਕਰਨ ਦੀ ਤਾਕਤ ਬਣੀ ਰਹੇਗੀ, ਕੰਮਕਾਜੀ ਕੰਮ ਨਿਪਟਾਉਣ ਲਈ ਵੀ ਸਮਾਂ ਬਿਹਤਰ, ਸ਼ਤਰੂ ਕਮਜ਼ੋਰ।
ਬ੍ਰਿਸ਼ਚਕ : ਸਿਤਾਰਾ ਧਨ ਲਾਭ ਲਈ ਚੰਗਾ, ਯਤਨ ਕਰਨ ’ਤੇ ਕਿਸੇ ਕਾਰੋਬਾਰੀ ਪਲਾਨਿੰਗ ’ਚ ਕੁਝ ਨਾ ਕੁਝ ਪੇਸ਼ਕਦਮੀ ਹੋਵੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਧਨ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਮਾਂ ਸਫਲਤਾ ਅਤੇ ਸੰਤੋਖ ਨਾਲ ਕੱਟੇਗਾ, ਸ਼ਤਰੂ ਆਪ ਅੱਗੇ ਠਹਿਰ ਨਾ ਸਕਣਗੇ।
ਮਕਰ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਮੋਰਚੇ ’ਤੇ ਤੰਗੀ ਰੱਖਣ ਵਾਲਾ, ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ।
ਕੁੰਭ : ਸਿਤਾਰਾ, ਟੀਚਿੰਗ, ਕੋਚਿੰਗ, ਕੰਸਲਟੈਂਸੀ, ਮੈਡੀਸਨ ਦੇ ਕੰਮਕਾਜ ਨਾਲ ਜੁੜੇ ਲੋਕਾਂ ਨੂੰ ਆਪਣੇ ਕੰਮਾਂ ’ਚ ਲਾਭ ਦੇਣ ਵਾਲਾ।
ਮੀਨ : ਸਰਕਾਰੀ-ਗੈਰ ਸਰਕਾਰੀ ਕੰਮਾਂ ’ਚ ਸਫਲਤਾ ਦੇਣ ਅਤੇ ਜਨਰਲ ਤੌਰ ’ਤੇ ਕਦਮ ਬੜ੍ਹਤ ਵੱਲ ਰੱਖਣ ਵਾਲਾ, ਵਿਰੋਧੀ ਕਮਜ਼ੋਰ, ਤੇਜਹੀਣ ਰਹਿਣਗੇ।
6 ਦਸੰਬਰ 2021, ਸੋਮਵਾਰ ਮੱਘਰ ਸੁਦੀ ਤਿਥੀ ਤੀਜ (6-7 ਮੱਧ ਰਾਤ 2.32 ਤੱਕ) ਅਤੇ ਮਗਰੋਂ ਤਿਥੀ ਚੌਥ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਬ੍ਰਿਸ਼ਚਕ ’ਚ ਚੰਦਰਮਾ ਧਨ ’ਚ
ਮੰਗਲ ਬ੍ਰਿਸ਼ਚਕ ’ਚ
ਬੁੱਧ ਬ੍ਰਿਸ਼ਚਕ ’ਚ
ਗੁਰੂ ਕੁੰਭ ’ਚ
ਸ਼ੁੱਕਰ ਧਨ ’ਚ
ਸ਼ਨੀ ਮਕਰ ’ਚ
ਰਾਹੂ ਬ੍ਰਿਖ ’ਚ
ਕੇਤੂ ਬ੍ਰਿਸ਼ਚਕ ’ਚ
ਬਿਕ੍ਰਮੀ ਸੰਮਤ : 2078, ਮੱਘਰ ਪ੍ਰਵਿਸ਼ਟੇ 21, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 15 (ਮੱਘਰ), ਹਿਜਰੀ ਸਾਲ 1443, ਮਹੀਨਾ : ਜਮਾਦਿ ਉਲ ਅੱਵਲ, ਤਰੀਕ : 1, ਸੂਰਜ ਉਦੇ ਸਵੇਰੇ 7.17 ਵਜੇ, ਸੂਰਜ ਅਸਤ ਸ਼ਾਮ 5.21 ਵਜੇ (ਜਲੰਧਰ ਟਾਈਮ) ਨਕਸ਼ੱਤਰ : ਪੁਰਵਾ ਖਾੜਾ (6-7 ਮੱਧ ਰਾਤ 2.19 ਤੱਕ) ਅਤੇ ਮਗਰੋਂ ਨਕਸ਼ੱਤਰ ਉੱਤਰਾ ਖਾੜਾ, ਯੋਗ : ਗੰਡ (ਰਾਤ 8.05 ਤੱਕ) ਅਤੇ ਮਗਰੋਂ ਯੋਗ ਵ੍ਰਿਧੀ, ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ ਰਾਤ)। ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਜਮਾਦਿ ਉਲ ਅੱਵਲ (ਮੁਸਲਿਮ) ਮਹੀਨਾ ਸ਼ੁਰੂ, ਡਾ. ਅੰਬੇਡਕਰ ਪੁੰਨ ਤਿਥੀ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)