ਗਰਮੀਆਂ ’ਚ ਰੋਜ਼ਾਨਾ ਪੀਓ 1 ਗਲਾਸ ‘ਗਾਜਰ ਦਾ ਜੂਸ’, ਬਲੱਡ ਪ੍ਰੈਸ਼ਰ ਤੇ ਖੂਨ ਦੀ ਘਾਟ ਸਣੇ ਇਹ ਰੋਗ ਵੀ ਹੋਣਗੇ ਦੂਰ

Tuesday, Mar 16, 2021 - 06:29 PM (IST)

ਜਲੰਧਰ (ਬਿਊਰੋ) - ਗਾਜਰ ਖਾਣੀ ਹਰ ਕਿਸੇ ਨੂੰ ਪਸੰਦ ਹੈ। ਇਸ ਦੀ ਸਬਜ਼ੀ ਵੀ ਲੋਕ ਖਾਣਾ ਪਸੰਦ ਕਰਦੇ ਹਨ। ਜਿਵੇਂ ਰੋਜ਼ਾਨਾ ਕੱਚੀ ਗਾਜਰ ਜਾਣ ਨਾਲ ਸਰੀਰ ਨੂੰ ਫ਼ਾਇਦੇ ਤਾਂ ਹੁੰਦੇ ਹਨ, ਉਥੇ ਇਸ ਦਾ ਜੂਸ ਵੀ ਸਰੀਰ ਲਈ ਫ਼ਾਇਦੇਮੰਦ ਹੈ। ਗਾਜਰ ਦੇ ਜੂਸ ਨਾਲ ਸਿਹਤ ਸਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਵਿਚ ਕੈਰੀਟੋਨਾਈਡ, ਪੋਟਾਸ਼ੀਅਮ, ਵਿਟਾਮਿਨ-ਏ ਤੇ ਈ ਵਰਗੇ ਭਰਪੂਰ ਗੁਣ ਪਾਏ ਜਾਂਦੇ ਹਨ, ਜੋ ਕੈਂਸਰ ਤੇ ਦਿਲ ਦੀਆਂ ਬੀਮਾਰੀਆਂ ਨੂੰ ਦੂਰ ਕਰਨ 'ਚ ਮਦਦਗਾਰ ਹਨ। ਗਾਜਰ ਦੇ ਜੂਸ ਵਿਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਪਾਏ ਜਾਂਦੇ ਹਨ। ਪੀਲੀਏ ਦੇ ਪੀੜਤ ਲੋਕਾਂ ਲਈ ਗਾਜਰ ਦਾ ਜੂਸ ਤੇ ਸੂਪ ਬਹੁਤ ਵਧੀਆ ਹੈ। ਇਸ ਤੋਂ ਇਲਾਵਾ ਕੱਚੀ ਗਾਜਰ ਜਾਂ ਇਸ ਦੇ ਜੂਸ ਦਾ ਸੇਵਨ ਇਮਿਊਨ ਪਾਵਰ ਨੂੰ ਵੀ ਵਧਾਉਂਦਾ ਹੈ। ਤੁਸੀਂ ਇਸ ਨੂੰ ਸਬਜ਼ੀ, ਸਲਾਦ, ਜੂਸ ਜਾਂ ਸੂਪ ਕਿਸੇ ਵੀ ਤਰ੍ਹਾਂ ਨਾਲ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਦੇ ਫ਼ਾਇਦਿਆਂ ਬਾਰੇ...

1. ਬਲੱਡ ਪ੍ਰੈਸ਼ਰ 
ਰੋਜ਼ 1 ਗਲਾਸ ਗਾਜਰ ਦਾ ਜੂਸ ਪੀਣ ਨਾਲ ਬਲੱਡ ਪ੍ਰੈਸ਼ਰ ਕਾਬੂ 'ਚ ਰਹਿੰਦਾ ਹੈ। ਇਸ 'ਚ ਮੌਜੂਦ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਘਟਣ ਜਾਂ ਵਧਣ ਨਹੀਂ ਦਿੰਦਾ। ਇਸ ਤੋਂ ਇਲਾਵਾ ਇਸ ਦੇ ਜੂਸ ਦਾ ਸੇਵਨ ਸਰੀਰ ਨੂੰ ਵੀ ਗਰਮ ਰੱਖਦਾ ਹੈ।

2. ਅੱਖਾਂ ਦੀ ਰੋਸ਼ਨੀ
ਗਾਜਰ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਗਾਜਰ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੈ। ਗਾਜਰ ਬੀਟਾ ਕੈਰੋਟਿਨ ਵਿੱਚ ਪਾਇਆ ਜਾਂਦਾ ਹੈ, ਜੋ ਵਿਟਾਮਿਨ-ਏ ਦੀ ਇੱਕ ਕਿਸਮ ਹੈ। ਇਹ ਸ਼ਕਤੀਸ਼ਾਲੀ ਐਂਟੀਆਕਸਾਈਡੈਂਟਸ ਵਿੱਚੋਂ ਇੱਕ ਹੈ।

3. ਚਮੜੀ ਲਈ ਫ਼ਾਇਦੇਮੰਦ
ਜੇਕਰ ਤੁਸੀਂ ਚਮੜੀ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਗਾਜਰ ਦਾ ਜੂਸ ਪੀ ਲਓ। ਇਹ ਜੂਸ ਤੁਹਾਡੇ ਲਈ ਲਾਹੇਵੰਦ ਸਿੱਧ ਹੋ ਸਕਦਾ ਹੈ। ਗਾਜਰ ਵਿੱਚ ਵਿਟਾਮਿਨ-ਸੀ ਹੁੰਦਾ ਹੈ। 

4. ਖੂਨ ਦੀ ਘਾਟ
ਗਾਜਰ 'ਚ ਭਰਪੂਰ ਆਇਰਨ ਅਤੇ ਵਿਟਾਮਿਨ-ਈ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ 'ਚ ਖੂਨ ਦੀ ਘਾਟ ਪੂਰੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮਾਹਵਾਰੀ ਦੌਰਾਨ ਇਸ ਦਾ ਸੇਵਨ ਹੈਵੀ ਬਲੱਡ ਫਲੋ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ।

5. ਕੈਂਸਰ ਦੇ ਖ਼ਿਲਾਫ਼ ਸੁਰੱਖਿਆ
ਕੈਂਸਰ ਉਦੋਂ ਹੁੰਦਾ ਹੈ ਜਦੋਂ ਸਰੀਰ ਦੇ ਸੈੱਲ ਇੱਕ ਅਨਿਯਮਿਤ ਆਧਾਰ ਤੇ ਵਿਕਾਸ ਕਰਨਾ ਸ਼ੁਰੂ ਕਰਦੇ ਹਨ। ਐਂਟੀਆਕਸਾਈਡੈਂਟਸ ਸੈੱਲਾਂ ਦੇ ਨੁਕਸਾਨ ਨੂੰ ਰੋਕ ਸਕਦੇ ਹਨ, ਗਾਜਰ ਦਾ ਜੂਸ ਕਈ ਤਰ੍ਹਾਂ ਦੇ ਕੈਂਸਰ ਤੋਂ ਬਚਾਉਂਦਾ ਹੈ।

6. ਪੱਥਰੀ ਦੀ ਸਮੱਸਿਆ 
ਦਿਨ 'ਚ 2 ਵਾਰ ਗਾਜਰ ਦੇ ਜੂਸ ਦਾ ਸੇਵਨ ਕਿਡਨੀ ਸਟੋਨ ਦੀ ਸਮੱਸਿਆ ਨੂੰ ਖ਼ਤਮ ਕਰਦਾ ਹੈ। ਇਸ ਤੋਂ ਇਲਾਵਾ ਪੱਥਰੀ ਤੋਂ ਛੁਟਕਾਰਾ ਪਾਉਣ ਲਈ ਗਾਜਰ ਦਾ ਮੁਰੱਬਾ ਵੀ ਫ਼ਾਇਦੇਮੰਦ ਹੁੰਦਾ ਹੈ।

7. ਗਰਭ ਅਵਸਥਾ ਵਿਚ ਲਾਭਕਾਰੀ
ਗਰਭ ਅਵਸਥਾ ਵਿੱਚ ਗਾਜਰ ਦਾ ਜੂਸ ਪੀਣਾ ਬਹੁਤ ਲਾਭਦਾਇਕ ਸਾਬਤ ਹੋ ਸਕਦਾ ਹੈ। ਭਰਪੂਰ ਕੈਲਸ਼ੀਅਮ, ਪੋਟਾਸ਼ੀਅਮ, ਮੈਗਨੇਸ਼ੀਅਮ ਅਤੇ ਵਿਟਾਮਿਨ-ਏ ਦਾ ਚੰਗਾ ਸਰੋਤ ਵੀ ਹੈ। ਭਰੂਣ ਦੇ ਵਿਕਾਸ ਵਿੱਚ ਕੈਲਸ਼ੀਅਮ ਜ਼ਰੂਰੀ ਹੁੰਦਾ ਹੈ, ਜਦੋਂਕਿ ਫੋਲੇਟ ਕਿਸੇ ਕਿਸਮ ਦੀ ਬਰਥ ਦੀ ਘਾਟ ਤੋਂ ਬਚਾਉਂਦਾ ਹੈ।

8. ਯੁਰਿਨ ਇਨਫੈਕਸ਼ਨ 
ਇਸ 'ਚ ਆਂਵਲੇ ਦਾ ਰਸ ਅਤੇ ਕਾਲਾ ਨਮਕ ਮਿਲਾ ਕੇ ਖਾਣ ਨਾਲ ਯੂਰਿਨ 'ਚ ਇਨਫੈਕਸ਼ਨ ਅਤੇ ਜਲਣ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।

9. ਭੁੱਖ ਵਧਾਉਂਦਾ ਹੈ
ਜੇਕਰ ਤੁਹਾਨੂੰ ਭੁੱਖ ਘੱਟ ਲੱਗਦੀ ਹੈ ਜਾਂ ਤੁਹਾਡਾ ਡਾਈਜੇਸ਼ਨ ਸਹੀ ਨਹੀਂ ਰਹਿੰਦਾ ਤਾਂ ਤੁਹਾਨੂੰ ਗਾਜਰ ਦਾ ਜੂਸ ਪੀਣਾ ਚਾਹੀਦਾ ਹੈ। ਤੁਸੀਂ ਖਾਣਾ ਖਾਣ ਤੋਂ 20 ਮਿੰਟ ਪਹਿਲਾਂ ਗਾਜਰ ਦਾ ਜੂਸ ਪੀਣਾ ਸ਼ੁਰੂ ਕਰ ਦਿਓ, ਇਸ ਨਾਲ ਤੁਹਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ। ਇਸ ਦੇ ਨਾਲ-ਨਾਲ ਪਾਚਨ ਤੰਤਰ ਵੀ ਠੀਕ ਰਹੇਗਾ।

10. ਬੀਮਾਰੀਆਂ ਨਾਲ ਲੜਨ ਦੀ ਸਮਰਥਾ 
ਗਾਜਰ ਦੇ ਜੂਸ ਵਿਚ ਐਂਟੀ ਆਕਸੀਡੇਂਟਸ ਵੱਡੀ ਮਾਤਰਾ ’ਚ ਹੁੰਦੇ ਹਨ। ਇਸ ਤੋਂ ਇਲਾਵਾ ਇਸ ’ਚ ਵਿਟਾਮਿਨ-ਸੀ ਵੀ ਪਾਇਆ ਜਾਂਦਾ ਹੈ। ਇਹ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਬੀਮਾਰੀਆਂ ਤੋਂ ਬਚਾਉਂਦਾ ਹੈ।


rajwinder kaur

Content Editor

Related News