ਸ਼ੂਗਰ ਦੇ ਰੋਗੀਆਂ ਲਈ ਵਰਦਾਨ ਹਨ ਰਸੋਈ 'ਚ ਵਰਤੋਂ ਹੋਣ ਵਾਲੇ 'ਹਲਦੀ' ਸਣੇ ਇਹ ਮਸਾਲੇ

03/22/2023 5:55:50 PM

ਨਵੀਂ ਦਿੱਲੀ- ਗਲਤ ਖਾਣ-ਪੀਣ ਅਤੇ ਖਰਾਬ ਜੀਵਨ ਸ਼ੈਲੀ ਦੇ ਕਾਰਨ ਸ਼ੂਗਰ ਵਰਗੀ ਖਤਰਨਾਕ ਬੀਮਾਰੀ ਦਾ ਖਤਰਾ ਸਭ ਤੋਂ ਜ਼ਿਆਦਾ ਵੱਧ ਰਿਹਾ ਹੈ। ਇਸ ਸਮੱਸਿਆ 'ਚ ਰੋਗੀ ਦਾ ਬਲੱਡ ਸ਼ੂਗਰ ਪੱਧਰ ਕਾਬੂ ਤੋਂ ਬਾਹਰ ਹੋਣ ਲੱਗਦਾ ਹੈ। ਅਜਿਹੇ 'ਚ ਵਿਅਕਤੀ ਲਈ ਆਪਣੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਫਾਸਟ ਫੂਡ, ਜੰਕ ਫੂਡ ਵਰਗੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸ਼ੂਗਰ ਦੇ ਮਰੀਜ਼ ਆਪਣੀ ਖੁਰਾਕ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਕੇ ਬਲੱਡ ਸ਼ੂਗਰ ਨੂੰ ਕੰਟਰੋਲ 'ਚ ਰੱਖ ਸਕਦੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਅਜਿਹੇ ਮਸਾਲੇ ਜੋ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ 'ਚ ਮਦਦ ਕਰਨਗੇ...
ਹਲਦੀ
ਹਲਦੀ ਨੂੰ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਪਾਇਆ ਜਾਣ ਵਾਲਾ ਕਰਕਿਊਮਿਨ ਇੱਕ ਐਂਟੀਆਕਸੀਡੈਂਟ ਹੈ ਜੋ ਸ਼ੂਗਰ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਹਲਦੀ 'ਚ ਐਂਟੀ-ਇੰਫਲੇਮੇਟਰੀ ਗੁਣ ਵੀ ਪਾਏ ਜਾਂਦੇ ਹਨ ਜੋ ਸਰੀਰ ਦੀ ਸੋਜ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਤੁਸੀਂ ਹਲਦੀ ਦਾ ਪਾਣੀ, ਹਲਦੀ ਵਾਲਾ ਦੁੱਧ, ਸਬਜ਼ੀਆਂ ਜਾਂ ਦਾਲਾਂ 'ਚ ਵਰਤ ਕੇ ਹਲਦੀ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ।

ਇਹ ਵੀ ਪੜ੍ਹੋ- ਬੇਮੌਸਮ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਕੁਝ ਨੁਕਸਾਨ, ਸੂਬਿਆਂ ਤੋਂ ਰਿਪੋਰਟ ਮਿਲਣਾ ਬਾਕੀ : ਕੇਂਦਰ
ਅਜਵੈਣ
ਰਸੋਈ 'ਚ ਮੌਜੂਦ ਅਜਵੈਣ ਵੀ ਸ਼ੂਗਰ ਦੇ ਮਰੀਜ਼ਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ। ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਤੁਸੀਂ ਇਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਅਜਵੈਣ ਦੇ ਪੱਤੇ ਅਤੇ ਬੀਜ ਸ਼ੂਗਰ ਦੇ ਰੋਗੀਆਂ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਇਮਿਊਨਿਟੀ ਨੂੰ ਮਜ਼ਬੂਤ ​​ਕਰਨ ਅਤੇ ਇੰਸੁਲਿਨ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦੀ ਹੈ। ਤੁਸੀਂ ਅਜਵੈਣ ਦੇ ਪੱਤਿਆਂ ਜਾਂ ਅਜਵੈਣ ਦੇ ਬੀਜਾਂ ਨਾਲ ਤਿਆਰ ਚਾਹ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਅਜਵੈਣ ਨੂੰ ਸਬਜ਼ੀਆਂ ਜਾਂ ਪਰਾਂਠੇ 'ਚ ਮਿਲਾ ਕੇ ਵੀ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਮੇਥੀ ਦੇ ਦਾਣੇ
ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਮੇਥੀ ਦੇ ਦਾਣੇ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਹ ਕਾਰਬੋਹਾਈਡ੍ਰੇਟਸ ਦੇ ਵਧਦੇ ਪੱਧਰ ਨੂੰ ਘਟਾ ਕੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਮਦਦ ਕਰਦੇ ਹਨ ਹੈ। ਇਸ ਤੋਂ ਇਲਾਵਾ ਮੇਥੀ ਦੇ ਬੀਜ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦੇ ਹਨ। ਸ਼ੂਗਰ ਦੇ ਮਰੀਜ਼ ਮੇਥੀ ਦੇ ਦਾਣਿਆਂ ਤੋਂ ਤਿਆਰ ਪਾਣੀ ਦਾ ਸੇਵਨ ਕਰ ਕੇ ਜਾਂ ਇੰਝ ਹੀ ਖਾ ਕੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ 'ਚ ਰੱਖ ਸਕਦੇ ਹੋ। ਤੁਸੀਂ ਰੋਜ਼ ਸਵੇਰੇ ਖਾਲੀ ਢਿੱਡ ਮੇਥੀ ਦੇ ਦਾਣਿਆਂ ਨਾਲ ਤਿਆਰ ਪਾਣੀ ਪੀ ਸਕਦੇ ਹੋ।

ਇਹ ਵੀ ਪੜ੍ਹੋ-ਦੁਨੀਆ ਦੇ ਅਰਬਪਤੀਆਂ ਦੀ ਲਿਸਟ 'ਚ 21ਵੇਂ ਨੰਬਰ 'ਤੇ ਹਨ ਗੌਤਮ ਅਡਾਨੀ, ਹੁਣ ਇੰਨੀ ਹੋਈ ਨੈੱਟਵਰਥ
ਅਦਰਕ
ਪੌਸ਼ਟਿਕ ਤੱਤਾਂ ਨਾਲ ਭਰਪੂਰ ਅਦਰਕ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ। ਇਹ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ​​ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ਦੀ ਇੰਸੁਲਿਨ ਪ੍ਰਤੀ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ। ਇਸ ਤੋਂ ਇਲਾਵਾ ਇਹ ਇੰਸੁਲਿਨ ਰਿਲੀਜ਼ ਕਰਨ 'ਚ ਵੀ ਮਦਦ ਕਰਦਾ ਹੈ। ਸ਼ੂਗਰ ਦੇ ਮਰੀਜ਼ ਆਪਣੀ ਖੁਰਾਕ 'ਚ ਅਦਰਕ ਦੀ ਚਾਹ, ਅਦਰਕ ਦਾ ਕਾੜ੍ਹਾ ਜਾਂ ਪਾਣੀ ਸ਼ਾਮਲ ਕਰ ਸਕਦੇ ਹਨ।
ਦਾਲਚੀਨੀ
ਸ਼ੂਗਰ ਦੇ ਰੋਗੀਆਂ ਲਈ ਵੀ ਦਾਲਚੀਨੀ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਇਸ 'ਚ ਐਂਟੀਬੈਕਟੀਰੀਅਲ, ਐਂਟੀਫੰਗਲ ਅਤੇ ਐਂਟੀਵਾਇਰਲ ਗੁਣ ਹੁੰਦੇ ਹਨ ਜੋ ਸਰੀਰ 'ਚ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਦਾਲਚੀਨੀ ਨਾਲ ਤਿਆਰ ਚਾਹ ਜਾਂ ਦਾਲਚੀਨੀ ਦਾ ਪਾਊਡਰ ਤੁਸੀਂ ਆਪਣੀ ਰੂਟੀਨ 'ਚ ਸ਼ਾਮਲ ਕਰ ਸਕਦੇ ਹੋ।

ਇਹ ਵੀ ਪੜ੍ਹੋ-ਘਰੇਲੂ ਉਡਾਣਾਂ ਦੇ ਯਾਤਰੀਆਂ ਦੀ ਗਿਣਤੀ ਫਰਵਰੀ 'ਚ 56.82 ਵਧ ਕੇ 1.20 ਕਰੋੜ ਹੋਈ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


Aarti dhillon

Content Editor

Related News