ਨਿੰਬੂ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਂਦੇ ਨੇ ਉਲਟੀ ਦੀ ਸਮੱਸਿਆ ਤੋਂ ਰਾਹਤ, ਜਾਣੋ ਵਰਤੋਂ ਕਰਨ ਦੇ ਢੰਗ

Sunday, Mar 28, 2021 - 05:35 PM (IST)

ਨਵੀਂ ਦਿੱਲੀ—ਉਲਟੀ ਕਦੇ ਵੀ ਅਤੇ ਕਿਸੇ ਵੀ ਸਮੇਂ ਆ ਸਕਦੀ ਹੈ ਇਹ ਇਕ ਗੰਭੀਰ ਬਿਮਾਰੀ ਨਹੀਂ ਹੁੰਦੀ ਹੈ ਪਰ ਜੇਕਰ ਉਲਟੀਆਂ ਦੀ ਸਮੱਸਿਆ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਇਹ ਇਕ ਗੰਭੀਰ ਸਮੱਸਿਆ ਬਣ ਸਕਦੀ ਹੈ । ਬਹੁਤ ਸਾਰੇ ਲੋਕ ਉਲਟੀ ਨੂੰ ਰੋਕਣ ਦੇ ਲਈ ਉਲਟੀ ਦੀ ਦਵਾਈ ਲੈਂਦੇ ਹਨ ਪਰ ਅਸੀਂ ਬਹੁਤ ਸਾਰੇ ਘਰੇਲੂ ਨੁਸਖ਼ਿਆਂ ਨਾਲ ਉਲਟੀਆਂ ਦੀ ਸਮੱਸਿਆ ਠੀਕ ਕਰ ਸਕਦੇ ਹਾਂ। ਇਨ੍ਹਾਂ ਨੁਸਖ਼ਿਆਂ ਦੀ ਕੋਈ ਵੀ ਨੁਕਸਾਨ ਨਹੀਂ ਹੁੰਦਾ ਪਰ ਦਵਾਈਆਂ ਦੇ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਉਲਟੀ ਰੋਕਣ ਲਈ ਕੁਝ ਘਰੇਲੂ ਨੁਸਖ਼ੇ ਅਤੇ ਉਲਟੀ ਹੋਣ ਦੇ ਕੀ-ਕੀ ਕਾਰਨ ਹੋ ਸਕਦੇ ਹਨ।

PunjabKesari
ਉਲਟੀ ਆਉਣ ਦੇ ਕਾਰਨ
ਢਿੱਡ ਸਬੰਧੀ ਸਮੱਸਿਆਵਾਂ
ਫੂਡ ਪੁਆਇਜ਼ਨਿੰਗ
ਖਾਣ ਵਾਲੀਆਂ ਵਸਤੂਆਂ ਤੋਂ ਐਲਰਜੀ
ਮਾਈਗ੍ਰੇਨ
ਗਰਭ ਅਵਸਥਾ
ਸਫ਼ਰ ਦੇ ਸਮੇਂ ਮੋਸ਼ਨ ਸਿਕਨੈੱਸ
ਢਿੱਡ 'ਚ ਗੈਸ ਦੀ ਸਮੱਸਿਆ
ਕਿਡਨੀ ਸਟੋਨ ਦੀ ਬਿਮਾਰੀ
ਜ਼ਿਆਦਾ ਸਮਾਂ ਭੁੱਖੇ ਰਹਿਣ ਕਾਰਨ
ਸਰਦੀ ਜ਼ੁਕਾਮ ਜਾਂ ਫਿਰ ਬੁਖ਼ਾਰ ਦੇ ਕਾਰਨ
ਉਲਟੀ ਰੋਕਣ ਲਈ ਅਸਰਦਾਰ ਘਰੇਲੂ ਨੁਸਖ਼ੇ

PunjabKesari
ਅਦਰਕ
ਉਲਟੀ ਦੀ ਸਮੱਸਿਆ ਹੋਣ ਤੇ ਅਦਰਕ ਬਹੁਤ ਜ਼ਿਆਦਾ ਲਾਭਕਾਰੀ ਹੁੰਦਾ ਹੈ ਕਿਉਂਕਿ ਅਦਰਕ ਵਿਚ ਮੌਜੂਦ ਐਂਟੀ-ਇੰਫਲੀਮੇਂਟਰੀ ਗੁਣ ਉਲਟੀ ਰੋਕਦੇ ਹਨ। ਇਸ ਦੇ ਲਈ ਅਦਰਕ ਦੇ ਰਸ ਵਿਚ ਨਿੰਬੂ ਦਾ ਰਸ ਮਿਲਾ ਕੇ ਵਰਤੋਂ ਕਰੋ ਜਾਂ ਫਿਰ ਅਦਰਕ ਦੀ ਚਾਹ ਵਿਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ।

PunjabKesari
ਪੁਦੀਨੇ ਦੇ ਪੱਤੇ
ਜਿੱਥੇ ਤੁਹਾਨੂੰ ਬਹੁਤ ਜ਼ਿਆਦਾ ਉਲਟੀਆਂ ਦੀ ਸਮੱਸਿਆ ਹੋ ਰਹੀ ਹੈ ਤਾਂ ਪੁਦੀਨੇ ਦੇ ਪੱਤੇ ਗਰਮ ਪਾਣੀ ਵਿਚ ਮਿਲਾ ਕੇ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਪਾਣੀ ਨੂੰ ਛਾਣ ਕੇ ਚਾਹ ਦੀ ਤਰ੍ਹਾਂ ਪੀਓ। ਉਲਟੀਆਂ ਦੀ ਸਮੱਸਿਆ ਨੂੰ ਘੱਟ ਕਰਨ ਲਈ ਤੁਸੀਂ ਪੁਦੀਨੇ ਦੇ ਪੱਤੇ ਚਬਾ ਕੇ ਵੀ ਖਾ ਸਕਦੇ ਹੋ।

PunjabKesari
ਸੌਂਫ
ਇਕ ਵੱਡਾ ਚਮਚ ਸੌਂਫ ਦੀ ਬੀਜਾਂ ਦਾ ਪਾਊਡਰ ਇਕ ਕੱਪ ਗਰਮ ਪਾਣੀ ਵਿਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਪੀਓ। ਦਿਨ ਵਿਚ ਇਕ ਦੋ ਕੱਪ ਵਰਤੋਂ ਕਰੋ। ਉਲਟੀਆਂ ਦੀ ਸਮੱਸਿਆ ਘੱਟ ਹੋ ਜਾਵੇਗੀ।

PunjabKesari
ਚੌਲਾਂ ਦਾ ਪਾਣੀ
ਅੱਧਾ ਕੱਪ ਸਫੇਦ ਚੌਲ ਨੂੰ ਦੋ ਤੋਂ ਢਾਈ ਕੱਪ ਪਾਣੀ ਵਿਚ ਉਬਾਲੋ। ਚੌਲ ਜਦੋਂ ਪੱਕ ਜਾਣ ਤਾਂ ਪਾਣੀ ਨੂੰ ਛਾਣ ਕੇ ਅਲੱਗ ਕਰ ਲਓ ਅਤੇ ਇਸ ਪਾਣੀ ਨੂੰ ਥੋੜ੍ਹਾ-ਥੋੜ੍ਹਾ ਕਰਕੇ ਵਰਤੋਂ ਕਰੋ।

PunjabKesari
ਜੀਰਾ
ਡੇਢ ਚਮਚੇ ਜੀਰੇ ਪਾਊਡਰ ਨੂੰ ਇਕ ਗਿਲਾਸ ਪਾਣੀ ਵਿਚ ਮਿਲਾ ਕੇ ਵਰਤੋਂ ਕਰੋ। ਇਸ ਦੀ ਵਰਤੋਂ ਦਿਨ ਵਿਚ ਇਕ ਤੋਂ ਦੋ ਵਾਰ ਜ਼ਰੂਰ ਕਰੋ ਉਲਟੀਆਂ ਦੀ ਸਮੱਸਿਆ ਠੀਕ ਹੋ ਜਾਵੇਗੀ। ਕਿਉਂਕਿ ਜ਼ੀਰਾ ਢਿੱਡ ਅਤੇ ਪਾਚਨ ਤੰਤਰ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ।

PunjabKesari
ਲੌਂਗ ਦੀ ਵਰਤੋਂ
ਉਲਟੀਆਂ ਦੀ ਸਮੱਸਿਆ ਹੋਣ ਤੇ ਲੌਂਗ ਚਬਾ ਕੇ ਖਾਓ। ਜੇ ਤੁਹਾਨੂੰ ਲੌਂਗ ਦਾ ਤਿੱਖਾ ਸਵਾਦ ਚੰਗਾ ਨਹੀਂ ਲੱਗਦਾ ਤਾਂ ਸ਼ਹਿਦ ਮਿਲਾ ਕੇ ਵਰਤੋਂ ਕਰ ਸਕਦੇ ਹੋ। ਤੁਸੀਂ ਚਾਹੋ ਤਾਂ ਲੌਂਗ ਨੂੰ ਪਾਣੀ ਵਿਚ ਉਬਾਲ ਕੇ ਵੀ ਪੀ ਸਕਦੇ ਹੋ। ਲੌਂਗ ਐਂਟੀ-ਬੈਕਟੀਰੀਅਲ, ਐਂਟੀ- ਇੰਫਲੇਮੈਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਢਿੱਡ ਦੀਆਂ ਸਮੱਸਿਆਵਾਂ, ਸਿਰਦਰਦ ਜਿਹੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

PunjabKesari
ਗੰਢੇ ਦਾ ਰਸ
ਉਲਟੀਆਂ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਗੰਢਿਆਂ ਦੇ ਰਸ ਦੀ ਵਰਤੋਂ ਕਰ ਸਕਦੇ ਹੋ । ਤੁਸੀਂ ਚਾਹੋ ਤਾਂ ਇਸ ਵਿਚ ਸ਼ਹਿਦ ਵੀ ਮਿਲਾ ਸਕਦੇ ਹੋ। ਕਈ ਵਾਰ ਲੂ ਲੱਗਣ ਨਾਲ ਉਲਟੀ ਦੀ ਸਮੱਸਿਆ ਹੋ ਸਕਦੀ ਹੈ। ਗਰਮੀਆਂ ਵਿਚ ਲੂ ਲੱਗਣ ਨਾਲ ਉਲਟੀ ਦੀ ਸਮੱਸਿਆ ਹੋਣ ਤੇ ਗੰਢੇ ਦੇ ਰਸ ਦੀ ਵਰਤੋਂ ਜ਼ਰੂਰ ਕਰੋ।

PunjabKesari
ਦਾਲਚੀਨੀ
ਇਕ ਕੱਪ ਗਰਮ ਪਾਣੀ ਵਿਚ ਇਕ ਛੋਟਾ ਟੁਕੜਾ ਦਾਲਚੀਨੀ ਦਾ ਦਸ ਮਿੰਟ ਲਈ ਭਿਉਂ ਕੇ ਰੱਖੋ। ਦੱਸ ਮਿੰਟ ਬਾਅਦ ਦਾਲਚੀਨੀ ਕੱਢ ਲਓ ਅਤੇ ਇਸ ਪਾਣੀ 'ਚ ਸ਼ਹਿਦ ਮਿਲਾ ਕੇ ਪੀ ਲਓ। ਇਸ ਤਰ੍ਹਾਂ ਕਰਨ ਨਾਲ ਉਲਟੀ ਆਉਣੀ ਬੰਦ ਹੋ ਜਾਂਦੀ ਹੈ।

PunjabKesari
ਨਿੰਬੂ
ਜੇ ਤੁਹਾਨੂੰ ਸਫ਼ਰ ਸਮੇਂ ਉਲਟੀ ਦੀ ਸਮੱਸਿਆ ਆਉਂਦੀ ਹੈ ਤਾਂ ਨਿੰਬੂ ਨੂੰ ਘੱਟ ਕੇ ਚੂਸੋ । ਤੁਸੀਂ ਚਾਹੋ ਤਾਂ ਨਿੰਬੂ ਪਾਣੀ ਮਿਲਾ ਕੇ ਵੀ ਪੀ ਸਕਦੇ ਹੋ । ਨਿੰਬੂ ਉਲਟੀਆਂ ਦੀ ਸਮੱਸਿਆ ਰੋਕਣ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News