ਬਰਸਾਤੀ ਮੌਸਮ ''ਚ ਜੂੰਆਂ ਤੋਂ ਨਿਜ਼ਾਤ ਦਿਵਾਉਣਗੇ ਲਸਣ ਸਣੇ ਇਹ ਘਰੇਲੂ ਨੁਸਖ਼ੇ, ਜਾਣੋ ਵਰਤੋਂ ਦੇ ਢੰਗ

07/10/2022 5:25:11 PM

ਨਵੀਂ ਦਿੱਲੀ— ਮਾਨਸੂਨ ਦੇ ਮੌਸਮ 'ਚ ਸਿਹਤ ਅਤੇ ਚਮੜੀ ਨਾਲ ਜੁੜੀਆਂ ਬਹੁਤ ਸਾਰੀਆਂ ਮੁਸ਼ਕਲਾਂ ਸਾਹਮਣੇ ਆ ਜਾਂਦੀਆਂ ਹਨ। ਜੇ ਤੁਸੀਂ ਬੱਚਿਆਂ ਦੀ ਗੱਲ ਕਰਦੇ ਹੋ, ਤਾਂ ਇਸ ਮੌਸਮ 'ਚ ਉਨ੍ਹਾਂ ਨੂੰ ਲਾਗ ਦੇ ਨਾਲ-ਨਾਲ ਸਿਰ ਦੀਆਂ ਜੂੰਆਂ ਦੀ ਸਮੱਸਿਆ ਹੋਣ ਲੱਗਦੀ ਹੈ। ਵੈਸੇ ਜੂੰਆਂ ਦੀ ਸਮੱਸਿਆ ਬੱਚਿਆਂ 'ਚ ਆਮ ਹੈ। ਪਰ ਮਾਨਸੂਨ ਦੇ ਸਮੇਂ ਬਰਸਾਤੀ ਪਾਣੀ ਵਾਲਾਂ 'ਤੇ ਡਿੱਗਦਾ ਹੈ ਜਾਂ ਭੜਾਸ ਹੋਣ ਕਾਰਨ ਜ਼ਿਆਦਾ ਪਸੀਨਾ ਆਉਣ 'ਤੇ ਸਿਰ 'ਚ ਜੂੰਆਂ ਪੈਣ ਲੱਗ ਜਾਂਦੀਆਂ ਹਨ। ਇਸ ਤੋਂ ਛੁਟਕਾਰਾ ਪਾਉਣ ਲਈ ਬਾਜ਼ਾਰ 'ਚ ਕਈ ਤਰ੍ਹਾਂ ਦੇ ਸ਼ੈਂਪੂ ਉਪਲੱਬਧ ਹਨ। ਪਰ ਤੁਸੀਂ ਕੁਝ ਘਰੇਲੂ ਚੀਜ਼ਾਂ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਘਰੇਲੂ ਨੁਸਖ਼ੇ

PunjabKesari
ਆਓ ਜਾਣੀਏ ਬੱਚਿਆਂ ਦੇ ਵਾਲਾਂ 'ਚ ਜੂੰਆਂ ਪੈਣ ਦੇ ਕਾਰਨ
1. ਉਸ ਵਿਅਕਤੀ ਦੇ ਸੰਪਰਕ 'ਚ ਆਉਣ ਨਾਲ ਜਿਸ ਦੇ ਸਿਰ 'ਚ ਪਹਿਲਾਂ ਤੋਂ ਜੂੰਆਂ ਹਨ।
2. ਕੰਘੀ, ਕੱਪੜੇ, ਬਿਸਤਰੇ ਜਾਂ ਉਸ ਵਿਅਕਤੀ ਦੇ ਸਿਰਹਾਣੇ ਵਰਗੀਆਂ ਚੀਜ਼ਾਂ ਦੀ ਵਰਤੋਂ ਕਰਨਾ ਜਿਸ ਦੇ ਸਿਰ 'ਚ ਪਹਿਲਾਂ ਤੋਂ ਜੂੰਆਂ ਹਨ
3. ਵਾਲਾਂ 'ਤੇ ਮੈਲ ਅਤੇ ਗੰਦਗੀ ਦਾ ਹੋਣਾ
4. ਕਈ ਦਿਨਾਂ ਤਕ ਵਾਲ ਚੰਗੀ ਤਰ੍ਹਾਂ ਨਾ ਧੋਣਾ ਜਾਂ ਚੰਗੀ ਤਰ੍ਹਾਂ ਨਾ ਧੋਣਾ
5. ਉਸ ਬੱਚੇ ਨਾਲ ਖੇਡਣਾ ਜਿਸ ਦੇ ਵਾਲਾਂ 'ਚ ਜੂੰਆ ਹਨ


ਜੂੰਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ੇ
ਕਪੂਰ ਅਤੇ ਨਾਰੀਅਲ ਤੇਲ

ਕਪੂਰ ਦੇ 2 ਤੋਂ 3 ਟੁੱਕੜੇ ਪੀਸ ਲਓ। ਫਿਰ ਇਸ ਦੇ ਪਾਊਡਰ ਨੂੰ ਨਾਰੀਅਲ ਦੇ ਤੇਲ 'ਚ ਪਾਓ ਅਤੇ ਚੰਗੀ ਤਰ੍ਹਾ ਮਿਲਾ ਲਓ। ਤਿਆਰ ਮਿਸ਼ਰਣ ਨੂੰ ਥੋੜ੍ਹੀ ਦੇਰ ਲਈ ਰੱਖ ਦਿਓ। ਫਿਰ ਇਸ ਤੇਲ ਨੂੰ ਸਿਰ 'ਤੇ ਲਗਾ ਕੇ ਹਲਕੇ ਹੱਥਾਂ ਨਾਲ ਮਾਲਸ਼ ਕਰੋ। ਕਪੂਰ ਦੀ ਤੇਜ਼ ਖੁਸ਼ਬੂ ਕਾਰਨ ਜੂੰਆਂ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਬਾਅਦ ਸਿਰ 'ਤੇ ਬਰੀਕ ਕੰਘੀ ਕਰੋ ਅਤੇ ਮਰੀਆਂ ਹੋਈਆਂ ਜੂੰਆਂ ਸਿਰ 'ਚੋਂ ਕੱਢ ਦਿਓ। ਇਸ ਤੋਂ ਬਾਅਦ ਵਾਲਾਂ ਨੂੰ ਹਲਕੇ ਸ਼ੈਂਪੂ ਨਾਲ ਧੋ ਲਓ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਤੇਲ ਨੂੰ ਥੋੜ੍ਹੀ ਦੇਰ ਜਾਂ ਕੁਝ ਘੱਟਿਆਂ ਲਈ ਵਾਲਾਂ 'ਤੇ ਲੱਗਾ ਰਹਿਣ ਦਿਓ।

PunjabKesari
ਗੰਢੇ ਜਾਂ ਮੂਲੀ ਦਾ ਰਸ
ਗੰਢੇ ਜਾਂ ਮੂਲੀ ਨੂੰ ਇਕ ਭਾਂਡੇ 'ਚ ਕੱਦੂਕੱਸ ਕਰਕੇ ਜਾਂ ਪੀਸ ਕੇ ਇਸ ਦਾ ਰੱਸ ਕੱਢ ਲਓ। ਤਿਆਰ ਕੀਤੇ ਜੂਸ ਨਾਲ ਵਾਲਾਂ ਦੀ ਮਾਲਸ਼ ਕਰੋ। ਜੂੰਆਂ 10-15 ਮਿੰਟ ਲਈ ਮਰ ਜਾਣਗੀਆਂ।
ਨਿੰਮ
ਐਂਟੀ-ਬੈਕਟੀਰੀਅਲ, ਐਂਟੀ-ਫੰਗਲ ਗੁਣਾਂ ਨਾਲ ਭਰਪੂਰ ਨਿੰਮ ਦੇ ਪੱਤਿਆਂ ਨੂੰ ਪਾਣੀ 'ਚ ਉਬਾਲੋ। ਫਿਰ ਇਸ ਨੂੰ ਥੋੜ੍ਹਾ ਜਿਹਾ ਠੰਡਾ ਕਰੋ ਅਤੇ ਬੱਚੇ ਦੇ ਸਿਰ ਨੂੰ ਉਸ ਪਾਣੀ ਨਾਲ ਧੋ ਦਿਓ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਪਾਣੀ ਨਾਲ ਨਹਾ ਸਕਦੇ ਹੋ। ਇਸ ਨਾਲ ਜੰਆਂ ਤੋਂ ਰਾਹਤ ਮਿਲੇਗੀ।


Aarti dhillon

Content Editor

Related News