ਬਰਸਾਤੀ ਮੌਸਮ ''ਚ ਹੋ ਗਈ ਹੈ ਫੰਗਲ ਇੰਫੈਕਸ਼ਨ ਤਾਂ ਦਹੀਂ ਨਾਲ ਕਰੋ ਦੇਸੀ ਇਲਾਜ

07/23/2022 6:39:34 PM

ਨਵੀਂ ਦਿੱਲੀ- ਬਰਸਾਤ ਦੇ ਦਿਨਾਂ 'ਚ ਇੰਫੈਕਸ਼ਨ ਦਾ ਖਤਰਾ ਜ਼ਿਆਦਾ ਵਧ ਜਾਂਦਾ ਹੈ ਕਿਉਂਕਿ ਭੜਾਸ ਅਤੇ ਨਮੀ ਭਰੇ ਇਸ ਮੌਸਮ 'ਚ ਬੈਕਟੀਰੀਆ ਦੀ ਤਾਕਤ ਵਧ ਜਾਂਦੀ ਹੈ। ਇਸ ਮੌਸਮ 'ਚ ਫੰਗਲ ਇੰਫੈਕਸ਼ਨ ਹੋਣ ਦੀ ਵੀ ਇਕ ਆਮ ਸਮੱਸਿਆ ਹੈ ਜਿਨ੍ਹਾਂ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ ਉਨ੍ਹਾਂ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ ਪਰ ਜੇਕਰ ਇਸ ਨੂੰ ਰੋਕਿਆ ਨਾ ਜਾਵੇ ਤਾਂ ਇਹ ਸਕਿਨ ਦੇ ਕਿਸੇ ਹਿੱਸੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀ ਹੈ।
ਫੰਗਲ ਇੰਫੈਕਸ਼ਨ ਹੋਣ 'ਤੇ ਸਕਿਨ 'ਤੇ ਰੈੱਡਨੈੱਸ, ਲਾਲ ਧੱਫੜ ਅਤੇ ਖਾਰਸ਼ ਵਰਗੀਆਂ ਸਮੱਸਿਆ ਮਹਿਸੂਸ ਹੋ ਸਕਦੀ ਹੈ। ਫੰਗਲ ਇੰਫੈਕਸ਼ਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਦਹੀਂ ਦਾ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਦਹੀਂ ਫੰਗਲ ਅਤੇ ਬੈਕਟੀਕੀਅਲ ਇੰਫੈਕਸ਼ਨ ਨਾਲ ਲੜਣ 'ਚ ਮਦਦ ਕਰਦਾ ਹੈ। ਇਸ ਨੂੰ ਤੁਸੀਂ ਕਈ ਤਰੀਕਿਆਂ ਨਾਲ ਅਪਲਾਈ ਵੀ ਕਰ ਸਕਦੇ ਹੋ। ਆਓ ਇਨ੍ਹਾਂ ਤਰੀਕਿਆਂ ਬਾਰੇ ਤੁਹਾਨੂੰ ਦੱਸਦੇ ਹਾਂ। 
ਰੂੰ ਦੀ ਮਦਦ ਨਾਲ ਲਗਾਓ ਦਹੀਂ
ਸਰੀਰ ਦੇ ਜਿਸ ਹਿੱਸੇ 'ਚ ਤੁਹਾਨੂੰ ਇੰਫੈਕਸ਼ਨ ਹੋਇਆ ਹੈ ਉਸ ਥਾਂ 'ਤੇ ਰੂੰ ਦੀ ਮਦਦ ਨਾਲ ਦਹੀਂ ਲਗਾਓ ਅਤੇ ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਦਿਨ 'ਚ 2 ਤੋਂ 3 ਵਾਰ ਇਸ ਨੂੰ ਰਿਪੀਟ ਕਰੋ। ਇਸ ਨਾਲ ਜਲਦ ਆਰਾਮ ਮਿਲੇਗਾ।
ਦਹੀਂ ਨੂੰ ਤੇਲ ਦੇ ਨਾਲ ਮਿਸਕ ਕਰਕੇ ਲਗਾਓ
ਤੁਸੀਂ ਦਹੀਂ ਨੂੰ ਤੇਲ 'ਚ ਮਿਕਸ ਕਰਕੇ ਵੀ ਅਪਲਾਈ ਕਰ ਸਕਦੇ ਹੋ। ਦਹੀਂ 'ਚ ਟੀ ਟ੍ਰੀ ਆਇਲ ਦੀਆਂ ਦੋ ਤਿੰਨ ਬੂੰਦਾਂ ਪਾ ਕੇ ਮਿਕਸ ਕਰ ਲਓ। ਦਰਅਸਲ ਟੀ ਟ੍ਰੀ ਆਇਲ 'ਚ ਪਾਏ ਜਾਣ ਵਾਲੇ ਐਂਟੀ-ਸੈਪਟਿਕ ਗੁਣ ਇੰਫੈਕਸ਼ਨ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ। ਇਹ ਆਇਲ ਐਂਟੀ ਫੰਗਲ ਵੀ ਹੁੰਦਾ ਹੈ ਇਸ ਲਈ ਇਸ ਨੂੰ ਦਹੀਂ 'ਚ ਮਿਕਸ ਕਰਕੇ ਇੰਫੈਕਸ਼ਨ ਵਾਲੀ ਖਾਂ 'ਤੇ ਰਾਤ ਭਰ ਲਗਾ ਕੇ ਛੱਡ ਦਿਓ ਅਤੇ ਸਵੇਰੇ ਪਾਣੀ ਨਾਲ ਧੋ ਕੇ ਉਸ ਨੂੰ ਸੁੱਕ ਲਗਾਓ। ਦੋ ਤੋਂ ਤਿੰਨ ਦਿਨ ਇਸ ਉਪਾਅ ਨੂੰ ਕਰੋ ਇੰਫੈਕਸ਼ਨ ਦੂਰ ਹੋ ਜਾਵੇਗੀ।
ਲਸਣ ਅਤੇ ਦਹੀਂ ਦਾ ਪੇਸਟ
ਲਸਣ ਵੀ ਫੰਗਲ ਇੰਫੈਕਸ਼ਨ ਨੂੰ ਦੂਰ ਕਰਦਾ ਹੈ। ਸਿਰਫ਼ ਇਸ ਦੀਆਂ ਕੁਝ ਕਲੀਆਂ ਨੂੰ ਪੀਸ ਲਓ ਅਤੇ ਦਹੀਂ ਦੇ ਨਾਲ ਮਿਕਸ ਕਰਕੇ ਪ੍ਰਭਾਵਿਤ ਏਰੀਆ 'ਚ ਲਗਾ ਲਓ। ਤੁਸੀਂ ਇਸ ਮਿਸ਼ਰਨ 'ਚ ਨਾਰੀਅਲ ਤੇਲ ਵੀ ਮਿਕਸ ਕਰ ਸਕਦੇ ਹੋ।
ਦਹੀਂ ਅਤੇ ਕਪੂਰ 
ਦਹੀਂ 'ਚ ਸਿਰਫ਼ 5 ਗ੍ਰਾਮ ਕਪੂਰ ਪੀਸ ਕਰੋ ਫਿਰ ਇਸ ਸੰਕਰਮਣ ਵਾਲੀ ਥਾਂ 'ਤੇ ਮਲ੍ਹੱਮ ਦੀ ਤਰ੍ਹਾਂ ਲਗਾਓ। ਦਹੀਂ 'ਚ ਤੁਸੀਂ ਐਲੋਵੇਰਾ ਜੈੱਲ ਵੀ ਮਿਕਸ ਕਰ ਸਕਦੇ ਹੋ। 
ਖੁਰਾਕ 'ਚ ਸ਼ਾਮਲ ਕਰੋ ਦਹੀਂ
ਫੰਗਲ ਇੰਫੈਕਸ਼ਨ ਦੀ ਸਮੱਸਿਆ ਦੂਰ ਕਰਨ ਲਈ ਆਪਣੀ ਖੁਰਾਕ 'ਚ ਦਹੀਂ ਨੂੰ ਸ਼ਾਮਲ ਕਰੋ। ਦਹੀਂ ਨੂੰ ਸਮੂਦੀ, ਰਾਇਤਾ ਜਾਂ ਫਿਰ ਫਲਾਂ ਜਾਂ ਸੀਡਸ ਦੇ ਨਾਲ ਮਿਕਸ ਕਰਕੇ ਵੀ ਤੁਸੀਂ ਖਾ ਸਕਦੇ ਹੋ ਪਰ ਰਾਤ ਨੂੰ ਦਹੀਂ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਰਾਤ ਨੂੰ ਦਹੀਂ ਖਾਣ ਨਾਲ ਗਲੇ 'ਚ ਖਰਾਸ਼ ਹੋ ਸਕਦੀ ਹੈ। 
ਯਾਦ ਰੱਖੋ ਇਹ ਗੱਲਾਂ
ਫੰਗਲ ਇੰਫੈਕਸ਼ਨ ਤੋਂ ਬਚਣ ਲਈ ਸੂਤੀ ਕੱਪੜੇ ਪਹਿਨੋ।
ਸਕਿਨ ਨੂੰ ਸਾਫ਼ ਅਤੇ ਸੁੱਕਾ ਰੱਖੋ। 
ਭਰਪੂਰ ਮਾਤਰਾ 'ਚ ਪਾਣੀ ਪੀਓ।
ਜੇਕਰ ਦੇਸੀ ਨੁਸਖ਼ਿਆਂ ਨਾਲ ਆਰਾਮ ਨਾਲ ਮਿਲੇ ਤਾਂ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ।
 


Aarti dhillon

Content Editor

Related News