ਪੀਲੀ ਮੂੰਗ ਦਾਲ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

07/19/2018 6:20:39 PM

ਨਵੀਂ ਦਿੱਲੀ— ਦਾਲਾਂ ਨੂੰ ਪ੍ਰੋਟੀਨ ਦਾ ਸਰੋਤ ਮੰਨਿਆ ਜਾਂਦਾ ਹੈ। ਉਨ੍ਹਾਂ 'ਚੋਂ ਇਕ ਹੈ ਮੂੰਗ ਦਾਲ। ਇਸ 'ਚ ਵਿਟਾਮਿਨ ਏ, ਬੀ, ਸੀ ਅਤੇ ਈ ਮੌਜੂਦ ਹੁੰਦਾ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਇਸ ਨਾਲ ਹੀ ਮੂੰਗ ਦਾਲ 'ਚ ਪੋਟਾਸ਼ੀਅਮ,ਆਇਰਨ, ਕੈਲਸ਼ੀਅਮ, ਕਾਪਰ, ਫੋਲੇਟ, ਰਾਈਬੋਫਲੇਵਿਨ, ਫਾਈਬਰ, ਫਾਸਫੋਰਸ, ਮੈਗਨੀਸ਼ੀਅਮ ਦੀ ਮਾਤਰਾ ਵੀ ਬਹੁਤ ਹੁੰਦੀ ਹੈ, ਜੋ ਪਾਚਨ ਤੰਤਰ ਨੂੰ ਮਜ਼ਬੂਤ ਕਰਦੀ ਹੈ। ਇਸ ਤੋਂ ਇਲਾਵਾ ਵੀ ਮੂੰਗ ਦਾਲ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ।
1. ਭਾਰ ਨੂੰ ਕੰਟਰੋਲ ਕਰੇ
ਜੋ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਮੂੰਗ ਦਾਲ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਦੇ ਨਾਲ ਹੀ ਮੂੰਗ ਦਾਲ ਦਾ ਪਾਣੀ ਪੀਣ ਨਾਲ ਭੁੱਖ ਵੀ ਨਹੀਂ ਲੱਗਦੀ। ਭੁੱਖ ਨਾ ਲੱਗਣ 'ਤੇ ਤੁਸੀਂ ਓਵਰ ਇਟਿੰਗ ਨਹੀਂ ਕਰਦੇ ਅਤੇ ਤੁਹਾਡਾ ਭਾਰ ਵੀ ਨਹੀਂ ਵਧਦਾ।
2. ਪਾਚਨ ਤੰਤਰ ਨੂੰ ਕਰੇ ਮਜ਼ਬੂਤ
ਜਿਨ੍ਹਾਂ ਲੋਕਾਂ ਦਾ ਪਾਚਨ ਤੰਤਰ ਕਮਜ਼ੋਰ ਰਹਿੰਦਾ ਹੈ ਉਨ੍ਹਾਂ ਨੂੰ ਮੂੰਗ ਦਾਲ ਦੀ ਵਰਤੋਂ ਕਰਨੀ ਚਾਹੀਦੀ ਹੈ। ਮੂੰਗ ਦਾਲ ਹੀ ਨਹੀਂ ਇਸ ਦਾ ਪਾਣੀ ਵੀ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੀ ਹੈ। ਇਹ ਦਾਲ ਬਹੁਤ ਹੀ ਹਲਕੀ ਹੁੰਦੀ ਹੈ। ਇਸ ਲਈ ਆਸਾਨੀ ਨਾਲ ਪਚ ਜਾਂਦੀ ਹੈ। ਮੂੰਗ ਦਾਲ ਦੀ ਖਿਚੜੀ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
3. ਟਾਈਫਾਈਡ 'ਚ ਫਾਇਦੇਮੰਦ
ਟਾਈਫਾਈਡ ਹੋਣ 'ਤੇ ਮੂੰਗ ਦਾਲ ਦੀ ਵਰਤੋਂ ਕਰੋ। ਮੂੰਗ ਦਾਲ ਖਾਣ ਨਾਲ ਰੋਗੀ ਨੂੰ ਆਰਾਮ ਮਿਲਦਾ ਹੈ। ਆਰਾਮ ਮਿਲਣ ਦੇ ਨਾਲ ਹੀ ਸਰੀਰ 'ਚ ਐਨਰਜੀ ਬਣੀ ਰਹਿੰਦੀ ਹੈ।
4. ਦਾਦ ਖਾਰਸ਼ ਤੋਂ ਆਰਾਮ
ਦਾਦ ਖਾਰਸ਼ ਦੀ ਸਮੱਸਿਆ ਹੋਣ 'ਤੇ ਮੂੰਗ ਦਾਲ ਨੂੰ ਸਾਬਤ ਪੀਸ ਕੇ ਇਸ ਦਾ ਲੇਪ ਲਗਾਓ। ਕੁਝ ਹੀ ਦੇਰ 'ਚ ਖਾਰਸ਼ ਤੋਂ ਰਾਹਤ ਮਿਲੇਗੀ।
5. ਬੱਚਿਆਂ ਲਈ ਫਾਇਦੇਮੰਦ
ਛੋਟੇ ਬੱਚਿਆਂ ਨੂੰ 6 ਮਹੀਨੇ ਬਾਅਦ ਸਭ ਤੋਂ ਪਹਿਲਾਂ ਮੂੰਗ ਦੀ ਦਾਲ ਹੀ ਦਿੱਤੀ ਜਾਂਦੀ ਹੈ। ਇਹ ਬੱਚਿਆਂ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਹ ਬੱਚਿਆਂ ਦਾ ਇਮਿਊਨ ਪਾਵਰ ਵਧਾਉਣ ਦੇ ਨਾਲ-ਨਾਲ ਪ੍ਰਤੀਰੋਧੀ ਸ਼ਮਤਾ ਵੀ ਵਧਾਉਂਦੇ ਹਨ।
6. ਦਸਤ 'ਚ ਲਾਭਕਾਰੀ
ਦਸਤ ਜਾਂ ਡਾਇਰੀਆ ਹੋਣ ਦੀ ਸਥਿਤੀ 'ਚ ਇਕ ਕੌਲੀ ਮੂੰਗ ਦਾਲ ਦਾ ਪਾਣੀ ਪੀਓ। ਮੂੰਗ ਦਾਲ ਦਾ ਪਾਣੀ ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਵੇਗੀ। ਪਾਣੀ ਦੀ ਕਮੀ ਪੂਰੀ ਹੋਣ ਦੇ ਨਾਲ ਹੀ ਦਸਤ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।