ਕੇਸਰ ਦੇ ਪਾਣੀ ਨਾਲ ਮਹਿਲਾਵਾਂ ''ਚ ਦੂਰ ਹੋਵੇਗੀ ਪੀਰੀਅਡਸ ਦੀ ਸਮੱਸਿਆ

10/12/2019 12:09:53 PM

ਜਲੰਧਰ—ਕੇਸਰ ਦੀ ਵਰਤੋਂ ਨਾ ਮਠਿਆਈ ਜਾਂ ਖੀਰ ਦੇ ਲਈ ਹੀ ਨਹੀਂ ਸਗੋਂ ਆਯੁਕਵੈਦਿਕ 'ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਦੂਰ ਕਰਨ ਲਈ ਵੀ ਕੀਤੀ ਜਾਂਦੀ ਹੈ। ਹੱਥਾਂ ਨਾਲ ਕੇਸਰ ਦੀ ਕਟਾਈ ਹੋਣ ਦੇ ਕਾਰਨ ਇਹ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ 'ਚੋਂ ਇਕ ਮੰਨਿਆ ਜਾਂਦਾ ਹੈ। ਰੋਜ਼ ਥੋੜ੍ਹੀ ਮਾਤਰਾ 'ਚ ਕੇਸਰ ਦਾ ਪਾਣੀ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ। ਚੱਲੋ ਅੱਜ ਤੁਹਾਨੂੰ ਦੱਸਦੇ ਹਾਂ ਕਿ ਕੇਸਰ ਦਾ ਪਾਣੀ ਪੀਣ ਨਾਲ ਹੋਣ ਵਾਲੇ ਫਾਇਦਿਆਂ ਅਤੇ ਇਸ ਨੂੰ ਬਣਾਉਣ ਦਾ ਤਰੀਕਾ...

PunjabKesari
ਕੇਸਰ ਦਾ ਪਾਣੀ ਬਣਾਉਣ ਦਾ ਤਾਰੀਕਾ
ਕੇਸਰ ਦੇ 5 ਤੋਂ 7 ਧਾਗੇ ਲੈ ਕੇ 10 ਮਿੰਟ ਤੱਕ ਗਰਮ ਪਾਣੀ 'ਚ ਭਿਓ ਕੇ ਰੱਖ ਦਿਓ। ਇਸ ਦੇ ਬਾਅਦ ਸਵੇਰੇ ਖਾਲੀ ਪੇਟ ਇਸ ਦੀ ਵਰਤੋਂ ਕਰੋ। 1 ਮਹੀਨੇ ਤੱਕ ਤੁਹਾਨੂੰ ਇਸ ਦਾ ਅਸਰ ਦਿਸਣ ਲੱਗੇਗਾ।

PunjabKesari
ਇਹ ਸਮੱਸਿਆਵਾਂ ਹੁੰਦੀਆਂ ਹਨ ਦੂਰ
—ਕੇਸਰ ਦੀ ਵਰਤੋਂ ਨਾਲ ਅਸਥਮਾ, ਖਾਂਸੀ, ਗਲੇ 'ਚ ਖਰਾਸ਼, ਕਾਲੀ ਖਾਂਸੀ ਅਤੇ ਕਫ ਵਰਗੀਆਂ ਸਮੱਸਿਆ ਦੂਰ ਹੁੰਦੀਆਂ ਹਨ।
—ਜੇਕਰ ਨੀਂਦ ਦੀ ਸਮੱਸਿਆ ਹੈ ਤਾਂ ਕੇਸਰ ਦਾ ਪਾਣੀ ਅਤੇ ਕੇਸਰ ਦੀ ਵਰਤੋਂ ਕਰਨ ਨਾਲ ਬਹੁਤ ਜਲਦੀ ਰਾਹਤ ਮਿਲਦੀ ਹੈ।
—ਮਾਸਿਕ ਧਰਮ ਦੇ ਦੌਰਾਨ ਮਹਿਲਾਵਾਂ ਨੂੰ ਹੋਣ ਵਾਲੇ ਦਰਦ ਜਾਂ ਪੀਰੀਅਡਸ ਨਾ ਆਉਣ ਦੀ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਕੇਸਰ ਦਾ ਪਾਣੀ ਲਓ।
—ਇਸ 'ਚ ਪਾਏ ਜਾਣ ਵਾਲੇ ਵਿਟਾਮਿਨ ਏ, ਫੋਲਿਕ ਐਸਿਡ, ਪੋਟਾਸ਼ੀਅਮ, ਕੈਲਸ਼ੀਅਮ, ਮੈਗਜ਼ੀਨ, ਸੈਲੇਨੀਅਮ, ਜਿੰਕ ਅਤੇ ਮੈਗਨੀਸ਼ੀਅਮ ਵਰਗੇ ਗੁਣ ਕੈਂਸਰ ਅਤੇ ਡਿਪ੍ਰੈਸ਼ਨ ਵਰਗੀਆਂ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੇ ਹਨ।

PunjabKesari
—ਉਲਟੀ, ਅੰਤੜੀਆਂ ਦੀ ਗੈਸ, ਪੇਟ ਫੁੱਲਣਾ, ਚਿੰਤਾ ਵਰਗੀਆਂ ਸਮੱਸਿਆ ਦੀ ਸ਼ਿਕਾਇਤ ਹੋਣ 'ਤੇ ਕੇਸਰ ਦਾ ਪਾਣੀ ਪੀਓ।
—ਐਲਰਜੀ ਦੇ ਨਾਲ ਸਾਈਡ-ਇਫੈਕਟ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ।


Aarti dhillon

Content Editor

Related News