Health Tips: ਸਰਦੀ ਦੇ ਮੌਸਮ ’ਚ ਲੋਕਾਂ ਨੂੰ ਵੱਧ ਪੈਦਾ ਹੈ ‘ਦਿਲ ਦਾ ਦੌਰਾ’, ਜਾਣੋ ਕਿਉਂ
Sunday, Nov 15, 2020 - 03:07 PM (IST)
ਜਲੰਧਰ (ਬਿਊਰੋ) : ਸਰਦੀਆਂ ਦੇ ਮੌਸਮ ਵਿਚ ਹਸਪਤਾਲ 'ਚ ਭਰਤੀ ਹੋਣ ਅਤੇ ਦਿਲ ਦਾ ਦੌਰਾ ਪੈਣ ਕਾਰਨ ਮੌਤਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੁੰਦੀ ਹੈ। ਇਸੇ ਲਈ ਸਰਦੀਆਂ ਦੇ ਦਿਨਾਂ ਵਿਚ ਤੁਹਾਨੂੰ ਸਭ ਨੂੰ ਆਪਣੇ ਦਿਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ, ਜਿਸ ਲਈ ਦਿਲ ਦੇ ਡਾਕਟਰਾਂ ਵਲੋਂ ਕੁੱਝ ਖ਼ਾਸ ਉਪਾਅ ਦੱਸੇ ਗਏ ਹਨ। ਇਸ ਨਾਲ ਹੀ ਲੋਕਾਂ ਨੂੰ ਅਪਣੇ ਦਿਲ ਦੀ ਦੇਖਭਾਲ ਲਈ ਅਪਣੀ ਜੀਵਨਸ਼ੈਲੀ ਵਿਚ ਵੀ ਬਦਲਾਅ ਕਰਨੇ ਚਾਹੀਦੇ ਹਨ।
ਕਸਰਤ ਨਾਲ ਬਚਾਅ
ਦਿਲ ਦੇ ਮਾਹਰ ਡਾਕਟਰਾਂ ਦਾ ਕਹਿਣਾ ਹੈ ਕਿ ਘਰ ਵਿਚ ਦਿਲ ਨੂੰ ਸਿਹਤਮੰਦ ਰੱਖਣ ਵਾਲੀ ਕਸਰਤ ਕਰੋ। ਬਲੱਡ ਪ੍ਰੈਸ਼ਰ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ।
ਖੰਘ, ਜ਼ੁਕਾਮ ਅਤੇ ਬੁਖ਼ਾਰ ਤੋਂ ਕਰੋ ਬਚਾਅ
ਠੰਢ ਵਿਚ ਹੋਣ ਵਾਲੀ ਖੰਘ, ਜ਼ੁਕਾਮ ਅਤੇ ਬੁਖ਼ਾਰ ਤੋਂ ਖ਼ੁਦ ਨੂੰ ਬਚਾ ਕੇ ਰਖਣਾ ਚਾਹੀਦਾ ਹੈ। ਨਾਲ ਹੀ ਧੁੱਪ ਨਾਲ ਵੀ ਖ਼ੁਦ ਨੂੰ ਗਰਮ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਖ਼ੂਨ ਦਾ ਵਹਾਅ ਘੱਟ ਜਾਂਦਾ
ਠੰਢ ਨਾਲ ਸਰੀਰਕ ਕਾਰਜਪ੍ਰਣਾਲੀ 'ਤੇ ਅਸਰ ਪੈਂਦਾ ਹੈ। ਸਰੀਰ ਵਿਚ ਖ਼ੂਨ ਦਾ ਵਹਾਅ ਘੱਟ ਜਾਂਦਾ ਹੈ ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋ ਜਾਂਦੀ ਹੈ ਅਤੇ ਇਸ ਕਰ ਕੇ ਦਿਲ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਹੈ। ਇਸ ਕਾਰਨ ਲੋਕਾਂ ਵਿਚ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਜ਼ਿਆਦਾ ਵੱਧ ਜਾਂਦੀ ਹੈ।
ੜ੍ਹੋ ਇਹ ਵੀ ਖਬਰ - ‘ਰੋਮਾਂਟਿਕ’ ਹੋਣ ਦੇ ਨਾਲ-ਨਾਲ ਜ਼ਿਆਦਾ ‘ਗੁੱਸੇ’ ਵਾਲੇ ਹੁੰਦੈ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਕਈ ਗੱਲਾਂ
ਛਾਤੀ ਵਿਚ ਇਨਫ਼ੈਕਸ਼ਨ ਹੋਣ ਦਾ ਖ਼ਤਰਾ
ਇਸ ਮੌਸਮ ਵਿਚ ਠੰਢਾ ਮੌਸਮ ਅਤੇ ਧੁੰਦ ਕਾਰਨ ਪ੍ਰਦੂਸ਼ਕ ਕਣ ਜ਼ਮੀਨ ਨੇੜੇ ਆ ਜਾਂਦੇ ਹਨ, ਜਿਸ ਕਾਰਨ ਛਾਤੀ ਵਿਚ ਇਨਫ਼ੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਅਤੇ ਸਾਹ ਲੈਣ ਵਿਚ ਮੁਸ਼ਕਲ ਹੁੰਦੀ ਹੈ। ਪ੍ਰਦੂਸ਼ਕ ਤੱਤ ਸਾਹ ਦੀ ਪ੍ਰੇਸ਼ਾਨੀ ਨੂੰ ਹੋਰ ਵਧਾ ਸਕਦੇ ਹਨ ਅਤੇ ਇਨ੍ਹਾਂ ਕਾਰਨਾਂ ਕਰ ਕੇ ਹਸਪਤਾਲ ਵਿਚ ਭਰਤੀ ਹੋਣਾ ਪੈ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਧਨ ’ਚ ਵਾਧਾ ਅਤੇ ਪਰੇਸ਼ਾਨੀਆਂ ਤੋਂ ਮੁਕਤੀ ਪਾਉਣ ਲਈ ਐਤਵਾਰ ਨੂੰ ਕਰੋ ਇਹ ਖ਼ਾਸ ਉਪਾਅ
ਫੇਫੜਿਆਂ ਵਿਚ ਪਾਣੀ ਜਮ੍ਹਾਂ ਹੋ ਜਾਂਦਾ
ਘੱਟ ਤਾਪਮਾਨ ਕਰ ਕੇ ਪਸੀਨਾ ਨਿਕਲਣਾ ਬੰਦ ਹੋ ਜਾਂਦਾ ਹੈ ਅਤੇ ਸਰੀਰ ਪਾਣੀ ਨੂੰ ਕੱਢ ਨਹੀਂ ਪਾਉਂਦਾ ਜਿਸ ਨਾਲ ਫੇਫੜਿਆਂ ਵਿਚ ਪਾਣੀ ਜਮ੍ਹਾਂ ਹੋ ਜਾਂਦਾ ਹੈ ਅਤੇ ਦਿਲ ਦੇ ਮਰੀਜ਼ਾਂ ਦੀ ਸਿਹਤ 'ਤੇ ਇਸ ਦਾ ਅਸਰ ਪੈਂਦਾ ਹੈ।
ਪੜ੍ਹੋ ਇਹ ਵੀ ਖਬਰ - Govardhan Puja 2020 : ਜਾਣੋ ਗੋਵਰਧਨ ਪੂਜਾ ਦਾ ਸ਼ੁੱਭ ਮਹੂਰਤ ਅਤੇ ਪੂਰੀ ਵਿਧੀ
ਵਿਟਾਮਿਨ-ਡੀ ਦੀ ਕਮੀ
ਸੂਰਜ ਦੀ ਰੌਸ਼ਨੀ ਤੋਂ ਮਿਲਣ ਵਾਲਾ ਵਿਟਾਮਿਨ-ਡੀ ਦਿਲ ਵਿਚ ਟਿਸ਼ੂਜ਼ ਨੂੰ ਬਣਨ ਤੋਂ ਰੋਕਦਾ ਹੈ, ਜਿਸ ਨਾਲ ਦਿਲ ਦੇ ਦੌਰੇ ਤੋਂ ਬਾਅਦ ਦਿਲ ਦੇ ਦੌਰੇ ਤੋਂ ਬਚਾਅ ਹੁੰਦਾ ਹੈ। ਠੰਢ ਵਿਚ ਵਿਟਾਮਿਨ-ਡੀ ਦੀ ਕਮੀ ਨਾਲ ਦਿਲ ਬੰਦ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਠੰਢ ਵਿਚ ਆਪਣੇ ਦਿਲ ਦਾ ਅਤੇ ਐਪਣੀ ਸਿਹਤ ਦਾ ਖ਼ਾਸ ਧਿਆਨ ਰਖਣਾ ਚਾਹੀਦਾ ਹੈ।