ਪੱਥਰੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਵਰਤੋ ਇਹ ਘਰੇਲੂ ਨੁਸਖੇ

10/12/2017 10:53:02 AM

ਨਵੀਂ ਦਿੱਲੀ— ਪੱਥਰੀ ਹੋਣ ਇਕ ਆਮ ਸਮੱਸਿਆ ਬਣ ਗਈ ਹੈ। ਜ਼ਿਆਦਾਤਰ ਲੋਕ ਇਸ ਦੇ ਸ਼ਿਕਾਰ ਹੋ ਜਾਂਦੇ ਹਨ। ਪੱਥਰੀ ਵੀ ਕਈ ਤਰ੍ਹਾਂ ਦੀ ਹੋ ਸਕਦੀ ਹੈ ਜਿਵੇਂ ਪਿੱਤੇ ਦੀ ਪੱਥਰੀ, ਗੁਰਦੇ ਦੀ ਪੱਥਰੀ, ਬਲੈਡਰ ਦੀ ਪੱਥਰੀ ਆਦਿ। ਇਸ ਸਮੇਂ ਤਕਰੀਬਨ 'ਆਪਰੇਸ਼ਨ' ਦੀ ਸਲਾਹ ਦਿੰਦੇ ਹਨ ਪਰ ਜੇਕਰ ਪਰਹੇਜ਼ ਕੀਤਾ ਜਾਵੇ ਜਾਂ ਘਰੇਲੂ ਨੁਸਖੇ ਆਪਣਾ ਕੇ ਵੀ ਇਸ ਨੂੰ ਸਾਫ ਕੀਤਾ ਜਾ ਸਕਦਾ ਹੈ। ਇਸ ਨੂੰ ਸਾਫ ਕਰਨ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਹਨ ਪਰ ਕੁਝ ਸਮੇਂ ਲਈ ਇਹ ਨੁਸਖੇ ਵੀ ਅਪਣਾ ਕੇ ਦੇਖੋ।
1. ਨਾਰੀਅਲ
ਰੋਜ਼ ਇਕ ਨਾਰੀਅਲ ਦਾ ਪਾਣੀ ਪੀਓ।
2. ਇਲਾਇਚੀ
15 ਵੱਡੀ ਇਲਾਇਚੀ ਦੇ ਦਾਣੇ, ਖਰਬੂਜੇ ਦੇ ਬੀਜ ਦੀ ਗਿਰੀ ਅਤੇ ਦੋ ਚਮਚ ਮਿਸ਼ਰੀ ਨੂੰ ਇਕ ਕੱਪ ਪਾਣੀ 'ਚ ਮਿਲਾ ਕੇ ਸਵੇਰੇ-ਸ਼ਾਮ ਪੀਣ ਨਾਲ ਪੱਥਰੀ ਨਿਕਲ ਜਾਂਦੀ ਹੈ।
3. ਜਾਮਨ
ਪੱਕਿਆ ਹੋਇਆ ਜਾਮਨ ਵੀ ਪੱਥਰੀ ਤੋਂ ਛੁਟਕਾਰਾ ਦਵਾਉਂਦਾ ਹੈ।
4. ਆਂਵਲਾ
ਆਂਵਲੇ ਦਾ ਚੂਰਨ ਮੂਲੀ ਦੇ ਨਾਲ ਖਾਣ ਨਾਲ ਬਲੈਡਰ ਦੀ ਪੱਥਰੀ ਨਿਕਲ ਜਾਂਦੀ ਹੈ।
5. ਜੀਰਾ ਅਤੇ ਚੀਨੀ
ਜੀਰਾ ਅਤੇ ਚੀਨੀ ਨੂੰ ਬਰਾਬਰ ਲੈ ਕੇ ਪੀਸ ਲਓ ਅਤੇ ਇਕ-ਇਕ ਚਮਚ ਠੰਡੇ ਪਾਣੀ ਨਾਲ ਰੋਜ਼ ਲਓ।
6. ਸਹਿਜਲ ਦੀ ਸਬਜ਼ੀ
ਸਹਿਜਲ ਦੀ ਸਬਜ਼ੀ ਦੀ ਵਰਤੋਂ ਕਰਨ ਨਾਲ ਪੱਥਰੀ ਟੁੱਟ ਕੇ ਬਾਹਰ ਨਿਕਲ ਜਾਂਦੀ ਹੈ।
7. ਅੰਬ ਦੇ ਪੱਤੇ
ਅੰਬ ਦੇ ਪੱਤੇ ਸੁੱਕਾ ਕੇ ਪੀਸ ਲਓ ਅੱਠ ਗ੍ਰਾਮ ਰੋਜ਼ ਪਾਣੀ ਦੇ ਨਾਲ ਲਓ।
8. ਮਿਸ਼ਰੀ ਅਤੇ ਸੌਂਫ
50-50 ਗ੍ਰਾਮ ਮਿਸ਼ਰੀ, ਸੌਫ ਅਤੇ ਸੁੱਕਾ ਧਨੀਆ ਲੈ ਕੇ ਰਾਤ ਭਰ 1 1/2 ਲਿਟਰ ਪਾਣੀ 'ਚ ਭਿਓਂ ਕੇ ਰੱਖ ਦਿਓ। ਅਗਲੀ ਸ਼ਾਮ ਇਸਨੂੰ ਪੀਸ ਕੇ ਪੀਣ ਨਾਲ ਪੱਥਰੀ ਨਿਕਲ ਜਾਂਦੀ ਹੈ।
9. ਚਾਹ ਜਾਂ ਕੌਫੀ
ਚਾਹ, ਕੌਫੀ ਜਾਂ ਹਰ ਕੈਫੀਨ ਵਾਲੇ ਤਰਲ ਦੀ ਵਰਤੋਂ ਨਾ ਕਰੋ। ਹੋ ਸਕੇ ਤਾਂ 'ਕੋਲਡ ਡ੍ਰਿਕ' ਪੀ ਲਿਆ ਕਰੋ।
10 ਤੁਲਸੀ ਦੇ ਬੀਜ਼
ਤੁਲਸੀ ਦੇ ਬੀਜ ਦਾ ਹਿਮਜੀਰਾ, ਦਾਣੇਦਾਰ ਸ਼ੱਕਰ ਅਤੇ ਦੁੱਧ ਦੇ ਨਾਲ ਲੈਣ ਨਾਲ ਬਲੈਡਰ 'ਚ ਫਸੀ ਪੱਥਰੀ ਨਿਕਲ ਜਾਂਦੀ ਹੈ। 
11. ਮਿਸ਼ਰੀ ਦੀ ਚਾਸ਼ਨੀ
ਜੀਰੇ ਨੂੰ ਮਿਸ਼ਰੀ ਦੀ ਚਾਸ਼ਨੀ ਜਾਂ ਸ਼ਹਿਦ ਦੇ ਨਾਲ ਲੈਣ ਨਾਲ ਪੱਥਰੀ ਘੁੱਲ ਕੇ ਯੂਰਿਨ ਦੇ ਨਾਲ ਬਾਹਰ ਨਿਕਲ ਜਾਂਦੀ ਹੈ।
 


Related News