ਮਾਈਗਰੇਨ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਇਸ ਘਰੇਲੂ ਨੁਸਖੇ ਦੀ ਕਰੋ ਵਰਤੋ
Friday, Nov 17, 2017 - 10:50 AM (IST)

ਨਵੀਂ ਦਿੱਲੀ— ਤਣਾਅ ਥਕਾਵਟ, ਨੀਂਦ ਪੂਰੀ ਨਾ ਹੋਣਾ ਜਾਂ ਫਿਰ ਕਿਸੇ ਹੋਰ ਵਜ੍ਹਾ ਨਾਲ ਕਈ ਵਾਰ ਸਿਰ ਦਰਦ ਹੋਣ ਲੱਗਦਾ ਹੈ। ਅਕਸਰ ਸਿਰਦਰਦ ਹੋਣ 'ਤੇ ਲੋਗ ਪੇਨਕਿਲਰ ਦੀ ਵਰਤੋਂ ਕਰਦੇ ਹਨ। ਪੇਨਕਿਲਰ ਨਾਲ ਸਿਰਦਰਦ ਤਾਂ ਠੀਕ ਹੋ ਜਾਂਦਾ ਹੈ ਪਰ ਸਿਹਤ ਨੂੰ ਭਾਰੀ ਨੁਕਸਾਨ ਹੁੰਦਾ ਹੈ। ਅਜਿਹੇ ਵਿਚ ਜ਼ਿਆਦਾ ਪੇਨਕਿਲਰ ਦੀ ਵਰਤੋਂ ਨਾ ਕਰੋ। ਕੁਝ ਘਰੇਲੂ ਨੁਸਖਿਆਂ ਨੂੰ ਅਪਣਾ ਕੇ ਤੁਸੀਂ ਸਿਰਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਸਿਰਦਰਦ ਦਾ ਸਭ ਤੋਂ ਆਸਾਨ ਤਰੀਕਾ ਦੱਸਣ ਜਾ ਰਹੇ ਹਾਂ।
ਸਿਰਦਰਦ ਹੋਣ 'ਤੇ ਕਾਲੀ ਮਿਰਚ ਦੀ ਵਰਤੋਂ ਕਰਨਾ ਫਾਇਦੇਮੰਦ ਸਾਬਤ ਹੁੰਦਾ ਹੈ। ਚੀਨ ਵਿਚ ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਿਰਦਰਦ ਹੋਣ 'ਤੇ ਕਾਲੀ ਮਿਰਚ ਵਿਚ ਦੇਸੀ ਘਿਓ ਮਿਲਾ ਕੇ ਖਾਓ। ਸਿਰਫ ਸਿਰ ਦਰਦ ਹੀ ਨਹੀਂ ਇਸ ਘਰੇਲੂ ਨੁਸਖੇ ਨਾਲ ਮਾਈਗਰੇਨ ਤੋਂ ਵੀ ਰਾਹਤ ਮਿਲਦੀ ਹੈ। ਲਗਾਤਾਰ ਅਜਿਹਾ ਕਰਨ ਨਾਲ ਮਾਈਗਰੇਨ ਦਾ ਦਰਦ ਘੱਟ ਹੋ ਜਾਂਦਾ ਹੈ।
ਜੇ ਤੁਸੀਂ ਵੀ ਮਾਈਗਰੇਨ ਦੇ ਦਰਦ ਨਾਲ ਪੀੜਿਤ ਹੋ ਤਾਂ ਕਪੂਰ ਵਿਚ ਘਿਓ ਮਿਲਾ ਕੇ ਸਿਰ ਦੀ ਮਾਲਿਸ਼ ਕਰੋ। ਰੋਜ਼ਾਨਾ ਅਜਿਹਾ ਕਰਨ ਨਾਲ ਜਲਦੀ ਹੀ ਤੁਹਾਨੂੰ ਆਰਾਮ ਮਿਲੇਗਾ।