Summer Care: ਢਿੱਡ ਸਬੰਧੀ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦੈ ਪੁਦੀਨਾ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

Sunday, Jun 20, 2021 - 12:44 PM (IST)

Summer Care: ਢਿੱਡ ਸਬੰਧੀ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦੈ ਪੁਦੀਨਾ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

ਨਵੀਂ ਦਿੱਲੀ- ਪੁਦੀਨਾ ਸਾਡੀ ਸਿਹਤ ਲਈ ਬੇਹੱਦ ਹੀ ਫਾਇਦੇਮੰਦ ਹੁੰਦਾ ਹੈ। ਇਸ ਦੇ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ। ਇਸ ਨੂੰ ਗਰਮੀ ਦੇ ਮੌਸਮ 'ਚ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਕਿਉਂਕਿ ਇਹ ਗਰਮੀਆਂ 'ਚ ਬੀਮਾਰੀਆਂ ਤੋਂ ਬਚਾਉਂਦਾ ਹੈ। ਪੁਦੀਨੇ ਦੀਆਂ ਪੱਤੀਆਂ 'ਚ ਵਿਟਾਮਿਨ ਏ, ਬੀ, ਸੀ, ਡੀ ਅਤੇ ਈ, ਦੇ ਨਾਲ ਕੈਲਸ਼ੀਅਮ, ਫਾਸਫੋਰਸ ਅਤੇ ਆਇਰਨ ਦੀ ਪ੍ਰਚੂਰ ਤੱਤ ਮੌਜੂਦ ਹੁੰਦੇ ਹਨ।
ਪੁਦੀਨੇ ਦਾ ਫੇਸ਼ੀਅਲ ਵਧਾਏ ਚਿਹਰੇ ਦੀ ਚਮਕ
ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਪੁਦੀਨੇ ਦਾ ਫੇਸ਼ੀਅਲ ਤੁਹਾਡੇ ਲਈ ਠੀਕ ਰਹੇਗਾ। ਇਸ ਨੂੰ ਬਣਾਉਣ ਲਈ ਦੋ ਵੱਡੇ ਚਮਚ ਤਾਜ਼ਾ ਪੀਸ ਕੇ ਪੁਦੀਨੇ ਦੇ ਨਾਲ ਦੋ ਵੱਡੇ ਚਮਚ ਦਹੀ ਅਤੇ ਇਕ ਚਮਚ ਓਟਮੀਲ ਲੈ ਕੇ ਗਾੜਾ ਘੋਲ ਬਣਾਓ। ਇਸ ਨੂੰ ਚਿਹਰੇ 'ਤੇ ਦਸ ਮਿੰਟਾਂ ਤੱਕ ਲਗਾਓ ਅਤੇ ਚਿਹਰੇ ਨੂੰ ਧੋ ਲਵੋ। ਇਸ ਦੇ ਰਸ ਨੂੰ ਚਿਹਰੇ 'ਤੇ ਲਗਾਉਣ ਨਾਲ ਕਿੱਲ ਅਤੇ ਮੁੰਹਾਸੇ ਦੂਰ ਹੋ ਜਾਂਦੇ ਹਨ ਅਤੇ ਚਿਹਰੇ ਦੀ ਵੀ ਚਮਕ ਵੱਧਦੀ ਹੈ। 
ਢਿੱਡ ਦੀਆਂ ਸਮੱਸਿਆਵਾਂ ਨੂੰ ਕਰੇ ਦੂਰ
ਪੁਦੀਨਾ ਢਿੱਡ ਦੀਆਂ ਸਮਸਿਆਵਾਂ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਜਦੋਂ ਵੀ ਢਿੱਡ 'ਚ ਦਰਦ ਹੋਣ ਦੀ ਸ਼ਿਕਾਇਤ ਹੋਵੇ ਤਾਂ ਪੁਦੀਨੇ ਦੀ ਵਰਤੋਂ ਕਰਨੀ ਚਾਹੀਦੀ ਹੈ। ਪੁਦੀਨਾ ਇਕ ਦਵਾਈ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨੂੰ ਇਸਤੇਮਾਲ ਕਰਨ ਲਈ ਪੁਦੀਨੇ ਨੂੰ ਪੀਸ ਕੇ ਪਾਣੀ 'ਚ ਮਿਲਾਓ ਅਤੇ ਫਿਰ ਛਾਣ ਕੇ ਪਾਣੀ ਨੂੰ ਪੀਓ। ਇਸ ਨਾਲ ਤੁਹਾਡੀ ਪਾਚਣ ਸ਼ਕਤੀ ਵੀ ਵਧੇਗੀ ਅਤੇ ਪੇਟ ਦਰਦ ਤੋਂ ਵੀ ਰਾਹਤ ਮਿਲੇਗੀ।
ਪੁਦੀਨੇ ਦੇ ਰਸ ਨੂੰ ਮੁਲਤਾਨੀ ਮਿੱਟੀ 'ਚ ਮਿਲਾ ਕੇ ਚਿਹਰੇ 'ਤੇ ਲਗਾਓ
ਪੁਦੀਨੇ ਦੇ ਰਸ ਨੂੰ ਮੁਲਤਾਨੀ ਮਿੱਟੀ 'ਚ ਮਿਲਾਕੇ ਚਿਹਰੇ 'ਤੇ ਲੇਪ ਕਰਨ ਨਾਲ ਚਿਹਰੇ ਦੀਆਂ ਛਾਈਆਂ ਖਤਮ ਹੋ ਜਾਂਦੀਆਂ ਹਨ ਅਤੇ ਚਿਹਰੇ ਦੀ ਚਮਕ ਵੱਧ ਜਾਂਦੀ ਹੈ। ਪੁਦੀਨੇ ਦੀਆਂ ਪੱਤੀਆਂ ਦਾ ਤਾਜ਼ਾ ਰਸ ਨਿੰਬੂ ਅਤੇ ਸ਼ਹਿਦ ਨਾਲ ਮਿਲਾਓ ਇਸ ਨੂੰ ਪੀਣ ਨਾਲ ਕਈ ਰੋਗ ਖਤਮ ਹੁੰਦੇ ਹਨ।
ਪੁਦੀਨੇ ਦੇ ਰੋਜ਼ 2-4 ਪੱਤੇ ਚਬਾਉਣ ਨਾਲ ਦੰਦਾਂ ਦਾ ਦਰਦ, ਪਾਇਰੀਆ ਅਤੇ ਮਸੂੜਿਆਂ 'ਚੋ ਖੂਨ ਆਉਣ ਦੀ ਪਰੇਸ਼ਾਨੀ ਤੋਂ ਵੀ ਛੁਟਕਾਰਾ ਮਿਲਦਾ ਹੈ।

PunjabKesari
ਪੁਦੀਨਾ ਖਾਣ ਨਾਲ ਮੂੰਹ ਦੀ ਬਦਬੂ ਹੋਵੇ ਦੂਰ
ਮੂੰਹ 'ਚੋ ਬਦਬੂ ਆ ਰਹੀ ਹੋਵੇ ਤਾਂ ਇਕ ਗਲਾਸ ਪਾਣੀ 'ਚ 4-5 ਪੱਤੇ ਪੁਦੀਨੇ ਦੇ ਉਬਾਲ ਕੇ ਠੰਡਾ ਕਰਕੇ ਫਰਿੱਜ 'ਚ ਰੱਖ ਦਿਓ। ਇਸ ਨਾਲ ਕੁਰਲੀਆਂ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ।
ਥਕਾਵਟ ਕਰੇ ਦੂਰ
ਜ਼ਿਆਦਾ ਥਕਾਵਟ ਹੋਣ 'ਤੇ ਕੋਸੇ ਪਾਣੀ 'ਚ ਪੁਦੀਨੇ ਦਾ ਤੇਲ ਪਾ ਕੇ ਉਸ 'ਚ ਪੈਰ ਪਾ ਕੇ ਕੁਝ ਬੈਠਣ ਨਾਲ ਅਰਾਮ ਮਿਲਦਾ ਹੈ। ਇਸ ਤੋਂ ਇਲਾਵਾ ਪੁਦੀਨੇ ਦੇ ਰਸ 'ਚ ਸ਼ਹਿਦ ਮਿਲਾ ਕੇ ਚੱਟਣ ਨਾਲ ਹਿਚਕੀ ਦੂਰ ਹੁੰਦੀ ਹੈ।
ਖਾਂਸੀ ਕਰੇ ਦੂਰ
ਖਾਂਸੀ ਤੋਂ ਪਰੇਸ਼ਾਨ ਹੋ ਤਾਂ ਪੁਦੀਨੇ ਦੀ ਚਾਹ 'ਚ ਥੋੜ੍ਹਾ ਜਿਹਾ ਨਮਕ ਪਾ ਕੇ ਪੀਣ ਨਾਲ ਅਰਾਮ ਮਿਲਦਾ ਹੈ।


author

Aarti dhillon

Content Editor

Related News