ਸਟ੍ਰਾਬੇਰੀ ਵੀ ਹੁੰਦੀ ਹੈ ਸਿਹਤ ਨਾਲ ਭਰਪੂਰ, ਭਾਰ ਘਟਾਉਣ ਸਣੇ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਦਿਵਾਉਂਦੀ ਹੈ ਨਿਜਾਤ
Thursday, Mar 13, 2025 - 02:11 PM (IST)

ਜਲੰਧਰ – ਬੱਚਿਆਂ ਨੂੰ ਸਟ੍ਰਾਬੇਰੀ ਦੇ ਸਵਾਦ ਵਾਲੇ ਪਕਵਾਨ ਜਿਵੇਂ ਟੌਫੀ, ਜੈਲੀ ਅਤੇ ਚਾਕਲੇਟ ਆਦਿ ਬਹੁਤ ਪਸੰਦ ਆਉਂਦੇ ਹਨ। ਭਾਵੇਂ ਇਹ ਪਕਵਾਨ ਇੰਨੇ ਸਿਹਤਮੰਦ ਨਾ ਹੋਣ ਪਰ ਤਾਜ਼ੀਆਂ ਲਾਲ-ਲਾਲ ਸਟ੍ਰਾਬੇਰੀਜ਼ ਸਵਾਦ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਕਾਰਗਰ ਸਾਬਿਤ ਹੋ ਸਕਦੀਆਂ ਹਨ। ਇਸ ਦਾ ਸਵਾਦ ਖੱਟਾ-ਮਿੱਠਾ ਹੁੰਦਾ ਹੈ। ਨਾਲ ਹੀ ਇਸ ਦੀ ਖ਼ੁਸ਼ਬੂ ਹੋਰ ਫ਼ਲਾਂ ਨਾਲੋਂ ਬਿਲਕੁਲ ਵੱਖਰੀ ਹੈ। ਇਸ ਫ਼ਲ ਨੂੰ ਖਾਣ ਨਾਲ ਤੁਸੀਂ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ। ਅੱਜ ਇਸ ਆਰਟੀਕਲ ’ਚ ਅਸੀਂ ਸਟ੍ਰਾਬੇਰੀ ਖਾਣ ਦੇ ਸਿਹਤ ਸਬੰਧੀ ਫ਼ਾਇਦਿਆਂ ਬਾਰੇ ਦੱਸਾਂਗੇ–
ਇਹ ਵੀ ਪੜ੍ਹੋ : ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨ੍ਹਾਂ ਨਹੀਂ ਬਣੇਗਾ Passport , ਲਾਗੂ ਹੋ ਗਏ ਨਵੇਂ ਨਿਯਮ
ਸਟ੍ਰਾਬੇਰੀ ਖਾਣ ਨਾਲ ਸਿਹਤ ਨੂੰ ਹੋਣ ਵਾਲੇ ਲਾਭ
ਸਟ੍ਰਾਬੇਰੀ ਐਂਟੀ-ਆਕਸੀਡੈਂਟਸ ਤੇ ਪਾਲੀਫੇਨੋਲਿਕ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜੋ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ’ਚ ਪ੍ਰਭਾਵਸ਼ਾਲੀ ਹੋ ਸਕਦੀ ਹੈ। ਇਸ ’ਚ ਮੌਜੂਦ ਵਿਟਾਮਿਨ ਸੀ ਭਾਰ ਘਟਾਉਣ ਤੇ ਕੈਂਸਰ ਨੂੰ ਰੋਕਣ ’ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਇਸ ਦੇ ਫ਼ਾਇਦੇ–
ਇਹ ਵੀ ਪੜ੍ਹੋ : Internet ਦੀ ਦੁਨੀਆ 'ਚ ਵੱਡੀ ਹਲਚਲ : Airtel ਤੋਂ ਬਾਅਦ JIO ਦਾ ਵੀ Starlink ਨਾਲ ਅਹਿਮ ਸਮਝੌਤਾ
ਭਾਰ ਕਰੇ ਘੱਟ
ਸਟ੍ਰਾਬੇਰੀ ’ਚ ਕੈਲਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਤੁਹਾਡੇ ਵਧਦੇ ਭਾਰ ਨੂੰ ਘੱਟ ਕਰ ਸਕਦੀ ਹੈ। ਇਸ ਦੇ ਨਾਲ ਹੀ ਇਹ ਫਾਈਬਰ ਦਾ ਬਹੁਤ ਵਧੀਆ ਸਰੋਤ ਹੈ, ਜੋ ਤੁਹਾਡੇ ਢਿੱਡ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਆਪਣੇ ਵਧਦੇ ਭਾਰ ਨੂੰ ਘੱਟ ਕਰ ਸਕਦੇ ਹੋ।
ਇਹ ਵੀ ਪੜ੍ਹੋ : Indigo, Akasa ਤੇ Star Air ਦਾ ਹੋਲੀ ਦੇ ਤਿਉਹਾਰ ਮੌਕੇ ਸ਼ਾਨਦਾਰ ਡਿਸਕਾਊਂਟ ਆਫਰ
ਦਿਲ ਨੂੰ ਰੱਖੋ ਸਿਹਤਮੰਦ
ਸਟ੍ਰਾਬੇਰੀ ਐਂਟੀ-ਆਕਸੀਡੈਂਟਸ ਤੇ ਪਾਲੀਫੇਨੋਲ ਮਿਸ਼ਰਣਾਂ ਨਾਲ ਭਰਪੂਰ ਹੁੰਦੀ ਹੈ, ਜੋ ਤੁਹਾਡੇ ਦਿਲ ਨੂੰ ਸਿਹਤਮੰਦ ਰੱਖਣ ’ਚ ਪ੍ਰਭਾਵਸ਼ਾਲੀ ਹੋ ਸਕਦੀ ਹੈ। ਜੇਕਰ ਤੁਸੀਂ ਦਿਲ ਦੀਆਂ ਸਮੱਸਿਆਵਾਂ ਨੂੰ ਦੂਰ ਰੱਖਣਾ ਚਾਹੁੰਦੇ ਹੋ ਤਾਂ ਸਟ੍ਰਾਬੇਰੀ ਖਾਓ। ਇਸ ਨਾਲ ਤੁਸੀਂ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਹਾਰਟ ਅਟੈਕ ਦੇ ਖ਼ਤਰੇ ਨੂੰ ਵੀ ਘੱਟ ਕਰ ਸਕਦੇ ਹੋ।
ਇਹ ਵੀ ਪੜ੍ਹੋ : Big changes in TDS-TCS rules: 1 ਅਪ੍ਰੈਲ ਤੋਂ TDS ਅਤੇ TCS ਨਿਯਮਾਂ 'ਚ ਹੋਣ ਜਾ ਰਹੇ ਵੱਡੇ ਬਦਲਾਅ
ਦੰਦਾਂ ਨੂੰ ਸਿਹਤਮੰਦ ਰੱਖੋ
ਦੰਦਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਸਟ੍ਰਾਬੇਰੀ ਦਾ ਸੇਵਨ ਕਰੋ। ਇਸ ਨਾਲ ਦੰਦਾਂ ਤੇ ਮਸੂੜਿਆਂ ਦੀ ਮਜ਼ਬੂਤੀ ਨੂੰ ਵਧਾਇਆ ਜਾ ਸਕਦਾ ਹੈ। ਇਸ ’ਚ ਮੌਜੂਦ ਵਿਟਾਮਿਨ ਸੀ ਦੰਦਾਂ ਦੇ ਪੀਲੇਪਨ ਨੂੰ ਦੂਰ ਕਰਦਾ ਹੈ।
ਹੱਡੀਆਂ ਦੀ ਵਧਾਏ ਤਾਕਤ
ਸਟ੍ਰਾਬੇਰੀ ਦਾ ਸੇਵਨ ਕਰਨ ਨਾਲ ਹੱਡੀਆਂ ਦੀ ਮਜ਼ਬੂਤੀ ਵੱਧ ਸਕਦੀ ਹੈ। ਇਸ ’ਚ ਮੌਜੂਦ ਗੁਣ ਹੱਡੀਆਂ ਨੂੰ ਸਿਹਤਮੰਦ ਰੱਖਦੇ ਹਨ। ਖ਼ਾਸ ਤੌਰ ’ਤੇ ਇਸ ’ਚ ਮੌਜੂਦ ਮੈਗਨੀਸ਼ੀਅਮ ਹੱਡੀਆਂ ਦੀ ਘਣਤਾ ਵਧਾ ਕੇ ਇਸ ਨੂੰ ਮਜ਼ਬੂਤ ਬਣਾਉਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8