ਪੱਥਰੀ ਦੀ ਸਮੱਸਿਆ ਸਣੇ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦੈ 'ਜਾਮੁਨ', ਜਾਣੋ ਹੋਰ ਵੀ ਕਈ ਫ਼ਾਇਦੇ

Monday, Jun 28, 2021 - 07:04 PM (IST)

ਪੱਥਰੀ ਦੀ ਸਮੱਸਿਆ ਸਣੇ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਦੂਰ ਕਰਦੈ 'ਜਾਮੁਨ', ਜਾਣੋ ਹੋਰ ਵੀ ਕਈ ਫ਼ਾਇਦੇ

ਜਲੰਧਰ (ਬਿਊਰੋ) - ਜਾਮੁਨ ਦਾ ਫ਼ਲ ਖਾਣ 'ਚ ਜਿੰਨਾ ਸੁਆਦ ਹੁੰਦਾ, ਉਨਾ ਇਹ ਸਰੀਰ ਨੂੰ ਫ਼ਾਇਦੇ ਪਹੁੰਚਾਉਂਦਾ ਹੈ। ਜਾਮੁਨ 'ਚ ਕਈ ਤਰ੍ਹਾਂ ਦੇ ਜ਼ਰੂਰੀ ਤੱਤ ਹੁੰਦੇ ਹਨ। ਇਹ ਗਰਮੀਆਂ ਦਾ ਫ਼ਲ ਹੈ, ਜੋ ਕਿਸੇ ਦਵਾਈ ਤੋਂ ਘੱਟ ਨਹੀਂ। ਜਾਮੁਨ 'ਚ ਕੈਲਸ਼ੀਅਮ, ਆਇਰਨ ਅਤੇ ਪੋਟਾਸ਼ੀਅਮ ਮੌਜੂਦ ਹੁੰਦਾ ਹੈ। ਲੂ ਲੱਗਣ 'ਤੇ ਜਾਮੁਨ ਦੀ ਵਰਤੋਂ ਕਾਫ਼ੀ ਫ਼ਾਇਦੇਮੰਦ ਮੰਨੀ ਜਾਂਦੀ ਹੈ। ਦੱਸ ਦੇਈਏ ਕਿ ਜਾਮੁਨ ਦੇ ਫ਼ਲ 'ਚ ਗਲੂਕੋਜ਼ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਜਾਮੁਨ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।  

ਭੁੱਖ ਵਧਾਏ
ਜਿਹੜੇ ਲੋਕਾਂ ਨੂੰ ਭੁੱਖ ਘੱਟ ਲਗੱਦੀ ਹੈ, ਉਨ੍ਹਾਂ ਲਈ ਜਾਮੁਨ ਕਾਫ਼ੀ ਲਾਹੇਵੰਦ ਹੈ। ਇਹ ਫ਼ਲ ਭੁੱਖ ਵਧਾਉਣ 'ਚ ਕਾਫ਼ੀ ਮਦਦ ਕਰਦਾ ਹੈ। ਜਾਮੁਨ ਦਾ ਸਿਰਕਾ ਬਣਾ ਕੇ ਪੀਣ ਨਾਲ ਭੁੱਖ ਵੱਧਦੀ ਹੈ।

ਦਸਤ ਤੋਂ ਰਾਹਤ 
ਜਾਮੁਨ ਦਸਤ ਦੇ ਮਰੀਜ਼ਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦਾ ਹੈ। ਦਸਤ ਲੱਗਣ 'ਤੇ ਜਾਮੁਨ ਨੂੰ ਲੂਣ ਲਗਾ ਕੇ ਖਾਣ ਨਾਲ ਦਸਤ ਤੋਂ ਜਲਦੀ ਰਾਹਤ ਮਿਲਦੀ ਹੈ।

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਤੋਂ ਵੱਧ ਖ਼ਤਰਨਾਕ ਸਿੱਧ ਹੋ ਰਿਹੈ ਨਵਾਂ ‘ਡੈਲਟਾ ਪਲੱਸ ਵੇਰੀਐਂਟ’, ਜਾਣੋ ਇਸ ਦੇ ਲੱਛਣ ਅਤੇ ਇੰਝ ਕਰੋ ਬਚਾਅ

ਦੰਦਾਂ ਲਈ ਫ਼ਾਇਦੇਮੰਦ
ਜਾਮੁਨ ਦਾ ਫ਼ਲ ਦੰਦਾਂ ਲਈ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਜਾਮੁਨ ਦੀਆਂ ਗਿਟਕਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਜਾਮੁਨ ਦੇ ਪਾਊਡਰ ਨਾਲ ਰੋਜ਼ਾਨਾ ਬਰੱਸ਼ ਕਰਨ ਨਾਲ ਮਸੂੜਿਆਂ ਸੰਬੰਧੀ ਸਮੱਸਿਆਵਾਂ ਦੂਰ ਹੁੰਦੀਆਂ ਹਨ।

ਪੱਥਰੀ ਦੀ ਸਮੱਸਿਆ ਲਈ ਲਾਹੇਵੰਦ
ਅੱਜਕਲ ਪੱਥਰੀ ਦੀ ਸਮੱਸਿਆ ਹੋਣਾ ਆਮ ਗੱਲ ਹੋ ਗਈ ਹੈ। ਜਾਮੁਨ ਦੀਆਂ ਗਿਟਕਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਪਾਣੀ ਜਾਂ ਦਹੀਂ 'ਚ ਇਸ ਪਾਊਡਰ ਨੂੰ ਮਿਲਾ ਕੇ ਖਾਣ ਨਾਲ ਪੱਥਰੀ ਦੀ ਸਮੱਸਿਆ ਦੂਰ ਹੁੰਦੀ ਹੈ। ਪੱਥਰੀ ਦੇ ਰੋਗੀਆਂ ਨੂੰ ਦਵਾਈਆਂ ਦੀ ਵਰਤੋਂ ਕਰਨ ਦੀ ਬਜਾਏ ਜਾਮੁਨ ਖਾਣੇ ਚਾਹੀਦੇ ਹਨ। 

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ: ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਸਾਰੇ ਰਸਤੇ ਅਤੇ ਨਹੀਂ ਹੋਵੇਗੀ ‘ਪੈਸੇ ਦੀ ਘਾਟ’

ਸ਼ੂਗਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ 
ਜਾਮੁਨ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਜਾਮੁਨ ਦੀਆਂ ਗਿਟਕਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ ਸ਼ੂਗਰ ਦੇ ਮਰੀਜ਼ ਇਸ ਦੇ ਪਾਊਡਰ ਦੀ ਵਰਤੋਂ ਰੋਜ਼ਾਨਾ ਕਰੋ। ਰੋਜ਼ਾਨਾ ਸਵੇਰੇ ਖਾਲੀ ਢਿੱਡ ਕੋਸੇ ਪਾਣੀ ਨਾਲ 1 ਚਮਚਾ ਪਾਊਡਰ ਦੀ ਵਰਤੋਂ ਕਰਨ ਨਾਲ ਸ਼ੂਗਰ ਦੇ ਰੋਗੀ ਦੀ ਸ਼ੂਗਰ ਕੰਟਰੋਲ 'ਚ ਰਹੇਗੀ। 

ਖ਼ੂਨ ਦੀ ਘਾਟ ਕਰੇ ਦੂਰ
ਜਿਨ੍ਹਾਂ ਲੋਕਾਂ 'ਚ ਖ਼ੂਨ ਦੀ ਘਾਟ ਹੁੰਦੀ ਹੈ, ਉਨ੍ਹਾਂ ਨੂੰ ਜਾਮੁਨ ਹਰ ਰੋਜ਼ ਖਾਣੇ ਚਾਹੀਦੇ ਹਨ ਕਿਉਂਕਿ ਇਹ ਜਾਮੁਨ ਖ਼ੂਨ ਵਧਾਉਣ 'ਚ ਕਾਫ਼ੀ ਸਹਾਇਕ ਹੁੰਦੇ ਹਨ। ਜਾਮੁਨ 'ਚ ਮੌਜੂਦ ਕੈਲਸ਼ੀਅਮ, ਆਇਰਨ ਅਤੇ ਪੋਟਾਸ਼ੀਅਮ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਂਦੇ ਹਨ। ਇਸ ਨੂੰ ਖਾਣ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਕਿਡਨੀ ’ਚ ਇਨਫੈਕਸ਼ਨ ਹੋਣ ’ਤੇ ਕਮਰ ਦਰਦ ਸਣੇ ਵਿਖਾਈ ਦਿੰਦੇ ਨੇ ਇਹ ਸੰਕੇਤ, ਕਦੇ ਨਾ ਕਰੋ ਨਜ਼ਰਅੰਦਾਜ਼

ਬੱਚਿਆਂ ਲਈ ਫ਼ਾਇਦੇਮੰਦ 
ਛੋਟਿਆਂ ਬੱਚਿਆਂ 'ਚ ਅਕਸਰ ਦੇਖਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਬਿਸਤਰਾ ਗਿੱਲਾ ਕਰਨ ਦੀ ਆਦਤ ਹੁੰਦੀ ਹੈ। ਇਸ ਆਦਤ ਨੂੰ ਛੁਡਵਾਉਣ ਲਈ ਤੁਸੀਂ ਆਪਣੇ ਬੱਚਿਆਂ ਨੂੰ ਦਿਨ 'ਚ ਦੋ ਵਾਰੀ ਜਾਮੁਨ ਦੀਆਂ ਗੁਠਲੀਆਂ ਦਾ ਪਾਊਡਰ ਅੱਧੇ ਚਮਚ ਪਾਣੀ ਨਾਲ ਦੇ ਸਕਦੇ ਹੋ।

ਕੈਂਸਰ ਦੇ ਖ਼ਤਰੇ ਤੋਂ ਬਚਾਏ
ਜਾਮੁਨ 'ਚ ਪਾਲੀਫੇਨਾਲਸ ਵਰਗੇ ਤੱਤ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਕੈਂਸਰ ਅਤੇ ਦਿਲ ਦੀਆਂ ਬੀਮਾਰੀਆਂ ਨੂੰ ਰੋਕਣ 'ਚ ਮਦਦ ਕਰਦੇ ਹਨ।

ਪੜ੍ਹੋ ਇਹ ਵੀ ਖ਼ਬਰ -  Health Tips : ਸਰੀਰ ’ਚ ਪਾਣੀ ਦੀ ਘਾਟ ਹੋਣ ’ਤੇ ‘ਸਿਰ ਦਰਦ’ ਸਣੇ ਵਿਖਾਈ ਦਿੰਦੇ ਨੇ ਇਹ ਲੱਛਣ, ਇੰਝ ਪਾਓ ਰਾਹਤ


author

rajwinder kaur

Content Editor

Related News