ਇਨ੍ਹਾਂ 3 ਟੈਸਟਾਂ ਨਾਲ ਦੇਖੋ ਸਰੀਰਕ ਰੂਪ ਨਾਲ ਤੁਸੀਂ ਕਿੰਨੇ ਸੰਤੁਲਿਤ ਹੋ? ਬਜ਼ੁਰਗਾਂ ’ਚ ਜ਼ਿਆਦਾ ਹੁੰਦੈ ਡਿੱਗਣ ਦਾ ਖ਼ਤਰਾ

Friday, Aug 02, 2024 - 02:58 PM (IST)

ਇਨ੍ਹਾਂ 3 ਟੈਸਟਾਂ ਨਾਲ ਦੇਖੋ ਸਰੀਰਕ ਰੂਪ ਨਾਲ ਤੁਸੀਂ ਕਿੰਨੇ ਸੰਤੁਲਿਤ ਹੋ? ਬਜ਼ੁਰਗਾਂ ’ਚ ਜ਼ਿਆਦਾ ਹੁੰਦੈ ਡਿੱਗਣ ਦਾ ਖ਼ਤਰਾ

ਜਲੰਧਰ (ਬਿਊਰੋ)– ਸਿਹਤਮੰਦ ਜੀਵਨਸ਼ੈਲੀ ਲਈ ਸਰੀਰਕ ਸੰਤੁਲਨ ਬੇਹੱਦ ਜ਼ਰੂਰੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਸਰਟੀਫਾਈਡ ਫਿਟਨੈੱਸ ਟ੍ਰੇਨਰ ਮਿਸ਼ੇਲ ਡੋਲਨ ਮੁਤਾਬਕ ਸਮੇਂ ਨਾਲ ਸਿਹਤ ਸਬੰਧੀ ਹਾਲਾਤ ਕਾਰਨ ਤੇ ਕਿਸੇ ਮਾਨਸਿਕ ਸਦਮੇ ਦੇ ਚਲਦਿਆਂ ਵੀ ਵਿਅਕਤੀ ਦਾ ਸਰੀਰਕ ਸੰਤੁਲਨ ਵਿਗੜਦਾ ਹੈ। ਅਜਿਹੇ ’ਚ ਇਨ੍ਹਾਂ 3 ਟੈਸਟਾਂ ਰਾਹੀਂ ਸਰੀਰਕ ਸੰਤੁਲਨ ਦੀ ਜਾਂਚ ਕਰਕੇ ਉਸ ਨੂੰ ਸੁਧਾਰਨ ਦੇ ਉਪਾਅ ਕਰ ਸਕਦੇ ਹੋ।

ਸਰੀਰਕ ਸੰਤੁਲਨ ਦੱਸਣ ਵਾਲੇ ਇਨ੍ਹਾਂ ਟੈਸਟਾਂ ਨੂੰ ਇੰਝ ਕਰੋ ਪ੍ਰਫਾਰਮ

1. ਸਟੈਂਡਿੰਗ ਬੈਲੇਂਸ
ਪੈਰਾਂ ਨੂੰ ਜੋੜ ਕੇ ਖੜ੍ਹੇ ਹੋ ਜਾਓ। ਹੁਣ ਇਕ ਪੈਰ ਜ਼ਮੀਨ ਤੋਂ ਚੁੱਕੋ। 40 ਸਕਿੰਟਾਂ ਤਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰੋ। ਹੱਥ ਵੀ ਫੈਲਾ ਸਕਦੇ ਸਕਦੇ ਹੋ। ਪੈਰ ਹਿਲਾ ਸਕਦੇ ਹੋ।

ਮਾਇਨੇ ਕੀ?
ਜੇਕਰ 5-10 ਸਕਿੰਟਾਂ ਤਕ ਹੀ ਬੈਲੰਸ ਬਣਾ ਪਾਉਂਦੇ ਹੋ ਤਾਂ ਡਿੱਗਣ ਦਾ ਖ਼ਤਰਾ ਵਧੇਰੇ ਹੈ। 50 ਸਾਲ ਤਕ ਦੀ ਉਮਰ ਦੇ ਲੋਕਾਂ ਨੂੰ 40 ਸਕਿੰਟਾਂ ਤਕ ਬੈਲੰਸ ਬਣਾਉਣ ’ਚ ਸਮਰੱਥ ਹੋਣਾ ਚਾਹੀਦਾ ਹੈ। ਅਜਿਹੇ ਹੀ 50 ਤੋਂ 60 ਸਾਲ ਦੀ ਉਮਰ ਵਾਲੇ ਲੋਕਾਂ ਨੂੰ 36 ਤੋਂ 38 ਸਕਿੰਟਾਂ ਤਕ ਬੈਲੰਸ ਬਣਾਉਣਾ ਚਾਹੀਦਾ ਹੈ।

2. ਟੈਂਡਮ ਟੈਸਟ
ਦੋਵਾਂ ਪੈਰਾਂ ਨੂੰ ਬਰਾਬਰ ਜੋੜ ਕੇ ਖੜ੍ਹੇ ਹੋ ਜਾਓ। ਇਕ ਪੈਰ ਨੂੰ ਠੀਕ ਦੂਜੇ ਪੈਰ ਦੇ ਪਿੱਛੇ ਰੱਖੋ। ਯਾਨੀ ਇਕ ਪੈਰ ਦਾ ਅੰਗੂਠਾ ਦੂਜੇ ਪੈਰ ਦੀ ਅੱਡੀ ਨੂੰ ਛੂਹੇ। ਘੱਟ ਤੋਂ ਘੱਟ 30 ਸਕਿੰਟਾਂ ਤਕ ਇੰਝ ਰਹੋ।

ਮਾਇਨੇ ਕੀ?
ਜੇਕਰ 10 ਸਕਿੰਟਾਂ ਤਕ ਬੈਲੰਸ ਨਹੀਂ ਬਣਾ ਪਾਉਂਦੇ ਤਾਂ ਤੁਹਾਡਾ ਸੰਤੁਲਨ ਬੇਹੱਦ ਖ਼ਰਾਬ ਹੈ। ਡਿੱਗਣ ਦਾ ਖ਼ਤਰਾ ਜ਼ਿਆਦਾ ਹੈ।

3. ਸਿਟ-ਟੂ-ਸਟੈਂਡ ਟੈਸਟ
ਇਕ ਮਜ਼ਬੂਤ ਚੰਗੀ ਤਰ੍ਹਾਂ ਸੰਤੁਲਿਤ ਕੁਰਸੀ ਲਓ। ਹੁਣ ਜਿੰਨੀ ਤੇਜ਼ੀ ਨਾਲ ਹੋ ਸਕੇ ਕੁਰਸੀ ’ਤੇ 5 ਵਾਰ ਬੈਠੋ ਤੇ ਉਠੋ। ਬੈਠਣ ਦੌਰਾਨ ਹਿਪਸ ਪੂਰੀ ਤਰ੍ਹਾਂ ਨਾਲ ਕੁਰਸੀ ਦੇ ਸੰਪਰਕ ’ਚ ਹੋਣੇ ਚਾਹੀਦੇ ਹਨ। ਅਜਿਹੇ ਹੀ ਖੜ੍ਹੇ ਹੋਣ ਦੌਰਾਨ ਤੁਹਾਡਾ ਪੂਰੀ ਤਰ੍ਹਾਂ ਸਿੱਧਾ ਹੋਣਾ ਜ਼ਰੂਰੀ ਹੈ।

ਮਾਇਨੇ ਕੀ?
ਜੇਕਰ 5 ਵਾਰ ਉਠਣ ਤੇ ਬੈਠਣ ’ਚ ਤੁਹਾਨੂੰ 13 ਸਕਿਟਾਂ ਤੋਂ ਵਧ ਦਾ ਸਮਾਂ ਲੱਗਦਾ ਹੈ ਤਾਂ ਇਹ ਦੱਸਦਾ ਹੈ ਕਿ ਤੁਹਾਨੂੰ ਸਰੀਰਕ ਸੰਤੁਲਨ ਲਈ ਤੁਰੰਤ ਕੰਮ ਸ਼ੁਰੂ ਕਰਨ ਦੀ ਲੋੜ ਹੈ।

ਬਿਹਤਰ ਸੰਤੁਲਨ ਲਈ ਕੀ ਕਰੀਓ?
ਕੁਰਸੀ ’ਤੇ ਬੈਠਣ ਤੇ ਫਿਰ ਖੜ੍ਹੇ ਹੋਣ ਯਾਨੀ ਕਿ ਸਿਟ-ਟੂ-ਸਟੈਂਡ ਕਸਰਤ ਕਰੋ। ਇਹ ਪੈਰਾਂ ਨੂੰ ਮਜ਼ਬੂਤ ਕਰਦੀ ਹੈ। ਸਰੀਰ ਦੇ ਮੈਕੇਨਿਜ਼ਮ ਤੇ ਸੰਤੁਲਨ ਨੂੰ ਬਿਹਤਰ ਕਰਦੀ ਹੈ। ਇਸ ਨੂੰ ਰੋਜ਼ ਇਕ ਸੈੱਟ ’ਚ ਘੱਟ ਤੋਂ ਘੱਟ 10 ਵਾਰ ਜ਼ਰੂਰ ਕਰੋ। ਇੰਝ ਹੀ ਸੰਤੁਲਨ ਵਧਾਉਣ ਲਈ ਹੋਰ ਕਸਰਤਾਂ ਕਰ ਸਕਦੇ ਹੋ। ਟੈਸਟ ਦੌਰਾਨ ਕਿਸੇ ਸਹਿਯੋਗੀ ਨੂੰ ਆਪਣੇ ਕੋਲ ਰੱਖੋ। ਸਹੀ ਨਤੀਜੇ ਲਈ ਇਕ ਟੈਸਟ ਨੂੰ ਤਿੰਨ ਵਾਰ ਦੋਹਰਾਓ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਜੇਕਰ ਤੁਹਾਨੂੰ ਵੀ ਸੰਤੁਲਨ ਬਣਾਉਣ ’ਚ ਮੁਸ਼ਕਿਲ ਆਉਂਦੀ ਹੈ ਤਾਂ ਤੁਸੀਂ ਉੱਪਰ ਦੱਸੇ ਤਿੰਨਾਂ ਟੈਸਟਾਂ ਨੂੰ ਕਸਰਤ ਵਜੋਂ ਰੋਜ਼ਾਨਾ ਕਰ ਸਕਦੇ ਹੋ।


author

sunita

Content Editor

Related News