ਸਰਵਾਈਕਲ ਦੇ ਰੋਗੀਆਂ ਲਈ ਬੇਹੱਦ ਕਾਰਗਰ ਨੇ ''ਲਸਣ'' ਸਣੇ ਇਹ ਘਰੇਲੂ ਨੁਸਖ਼ੇ, ਜ਼ਰੂਰ ਅਪਣਾਉਣ

10/31/2022 1:13:55 PM

ਨਵੀਂ ਦਿੱਲੀ (ਬਿਊਰੋ) - ਅੱਜ ਦੇ ਸਮੇਂ 'ਚ ਹਰ ਵਿਅਕਤੀ ਸ਼ੂਗਰ, ਮੋਟਾਪਾ, ਥਾਇਰਾਇਡ, ਯੂਰਿਕ ਐਸਿਡ ਵਰਗੀਆਂ ਬੀਮਾਰੀਆਂ ਤੋਂ ਪਰੇਸ਼ਾਨ ਹੈ। ਖ਼ਾਸ ਕਰਕੇ ਸਰਵਾਈਕਲ ਦੌਰਾਨ ਗਰਦਨ 'ਚ ਦਰਦ ਹੋਣ ਲੱਗਦਾ ਹੈ। ਕਈ ਵਾਰ ਤਾਂ ਪਤਾ ਵੀ ਨਹੀਂ ਚੱਲਦਾ ਕਿ ਇਹ ਦਰਦ ਕਦੋਂ ਸਰਵਾਈਕਲ ਦੇ ਦਰਦ 'ਚ ਬਦਲ ਜਾਂਦਾ ਹੈ। ਇਸ ਦਰਦ ਤੋਂ ਰਾਹਤ ਪਾਉਣ ਲਈ ਵਿਅਕਤੀ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਵੀ ਕਰਦੇ ਹਨ ਪਰ ਕਈ ਵਾਰ ਦਵਾਈਆਂ ਵੀ ਕੰਮ ਨਹੀਂ ਆਉਂਦੀਆਂ। ਤੁਸੀਂ ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਕੁਝ ਘਰੇਲੂ ਨੁਸਖ਼ਿਆਂ ਦਾ ਇਸਤੇਮਾਲ ਕਰ ਸਕਦੇ ਹੋ। ਤਾਂ ਆਓ ਜਾਣਦੇ ਇਨ੍ਹਾਂ ਬਾਰੇ  :-

PunjabKesari

ਲਸਣ
ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਲਸਣ ਦਾ ਇਸਤੇਮਾਲ ਵੀ ਕਰ ਸਕਦੇ ਹੋ। ਲਸਣ ਔਸ਼ਦੀ ਗੁਣਾਂ ਨਾਲ ਰਾਹਤ ਦਿਵਾਉਣ 'ਚ ਕਾਫ਼ੀ ਮਦਦ ਕਰਦਾ ਹੈ। ਇਹ ਦਰਦ, ਸੋਜ ਅਤੇ ਜਲਨ ਵੀ ਘੱਟ ਕਰਦਾ ਹੈ। ਤੁਸੀਂ ਸਰ੍ਹੋਂ ਦੇ ਤੇਲ 'ਚ ਲਸਣ ਪਕਾ ਕੇ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਪਕਿਆ ਹੋਇਆ ਲਸਣ ਵੀ ਖਾ ਸਕਦੇ ਹੋ। ਤੁਸੀਂ ਲਸਣ ਨਾਲ ਤਿਆਰ ਤੇਲ ਨਾਲ ਵੀ ਦਰਦ ਵਾਲੀ ਥਾਂ 'ਤੇ ਮਾਲਿਸ਼ ਕਰ ਸਕਦੇ ਹੋ। ਹੌਲੀ-ਹੌਲੀ ਹੱਥਾਂ ਨਾਲ ਮਾਲਿਸ਼ ਕਰੋ। ਤੁਹਾਨੂੰ ਦਰਦ ਤੋਂ ਕਾਫ਼ੀ ਰਾਹਤ ਮਿਲੇਗੀ। 

ਤਿਲ
ਤੁਸੀਂ ਤਿਲਾਂ ਦਾ ਇਸਤੇਮਾਲ ਦਰਦ ਤੋਂ ਰਾਹਤ ਪਾਉਣ ਲਈ ਕਰ ਸਕਦੇ ਹੋ। ਤਿਲਾਂ ਨਾਲ ਬਣੇ ਤੇਲ ਦੀ ਤੁਸੀਂ ਦਰਦ ਵਾਲੀ ਥਾਂ 'ਤੇ ਮਾਲਿਸ਼ ਕਰੋ। ਇਸ ਗੱਲ ਦਾ ਧਿਆਨ ਰੱਖੋ ਕਿ ਤੇਲ ਕੋਸਾ ਕਰਕੇ ਹੀ ਦਰਦ ਵਾਲੀ ਥਾਂ 'ਤੇ ਮਾਲਿਸ਼ ਕਰੋ। ਇਸ ਤੋਂ ਇਲਾਵਾ ਤੁਸੀਂ ਤਿਲ ਭੁੰਨ੍ਹ ਕੇ ਉਸ ਦੇ ਗੁੜ੍ਹ ਦੀ ਚਾਸ਼ਨੀ 'ਚ ਤਿਆਰ ਕੀਤੇ ਗਏ ਲੱਡੂ ਦਾ ਸੇਵਨ ਵੀ ਕਰ ਸਕਦੇ ਹੋ।

PunjabKesari
ਹਲਦੀ 
ਤੁਸੀਂ ਹਲਦੀ ਦਾ ਇਸਤੇਮਾਲ ਸਰਵਾਈਕਲ ਦੇ ਦਰਦ ਤੋਂ ਰਾਹਤ ਪਾਉਣ ਲਈ ਕਰ ਸਕਦੇ ਹੋ। ਹਲਦੀ ਕੁਦਰਤੀ ਪੇਨ ਕਿਲਰ ਦੇ ਰੂਪ 'ਚ ਕੰਮ ਕਰਦੀ ਹੈ। ਤੁਸੀਂ ਇਕ ਗਲਾਸ ਦੁੱਧ 'ਚ ਹਲਦੀ ਪਾ ਕੇ ਉਬਾਲ ਲਓ। ਇਸ ਤੋਂ ਬਾਅਦ ਦੁੱਧ ਨੂੰ ਠੰਡਾ ਕਰ ਲਓ ਅਤੇ ਇਸ 'ਚ ਸ਼ਹਿਦ ਮਿਲਾਓ। ਇਸ ਨੂੰ ਤੁਸੀਂ ਦਿਨ 'ਚ ਰੋਜ਼ ਦੋ ਵਾਰ ਪੀਓ। ਤੁਹਾਨੂੰ ਗਰਦਨ ਦੇ ਦਰਦ ਤੋਂ ਰਾਹਤ ਮਿਲ ਜਾਵੇਗੀ। 

ਦਰਦ ਵਾਲੀ ਜਗ੍ਹਾ 'ਤੇ ਸੇਕ ਦਿਓ
ਤੁਸੀਂ ਦਰਦ ਵਾਲੀ ਥਾਂ 'ਤੇ ਸੇਕ ਦੇ ਸਕਦੇ ਹੋ। ਕਈ ਵਾਰ ਦਰਦ ਕਾਰਨ ਸੋਜ ਵੀ ਆ ਜਾਂਦੀ ਹੈ। ਸੇਕ ਦੇਣ ਲਈ ਤੁਸੀਂ ਇਕ ਲੀਟਰ ਦੀ ਬੋਤਲ ਪਾਣੀ 'ਚ 1/2 ਚਮਚਾ ਲੂਣ ਪਾ ਕੇ ਉਬਾਲੋ। ਫਿਰ ਪਾਣੀ ਨੂੰ ਕੋਸਾ ਕਰਕੇ ਬੋਤਲ 'ਚ ਭਰ ਲਓ। ਬੋਤਲ 'ਚ ਭਰ ਕੇ ਤੁਸੀਂ ਦਰਦ ਵਾਲੀ ਥਾਂ 'ਤੇ ਸੇਕ ਦਿਓ। ਇਸ ਨਾਲ ਦਰਦ ਤੋਂ ਕਾਫ਼ੀ ਰਾਹਤ ਮਿਲੇਗੀ।

PunjabKesari

ਇਨ੍ਹਾਂ ਗੱਲਾਂ ਦਾ ਵੀ ਰੱਖੋ ਖ਼ਾਸ ਖ਼ਿਆਲ 
1. ਬੈਠਦੇ ਸਮੇਂ ਆਪਣੀ ਗਰਦਨ ਨੂੰ ਹਮੇਸ਼ਾ ਸਿੱਧਾ ਰੱਖੋ। 
2. ਵਿਟਾਮਿਨ ਡੀ ਅਤੇ ਕੈਲਸ਼ੀਅਮ ਯੁਕਤ ਖੁਰਾਕ ਦਾ ਸੇਵਨ ਕਰੋ।
3. ਸਮੋਕਿੰਗ, ਕੈਫੀਨ, ਸ਼ਰਾਬ ਵਰਗੀਆਂ ਚੀਜ਼ਾਂ ਤੋਂ ਵੀ ਦੂਰ ਰਹੋ
4. ਨਿਯਮਿਨ ਤੌਰ 'ਤੇ ਗਰਦਨ ਦੀ ਕਸਰਤ ਕਰੋ। 
5. ਜੇਕਰ ਤੁਸੀਂ ਲਗਾਤਾਰ ਕੰਮ ਕਰ ਰਹੇ ਹੋ ਤਾਂ ਗਰਦਨ ਨੂੰ ਸੇਕ ਜ਼ਰੂਰ ਦਿਓ। 


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਸਾਂਝੀ ਕਰੋ।


sunita

Content Editor

Related News