Health & Weather : ਇਸ ਵਾਰ ਮਾਰਚ ਤੋਂ ਹੀ ਚਲੇਗੀ ਲੂ, ਕੇਂਦਰੀ ਸਿਹਤ ਮੰਤਰਾਲਾ ਵਲੋਂ ਐਡਵਾਇਜ਼ਰੀ ਜਾਰੀ
Wednesday, Mar 01, 2023 - 07:14 PM (IST)
ਨਵੀਂ ਦਿੱਲੀ : ਇਸ ਸਾਲ ਮਾਰਚ ਤੋਂ ਲੈ ਕੇ ਮਈ ਤਕ ਦੇ ਤਿੰਨ ਮਹੀਨੇ ਭਖਦੀ ਲੂ ਦੀ ਲਪੇਟ 'ਚ ਹੋਣਗੇ। ਮੌਸਮ ਵਿਭਾਗ ਨੇ ਇਸ ਦੀ ਭਵਿੱਖਬਾਣੀ ਕੀਤੀ ਹੈ। ਇਸ ਦਾ ਪ੍ਰਭਾਵ ਪਹਿਲਾਂ ਹੀ ਵੇਖਿਆ ਜਾ ਰਿਹਾ ਹੈ। ਦੇਸ਼ ਦੇ ਬਹੁਤੇ ਹਿੱਸਿਆਂ 'ਚ ਤੇਜ਼ੀ ਨਾਲ ਪਾਰਾ ਚੜ੍ਹ ਰਿਹਾ ਹਨ ਅਤੇ ਅਚਾਨਕ ਗਰਮੀ ਮਹਿਸੂਸ ਹੋਣ ਲੱਗੀ ਹੈ। ਅਜਿਹੀ ਸਥਿਤੀ ਵਿਚ ਕੇਂਦਰੀ ਸਿਹਤ ਮੰਤਰਾਲਾ ਨੇ ਐਡਵਾਇਜ਼ਰੀ (ਸਲਾਹ) ਜਾਰੀ ਕੀਤੀ ਹੈ। ਮੰਤਰਾਲੇ ਨੇ ਦੱਸਿਆ ਹੈ ਕਿ ਲੂ ਤੋਂ ਬਚਣ ਲਈ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ ਹੈ।
ਸਰੀਰ 'ਚ ਪਾਣੀ ਦੀ ਕਮੀ ਮਹਿਸੂਸ ਨਾ ਹੋਣ ਦੇਵੋ
ਗਰਮੀ ਕਾਰਨ ਪੈਦਾ ਹੋਣ ਵਾਲੀ ਸਮੱਸਿਆਵਾਂ ਨੂੰ ਧਿਆਨ 'ਚ ਰਖਦੇ ਹੋਏ ਕੇਂਦਰੀ ਸਿਹਤ ਮੰਤਰਾਲਾ ਨੇ ਵਾਧੂ ਸਾਵਧਾਨੀ ਵਰਤਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਹੈ। ਉਸਨੇ ਦੱਸਿਆ ਹੈ ਕਿ ਲੂ ਦੀ ਲਪੇਟ 'ਚ ਆਉਣ ਕਾਰਨ ਕਿਹੜੀਆਂ ਬੀਮਾਰੀਆਂ ਹੋ ਸਕਦੀਆਂ ਹਨ। ਮੰਤਰਾਲਾ ਨੇ ਆਪਣੀ ਗਾਈਡਲਾਈਨਜ਼ ਵਿਚ ਕਿਹਾ ਹੈ ਕਿ ਭਾਵੇਂ ਤੁਸੀਂ ਪਿਆਸ ਮਹਿਸੂਸ ਨਾ ਕਰਦੇ ਹੋਵੋ ਤਾਂ ਵੀ ਜਿੰਨਾ ਸੰਭਵ ਹੋਵੇ ਪਾਣੀ ਪੀਂਦੇ ਰਹੋ। ਲੂ ਤੋਂ ਬਚਣ ਲਈ, ਓਰਲ ਰੀਹਾਈਡਰੇਸ਼ਨ ਘੋਲ (ORS), ਨਿੰਬੂ ਪਾਣੀ, ਲੱਸੀ ਹਲਕਾ ਲੂਣ ਮਿਲਾ ਜਾ ਫਲਾਂ ਦਾ ਜੂਸ ਆਦਿ ਪੀਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਦਿਲ ਦਾ ਦੌਰਾ ਅਤੇ ਸ਼ੂਗਰ ਦੇ ਖ਼ਤਰੇ ਨੂੰ ਘੱਟ ਕਰਦੈ ਜੈਤੂਨ ਦਾ ਤੇਲ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਹਲਕੇ ਤੇ ਖੁੱਲ੍ਹੇ (ਢਿੱਲੇ) ਕੱਪੜੇ ਪਹਿਨੋ ਤੇ ਧੁੱਪ ਤੋਂ ਬਚੋ
ਕੇਂਦਰੀ ਸਿਹਤ ਮੰਤਰਾਲਾ ਦੇ ਦਿਸ਼ਾ-ਨਿਰਦੇਸ਼ ਕਹਿੰਦੇ ਹਨ ਕਿ ਲੋਕਾਂ ਨੂੰ ਗਰਮੀਆਂ ਵਿੱਚ ਪਤਲੇ, ਢਿੱਲੇ ਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣੇ ਚਾਹੀਦਾ ਹੈ। ਨਾਲ ਹੀ ਤਿੱਖੀ ਧੁੱਪ ਤੋਂ ਬਚਣ ਲਈ, ਬਾਹਰ ਨਿਕਲਦੇ ਸਮੇਂ ਛਤਰੀ ਲਵੋ ਜਾਂ ਟੋਪੀ ਪਾਓ ਜਾਂ ਤੌਲੀਏ ਨਾਲ ਸਿਰ ਢੱਕ ਕੇ ਰੱਖੋ। ਸਰਕਾਰ ਨੇ ਕਿਹਾ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਖੇਤਰ ਦੇ ਮੌਸਮ ਦੇ ਹਾਲਾਤਾਂ ਬਾਰੇ ਜਾਣਨ ਲਈ ਟੀਵੀ, ਰੇਡੀਓ, ਅਖਬਾਰਾਂ ਨੂੰ ਵੇਖਣਾ ਚਾਹੀਦਾ ਹੈ। ਇਸ ਤੋਂ ਇਲਾਵਾ ਭਾਰਤੀ ਮੌਸਮ ਵਿਭਾਗ (ਆਈਐਮਡੀ) ਦੀ ਵੈਬਸਾਈਟ ਤੋਂ ਵੀ ਮੌਸਮ ਦੀ ਜਾਣਕਾਰੀ ਲਈ ਜਾ ਸਕਦੀ ਹੈ।
ਐਡਵਾਈਜ਼ਰੀ 'ਚ ਦੱਸਿਆ ਗਿਆ ਹੈ ਕਿ ਕਿਹੜੇ ਲੋਕ ਲੂ ਦੀ ਲਪੇਟ 'ਚ ਛੇਤੀ ਆ ਸਕਦੇ ਹਨ
* ਬੱਚੇ ਤੇ ਨਾਬਾਲਗ
* ਗਰਭਵਤੀ ਮਹਿਲਾਵਾਂ
* ਖੁਲੇ 'ਚ ਕੰਮ ਕਰਨ ਵਾਲੇ ਲੋਕ
* ਮਾਨਸਿਕ ਰੋਗੀ
* ਸਰੀਰਕ ਤੌਰ 'ਤੇ ਕਮਜ਼ੋਰ ਵਿਅਕਤੀ, ਖ਼ਾਸ ਕਰ ਦਿਲ ਦੀ ਬੀਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪ੍ਰਭਾਵਿਤ ਲੋਕ
* ਠੰਡੀ ਜਲਵਾਯੂ ਦੇ ਖੇਤਰਾਂ ਤੋਂ ਗਰਮ ਜਲਵਾਯੂ ਦੇ ਸੂਬਿਆਂ 'ਚ ਆਉਣ ਵਾਲੇ ਲੋਕ, ਜੇਕਰ ਕੋਈ ਵਿਅਕਤੀ ਠੰਡੇ ਖੇਤਰਾਂ ਤੋਂ ਗਰਮ ਇਲਾਕਿਆਂ ਵੱਲ ਜਾਂਦਾ ਹੈ, ਤਾਂ ਉਸਨੂੰ ਆਪਣੇ ਸਰੀਰ ਨੂੰ ਉੱਚੇ ਤਾਪਮਾਨ ਦੇ ਮੁਤਾਬਕ ਢਾਲਣ ਲਈ ਖਾਸ ਤੌਰ 'ਤੇ ਸੁਚੇਤ ਹੋਣਾ ਚਾਹੀਦਾ ਹੈ
ਇਹ ਵੀ ਪੜ੍ਹੋ : ਪੌਸ਼ਟਿਕ ਗੁਣਾਂ ਨਾਲ ਭਰਪੂਰ ਹੁੰਦੈ ਗੰਨੇ ਦਾ ਰਸ, ਪੀਣ ਨਾਲ ਹੁੰਦੇ ਹਨ ਬੇਮਿਸਾਲ ਫਾਇਦੇ
ਖਾਣ-ਪੀਣ ਦੇ ਪਰਹੇਜ਼ ਵੀ ਜਾਣ ਲਵੋ
ਕੇਂਦਰੀ ਸਿਹਤ ਮੰਤਰਾਲਾ ਦੀ ਐਡਵਾਈਜ਼ਰੀ ਵਿਚ ਇਹ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਲੋਕਾਂ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 3 ਵਜੇ ਤੱਕ ਘਰਾਂ ਵਿਚੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਰਕਾਰ ਨੇ ਸੁਝਾਅ ਦਿੱਤਾ ਕਿ ਭਖਦੀ ਗਰਮੀ ਵਾਲੇ ਸਮੇਂ 'ਚ ਖਾਣਾ ਪਕਾਉਣ ਜਾਂ ਕੁਝ ਹੋਰ ਕੋਈ ਅੱਗ ਦਾ ਕੰਮ ਕਰਨ ਤੋਂ ਬੱਚੋ। ਅਜਿਹਾ ਕਰਦੇ ਸਮੇਂ ਖਿੜਕੀ-ਦਰਵਾਜੇ ਖੁਲੇ ਰੱਖੋ। ਲੋਕਾਂ ਨੂੰ ਗਰਮੀਆਂ ਵਿੱਚ ਸ਼ਰਾਬ, ਚਾਹ, ਕੌਫੀ ਅਤੇ ਕੋਲਡ ਡਰਿੰਕ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅਸਲ ਵਿੱਚ, ਕੋਲਡ ਡਰਿੰਕ 'ਚ ਖੰਡ ਬਹੁਤ ਜ਼ਿਆਦਾ ਹੁੰਦੀ ਹਨ। ਇਸ ਕਾਰਨ ਉਹ ਅਸਲ ਵਿੱਚ ਸਰੀਰ ਤੋਂ ਤਰਲ ਪਦਾਰਥ ਸੋਖਦੀ ਹਨ। ਮੰਤਰਾਲਾ ਨੇ ਕਿਹਾ ਹੈ ਕਿ ਲੋਕ ਗਰਮੀਆਂ ਵਿੱਚ ਵਧੇਰੇ ਪ੍ਰੋਟੀਨ ਵਾਲਾ ਅਤੇ ਬਾਸੀ ਭੋਜਨ ਨਾ ਖਾਣ।
ਭੁੱਲ ਕੇ ਵੀ ਨਾ ਕਰੋ ਇਹ ਗ਼ਲਤੀਆਂ
ਲੋਕਾਂ ਨੂੰ ਭੁੱਲ ਕੇ ਵੀ ਖੜ੍ਹੀ ਕਾਰ ਵਿਚ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਨਹੀਂ ਛੱਡਣਾ ਚਾਹੀਦਾ ਹੈ। ਗੱਡੀ ਦੇ ਅੰਦਰ ਦਾ ਤਾਪਮਾਨ ਵਧਣ 'ਤੇ ਜਾਨ ਵੀ ਜਾ ਸਕਦੀ ਹੈ। ਜੇਕਰ ਕਿਸੇ ਨੂੰ ਬੇਹੋਸ਼ੀ ਆਵੇ ਜਾਂ ਚੱਕਰ ਆਉਣ ਲੱਗਣ, ਉਲਟੀਆਂ ਜਾਂ ਸਿਰ ਦਰਦ ਹੋਵੇ, ਜਾਂ ਬਹੁਤ ਜ਼ਿਆਦਾ ਪਿਆਸ ਲੱਗੇ ਜਾਂ ਪਿਸ਼ਾਬ ਘੱਟ ਤੇ ਪੀਲਾ ਹੋਵੇ, ਸਾਹ ਤੇਜ਼ ਹੋ ਜਾਵੇ ਜਾਂ ਦਿਲ ਦੀਆਂ ਧੜਕਣਾਂ ਵਧ ਜਾਣ ਤਾਂ ਸਾਵਧਾਨ ਹੋ ਜਾਵੋ। ਇਹ ਸਾਰੇ ਲੂ ਲੱਗਣ ਦੇ ਸੰਕੇਤ ਹੋ ਸਕਦੇ ਹਨ। ਸਰਕਾਰ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਤੁਰੰਤ 108 ਜਾਂ 102 ਨੰਬਰ 'ਤੇ ਕਾਲ ਕਰਕੇ ਸਹਾਇਤਾ ਮੰਗਣੀ ਚਾਹੀਦੀ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।