ਵਾਇਰਲ ਬੁਖ਼ਾਰ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਤੋਂ ਨਿਜ਼ਾਤ ਦਿਵਾਉਂਦਾ ਹੈ 2 ਚਮਚ ‘ਗੰਢੇ ਦਾ ਰਸ’

Thursday, Sep 24, 2020 - 05:35 PM (IST)

ਵਾਇਰਲ ਬੁਖ਼ਾਰ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਤੋਂ ਨਿਜ਼ਾਤ ਦਿਵਾਉਂਦਾ ਹੈ 2 ਚਮਚ ‘ਗੰਢੇ ਦਾ ਰਸ’

ਜਲੰਧਰ (ਬਿਊਰੋ) - ਗੰਢੇ ਦੇ ਰਸ 'ਚ ਵਿਟਾਮਿਨ-ਏ, ਬੀ-6, ਸੀ ਅਤੇ ਈ ਤੋਂ ਇਲਾਵਾ ਸਲਫਰ, ਸੋਡੀਅਮ, ਪੋਟਾਸ਼ੀਅਮ, ਵਰਗੇ ਹੋਰ ਵੀ ਵਧੇਰੇ ਤੱਤ ਪਾਏ ਜਾਂਦੇ ਹਨ। ਕਈ ਬੀਮਾਰੀਆਂ 'ਚ ਗੰਢੇ ਦੇ ਨੁਸਖਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸਿਰਫ ਦੋ ਚਮਚ ਗੰਢੇ ਦੇ ਰਸ ਨਾਲ ਹੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਬਰਸਾਤ ਦੇ ਮੌਸਮ 'ਚ ਜ਼ਿਆਦਾਤਰ ਲੋਕ ਨੂੰ ਖੰਘ, ਜ਼ੁਕਾਮ-ਬੁਖ਼ਾਰ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਪਿਆਜ਼ ਐਂਟੀ-ਆਕਸੀਡੈਂਟ ਅਤੇ ਐਂਟੀ ਇੰਫਲਾਮੇਟਰੀ ਗੁਣਾਂ ਨਾਲ ਵਿਟਾਮਿਨਜ਼ ਦਾ ਇਕ ਵਧੀਆ ਸ੍ਰੋਤ ਹੈ। ਜੇਕਰ ਤੁਸੀਂ ਸੁੰਦਰ ਅਤੇ ਸਿਹਤਮੰਦ ਵਾਲ ਚਾਹੁੰਦੇ ਹੋ, ਤਾਂ ਆਪਣੇ ਵਾਲਾਂ ਵਿਚ ਗੰਢੇ ਦਾ ਰਸ ਲਗਾਉਣਾ ਸ਼ੁਰੂ ਕਰੋ। ਇਸ ਨੂੰ ਲਾਗੂ ਕਰਨਾ ਆਸਾਨ ਹੈ ਅਤੇ ਲਾਭ ਦੇਖ ਕੇ ਤੁਸੀਂ ਖੁਸ਼ ਹੋਵੋਗੇ ..

1. ਵਾਇਰਲ ਨਾਲ ਲੜਨ 'ਚ ਅਸਰਦਾਰ
ਲਾਲ, ਸਫੈਦ ਜਾਂ ਗੁਲਾਬੀ ਪਿਆਜ਼ ਕੁਝ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ, ਜੋ ਵਾਇਰਲ ਨਾਲ ਲੜਨ 'ਚ ਕਾਫ਼ੀ ਅਸਰਦਾਰ ਹੁੰਦੇ ਹਨ।

2.  ਸਬਜ਼ੀਆਂ ਦਾ ਸਵਾਦ ਵਧਾਉਣ 'ਚ ਕਰੇ ਮਦਦ
ਪਿਆਜ਼ 'ਚ ਸਭ ਤੋਂ ਵਧ ਪਾਏ ਜਾਣ ਕੁਝ ਰਸਾਇਣ ਥਾਇਓਸੁਲਫੇਟਸ, ਸਲਫਾਈਡਸ ਅਤੇ ਸਲਫੋਕਸਾਈਡ ਹਨ, ਜੋ ਆਪਣੇ ਐਂਟੀਵਾਇਰਲ ਗੁਣਾਂ ਨਾਲ ਸਬਜ਼ੀਆਂ ਦਾ ਸਵਾਦ ਵਧਾਉਣ 'ਚ ਮਦਦ ਕਰਦਾ ਹੈ।

PunjabKesari

3. ਵਾਲ ਹੁੰਦੇ ਹਨ ਮਜ਼ਬੂਤ
2 ਚਮਚ ਪਿਆਜ਼ ਦੇ ਰਸ 'ਚ ਇਕ ਕਟੋਰੀ ਨਾਰੀਅਲ ਦਾ ਤੇਲ ਮਿਲਾ ਕੇ ਲਗਾਉਣ ਨਾਲ ਵਾਲ ਮਜ਼ਬੂਤ ਹੁੰਦੇ ਹਨ।

Health Tips: ਕੀ ਤੁਸੀਂ ਵੀ ਪੀਂਦੇ ਹੋ ਖ਼ਾਲੀ ਢਿੱਡ ''ਚਾਹ'', ਤਾਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ

4.ਖੋਪੜੀ ਦੇ ਖੂਨ ਦੇ ਗੇੜ ਨੂੰ ਵਧਾਏ
ਪਿਆਜ਼ ਦੇ ਜੂਸ ਵਿੱਚ ਭਰਪੂਰ ਗੰਧਕ ਹੁੰਦਾ ਹੈ, ਜੋ ਕਿ ਖੋਪੜੀ ਦੇ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦਾ ਹੈ। ਇਹ ਨਵੇਂ ਵਾਲਾਂ ਨੂੰ ਉੱਗਣ ਅਤੇ ਵਾਲਾਂ ਦੀ ਮਾਤਰਾ ਵਧਾਉਣ ਵਿਚ ਸਹਾਇਤਾ ਕਰਦਾ ਹੈ।

5. ਗੈਸ ਦੀ ਪਰੇਸ਼ਾਨੀ
ਪਿਆਜ਼ ਦੇ ਰਸ 'ਚ ਚੁੱਟਕੀ ਭਰ ਹਿੰਗ, ਕਾਲਾ ਨਮਕ ਮਿਲਾ ਪੀਣਾ ਚਾਹੀਦਾ ਹੈ। ਇਸ ਨਾਲ ਗੈਸ ਦੀ ਪਰੇਸ਼ਾਨੀ ਦੂਰ ਹੁੰਦੀ ਹੈ।

ਜਾਣੋ ਨਵਜੰਮੇ ਬੱਚੇ ਨੂੰ ਕਿਸ ਉਮਰ ‘ਚ, ਕਿੰਨੀ ਮਾਤਰਾ ‘ਚ ਤੇ ਕਿਵੇਂ ਪਿਲਾਉਣਾ ਚਾਹੀਦੈ ‘ਗਾਂ ਦਾ ਦੁੱਧ’

PunjabKesari

6. ਸਰਦੀ-ਜ਼ੁਕਾਮ ਤੋਂ ਛੁਟਕਾਰਾ
ਪਿਆਜ਼ ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣ 'ਚ ਕਾਫ਼ੀ ਫਾਇਦੇਮੰਦ ਹੈ।

ਸਾਵਧਾਨ! ਆਨਲਾਈਨ ਜੀਵਨ ਸਾਥੀ ਦੀ ਭਾਲ ਕਰਨ ਵਾਲੇ ਕਦੇ ਨਾ ਕਰੋ ਇਹ ਗ਼ਲਤੀਆਂ

7. ਸਿਕਰੀ ਦੂਰ ਕਰੇ
ਪਿਆਜ਼ ਦਾ ਰਸ ਨੂੰ ਅੱਧੀ ਕਟੋਰੀ ਦਹੀਂ 'ਚ ਮਿਲਾ ਕੇ ਵਾਲਾਂ 'ਤੇ ਲਗਾਉਣ ਨਾਲ ਸਿਕਰੀ ਦੂਰ ਹੁੰਦੀ ਹੈ।

8. ਵਾਲਾਂ ਦਾ ਝੜਣਾ ਘੱਟ ਕਰੇ
ਪਿਆਜ਼ ਦੇ ਰਸ 'ਚ 2 ਚਮਚ ਸ਼ਹਿਦ ਮਿਲਾ ਕੇ ਸਮਾਜ ਕਰੋ, ਇਸ ਨਾਲ ਵਾਲਾਂ ਦਾ ਝੜਣਾ ਘੱਟ ਹੋ ਜਾਵੇਗਾ।

Health Tips: ਕਦੋ ਖਾਣਾ ਚਾਹੀਦਾ ਹੈ ਸਵੇਰ, ਦੁਪਹਿਰ ਤੇ ਰਾਤ ਦਾ ਭੋਜਨ, ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

9. ਕਿਡਨੀ ਸਟੋਨ ਤੋਂ ਕਰੇ ਬਚਾਅ
2 ਚਮਚ ਪਿਆਜ਼ ਦੇ ਰਸ 'ਚ ਇਕ ਚਮਚ ਸ਼ੱਕਰ ਮਿਲਾ ਕੇ ਖਾਓ, ਇਸ ਨਾਲ ਕਿਡਨੀ ਸਟੋਨ ਵਿੱਚ ਹੋਣ ਵਾਲੀ ਸਮੱਸਿਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ : ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ

PunjabKesari


author

rajwinder kaur

Content Editor

Related News