ਸਾਵਧਾਨ! ਕੁੱਤੇ ਦਾ ਸਿਰਫ ਵੱਢਣਾ ਹੀ ਨਹੀਂ, ਚੱਟਣਾ ਵੀ ਹੋ ਸਕਦਾ ਹੈ ਜਾਨਲੇਵਾ; ਜਾਣੋ ਇਸ ਦੇ ਗੰਭੀਰ ਖ਼ਤਰੇ

Tuesday, Mar 10, 2026 - 03:26 PM (IST)

ਸਾਵਧਾਨ! ਕੁੱਤੇ ਦਾ ਸਿਰਫ ਵੱਢਣਾ ਹੀ ਨਹੀਂ, ਚੱਟਣਾ ਵੀ ਹੋ ਸਕਦਾ ਹੈ ਜਾਨਲੇਵਾ; ਜਾਣੋ ਇਸ ਦੇ ਗੰਭੀਰ ਖ਼ਤਰੇ

ਹੈਲਥ ਡੈਸਕ - ਅਕਸਰ ਲੋਕ ਆਪਣੇ ਪਾਲਤੂ ਕੁੱਤਿਆਂ ਨਾਲ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਬਹੁਤ ਨੇੜੇ ਰੱਖਦੇ ਹਨ ਪਰ ਹਾਲ ਹੀ Sਚ ਸਾਹਮਣੇ ਆਈ ਜਾਣਕਾਰੀ ਅਨੁਸਾਰ, ਕੁੱਤੇ ਦਾ ਸਿਰਫ ਵੱਢਣਾ ਹੀ ਨਹੀਂ, ਸਗੋਂ ਉਸ ਦਾ ਚੱਟਣਾ ਵੀ ਬੇਹੱਦ ਖ਼ਤਰਨਾਕ ਅਤੇ ਜਾਨਲੇਵਾ ਸਾਬਤ ਹੋ ਸਕਦਾ ਹੈ। ਮਾਹਿਰਾਂ ਅਨੁਸਾਰ ਅਜਿਹੀ ਸਥਿਤੀ 'ਚ ਪਾਲਤੂ ਜਾਨਵਰਾਂ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਕਿਉਂ ਹੈ ਚੱਟਣਾ ਖ਼ਤਰਨਾਕ?

ਕੁੱਤੇ ਦੇ ਚੱਟਣ ਨਾਲ ਰੇਬੀਜ਼ ਵਰਗੀ ਭਿਆਨਕ ਬਿਮਾਰੀ ਹੋ ਸਕਦੀ ਹੈ। ਰਿਪੋਰਟਾਂ ਅਨੁਸਾਰ, ਕੁੱਤੇ ਦੀ ਲਾਰ 'ਚ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਹੁੰਦੇ ਹਨ। ਜੇਕਰ ਕੋਈ ਸੰਕਰਮਿਤ ਕੁੱਤਾ ਇਨਸਾਨ ਨੂੰ ਕਿਸੇ ਜ਼ਖ਼ਮ, ਕੱਟ, ਖਰੋਂਚ ਜਾਂ ਅੱਖ, ਨੱਕ ਅਤੇ ਮੂੰਹ 'ਤੇ ਚੱਟਦਾ ਹੈ, ਤਾਂ ਲਾਰ 'ਚ ਮੌਜੂਦ ਵਾਇਰਸ ਸਰੀਰ ਦੇ ਅੰਦਰ ਚਲੇ ਜਾਂਦੇ ਹਨ। ਇਹ ਵਾਇਰਸ ਮਨੁੱਖ ਦੇ ਨਰਵਸ ਸਿਸਟਮ, ਦਿਮਾਗ ਅਤੇ ਦਿਲ 'ਤੇ ਬੁਰਾ ਅਸਰ ਪਾਉਂਦੇ ਹਨ, ਜਿਸ ਨਾਲ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ।

ਸੇਪਸਿਸ (Sepsis) ਦਾ ਖ਼ਤਰਾ

ਕੁੱਤੇ ਦੇ ਚੱਟਣ ਨਾਲ 'ਸੇਪਸਿਸ' ਨਾਮਕ ਗੰਭੀਰ ਬਿਮਾਰੀ ਵੀ ਹੋ ਸਕਦੀ ਹੈ। ਲੰਡਨ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇਕ ਔਰਤ ਦੇ ਹੱਥ-ਪੈਰ ਕੱਟਣੇ ਪਏ ਸਨ ਕਿਉਂਕਿ ਉਸਦੇ ਜ਼ਖ਼ਮ ਨੂੰ ਕੁੱਤੇ ਨੇ ਚੱਟ ਲਿਆ ਸੀ, ਜਿਸ ਕਾਰਨ ਉਸਨੂੰ ਸੇਪਸਿਸ ਹੋ ਗਿਆ ਸੀ।

ਸੇਪਸਿਸ ਦੇ ਮੁੱਖ ਲੱਛਣ :-

- ਤੇਜ਼ ਬੁਖ਼ਾਰ ਜਾਂ ਸਰੀਰ ਦਾ ਤਾਪਮਾਨ ਬਹੁਤ ਘੱਟ ਹੋਣਾ।
- ਸਾਹ ਲੈਣ ਵਿੱਚ ਤਕਲੀਫ ਅਤੇ ਦਿਲ ਦੀ ਧੜਕਣ ਤੇਜ਼ ਹੋਣਾ।
- ਬਹੁਤ ਜ਼ਿਆਦਾ ਥਕਾਵਟ, ਬੇਹੋਸ਼ੀ ਅਤੇ ਕੰਬਣੀ ਛਿੜਨਾ।
- ਚਮੜੀ 'ਤੇ ਲਾਲ ਜਾਂ ਗੂੜ੍ਹੇ ਧੱਬੇ ਪੈਣਾ।
- ਬਲੱਡ ਪ੍ਰੈਸ਼ਰ ਘੱਟ ਹੋਣਾ।

ਬਚਾਅ ਲਈ ਕੀ ਕਰੀਏ?

ਤੁਰੰਤ ਡਾਕਟਰੀ ਸਹਾਇਤਾ
- ਜੇਕਰ ਕੁੱਤਾ ਵੱਢ ਲਵੇ ਜਾਂ ਜ਼ਖ਼ਮ 'ਤੇ ਚੱਟ ਲਵੇ, ਤਾਂ ਤੁਰੰਤ ਐਂਟੀ-ਰੇਬੀਜ਼ ਇੰਜੈਕਸ਼ਨ ਲਗਵਾਓ। ਕੁਝ ਘੰਟਿਆਂ ਦੀ ਦੇਰੀ ਵਾਇਰਸ ਨੂੰ ਸਰੀਰ 'ਚ ਫੈਲਾ ਸਕਦੀ ਹੈ।

ਸਫਾਈ ਦਾ ਰੱਖੋ ਧਿਆਨ
- ਜੇਕਰ ਤੁਸੀਂ ਕੁੱਤੇ ਨੂੰ ਛੂਹੰਦੇ ਹੋ, ਤਾਂ ਉਸ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।

ਦੂਰੀ ਬਣਾਓ
- ਪਾਲਤੂ ਕੁੱਤਿਆਂ ਨੂੰ ਆਪਣੇ ਮੂੰਹ, ਨੱਕ ਅਤੇ ਅੱਖਾਂ ਤੋਂ ਦੂਰ ਰੱਖੋ, ਖਾਸ ਕਰਕੇ ਜੇਕਰ ਤੁਹਾਨੂੰ ਕੋਈ ਸੱਟ ਜਾਂ ਜ਼ਖ਼ਮ ਲੱਗਾ ਹੋਵੇ।

ਵਿਸ਼ਵ ਸਿਹਤ ਸੰਗਠਨ (WHO) ਮੁਤਾਬਕ ਭਾਰਤ 'ਚ ਹਰ ਸਾਲ ਹਜ਼ਾਰਾਂ ਲੋਕ ਰੇਬੀਜ਼ ਕਾਰਨ ਆਪਣੀ ਜਾਨ ਗੁਆਉਂਦੇ ਹਨ, ਇਸ ਲਈ ਸਾਵਧਾਨੀ ਹੀ ਸਭ ਤੋਂ ਵੱਡਾ ਬਚਾਅ ਹੈ।


author

Sunaina

Content Editor

Related News