ਇੰਝ ਕਰੋ ਛੋਟੀ ਇਲਾਇਚੀ ਦੀ ਵਰਤੋਂ, ਢਿੱਡ ਦੀ ਗੈਸ ਸਣੇ ਕਈ ਸਮੱਸਿਆਵਾਂ ਤੋਂ ਮਿਲੇਗੀ ਨਿਜ਼ਾਤ

03/03/2021 11:27:17 AM

ਨਵੀਂ ਦਿੱਲੀ—ਇਲਾਇਚੀ ਹਰ ਘਰ ਦੀ ਰਸੋਈ ਵਿਚ ਪਾਈ ਜਾਂਦੀ ਹੈ। ਇਹ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਮਸਾਲਾ ਹੈ। ਜਿਸ ਨਾਲ ਖਾਣੇ ਦਾ ਸੁਆਦ ਦੋਗੁਣਾ ਹੋ ਜਾਂਦਾ ਹੈ ਪਰ ਇਹ ਛੋਟੀ ਜਿਹੀ ਇਲਾਇਚੀ ਸਿਹਤ ਦੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੀ ਹੈ। ਇਸ ਵਿਚ ਬਹੁਤ ਸਾਰੇ ਦਵਾਈਆਂ ਵਾਲੇ ਗੁਣ ਪਾਏ ਜਾਂਦੇ ਹਨ। ਇਹ ਖਾਣੇ ਦਾ ਸੁਆਦ ਵਧਾਉਣ ਅਤੇ ਖੁਸ਼ਬੂ ਲਿਆਉਣ ਦੇ ਨਾਲ-ਨਾਲ ਪੱਥਰੀ, ਗਲੇ ਦੀਆਂ ਸਮੱਸਿਆਵਾਂ, ਕਫ , ਗੈਸ, ਬਵਾਸੀਰ, ਟੀ.ਬੀ , ਪਿਸ਼ਾਬ ਦੀਆਂ ਸਮੱਸਿਆਵਾਂ, ਉਲਟੀ, ਖ਼ੂਨ ਦੀਆਂ ਸਮੱਸਿਆਵਾਂ ਅਤੇ ਦਿਲ ਸੰਬੰਧੀ ਸਮੱਸਿਆਵਾਂ ਨੂੰ ਠੀਕ ਕਰਨ ਵਿਚ ਮਦਦਗਾਰ ਹੁੰਦੀ ਹੈ।
ਅੱਜ ਅਸੀਂ ਤੁਹਾਨੂੰ ਦੱਸਾਂਗੇ ਇਲਾਇਚੀ ਖਾਣ ਨਾਲ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਠੀਕ ਕੀਤੀਆਂ ਜਾ ਸਕਦੀਆਂ ਹਨ।
ਦਿਲ ਦੀਆਂ ਸਮੱਸਿਆਵਾਂ
ਇਲਾਇਚੀ ਦਿਲ ਦੀਆਂ ਸਮੱਸਿਆਵਾਂ ਨੂੰ ਘੱਟ ਕਰਦੀ ਹੈ। ਬਹੁਤ ਸਾਰੇ ਲੋਕਾਂ ਨੂੰ ਦਿਲ ਦੀ ਧੜਕਣ ਘੱਟ ਹੋਣ ਦੀ ਸਮੱਸਿਆ ਹੁੰਦੀ ਹੈ। ਜਿਸ ਨਾਲ ਹਾਰਟ ਫੇਲ੍ਹ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਦਿਲ ਦੀ ਧੜਕਣ ਨੂੰ ਸਹੀ ਰੱਖਣ ਲਈ ਇਲਾਇਚੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ ਕਿਉਂਕਿ ਇਲਾਇਚੀ ਵਿਚ ਪਾਏ ਜਾਣ ਵਾਲਾ ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਜਿਹੇ ਤੱਤ ਸਰੀਰ ਵਿਚ ਖ਼ੂਨ ਦੇ ਸੰਚਾਰ ਨੂੰ ਸਹੀ ਰੱਖਦੇ ਹਨ। ਇਲਾਇਚੀ ਵਿਚ ਪੋਟਾਸ਼ੀਅਮ ਭਾਰੀ ਮਾਤਰਾ ਵਿਚ ਪਾਇਆ ਜਾਂਦਾ ਹੈ। ਜਿਸ ਕਾਰਨ ਸਰੀਰ ਵਿਚ ਤਰਲ ਪਦਾਰਥ ਦਾ ਸੰਤੁਲਨ ਬਣਿਆ ਰਹਿੰਦਾ ਹੈ।

ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਪੁਰਸ਼ਾਂ ਦੀ ਕਮਜ਼ੋਰੀ ਲਈ ਫ਼ਾਇਦੇਮੰਦ
ਜੇਕਰ ਕਿਸੇ ਵੀ ਪੁਰਸ਼ ਨੂੰ ਸਰੀਰਿਕ ਕਮਜ਼ੋਰੀ ਦੀ ਸਮੱਸਿਆ ਰਹਿੰਦੀ ਹੈ ਤਾਂ ਉਸ ਨੂੰ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਲਾਇਚੀ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਇਸ ਦੇ ਨਾਲ ਤੁਸੀਂ ਗਰਮ ਪਾਣੀ ਜਾਂ ਫਿਰ ਗਰਮ ਦੁੱਧ ਦੀ ਵਰਤੋਂ ਕਰ ਸਕਦੇ ਹੋ।
ਕਬਜ਼ ਦੀ ਸਮੱਸਿਆ
ਜੇ ਤੁਹਾਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਸੀਂ ਇਲਾਇਚੀ ਜਾਂ ਫਿਰ ਇਲਾਇਚੀ ਦੇ ਪਾਣੀ ਨੂੰ ਉਬਾਲ ਕੇ ਜ਼ਰੂਰ ਪੀਓ। ਇਸ ਨਾਲ ਪਾਚਨ ਕਿਰਿਆ ਤੇਜ਼ ਹੁੰਦੀ ਹੈ ਅਤੇ ਕਬਜ਼ ਦੀਆਂ ਸਭ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ।
ਮੂੰਹ ਦੀ ਬਦਬੂ
ਜੇ ਤੁਹਾਡੀ ਮੂੰਹ ਵਿਚੋਂ ਬਦਬੂ ਆਉਂਦੀ ਹੈ ਤਾਂ ਇਸ ਦੇ ਲਈ ਇਲਾਇਚੀ ਤੁਹਾਡੇ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਸ ਲਈ ਰੋਜ਼ਾਨਾ ਇਲਾਇਚੀ ਨੂੰ ਚਬਾ ਕੇ ਖਾਓ। ਇਸ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਵੇਗੀ ਕਿਉਂਕਿ ਇਲਾਇਚੀ ਇਕ ਨੈਚੁਰਲ ਮਾਊਥ ਫਰੈਸ਼ਨਰ ਹੁੰਦਾ ਹੈ।

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਢਿੱਡ ਲਈ ਫ਼ਾਇਦੇਮੰਦ
ਅੱਜ ਕੱਲ੍ਹ ਢਿੱਡ ਸੰਬੰਧੀ ਸਮੱਸਿਆਵਾਂ ਬਹੁਤ ਜ਼ਿਆਦਾ ਵਧ ਰਹੀਆਂ ਹਨ। ਜਿਵੇਂ ਗੈਸ, ਐਸੀਡਿਟੀ, ਉਲਟੀ, ਦਸਤ ਜਿਹੀਆਂ ਸਮੱਸਿਆਵਾਂ ਹੋ ਰਹੀਆਂ ਹਨ। ਇਲਾਇਚੀ ਦੀ ਵਰਤੋਂ ਕਰਨ ਨਾਲ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸ ਲਈ ਰੋਜ਼ਾਨਾ ਇਲਾਇਚੀ ਦੀ ਵਰਤੋਂ ਕਰੋ ਇਸ ਨਾਲ ਹਾਜਮਾ ਤੰਦਰੁਸਤ ਰਹਿੰਦਾ ਹੈ ਅਤੇ ਖਾਦੀ ਹੋਈ ਹਰ ਚੀਜ਼ ਹਜ਼ਮ ਹੋ ਜਾਂਦੀ ਹੈ।
ਬਲੱਡ ਪ੍ਰੈਸ਼ਰ ਕੰਟਰੋਲ ਕਰਨ ਵਿਚ ਫ਼ਾਇਦੇਮੰਦ
ਇਲਾਇਚੀ ਵਿਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਅਤੇ ਫਾਈਬਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਇਲਾਇਚੀ ਦੀ ਵਰਤੋਂ ਕਰਨ ਨਾਲ ਸਰੀਰ ਦਾ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ। ਜਿਸ ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਬਹੁਤ ਜਲਦ ਠੀਕ ਹੋ ਜਾਂਦੀ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News