ਸਰਦੀਆਂ ''ਚ ਜਾਣੋ ਟਮਾਟਰ ਸੂਪ ਪੀਣ ਦੇ ਫਾਇਦੇ
Sunday, Jan 19, 2025 - 03:21 PM (IST)
ਜਲੰਧਰ- ਸਰਦੀਆਂ ਆਉਂਦੇ ਹੀ ਟਮਾਟਰ ਸੂਪ ਪੀਣ ਦਾ ਮਜ਼ਾ ਦੌਗੁਣਾ ਹੋ ਜਾਂਦਾ ਹੈ। ਸਭ ਤੋਂ ਜ਼ਿਆਦਾ ਇਹ ਗ੍ਰਿਲਡ ਸੈਂਡਵਿਚ ਨਾਲ ਪੀਣਾ ਵਧੀਆ ਲੱਗਦਾ ਹੈ। ਇਸ ''ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਟਮਾਟਰ ਦੇ ਸੂਪ ''ਚ ਪੌਸ਼ਕ ਤੱਤ ਹੁੰਦੇ ਹਨ ਜੋ ਸਿਹਤ ਲਈ ਬਹੁਤ ਹੀ ਲਾਭਦਾਇਕ ਹੁੰਦੇ ਹਨ। ਇਸ ''ਚ ਵਿਟਾਮਿਨ ''ਏ'', ''ਈ'', ''ਸੀ'' ਅਤੇ ''ਕੇ'' ਹੁੰਦਾ ਹੈ। ਇਹ ਤੁਹਾਨੂੰ ਸਿਹਤਮੰਦ ਅਤੇ ਫਿਟ ਰੱਖਦਾ ਹੈ। ਆਓ ਜਾਣਦੇ ਹਾਂ ਟਮਾਟਰ ਸੂਪ ਦੇ ਫਾਇਦੇ।
1. ਹੱਡੀਆਂ ਲਈ ਲਾਭਦਾਇਕ
ਇਸ ''ਚ ਵਿਟਾਮਿਨ ''ਕੇ'' ਅਤੇ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।ਸਰੀਰ ''ਚ ਲਾਇਕੋਪਿਨ ਦੀ ਕਮੀ ਕਾਰਨ ਹੱਡੀਆਂ ''ਚ ਤਣਾਅ ਪੈਦਾ ਹੋ ਜਾਂਦਾ ਹੈ। ਟਮਾਟਰ ''ਚ ਲਾਇਕੋਪਿਨ ਦੀ ਮਾਤਰਾ ਹੁੰਦੀ ਹੈ ਅਤੇ ਰੋਜ਼ ਇਸ ਦੀ ਵਰਤੋਂ ਕਰਨ ਨਾਲ ਬੀਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।
2. ਦਿਮਾਗ
ਟਮਾਟਰ ਦੇ ਸੂਪ ਭਾਰੀ ਮਾਤਰਾ ''ਚ ਕਾਪਰ ਪਾਇਆ ਜਾਂਦਾ ਹੈ। ਜਿਸ ਨਾਲ ਨਾੜੀਆਂ ਠੀਕ ਰਹਿੰਦੀਆਂ ਹਨ। ਇਸ ''ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਦਿਮਾਗ ਨੂੰ ਮਜ਼ਬੂਤ ਰੱਖਦਾ ਹੈ।
3. ਵਿਟਾਮਿਨ
ਟਮਾਟਰ ਦਾ ਸੂਪ ਵਿਟਾਮਿਨ ''ਏ'' ਅਤੇ ''ਸੀ'' ਦਾ ਸਰੋਤ ਹੁੰਦਾ ਹੈ। ਸਰੀਰ ''ਚ ਰੋਜ਼ 16 ਫੀਸਦੀ ਵਿਟਾਮਿਨ ''ਏ'' ਅਤੇ 20 ਫੀਸਦੀ ਵਿਟਾਮਿਨ ''ਸੀ'' ਦੀ ਜ਼ਰੂਰਤ ਹੁੰਦੀ ਹੈ। ਇਹ ਸਰੀਰ ਦੀ ਸਾਰੀਆਂ ਕਮੀਆਂ ਨੂੰ ਪੂਰਾ ਕਰਦਾ ਹੈ।
4.ਵਜ਼ਨ ਘਟਾਉਣ
ਟਮਾਟਰ ਸੂਪ ਜੈਤੂਨ ਦੇ ਤੇਲ ਮਿਲਾ ਕੇ ਬਣਾਇਆ ਜਾਂਦਾ ਹੈ। ਇਹ ਵਜ਼ਨ ਘਟਾਉਣ ''ਚ ਮਦਦ ਕਰਦਾ ਹੈ। ਇਸ ''ਚ ਪਾਣੀ ਅਤੇ ਫਾਇਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਬਹੁਤ ਸਮੇਂ ਤੱਕ ਭੁੱਖ ਨਹੀਂ ਲੱਗਦੀ।
5. ਕੈਂਸਰ
ਟਮਾਟਰ ਦੇ ਸੂਪ ''ਚ ਲਾਇਕੋਪਿਨ ਅਤੇ ਕੈਰੋਟੋਨਾਇਡ ਜਿਸ ਤਰ੍ਹਾਂ ਐਂਟੀਆਕਸੀਡੈਂਟ ਹੁੰਦੇ ਹਨ। ਜਿਸ ਨਾਲ ਔਰਤ ਅਤੇ ਮਰਦ ਦੋਵੇਂ ਕੈਂਸਰ ਦੀ ਸਮੱਸਿਆਂ ਤੋਂ ਦੂਰ ਰਹਿੰਦੇ ਹਨ। ਹਫਤੇ ''ਚ 2-3 ਵਾਰ ਇਸ ਨੂੰ ਪੀਣ ਨਾਲ ਬ੍ਰੈਸਟ ਕੈਂਸਰ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
6. ਸ਼ੂਗਰ
ਸ਼ੂਗਰ ਦੇ ਮਰੀਜਾਂ ਦੇ ਲਈ ਡਾਇਟ ''ਚ ਟਮਾਟਰ ਦਾ ਸੂਪ ਹੋਣਾ ਬਹੁਤ ਹੀ ਜ਼ਰੂਰੀ ਹੈ ਜੋ ਬਲੱਡ ਸ਼ੂਗਰ ਨੂੰ ਕੰਟਰੋਲ ''ਚ ਰੱਖਦਾ ਹੈ।
7. ਖੂਨ ਦਾ ਦੌਰਾ
ਟਮਾਟਰ 'ਚ ਸੇਲੇਨਿਯਮ ਹੁੰਦਾ ਹੈ ਜੋ ਖੂਨ ਦੇ ਦੌਰੇ ਨੂੰ ਵਧਾਉਂਦਾ ਹੈ। ਇਸ ਨਾਲ ਅਨੀਮੀਆ ਦਾ ਖਤਰਾ ਘੱਟ ਹੋ ਜਾਂਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8