ਦੌੜਨ ਨਾਲ ਜੋੜਾਂ ਦੀ ਸੋਜ ਹੋਵੇਗੀ ਛੂ-ਮੰਤਰ, ਹੱਡੀਆਂ ਹੋਣਗੀਆਂ ਮਜ਼ਬੂਤ

12/16/2016 5:03:48 AM

ਨਵੀਂ ਦਿੱਲੀ— ਜ਼ਿੰਦਗੀ ਦੀ ਜੰਗ ਜਿੱਤਣੀ ਹੈ ਤਾਂ ''ਦੌੜਨਾ'' ਪਵੇਗਾ। ਦੌੜਨ ਲਈ ਉਮਰ ਦੀ ਕੋਈ ਹੱਦ ਨਹੀਂ ਹੈ, ਬਸ ਮਨ ਨੂੰ ਰਫਤਾਰ ਦਿਓ ਕਿਉਂਕਿ ਹੁਣ ਵਿਗਿਆਨੀਆਂ ਨੇ ਸਿੱਧ ਕਰ ਦਿੱਤਾ ਹੈ ਕਿ ਦੌੜ ਲਾਉਣ ਨਾਲ ਅਸੀਂ ਲੰਮੀ ਤੇ ਸਿਹਤਮੰਦ ''ਚਾਲ'' ਚਲ ਸਕਦੇ ਹਾਂ। ਡਾਕਰਟਾਂ ਨੇ ਪੈਰਾਂ ਨੂੰ ਦੂਜਾ ਦਿਲ ਮੰਨਿਆ ਹੈ ਤੇ ਉਨ੍ਹਾਂ ਦਾ ਮੰਨਣਾ ਹੈ ਕਿ ਦੌੜਨ ਤੇ ਤੇਜ਼-ਤੇਜ਼ ਚੱਲਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਤੇ ਲੋਕ ਆਪਣੀ ਜ਼ਿੰਦਗੀ ਬਿਹਤਰ ਤਰੀਕੇ ਨਾਲ ਜੀਅ ਸਕਦੇ ਹਨ।

ਵਿਗਿਆਨੀਆਂ ਨੇ ਨਵੇਂ ਅਧਿਐਨ ''ਚ ਸਾਬਤ ਕੀਤਾ ਹੈ ਕਿ ਦੌੜ ਲਾ ਕੇ ਦਿਲ ਨੂੰ ਸਿਹਤਮੰਦ ਰੱਖਣ ਦਾ ਖਮਿਆਜ਼ਾ ਗੋਡਿਆਂ ਨੂੰ ਨਹੀਂ ਭੁਗਤਣਾ ਪੈਂਦਾ। ਦੌੜਨ ਨਾਲ ਗੋਡਿਆਂ ਦੀ ਸੋਜ ਤੇ ਦਰਦ ਨਹੀਂ ਹੁੰਦਾ ਬਲਕਿ ਇਸ ਦੇ ਉਲਟ ਜਦੋਂ ਅਸੀਂ ਦੌੜਦੇ ਹਾਂ ਤਾਂ ਗੋਡਿਆਂ ਦੇ ਜੋੜਾਂ ਦੀ ਸੋਜ ਖਤਮ ਹੁੰਦੀ ਹੈ ਤੇ ਮਜ਼ਬੂਤੀ ਮਿਲਦੀ ਹੈ।


Related News