ਗਰਭ ਅਵਸਥਾ ''ਚ ਇਸ ਤਰ੍ਹਾਂ ਰੱਖੋ ਆਪਣਾ ਖਾਸ ਖਿਆਲ

Monday, Feb 19, 2018 - 12:58 PM (IST)

ਗਰਭ ਅਵਸਥਾ ''ਚ ਇਸ ਤਰ੍ਹਾਂ ਰੱਖੋ ਆਪਣਾ ਖਾਸ ਖਿਆਲ

ਨਵੀਂ ਦਿੱਲੀ— ਪ੍ਰੈਗਨੈਂਸੀ 'ਚ ਨੰਨ੍ਹੇ ਮਹਿਮਾਨ ਦੇ ਆਉਣ ਦੀ ਜਿੰਨੀ ਜ਼ਿਆਦਾ ਖੁਸ਼ੀ ਹੁੰਦੀ ਹੈ, ਉਸ ਤੋਂ ਵੀ ਜ਼ਿਆਦਾ ਇਸ ਗੱਲ ਦਾ ਫਿਕਰ ਸਤਾਉਂਦਾ ਹੈ ਕਿ ਆਉਣ ਵਾਲਾ ਬੱਚਾ ਹੈਲਦੀ ਹੋਵੇ, ਇਸ ਲਈ ਮਾਂ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ ਕਿਉਂਕਿ ਉਸੇ ਨਾਲ ਬੱਚੇ ਨੂੰ ਪੂਰਾ ਪੋਸ਼ਣ ਮਿਲਦਾ ਹੈ। ਜੇਕਰ ਮਾਂ 'ਚ ਹੀ ਪੋਸ਼ਕ ਤੱਤਾਂ ਦੀ ਕਮੀ ਹੋਵੇਗੀ ਤਾਂ ਭਵਿੱਖ 'ਚ ਇਸ ਦਾ ਅਸਰ ਬੱਚੇ 'ਤੇ ਵੀ ਪਏਗਾ। ਕੈਲਸ਼ੀਅਮ, ਆਇਰਨ, ਵਿਟਾਮਿਨ, ਖਣਿਜ ਪਦਾਰਥ, ਫਾਈਬਰ, ਪੋਟਾਸ਼ੀਅਮ ਆਦਿ ਨਾਲ ਭਰਪੂਰ ਖਾਣ-ਪੀਣ ਦੀ ਵਰਤੋਂ ਗਰਭ ਅਵਸਥਾ 'ਚ ਬਹੁਤ ਜ਼ਰੂਰੀ ਹੈ। ਇਸੇ ਨਾਲ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੋਵੇਗਾ ਅਤੇ ਬੀਮਾਰੀਆਂ ਤੋਂ ਵੀ ਉਸ ਦਾ ਬਚਾਅ ਰਹੇਗਾ। ਸਰੀਰ 'ਚ ਇਸ ਸਮੇਂ ਹਾਰਮੋਨਸ ਦੀ ਤਬਦੀਲੀ ਹੋਣ ਨਾਲ ਮਾਂ ਦਾ ਮੂਡ ਬਦਲਣਾ ਸੁਭਾਵਿਕ ਹੈ। ਇਸ ਨਾਲ ਉਸ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ 'ਚੋਂ ਵੀ ਲੰਘਣਾ ਪੈਂਦਾ ਹੈ। ਅਜਿਹੀ ਸਥਿਤੀ 'ਚ ਪ੍ਰੈਗਨੈਂਸੀ ਦਾ ਸਮਾਂ ਇੰਜੁਆਏ ਕਰਨ ਲਈ ਕੁਝ ਗੱਲਾਂ ਦਾ ਖਾਸ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ।
1. ਇੰਝ ਕਰੋ ਸਕਿਨ ਕੇਅਰ
ਗਰਭ ਅਵਸਥਾ 'ਚ ਪੇਟ ਤੇ ਛਾਤੀਆਂ ਦਾ ਆਕਾਰ ਵਧਣ ਨਾਲ ਸਕਿਨ 'ਤੇ ਖਿਚਾਅ ਦੇ ਨਿਸ਼ਾਨ ਪੈ ਜਾਂਦੇ ਹਨ, ਜਿਸ ਨਾਲ ਸਕਿਨ 'ਤੇ ਧਾਰੀਆਂ ਅਤੇ ਗੂੜ੍ਹੇ ਭੂਰੇ ਰੰਗ ਦੀਆਂ ਲਕੀਰਾਂ ਪੈਣ ਦਾ ਡਰ ਰਹਿੰਦਾ ਹੈ। ਇਸ ਦੇ ਲਈ ਆਪਣੀ ਮਰਜ਼ੀ ਨਾਲ ਦਵਾਈਆਂ ਖਾਣ ਦੀ ਗਲਤੀ ਨਾ ਕਰੋ। ਖਾਸ ਤਰੀਕਿਆਂ ਨਾਲ ਹੀ ਆਪਣੀ ਸਕਿਨ ਦੀ ਕੇਅਰ ਕਰੋ।
-ਪ੍ਰੈਗਨੈਂਸੀ 'ਚ ਚਮੜੀ ਖੁਸ਼ਕ ਹੋਣ ਲੱਗਦੀ ਹੈ, ਇਸ ਲਈ ਨਹਾਉਣ ਤੋਂ ਪਹਿਲਾਂ ਸਰ੍ਹੋਂ ਜਾਂ ਫਿਰ ਜੈਤੂਨ ਦੇ ਤੇਲ ਨਾਲ ਸਰੀਰ ਦੀ ਮਸਾਜ ਕਰੋ। ਮਸਾਜ ਹਮੇਸ਼ਾ ਹਲਕੇ ਹੱਥਾਂ ਨਾਲ ਕਰੋ। ਇਸ ਨਾਲ ਚਮੜੀ 'ਚ ਨਮੀ ਬਰਕਰਾਰ ਰਹੇਗੀ ਅਤੇ ਚਮੜੀ 'ਤੇ ਪਏ ਦਾਗ-ਧੱਬੇ ਵੀ ਦੂਰ ਹੋ ਜਾਣਗੇ।
-ਲੋੜੀਂਦੀ ਮਾਤਰਾ 'ਚ ਪਾਣੀ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਸਕਿਨ ਅਤੇ ਸਿਹਤ ਦੋਵੇਂ ਚੰਗੀਆਂ ਰਹਿਣਗੀਆਂ।
-ਸਟ੍ਰੈੱਚ ਮਾਰਕਸ 'ਤੇ ਦਵਾਈਆਂ ਲਾਉਣ ਦੀ ਬਜਾਏ ਨਾਰੀਅਲ ਦਾ ਤੇਲ ਲਾਓ। ਇਸ ਨਾਲ ਕਿਸੇ ਤਰ੍ਹਾਂ ਦੀ ਐਲਰਜੀ ਵੀ ਨਹੀਂ ਹੋਵੇਗੀ ਅਤੇ ਦਾਗ ਦੇ ਨਿਸ਼ਾਨ ਵੀ ਗਾਇਬ ਹੋ ਜਾਣਗੇ।
2. ਕੱਪੜੇ ਪਹਿਨੋ ਸਟਾਈਲਿਸ਼
ਗਰਭ ਅਵਸਥਾ ਦੇ ਸਮੇਂ ਮਾਂ ਜਿੰਨਾ ਖੁਸ਼ ਰਹੇਗੀ, ਬੱਚਾ ਵੀ ਓਨਾ ਹੀ ਹੈਲਦੀ ਰਹੇਗਾ। ਗਰਭਵਤੀ ਮਹਿਲਾ ਦਾ ਸਮਾਰਟ ਬਣ ਕੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਡ੍ਰੈਸਿੰਗ ਸਟਾਈਲ ਵੀ ਤੁਹਾਡੀ ਖੁਸ਼ੀ ਨੂੰ ਪ੍ਰਗਟ ਕਰਨ ਦਾ ਕੰਮ ਕਰਦਾ ਹੈ। ਇਸ ਸਮੇਂ ਟਾਈਟ ਕੱਪੜੇ ਪਹਿਨਣ ਤੋਂ ਪਰਹੇਜ਼ ਕਰੋ। ਇਸ ਨਾਲ ਬੱਚੇ ਦੀ ਗ੍ਰੋਥ ਹੋਣ 'ਚ ਆਸਾਨੀ ਹੋਵੇਗੀ।
- ਸਟਾਈਲਿਸ਼ ਮੈਕਸੀ ਡ੍ਰੈੱਸ ਪਹਿਨਣ 'ਚ ਆਰਾਮਦਾਇਕ ਹੁੰਦੀ ਹੈ।
- ਡਾਰਕ ਰੰਗ ਦੇ ਕੱਪੜੇ ਇਸ ਸਮੇਂ ਮਨ ਨੂੰ ਖੁਸ਼ੀ ਦਿੰਦੇ ਹਨ।
- ਫਲੋਰਸ ਜਾਂ ਫਿਰ ਕਾਰਟੂਨ ਪਿੰ੍ਰਟ ਦੇ ਆਊਟਫਿੱਟਸ ਬਹੁਤ ਚੰਗੇ ਲੱਗਦੇ ਹਨ।
3. ਸਿਹਤ ਦਾ ਰੱਖੋ ਖਿਆਲ
- ਸੰਤੁਲਿਤ ਖਾਣਾ-ਪੀਣਾ ਇਸ ਸਮੇਂ ਬਹੁਤ ਜ਼ਰੂਰੀ ਹੁੰਦਾ ਹੈ। ਫਲ, ਸਬਜ਼ੀਆਂ, ਦੁੱਧ, ਸੂਪ ਆਦਿ ਦੀ ਸਮੇਂ-ਸਮੇਂ 'ਤੇ ਵਰਤੋਂ ਬਹੁਤ ਜ਼ਰੂਰੀ ਹੈ। ਇਕ ਵਾਰ ਖਾਣ ਦੀ ਬਜਾਏ 2-3 ਘੰਟੇ 'ਚ ਕੁਝ ਨਾ ਕੁਝ ਖਾਣਾ ਚਾਹੀਦਾ ਹੈ।
- ਰੋਟੀ, ਬ੍ਰੈੱਡ, ਚੌਲ, ਸਾਬੁਤ ਅਨਾਜ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਓ। ਇਨ੍ਹਾਂ ਚੀਜ਼ਾਂ ਨਾਲ ਤੁਹਾਨੂੰ ਪ੍ਰੋਟੀਨ ਮਿਲਦਾ ਹੈ। ਇਸ ਸਮੇਂ ਪ੍ਰੋਟੀਨ ਦੀ ਵਰਤੋਂ ਬਹੁਤ ਜ਼ਰੂਰੀ ਹੁੰਦੀ ਹੈ।
- ਦੁੱਧ, ਪਨੀਰ, ਆਂਡੇ, ਲੱਸੀ ਨੂੰ ਵੀ ਖਾਣ-ਪੀਣ 'ਚ ਸ਼ਾਮਲ ਕਰੋ। ਦੁੱਧ ਤੋਂ ਐਲਰਜੀ ਹੈ ਤਾਂ ਛੋਲੇ, ਰਾਜਮਾਂਹ, ਬਦਾਮ, ਸੋਇਆ ਦੁੱਧ ਅਤੇ ਸੋਇਆਬੀਨ ਪਨੀਰ ਵੀ ਖਾ ਸਕਦੇ ਹੋ।
- ਫਲਾਂ ਦਾ ਜੂਸ ਪੀਣ ਨਾਲੋਂ ਫਲ ਚਬਾ ਕੇ ਖਾਣ ਨਾਲ ਜ਼ਿਆਦਾ ਫਾਇਦਾ ਮਿਲਦਾ ਹੈ। ਇਹ ਸਰੀਰ 'ਚ ਊਰਜਾ ਦਾ ਪੱਧਰ ਬਣਾਈ ਰੱਖ ਸਕਦੇ ਹਨ।

 


Related News