ਦਿਲ ਦੀ ਸਿਹਤ ਲਈ ਖ਼ਤਰਨਾਕ ਹੈ ਘੱਟ ਨੀਂਦ ਲੈਣਾ
Saturday, Dec 03, 2016 - 04:47 PM (IST)

ਬਰਲਿਨ — ਵਿਗਿਆਨਕਾਂ ਦਾ ਕਹਿਣਾ ਹੈ ਕਿ ਬੁਹਤ ਘੱਟ ਨੀਂਦ ਲੈਣ ਦੇ ਕਾਰਨ ਦਿਲ ਦੀ ਸਿਹਤ ''ਤੇ ਮਾੜਾ ਅਸਰ ਪੈਂਦਾ ਹੈ। ਵਿਗਿਆਨਕਾਂ ਨੇ ਖੋਜਾਂ ਤੋਂ ਪਤਾ ਲਗਾਇਆ ਹੈ ਕਿ ਤਨਾਅ ਵਾਲੀਆਂ ਨੌਕਰੀਆਂ, ਜਿਨ੍ਹਾਂ ''ਚ 24 ਘੰਟੇ ਵਾਲੀ ਸ਼ਿਫਟ ਦੀ ਜ਼ਰੂਰਤ ਹੁੰਦੀ ਹੈ ਅਤੇ ਸੌਂਣ ਲਈ ਬਹੁਤ ਹੀ ਘੱਟ ਸਮਾਂ ਮਿਲਦਾ ਹੈ। ਜਿਸ ਦੇ ਕਾਰਨ ਸਰੀਰ ''ਚ ਖੂਨ ਦਾ ਦੌਰਾ ਅਤੇ ਦਿਲ ਦੀ ਧੜਕਣ ਵੱਧ ਜਾਂਦੀ ਹੈ। ਇਸ ਤਰ੍ਹਾਂ ਦੇ ਲੋਕ ''ਫਾਇਰ ਬ੍ਰਿਗੇਡ'' ਅਤੇ ਸੰਕਟਕਾਲੀਨ ਮੈਡੀਕਲ ਸਰਵਿਸਿਜ਼ ਅਤੇ ਹੋਰ ਤਨਾਅ ਭਰੀਆ ਨੌਕਰੀਆਂ ''ਚ ਕੰਮ ਕਰ ਰਹੇ ਹੁੰਦੇ ਹਨ। ਉਨ੍ਹਾਂ ਨੂੰ 24 ਘੰਟੇ ਦੀ ਸ਼ਿਫਟ ਤੱਕ ਕੰਮ ਕਰਨ ਲਈ ਬੁਲਾਇਆ ਜਾਂਦਾ ਹੈ। ਇਸ ਲਈ ਉਨ੍ਹਾਂ ਕੋਲ ਨੀਂਦ ਪੂਰੀ ਕਰਨ ਦਾ ਸਮਾਂ ਬਹੁਤ ਹੀ ਘੱਟ ਹੁੰਦਾ ਹੈ। ਜਰਮਨੀ ਦੇ ਵਿਸ਼ਵ ਵਿਦਿਆਲਿਆ ਦੇ ਡੇਨਿਅਲ ਕੁਟਿੰਗ ਨੇ ਦੱਸਿਆ, '' ਪਹਿਲੀ ਵਾਰ ਅਸੀਂ ਨੀਂਦ ਲੈਣ ਨੂੰ 24 ਘੰਟੇ ਵਾਲੀ ਸ਼ਿਫਟ ਨਾਲ ਜੋੜ ਕੇ ਦੇਖਿਆ ਹੈ ਜਿਸ ਕਾਰਨ ਦਿਲ ਦੀਆਂ ਧਮਣੀਆਂ ਸੁੰਗੜਦੀਆਂ ਹਨ ਅਤੇ ਖੂਨ ਦਾ ਦੌਰਾ ਵੀ ਤੇਜ਼ ਹੁੰਦਾ ਹੈ। ਇਸ ਅਧਿਐਨ ਦੇ ਲਈ ਖੋਜਿਆਂ ਨੇ 20 ਤੰਦਰੁਸਤ ਰੇਡਿਓਲਾਜਿਸਟ ਨੂੰ ਸ਼ਾਮਿਲ ਕੀਤਾ ਗਿਆ। ਜਿਸ ''ਚ 19 ਮਰਦ ਅਤੇ 1 ਔਰਤ ਸੀ। ਖੋਜਾ ''ਚ ਹਿੱਸਾ ਲੈਣ ਵਾਲੇ ਲੋਕਾਂ ਦੇ ਤਨਾਅ ਦਾ ਜ਼ਾਇਜ਼ਾ 24 ਘੰਟੇ ਦੀ ਸ਼ਿਫਟ ਤੋਂ ਪਹਿਲਾਂ ਅਤੇ ਬਾਅਦ ''ਚ ਕੀਤਾ ਗਿਆ। ਇਹ ਲੋਕ ਔਸਤਨ ਤਿੰਨ ਘੰਟੇ ਦੀ ਨੀਂਦ ਲੈ ਰਹੇ ਸਨ। ਕੁਟਿੰਗ ਨੇ ਕਿਹਾ ਕਿ, ''ਇਸ ਤੋਂ ਪਹਿਲਾਂ ਦਿਲ ਦੀ ਗਤੀ ਦੀ ਜਾਂਚ ਬਹੁਤ ਘੱਟ ਨੀਂਦ ਲੈਣ ਦੇ ਤਨਾਅ ਦੇ ਨਾਲ ਕੀਤਾ ਗਿਆ ਸੀ। ਇਹ ਦਿਲ ਦੇ ਸੁੰਗੜਣ ਵਰਗੇ ਨਾਜ਼ੁਕ ਮਾਮਲੇ ਦਾ ਪੈਮਾਨਾ ਹੈ''। ਵਿਗਿਆਨੀਆਂ ਨੇ ਖੋਜ ''ਚ ਹਿੱਸਾ ਲੈਣ ਤੋਂ ਪਹਿਲਾਂ ਪ੍ਰਤੀਯੋਗੀਆਂ ਦੇ ਖੂਨ ਅਤੇ ਪੇਸ਼ਾਬ ਦੇ ਨਮੂਨੇ, ਦਿਲ ਦੀ ਧੜਕਣ ਦਾ ਵੀ ਮੁਆਇਨਾ ਕੀਤਾ ਗਿਆ ਸੀ।