ਠੰਡ ’ਚ ਜੇਕਰ ਤੁਹਾਡੀਆਂ ਵੀ ਸੁੱਜਦੀਆਂ ਹਨ ਹੱਥਾਂ-ਪੈਰਾਂ ਦੀਆਂ ਉਂਗਲਾਂ ਤਾਂ ਅਪਣਾਓ ਇਹ ਨੁਸਖ਼ੇ

Friday, Jan 10, 2025 - 10:13 AM (IST)

ਠੰਡ ’ਚ ਜੇਕਰ ਤੁਹਾਡੀਆਂ ਵੀ ਸੁੱਜਦੀਆਂ ਹਨ ਹੱਥਾਂ-ਪੈਰਾਂ ਦੀਆਂ ਉਂਗਲਾਂ ਤਾਂ ਅਪਣਾਓ ਇਹ ਨੁਸਖ਼ੇ

ਜਲੰਧਰ (ਬਿਊਰੋ) - ਸਰਦੀ ਦਾ ਮੌਸਮ ਆਉਣ ਦੇ ਨਾਲ-ਨਾਲ ਕਈ ਸਿਹਤ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡੀ ਸਮੱਸਿਆ ਹੈ ਕੜਾਕੇ ਦੀ ਠੰਡ 'ਚ ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ’ਚ ਸੋਜ ਆਉਣਾ ਅਤੇ ਠੰਡ ਨਾਲ ਲਾਲ ਹੋ ਜਾਣਾ। ਕਈ ਲੋਕਾਂ 'ਚ ਇਹ ਸਮੱਸਿਆ ਇੰਨੀ ਵੱਧ ਜਾਂਦੀ ਹੈ ਕਿ ਸੁੱਜੀਆਂ ਉਂਗਲਾਂ 'ਚ ਤੇਜ਼ ਖਾਰਸ਼ ਹੁੰਦੀ ਹੈ। ਖੁਰਕਣ ਤੋਂ ਬਾਅਦ ਉਨ੍ਹਾਂ ਵਿਚ ਦਰਦ ਅਤੇ ਜਲਨ ਵਧ ਜਾਂਦੀ ਹੈ, ਜਿਸ ਨਾਲ ਜ਼ਖ਼ਮ ਹੋਣੇ ਸ਼ੁਰੂ ਹੋ ਜਾਂਦੇ ਹਨ। 

ਨਿਜ਼ਾਤ ਪਾਉਣ ਦੇ ਉਪਾਅ

ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦੀ ਸੋਜ ਦੂਰ ਕਰਨ ਲਈ ਅਪਣਾਓ ਇਹ ਤਰੀਕੇ-

1. ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਸਵੇਰੇ ਸੂਰਜ ਦੀ ਪਹਿਲੀ ਕਿਰਨ ’ਚ ਰੱਖੋ। ਦੁਪਹਿਰ ਦੇ ਸਮੇਂ ਹੱਥਾਂ ਤੇ ਪੈਰਾਂ ਨੂੰ ਧੁੱਪ ਲਗਾਓ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।

2. ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ’ਤੇ ਸੋਜ ਹੋਣ ਦੇ ਨਾਲ-ਨਾਲ ਜੇਕਰ ਖੁੱਜਲੀ ਹੋ ਰਹੀ ਹੈ ਅਤੇ ਖੁੱਜਲੀ ਕਰਨ ਕਾਰਨ ਜ਼ਖ਼ਮ ਆਦਿ ਹੋ ਰਹੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸਰਦੀਆਂ ’ਚ ਹੋਣ ਵਾਲੇ ਇਹ ਜ਼ਖ਼ਮ ਵਧ ਸਕਦੇ ਹਨ।

ਇਹ ਵੀ ਪੜ੍ਹੋ-California Wildfire 'ਚ ਫਸੀ ਨੋਰਾ ਫਤੇਹੀ ਦੀ ਮਸਾਂ ਬਚੀ ਜਾਨ!

3. ਠੰਡ ਦੇ ਮੌਸਮ ’ਚ ਕਦੇ ਵੀ ਤੰਗ ਚੱਪਲਾਂ ਜਾਂ ਜੁੱਤੀਆਂ ਨਾ ਪਾਓ। ਪੈਰਾਂ ਨੂੰ ਰਾਹਤ ਪਹੁੰਚਾਉਣ ਲਈ ਤੁਸੀਂ ਆਰਾਮਦਾਇਕ ਜੁੱਤੀ ਪਾਓ, ਜਿਸ ਨਾਲ ਤੁਹਾਨੂੰ ਰਾਹਤ ਮਿਲੇਗੀ।

4 ਜੇਕਰ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਦੀ ਸੋਜ ਜ਼ਿਆਦਾ ਵੱਧ ਜਾਂਦੀ ਹੈ ਤਾਂ ਤੁਸੀਂ ਠੰਡੇ ਪਾਣੀ 'ਚ ਜ਼ਿਆਦਾ ਸਮੇਂ ਤੱਕ ਕੰਮ ਨਾ ਕਰੋ। ਪਾਣੀ ਨੂੰ ਗਰਮ ਕਰਕੇ ਉਸ ਦਾ ਇਸਤੇਮਾਲ ਕਰੋ। ਅਜਿਹਾ ਕਰਨ ਨਾਲ ਉਂਗਲਾਂ ਦੀ ਸੋਜ ਘੱਟ ਹੋ ਜਾਵੇਗੀ।

5. ਠੰਡੇ ਪਾਣੀ 'ਚ ਹੱਥ ਪਾਉਣ ਤੋਂ ਤੁਰੰਤ ਬਾਅਦ ਆਪਣੇ ਹੱਥਾਂ ਨੂੰ ਅੱਗ ਦੇ ਸਾਹਮਣੇ ਨਾ ਕਰੋ। ਇਸ ਨਾਲ ਲਾਭ ਦੀ ਬਜਾਏ ਪਰੇਸ਼ਾਨੀ ਵੀ ਹੋ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

Priyanka

Content Editor

Related News