ਜੇਕਰ ਤੁਹਾਡਾ ਬੱਚਾ ਪਿੰਦਾ ਹੈ ਪਲਾਸਟਿਕ ਦੀ ਬੋਤਲ ਤੋਂ ਦੁੱਧ ਤਾਂ ਪੜ੍ਹੋ ਇਹ ਖਬਰ

05/12/2019 12:30:48 AM

ਜਲੰਧਰ (ਜਗਵੰਤ ਬਰਾੜ)-ਕੀ ਤੁਹਾਡਾ ਬੱਚਾ ਪਲਾਸਟਿਕ ਦੀ ਬੋਤਲ ਤੋਂ ਦੁੱਧ ਪੀ ਰਹਾ ਹੈ ਜਾਂ ਤੁਸੀਂ ਪਲਾਸਟਿਕ ਕੱਪ ਤੋਂ ਕੁਝ ਵੀ ਪਿੰਦੇ ਹੋ ਤਾਂ ਇਹ ਖਬਰ ਤੁਹਾਡੇ ਹੋਸ਼ ਉੜਾ ਦੇਵੇਗੀ । ਇਕ ਗ਼ੈਰ-ਸਰਕਾਰੀ ਸੰਗਠਨ ਟਾਕਸੀਕ ਲਿੰਕ ਨੇ ਪਲਾਸਟਿਕ ਦੀਆਂ ਬੋਤਲਾਂ ਤੇ ਇਕ ਨਵੀਂ ਖੋਜ ਕੀਤੀ ਹੈ । ਜਿਸ ਵਿਚ ਖੁਲਾਸਾ ਹੋਇਆ ਹੈ ਜੋ ਬੱਚਿਆਂ ਲਈ ਦੂਜੀ ਵਾਰ ਵਰਤੋਂ ਕੀਤੀਆਂ ਜਾਣ ਵਾਲੀਆ ਦੁੱਧ ਦੀਆਂ ਬੋਤਲਾਂ ਵਿਚ ਇਹ ਪਾਇਆ ਗਿਆ ਹੈ ਕੀ ਉਨ੍ਹਾਂ 'ਚ ਬਿਸਫੇਨਲ-ਏ (ਬੀਪੀਏ) ਨਾਮੀ ਬੋਤਲਾਂ ਵਿਚ ਜ਼ਹਰੀਲੇ ਤੱਤ ਮੌਜੂਦ ਹਨ। ਇਨ੍ਹਾਂ ਬੋਤਲਾਂ ਦੇ ਨਮੂਨੇ ਦਿੱਲੀ , ਗੁਜਰਾਤ, ਰਾਜਸਥਾਨ, ਕੇਰਲ, ਆਂਧਰਾ ਪ੍ਰਦੇਸ਼, ਝਾਰਖੰਡ, ਮਹਾਰਾਸ਼ਟਰ ਅਤੇ ਮਨੀਪੁਰ ਤੋਂ ਇਕੱਠੇ ਕੀਤੇ ਗਏ ਸਨ ।ਜਿਸ ਵਿਚ ਬੱਚਿਆਂ ਲਈ ਬਾਜ਼ਾਰ 'ਚੋਂ ਪ੍ਰਸਿੱਧ ਪਲਾਸਟਿਕ ਦੁੱਧ ਦੀਆਂ ਬੋਤਲਾਂ ਅਤੇ ਕੱਪ ਦੇ ਨਮੂਨੇ ਲਏ ਗਏ ਸਨ । ਜਿਸ ਤੋਂ ਬਾਅਦ ਉਨ੍ਹਾਂ ਨੂੰ ਜਾਂਚ ਲਈ ਆਈ.ਆਈ.ਟੀ ਗੁਹਾਟੀ ਭੇਜਿਆ ਗਿਆ ਜਿਸ ਦੀ ਰਿਪੋਰਟ ਅਨੁਸਾਰ ਪਲਾਸਟੀਕ ਉਤਪਾਦਾਂ ਦੇ ਨਮੂਨੇ ਵਾਲੀਆਂ 20 ਪਲਾਸਟਿਕ ਦੀਆਂ ਬੋਤਲਾਂ, 8 ਪੋਲੀਪਰੋਪੀਲੇਨ ਅਤੇ 3 ਪੋਲੀਕਾਰਬੋਨੇਟ ਨਾਲ ਬਣੀਆਂ ਸਨ ਅਤੇ ਹੋਰ ਪਲਾਸਟਿਕ ਪਦਾਰਥਾਂ ਤੇ ਕੋਈ ਲੇਬਲ ਤੱਕ ਨਹੀਂ ਮਿਲਿਆ। ਬਹੁਤ ਸਾਰੀਆਂ ਕੰਪਨੀਆਂ ਅਜੇ ਵੀ ਇਸ ਪਾਬੰਦੀਸ਼ੁਦਾ ਰਸਾਇਣਕ ਦਾ ਇਸਤੇਮਾਲ ਕਰ ਰਹੀਆਂ ਹਨ ।

ਇਹ ਬੀਪੀਏ ਦੀ ਪੁਸ਼ਟੀ ਤੋਂ ਸਪੱਸ਼ਟ ਹੈ ਕਿ ਕੰਪਨੀਆਂ ਬੀ.ਆਈ.ਐੱਸ ਦੀ ਵਰਤੋਂ ਨਹੀਂ ਕਰ ਰਹੀਆਂ ਜੋ ਪਲਾਸਟਿਕ ਫੀਡਿੰਗ ਬੋਤਲਾਂ ਅਤੇ ਹੋਰ ਸਮਾਨ-ਉਤਪਾਦਾਂ ਲਈ ਉਤਮ ਹੈ । ਸਿਰਫ਼ ਇਕ ਬੋਤਲ 'ਚ ਪਾਇਆ ਗਿਆ ਜਿਸ ਵਿਚ ਬੀਪੀਏ ਦੀ ਮੌਜੂਦਗੀ ਨਹੀਂ ਸੀ। ਇਸ ਤੋਂ ਬਿਲਕੁੱਲ ਸਪੱਸ਼ਟ ਹੈ ਕਿ ਇਹ ਖ਼ਤਰਨਾਕ ਰਸਾਇਣ ਪਲਾਸਟਿਕ ਦੀਆਂ ਬੋਤਲਾਂ ਦੁਆਰਾ ਬੱਚਿਆਂ ਦੇ ਸਰੀਰ 'ਚ ਪਹੁੰਚ ਰਿਹਾ ਹੈ । ਦੱਸਣਯੋਗ ਹੈ ਕਿ ਭਾਰਤ ਵਿਚ ਬੱਚਿਆਂ ਨੂੰ ਖਾਣੇ ਦੀਆਂ ਜੋ ਬੋਤਲਾਂ ਬਿਸਫੇਨਲ -ਏ (ਬੀਪੀਏ) ਅਤੇ ਹਾਨੀਕਾਰਕ ਰਸਾਇਣਾ ਨਾਲ ਬਣੀਆਂ ਹਨ ਜੋ  ਮਾਨਸਕਿ ਅਤੇ ਸਰੀਰਕ ਸਿਹਤ ਤੇ ਮਾਰੂ ਅਸਰ ਪਾਉਂਦੀਆਂ ਹਨ । ਬਿਸਫੇਨਲ-ਏ ਇਕ ਅਜਿਹਾ ਕੈਮੀਕਲ ਹੈ ਜੋ ਸਰੀਰ 'ਚ ਪਹੁੰਚ ਕੇ ਹਾਰਮੋਨ ਦੀ ਅਸੰਤੁਲਨ ਪੈਦਾ ਕਰਦਾ ਹੈ। ਇਹ ਸਾਹ ਪ੍ਰਣਾਲੀ ਦੇ ਨਾਲ-ਨਾਲ ਸਰੀਰ ਵਿਚ ਕੈਂਸਰ ਪੈਦਾ ਕਰਨ ਨੂੰ ਵੀ ਪ੍ਰਭਾਵਤ ਕਰਦਾ ਹੈ । ਇਹ ਵੀ ਕਿਹਾ ਗਿਆ ਹੈ ਕੀ ਬੀਪੀਏ ਦੇ ਕਾਰਨ ਸਰੀਰ ਦੀ ਇਮਊਨ ਸਿਸਟਮ ਪ੍ਰਭਾਵਤਿ ਕਰਨ ਦਿਲ ਦੀ ਬਿਮਾਰੀ ਅਤੇ ਜਿਗਰ ਦੀ ਅਸਫਲਤਾ ਤੋਂ ਇਲਾਵਾ ਡਾਇਬੀਟੀਜ਼ ਅਤੇ ਮੋਟਾਪੇ ਨਾਲ ਜੁੜੇ ਰੋਗ ਵੀ ਹੋ ਸਕਦੇ ਹਨ ।

ਸਾਰੀ ਦੁਨੀਆ ਵਿਚ ਇਸ ਰਸਾਇਣ ਦੇ ਮਾੜੇ ਪ੍ਰਭਾਵਾਂ ਦੀ ਚਿੰਤਾਂ ਹੈ । ਕਿਉਂਕਿ ਇਸ ਦੇ ਖਤਰਨਾਕ ਹੋਣ ਦੇ ਬਾਵਜੂਦ ਕੰਪਨੀਆਂ ਬਿਸਫੇਨਲ -ਏ ਦੀ ਵਰਤੋਂ ਪਲਾਸਟਿਕ ਦੀਆਂ ਬੋਤਲਾਂ ਦੇ ਨਿਰਮਾਣ ਕਰ ਰਹੀਆਂ ਹਨ। ਰਿਪੋਰਟ ਅਨੁਸਾਰ ਵਿਸ਼ਵ ਪੱਧਰ ਤੇ ਦੁੱਧ ਦੀਆਂ ਬੋਤਲਾਂ ਦਾ ਵਿਸ਼ਵ ਵਪਾਰਕ ਬਹੁਤ ਵੱਡਾ ਹੈ । ਟੈਕਸੀਕ ਲਿੰਕ ਅਨੁਸਾਰ, 2017 ਵਿਚ ਵਿਸ਼ਵ ਵਿਆਪੀ ਖਰਚਾ 246.99 ਕਰੋੜ  ਡਾਲਰ ਸੀ। ਇਸੇ ਸਮੇਂ, ਇਸ ਕਾਰੋਬਾਰ ਨੇ 2022 ਤੱਕ 3.79 ਪ੍ਰਤੀਸ਼ਤ ਵਾਧੇ ਦਾ ਅੰਦਾਜ਼ਾ ਲਗਾਇਆ ਹੈ। ਇਸ ਵਧਦੇ ਵਪਾਰ ਕਾਰਨ ਜਿਥੇ ਲੋਕਾਂ ਲਈ ਵੀ ਮੁਸ਼ਕਲਾਂ ਵਧਣ ਦਾ ਖ਼ਦਸ਼ਾ ਪੈਦਾ ਹੋਵੇਗਾ ਉਥੇ ਸਰਕਾਰ ਅਤੇ ਨਿਰਮਾਤਾਵਾਂ ਏਜੰਸੀਆਂ ਨੂੰ ਤੁਰੰਤ ਕਦਮ ਚੁੱਕਣ ਤੇ ਸਖ਼ਤ ਨਿਗਰਾਨੀ ਨਾਲ ਮਿਆਰਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਜ਼ਰੂਰਤ ਹੈ।


Jagwant Brar

Content Editor

Related News