ਤੁਸੀਂ ਵੀ ਹੋਣਾ ਚਾਹੁੰਦੇ ਹੋ ਪਤਲਾ ਤਾਂ ਅਪਣਾਓ ਇਹ Healthy Lifestyle

Saturday, Mar 08, 2025 - 01:18 PM (IST)

ਤੁਸੀਂ ਵੀ ਹੋਣਾ ਚਾਹੁੰਦੇ ਹੋ ਪਤਲਾ ਤਾਂ ਅਪਣਾਓ ਇਹ Healthy Lifestyle

ਹੈਲਥ ਡੈਸਕ- ਅੱਜ-ਕੱਲ੍ਹ ਦੀ ਦੌੜ-ਭੱਜ ਵਾਲੀ ਜ਼ਿੰਦਗੀ ਵਿਚ ਕੋਈ ਵੀ ਆਪਣੀ ਸਿਹਤ 'ਤੇ ਧਿਆਨ ਨਹੀਂ ਦੇ ਪਾ ਰਿਹਾ, ਜਿਸ ਕਾਰਨ ਕਈ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਇਸ ਜੇਕਰ ਤੁਸੀਂ ਆਪਣਾ ਭਾਰ ਕੰਟਰੋਲ ਵਿਚ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਹਤਮੰਦ ਜੀਵਨਸ਼ੈਲੀ ਅਪਣਾਉਣੀ ਪਵੇਗੀ। ਹੇਠਾਂ ਕੁਝ ਪ੍ਰਭਾਵਸ਼ਾਲੀ ਉਪਾਅ ਦਿੱਤੇ ਗਏ ਹਨ:

1. ਖਾਣ-ਪੀਣ 'ਤੇ ਧਿਆਨ ਦਿਓ

ਸੰਤੁਲਿਤ ਆਹਾਰ – ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਭੋਜਨ ਖਾਓ।
ਤੇਲ ਵਾਲੇ ਅਤੇ ਜੰਕ ਫੂਡ ਤੋਂ ਕਰੋ ਪਰਹੇਜ਼ – ਚਿਪਸ, ਪਕੌੜੇ, ਮਿਠਾਈਆਂ, ਤੇਜ਼ ਮਸਾਲਿਆਂ ਵਾਲੀਆਂ ਚੀਜ਼ਾਂ ਘੱਟ ਕਰੋ।
ਹਰੀਆਂ ਸਬਜ਼ੀਆਂ ਅਤੇ ਫਲ – ਇਹ ਤੁਹਾਡੀ ਹਾਜ਼ਮੇ ਦੀ ਪ੍ਰਣਾਲੀ ਨੂੰ ਤੰਦਰੁਸਤ ਰੱਖਣ ਵਿੱਚ ਮਦਦ ਕਰਦੇ ਹਨ।
ਚੀਨੀ ਅਤੇ ਰੋਟੀ-ਚੌਲ ਘੱਟ ਕਰੋ – ਵਧੇਰੇ ਕਾਰਬੋਹਾਈਡ੍ਰੇਟ ਮੋਟਾਪੇ ਦਾ ਕਾਰਣ ਬਣ ਸਕਦੇ ਹਨ।

2. ਵਰਜ਼ਿਸ਼ ਅਤੇ ਯੋਗਾ

ਰੋਜ਼ 30-45 ਮਿੰਟ ਐਕਸਰਸਾਈਜ਼ ਕਰੋ – ਦੌੜ, ਤੇਜ਼ ਚਲਣ, ਸਾਈਕਲਿੰਗ ਜਾਂ ਤੈਰਾਕੀ ਲਾਭਦਾਇਕ ਹੁੰਦੇ ਹਨ।
ਯੋਗਾ ਅਤੇ ਪ੍ਰਾਣਾਯਾਮ– ਭਸਤ੍ਰਿਕਾ, ਕਪਾਲਭਾਤੀ ਅਤੇ ਉੱਜਾਈ ਪ੍ਰਾਣਾਯਾਮ ਮੈਟਾਬੋਲਿਜ਼ਮ ਵਧਾਉਂਦੇ ਹਨ।
ਸਕੀਪਿੰਗ (ਰੱਸੀ ਕੁਦਣਾ) – ਇਹ ਚਰਬੀ ਘਟਾਉਣ ਦਾ ਵਧੀਆ ਢੰਗ ਹੈ।

3. ਪਾਣੀ ਅਤੇ ਡਿੱਟੌਕਸ

ਵਧੇਰੇ ਪਾਣੀ ਪਿਓ – ਰੋਜ਼ਾਨਾ 8-10 ਗਿਲਾਸ ਪਾਣੀ ਪੀਣ ਨਾਲ ਵਧੇਰੇ ਚਰਬੀ ਨਹੀਂ ਬਣਦੀ।
ਨਿੰਬੂ ਪਾਣੀ, ਗਰੀਨ ਟੀ, ਜੀਰਾ-ਸੌਂਫ ਪਾਣੀ – ਇਹ ਚਰਬੀ ਘਟਾਉਣ ਵਿੱਚ ਮਦਦ ਕਰਦੇ ਹਨ।

4. ਜੀਵਨਸ਼ੈਲੀ 'ਚ ਤਬਦੀਲੀ

ਜਲਦੀ ਸੋਵੋਂ ਤੇ ਜਲਦੀ ਉੱਠੋ – ਅਣਗਹਿਲੀ ਅਤੇ ਰਾਤ ਨੂੰ ਜ਼ਿਆਦਾ ਦੇਰ ਜਾਗਣ ਨਾਲ ਮੋਟਾਪਾ ਵੱਧ ਸਕਦਾ ਹੈ।
ਤਣਾਅ ਮੁਕਤ ਰਹੋ– ਜ਼ਿਆਦਾ ਤਣਾਅ ਨਾਲ ਭੁੱਖ ਵੱਧ ਸਕਦੀ ਹੈ, ਜਿਸ ਕਾਰਨ ਮੋਟਾਪਾ ਹੋ ਸਕਦਾ ਹੈ।

5. ਘਰੇਲੂ ਨੁਸਖੇ

  • ਸਵੇਰੇ ਖਾਲੀ ਪੇਟ ਗੁੰਨਮੁੰਨੇ ਪਾਣੀ 'ਚ ਨਿੰਬੂ ਅਤੇ ਸ਼ਹਿਦ ਮਿਲ ਕੇ ਪੀਓ।
  • ਆਂਵਲੇ ਦਾ ਰਸ ਜਾਂ ਅਲਸੀ ਦੇ ਬੀਜ ਖਾਣ ਨਾਲ ਵੀ ਮਦਦ ਮਿਲਦੀ ਹੈ।
  • ਦਾਲਚੀਨੀ ਪਾਣੀ ਰਾਤ ਨੂੰ ਪੀਣਾ ਲਾਭਦਾਇਕ ਹੁੰਦਾ ਹੈ।

ਜੇ ਤੁਸੀਂ ਇਹ ਸਭ ਉਪਾਅ ਨਿਯਮਤ ਰੂਪ ਵਿੱਚ ਅਪਣਾ ਲਓ, ਤਾਂ ਕੁਝ ਹਫ਼ਤਿਆਂ ਵਿੱਚ ਹੀ ਤੁਹਾਨੂੰ ਅੰਤਰ ਮਹਿਸੂਸ ਹੋਵੇਗਾ।


author

cherry

Content Editor

Related News