ਇਹ ਘਰੇਲੂ ਨੁਸਖਾ ਕਰੇਗਾ ਸਰੀਰ ਦੀ ਹਰ ਨਾੜ ਦੀ ਸਫਾਈ

11/02/2019 4:56:13 PM

ਜਲੰਧਰ—ਗਲਤ ਖਾਣ-ਪੀਣ ਅਤੇ ਲਾਈਫਸਟਾਈਲ ਦੇ ਚੱਲਦੇ ਅੱਜ ਕੱਲ ਲੋਕ ਬੈਡ ਕੋਲੈਸਟ੍ਰਾਲ, ਹਾਈ ਬਲੱਡ ਪ੍ਰੈੱਸ਼ਰ ਅਤੇ ਬਲਾਕ ਨਾੜਾਂ ਵਰਗੀਆਂ ਪ੍ਰਾਬਲਮ ਦੀ ਲਪੇਟ 'ਚ ਆ ਜਾਂਦੇ ਹਨ। ਅੱਜ ਅਸੀਂ ਇਥੇ ਗੱਲ ਕਰਾਂਗੇ ਉਨ੍ਹਾਂ ਲੋਕਾਂ ਕਿ ਜਿਨ੍ਹਾਂ ਦੀਆਂ ਨਾੜਾਂ ਬਲਾਕ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਾੜਾਂ ਬਲਾਕ ਹੋ ਜਾਣ ਨਾਲ ਸਰੀਰ 'ਚ ਕਿਸੇ ਨਾ ਕਿਸੇ ਹਿੱਸੇ 'ਚ ਦਰਦ ਹੁੰਦਾ ਰਹਿੰਦਾ ਹੈ, ਖਾਸ ਤੌਰ 'ਤੇ ਇਹ ਦਰਦ ਦਿਲ ਦੇ ਕਰੀਬ ਮਹਿਸੂਸ ਹੁੰਦਾ ਹੈ। ਜਿਨ੍ਹਾਂ ਦੀਆਂ ਬਹੁਤ ਜ਼ਿਆਦਾ ਨਾੜਾਂ ਬਲਾਕ ਹੋ ਚੁੱਕੀਆਂ ਹੋਣ ਉਨ੍ਹਾਂ ਨੂੰ ਡਾਕਟਰ ਆਪਰੇਸ਼ਨ ਕਰਵਾ ਕੇ ਸਟੰਟ ਪਾਉਣ ਦੀ ਸਲਾਹ ਦਿੰਦੇ ਹਨ। ਪਰ ਕੁਝ ਸਾਲ ਬਾਅਦ ਇਸ ਸਟੰਟ ਦੇ ਆਲੇ-ਦੁਆਲੇ ਕੈਲਸ਼ੀਅਮ ਅਤੇ ਪ੍ਰੋਟੀਨ ਜਮ੍ਹਾ ਹੋਣ ਨਾਲ ਇਹ ਵੀ ਕੰਮ ਕਰਨਾ ਛੱਡ ਦਿੰਦਾ ਹੈ। ਜਿਸ ਵਜ੍ਹਾ ਨਾਲ ਡਾਕਟਰ ਤੁਹਨੂੰ ਇਕ ਹੋਰ ਆਪਰੇਸ਼ਨ ਦੀ ਸਲਾਹ ਦਿੰਦੇ ਹਨ। ਪਰ ਅਜਿਹਾ ਕਰਨ ਨਾਲ ਜਿਥੇ ਤੁਹਾਨੂੰ ਆਰਥਿਕ ਤੰਗੀ 'ਚੋਂ ਲੰਘਣਾ ਪੈਂਦਾ ਹੈ ਉੱਧਰ ਤੁਸੀਂ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਦੇ ਹੋ। ਅਜਿਹੇ 'ਚ ਅੱਜ ਅਸੀਂ ਤੁਹਾਡੇ ਲਈ ਇਕ ਅਜਿਹਾ ਘਰੇਲੂ ਨੁਸਖਾ ਲੈ ਕੇ ਆਏ ਹਾਂ ਜਿਸ ਦੀ ਮਦਦ ਨਾਲ ਤੁਹਾਡੀਆਂ ਪੁਰਾਣੀਆਂ ਤੋਂ ਪੁਰਾਣੀਆਂ ਬੰਦ ਪਈਆਂ ਨਾੜਾਂ ਕੁਝ ਹੀ ਦਿਨਾਂ 'ਚ ਖੁੱਲ੍ਹ ਜਾਣਗੀਆਂ।
ਆਓ ਜਾਣਦੇ ਹਾਂ ਇਸ ਨੁਸਖੇ ਨੂੰ ਘਰ 'ਚ ਅਜ਼ਮਾਉਣ ਦਾ ਤਾਰੀਕਾ
ਸਮੱਗਰੀ—
ਦਾਲਚੀਨੀ-1 ਗ੍ਰਾਮ
ਕਾਲੀ ਮਿਰਚ ਸਾਬਤ-10 ਗ੍ਰਾਮ
ਤੇਜ਼ ਪੱਤਾ- 10 ਗ੍ਰਾਮ
ਮਗਜ-10 ਗ੍ਰਾਮ
ਮਿਸ਼ਰੀ-10 ਗ੍ਰਾਮ
ਅਖਰੋਟ-10 ਗ੍ਰਾਮ
ਅਲਸੀ-10 ਗ੍ਰਾਮ
ਦਵਾਈ ਤਿਆਰ ਕਰਨ ਦੀ ਵਿਧੀ
1. ਸਭ ਤੋਂ ਪਹਿਲਾਂ ਸਾਰੀ ਸਮੱਗਰੀ ਨੂੰ ਮਿਕਸੀ 'ਚ ਚੰਗੀ ਤਰ੍ਹਾਂ ਨਾਲ ਪੀਸ ਲਓ।
2. ਫਿਰ ਇਸ ਦੀਆਂ 10-19 ਪੁੜੀਆਂ ਬਣਾ ਲਓ।
3. ਰੋਜ਼ਾਨਾ ਨਾਸ਼ਤੇ ਤੋਂ ਇਕ ਘੰਟਾ ਪਹਿਲਾਂ ਖਾਲੀ ਪੇਟ ਇਸ ਦਵਾਈ ਦੀ ਵਰਤੋਂ ਕਰੋ।
ਜੇਕਰ ਤੁਹਾਡੀ ਕਿਸੇ ਤਰ੍ਹਾਂ ਦੀ ਦਵਾਈ ਚੱਲ ਰਹੀ ਹੋਵੇ ਤਾਂ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਕ ਵਾਰ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।


Aarti dhillon

Content Editor

Related News