Health Tips:ਥਾਈਰਾਈਡ ਕਾਰਨ ਤੇਜ਼ੀ ਨਾਲ ਵੱਧ ਰਿਹੈ ਤੁਹਾਡਾ ਭਾਰ ਤਾਂ ਕਸਰਤ ਸਣੇ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ

07/19/2021 6:19:29 PM

ਜਲੰਧਰ (ਬਿਊਰੋ) - ਅਜੌਕੇ ਸਮੇਂ ’ਚ ਥਾਈਰਾਈਡ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ। ਥਾਇਰਾਇਡ ਨੂੰ ਸਾਈਲੈਂਟ ਕਿਲਰ ਵੀ ਮੰਨਿਆ ਜਾਂਦਾ ਹੈ, ਕਿਉਂਕਿ ਇਸ ਬੀਮਾਰੀ ਦੇ ਲੱਛਣ ਇਨਸਾਨ ਨੂੰ ਹੌਲੀ-ਹੌਲੀ ਪਤਾ ਚਲਦੇ ਹਨ। ਜਦੋਂ ਤੱਕ ਇਸ ਦਾ ਪਤਾ ਚਲਦਾ ਹੈ, ਓਦੋਂ ਤਕ ਇਹ ਬੀਮਾਰੀ ਵਧ ਚੁੱਕੀ ਹੁੰਦੀ ਹੈ। ਇਸ ਬੀਮਾਰੀ ਦੀ ਸ਼ੁਰੂਆਤ ਇਮਿਊਨ ਸਿਸਟਮ ਵਿੱਚ ਗੜਬੜ ਦੇ ਕਾਰਨ ਹੁੰਦੀ ਹੈ। ਇਹ ਇਕ ਸਾਡੇ ਗਲੇ ਵਿੱਚ ਤਿਤਲੀ ਦੇ ਆਕਾਰ ਦੀ ਗ੍ਰੰਥੀ ਹੁੰਦੀ ਹੈ, ਜਿਸ ਵਿੱਚੋਂ ਹਾਰਮੋਨ ਰਿਲੀਜ਼ ਹੁੰਦੇ ਹਨ। ਇਹ ਹਾਰਮੋਨ ਜਦੋਂ ਜ਼ਿਆਦਾ ਮਾਤਰਾ ਵਿੱਚ ਅਤੇ ਘੱਟ ਮਾਤਰਾ ਵਿੱਚ ਰਿਲੀਜ਼ ਹੋਣ ਲੱਗਦੇ ਹਨ, ਤਾਂ ਸਾਨੂੰ ਥਾਇਰਾਇਡ ਦੀ ਸਮੱਸਿਆ ਹੋ ਜਾਂਦੀ ਹੈ। ਜਦੋਂ ਇਹ ਗ੍ਰੰਥੀ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਪਾਉਂਦੀ, ਤਾਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ, ਭਾਰ ਦਾ ਵਧਣਾ। ਥਾਇਰਾਇਡ ਕਾਰਨ ਵਧੇ ਹੋਏ ਮੋਟਾਪੇ ਨੂੰ ਘੱਟ ਕਰਨ ਦੇ ਅਸਰਦਾਰ ਨੁਸਖ਼ੇ ਦੱਸਾਂਗੇ। 

ਥਾਇਰਾਇਡ ਕਾਰਨ ਵੱਧਦਾ ਹੈ ਭਾਰ
ਇਰਾਇਡ ਕਾਰਨ ਭਾਰ ਵਧਣ ਦੀ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ। ਭਾਰ ਦੇ ਕਰਕੇ ਬਹੁਤ ਸਾਰੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ, ਕਿਉਂਕਿ ਥਾਇਰਾਇਡ ਕਾਰਨ ਵਧਿਆ ਹੋਇਆ ਮੋਟਾਪਾ ਘੱਟ ਕਰਨਾ ਮੁਸ਼ਕਲ ਹੁੰਦਾ ਹੈ। ਇਸੇ ਲਈ ਮੋਟਾਪੇ ਨੂੰ ਘੱਟ ਕਰਨ ਲਈ ਥਾਇਰਾਇਡ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ।

ਪੜ੍ਹੋ ਇਹ ਵੀ ਖ਼ਬਰ- Health Tips: ਵੱਧਦੀ ਘੱਟਦੀ ‘ਸ਼ੂਗਰ’ ਨੂੰ ਕੰਟਰੋਲ ਕਰਨ ਲਈ ਦਾਲ ਚੀਨੀ ਸਣੇ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਅਲਕੋਹਲ ਦਾ ਸੇਵਨ ਘੱਟ ਕਰੋ
ਥਾਇਰਾਇਡ ਦੀ ਸਮੱਸਿਆ ਹੋਣ ’ਤੇ ਅਲਕੋਹਲ ਦਾ ਸੇਵਨ ਕਰਨ ਨਾਲ ਮੋਟਾਪਾ ਤੇਜ਼ੀ ਨਾਲ ਵਧਣ ਲੱਗਦਾ ਹੈ। ਇਸ ਨਾਲ ਐਨਰਜੀ ਲੈਵਲ ਘੱਟ ਹੋ ਜਾਂਦਾ ਹੈ। ਰਾਤ ਨੂੰ ਨੀਂਦ ਨਾ ਆਉਣੀ, ਬੇਚੈਨੀ ਅਤੇ ਘਬਰਾਹਟ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਦਵਾਈ ਸਮੇਂ ’ਤੇ ਲਓ
ਥਾਇਰਾਇਡ ਦੀ ਦਵਾਈ ਰੋਜ਼ਾਨਾ ਅਤੇ ਸਹੀ ਸਮੇਂ ’ਤੇ ਲੈਣ ਨਾਲ ਭਾਰ ਨਹੀਂ ਵਧਦਾ। ਬਹੁਤ ਸਾਰੇ ਲੋਕ ਥਾਇਰਾਇਡ ਦੀ ਸਮੱਸਿਆ ਨੂੰ ਸਾਧਾਰਨ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦਾ ਭਾਰ ਬਹੁਤ ਜ਼ਿਆਦਾ ਵਧ ਜਾਂਦਾ ਹੈ। ਥਾਇਰਾਇਡ ਵਿੱਚ ਦਿੱਤੀ ਜਾਣ ਵਾਲੀ ਅੰਡਰ ਐਕਟਿਵ ਦਵਾਈਆਂ ਦੀ ਵਜ੍ਹਾ ਨਾਲ ਭਾਰ ਘੱਟ ਕਰਨ ਵਿੱਚ ਮਦਦ ਮਿਲਦੀ ਹੈ। ਇਸ ਲਈ ਡਾਕਟਰ ਦੁਆਰਾ ਦਿੱਤੀ ਗਈ ਦਵਾਈਆਂ ਦਾ ਸੇਵਨ ਜ਼ਰੂਰ ਕਰੋ ।

ਪੜ੍ਹੋ ਇਹ ਵੀ ਖ਼ਬਰ- ਵਾਸਤੂ ਸ਼ਾਸਤਰ : ਜੇਕਰ ਤੁਹਾਡੇ ‘ਵਿਆਹ’ 'ਚ ਵੀ ਹੋ ਰਹੀ ਹੈ ਦੇਰੀ ਤਾਂ ਕਦੇ ਨਾ ਕਰੋ ਇਹ ਗਲਤੀਆਂ

ਹੈਲਦੀ ਖਾਣਾ ਖਾਓ
ਥਾਇਰਾਇਡ ਦੇ ਭਾਰ ਨੂੰ ਘੱਟ ਕਰਨ ਲਈ ਰੋਜ਼ਾਨਾ ਸਮੇਂ ਸਿਰ ਸਿਹਤਮੰਦ ਖਾਣਾ ਖਾਓ। ਆਪਣੀ ਖਾਣੇ ਵਿੱਚ ਜ਼ਿਆਦਾ ਸਬਜ਼ੀਆਂ ਅਤੇ ਫਲ ਸ਼ਾਮਲ ਕਰੋ। ਇਸ ਤੋਂ ਇਲਾਵਾ ਵਸਾ ਵਾਲੀਆਂ ਚੀਜ਼ਾਂ ਅਤੇ ਜ਼ਿਆਦਾ ਪ੍ਰੋਟੀਨ ਵਾਲੀਆਂ ਚੀਜ਼ਾਂ ਦਾ ਸੇਵਨ ਘੱਟ ਕਰੋ ।

ਰੋਜ਼ਾਨਾ ਐਕਸਰਸਾਈਜ਼ ਕਰੋ
ਥਾਇਰਾਇਡ ਕਾਰਨ ਵਧੇ ਹੋਏ ਮੋਟਾਪੇ ਨੂੰ ਘੱਟ ਕਰਨ ਲਈ ਰੋਜ਼ਾਨਾ ਐਕਸਰਸਾਈਜ਼ ਜ਼ਰੂਰ ਕਰੋ। ਹਫ਼ਤੇ ਵਿੱਚ ਘੱਟ ਤੋਂ ਘੱਟ ਪੰਜ ਦਿਨ ਅੱਧਾ ਘੰਟਾ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ ।

ਪੜ੍ਹੋ ਇਹ ਵੀ ਖ਼ਬਰ- ਸਾਵਧਾਨ! ਲੋੜ ਤੋਂ ਵੱਧ ਪਾਣੀ ਪੀਣ ਨਾਲ ‘ਕਿਡਨੀ ਫੇਲ੍ਹ’ ਸਣੇ ਸਰੀਰ ਨੂੰ ਹੋ ਸਕਦੇ ਹਨ ਇਹ ਵੱਡੇ ਨੁਕਸਾਨ

ਜੂਸ ਪੀਓ
ਥਾਇਰਾਇਡ ਦੀ ਸਮੱਸਿਆ ਵਿੱਚ ਚਾਹ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ। ਇਸ ਨਾਲ ਮੋਟਾਪਾ ਹੋਰ ਜ਼ਿਆਦਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਰੋਜ਼ਾਨਾ ਚੁਕੰਦਰ, ਅਨਾਨਾਸ ਅਤੇ ਸੇਬ ਦਾ ਬਣਿਆ ਜੂਸ ਪੀਓ। ਰੋਜ਼ਾਨਾ ਇਸ ਨੂੰ ਪੀਣ ਨਾਲ ਤੁਹਾਡਾ ਮੋਟਾਪਾ ਘੱਟ ਹੋ ਜਾਵੇਗਾ ਅਤੇ ਅਨਰਜੀ ਵੀ ਮਿਲੇਗੀ ।

ਥਾਇਰਾਇਡ ਲਈ ਅਸਰਦਾਰ ਘਰੇਲੂ ਨੁਸਖ਼ਾ

ਆਵਲਾ ਚੂਰਣ ਅਤੇ ਸ਼ਹਿਦ
ਥਾਇਰਾਇਡ ਦੀ ਸਮੱਸਿਆ ਲਈ ਆਮਲਾ ਚੂਰਣ ਅਤੇ ਸ਼ਹਿਦ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ। ਇਹ ਨੁਸਖਾ ਅੱਜ ਤਕ ਜਿੰਨੇ ਵੀ ਲੋਕਾਂ ਨੇ ਲਿਆ ਹੈ, ਉਨ੍ਹਾਂ ਨੂੰ ਬਹੁਤ ਵਧੀਆ ਨਤੀਜੇ ਮਿਲੇ ਹਨ। ਇਸ ਨੁਸਖ਼ੇ ਦਾ ਅਸਰ 15 ਦਿਨਾਂ ਵਿੱਚ ਤੁਹਾਨੂੰ ਮਹਿਸੂਸ ਹੋਣ ਲੱਗ ਜਾਵੇਗਾ ।

ਪੜ੍ਹੋ ਇਹ ਵੀ ਖ਼ਬਰ-  ਜਾਣੋ ਕਿਉਂ ‘ਮਾਈਗ੍ਰੇਨ’ ਦੀ ਸਮੱਸਿਆ ਤੋਂ ਪਰੇਸ਼ਾਨ ਹੁੰਦੇ ਨੇ ਲੋਕ, ਰਾਹਤ ਪਾਉਣ ਲਈ ਅਦਰਕ ਸਣੇ ਅਪਣਾਓ ਇਹ ਨੁਸਖ਼ੇ

ਨੁਸਖਾ ਬਣਾਉਣ ਅਤੇ ਲੈਣ ਦੀ ਵਿਧੀ
ਰੋਜ਼ਾਨਾ ਸਵੇਰੇ ਖਾਲੀ ਢਿੱਡ 1 ਚਮਚੇ ਸ਼ਹਿਦ ਵਿੱਚ 5-10 ਗ੍ਰਾਮ ਆਮਲਾ ਚੂਰਣ ਮਿਲਕਾ ਕੇ ਲਓ। ਇਸ ਨੁਸਖ਼ੇ ਨੂੰ ਰਾਤ ਦਾ ਖਾਣਾ ਖਾਣ ਤੋਂ ਦੋ ਘੰਟੇ ਬਾਅਦ ਸੌਂਦੇ ਸਮੇਂ ਲਓ, ਕਿਉਂਕਿ ਇਹ ਨੁਸਖ਼ਾ ਬਹੁਤ ਸੌਖਾ ਅਤੇ ਅਸਰਦਾਰ ਹੈ। ਇਸ ਨਾਲ ਥਾਇਰਾਇਡ ਅਤੇ ਮੋਟਾਪਾ ਬਹੁਤ ਜਲਦ ਕੰਟਰੋਲ ਹੋ ਜਾਵੇਗਾ ।

ਪੜ੍ਹੋ ਇਹ ਵੀ ਖ਼ਬਰ- Health Care: ਸ਼ੂਗਰ ਫ੍ਰੀ ਗੋਲੀਆਂ ਦਾ ਸੇਵਨ ਕਰਨ ਵਾਲੇ ਲੋਕ ਹੋ ਜਾਣ ਸਾਵਧਾਨ, ਕੈਂਸਰ ਸਣੇ ਹੋ ਸਕਦੇ ਨੇ ਇਹ ਰੋਗ

rajwinder kaur

This news is Content Editor rajwinder kaur