Health Tips: ਬਦਲਦੇ ਮੌਸਮ 'ਚ ਨਹੀਂ ਹੋਵੋਗੇ ਬੀਮਾਰ, ਖੁਰਾਕ 'ਚ ਸ਼ਾਮਲ ਕਰੋ 'ਹਰਬਲ ਟੀ' ਸਣੇ ਇਹ ਚੀਜ਼ਾਂ

Tuesday, Apr 04, 2023 - 01:38 PM (IST)

Health Tips: ਬਦਲਦੇ ਮੌਸਮ 'ਚ ਨਹੀਂ ਹੋਵੋਗੇ ਬੀਮਾਰ, ਖੁਰਾਕ 'ਚ ਸ਼ਾਮਲ ਕਰੋ 'ਹਰਬਲ ਟੀ' ਸਣੇ ਇਹ ਚੀਜ਼ਾਂ

ਨਵੀਂ ਦਿੱਲੀ- ਮੀਂਹ ਦਾ ਮੌਸਮ ਸੁਹਾਨਾ ਤਾਂ ਲੱਗਦਾ ਹੈ ਇਹ ਆਪਣੇ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਖਤਰਾ ਵੀ ਲਿਆਉਂਦਾ ਹੈ। ਬਰਸਾਤ 'ਚ ਫਲੂ, ਬੁਖਾਰ, ਟਾਈਫਾਈਡ ਅਤੇ ਡਾਈਰੀਆ ਵਰਗੀਆਂ ਸਮੱਸਿਆਵਾਂ ਨਾਲ ਲੋਕ ਪੀੜਤ ਰਹਿੰਦੇ ਹਨ। ਜੋ ਲੋਕ ਸ਼ੂਗਰ ਅਤੇ ਦਿਲ ਦੇ ਰੋਗੀ ਹਨ ਉਨ੍ਹਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ। ਇਸ ਲਈ ਜ਼ਰੂਰੀ ਹੈ ਕਿ ਮਰੀਜ਼ ਆਪਣੇ ਸਰੀਰ ਨੂੰ ਹਾਈਡ੍ਰੇਟ ਰੱਖਣ। ਬਦਲਦੇ ਮੌਸਮ 'ਚ ਖੁਦ ਨੂੰ ਬਚਾ ਕੇ ਰੱਖੋ ਨਹੀਂ ਤਾਂ ਜਲਦ ਬੀਮਾਰ ਹੋ ਸਕਦੇ ਹੋ। ਸਰੀਰ ਨੂੰ ਸਿਹਤਮੰਦ ਰੱਖਣ ਲਈ ਖਾਣ-ਪੀਣ ਦਾ ਖ਼ਾਸ ਧਿਆਨ ਰੱਖਣਾ ਹੁੰਦਾ ਹੈ। ਮੀਂਹ 'ਚ ਖੁਦ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ। 

PunjabKesari
ਹਰਬਲ ਟੀ
ਬਾਹਰ ਮੀਂਹ ਪੈ ਰਿਹਾ ਹੋਵੇ ਅਤੇ ਗਰਮਾ-ਗਰਮ ਚਾਹ ਅਤੇ ਪਕੌੜੇ ਮਿਲ ਜਾਣ ਤਾਂ ਗੱਲ ਬਣ ਜਾਵੇ। ਮੀਂਹ ਦੇ ਮੌਸਮ 'ਚ ਤੁਹਾਨੂੰ ਨਾਰਮਲ ਟੀ ਦੀ ਬਜਾਏ ਹਰਬਲ ਟੀ ਪੀਣੀ ਚਾਹੀਦੀ ਹੈ। ਦਰਅਸਲ ਮੀਂਹ ਦੇ ਮੌਸਮ 'ਚ ਕਈ ਤਰ੍ਹਾਂ ਦੇ ਇੰਫੈਕਸ਼ਨ ਹੋਣ ਦਾ ਖਤਰਾ ਹੁੰਦਾ ਹੈ। ਹਰਬਲ ਟੀ 'ਚ ਐਂਟੀ-ਬੈਕਟੀਰੀਅਲ ਤੱਤ ਪਾਏ ਜਾਂਦੇ ਹਨ ਜੋ ਇੰਨਫੈਕਸ਼ਨ ਹੋਣ ਦੇ ਖਤਰੇ ਨੂੰ ਘੱਟ ਕਰਦੇ ਹਨ।

ਇਹ ਵੀ ਪੜ੍ਹੋ- ਬਦਲ ਗਿਆ ਟਵਿੱਟਰ ਦਾ ਲੋਗੋ, ਹੁਣ 'ਨੀਲੀ ਚਿੜੀ' ਦੀ ਥਾਂ ਨਜ਼ਰ ਆਵੇਗਾ ਇਹ ਲੋਗੋ
ਗਰਮ ਪਾਣੀ
ਮੀਂਹ 'ਚ ਨਾਰਮਲ ਪਾਣੀ ਪੀਣ ਦੀ ਥਾਂ ਗਰਮ ਪਾਣੀ ਪੀਓ। ਉਂਝ ਗਰਮ ਪਾਣੀ ਪੀਣਾ ਹਰ ਮੌਸਮ 'ਚ ਫ਼ਾਇਦੇਮੰਦ ਹੁੰਦਾ ਹੈ ਪਰ ਬਾਰਿਸ਼ ਦੇ ਮੌਸਮ 'ਚ ਇਸ ਨੂੰ ਖ਼ਾਸ ਕਰਕੇ ਪੀਣਾ ਚਾਹੀਦਾ। ਬਰਸਾਤ 'ਚ ਨੱਕ ਵਗਣ ਦੀ ਸਮੱਸਿਆ ਹੋਣ ਲੱਗਦੀ ਹੈ। ਰਿਸਰਚ 'ਚ ਪਾਇਆ ਗਿਆ ਹੈ ਕਿ ਗਰਮ ਪਾਣੀ ਦਾ ਸੇਵਨ ਕਰਨ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਨਿਜ਼ਾਤ ਮਿਲ ਸਕਦੀ ਹੈ। 

PunjabKesari
ਸਪ੍ਰਾਊਟਸ
ਸਪ੍ਰਾਊਟਸ 'ਚ ਕਈ ਤਰ੍ਹਾਂ ਦੇ ਨਿਊਟ੍ਰੀਐਂਨਸ ਜਿਵੇਂ ਕਿ ਵਿਟਾਮਿਨ, ਮਿਨਰਲ, ਫਾਈਬਰ, ਵਿਟਾਮਿਨ ਸੀ, ਵਿਟਾਮਿਨ ਏ, ਪੋਟਾਸ਼ੀਅਮ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦਾ ਸੇਵਨ ਕਰਨ ਨਾਲ ਇਮਿਊਨ ਸਿਸਟਮ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਮਾੜੇ ਕੋਲੈਸਟਰਾਲ ਨੂੰ ਘੱਟ ਕਰਨ ਲਈ ਸਪ੍ਰਾਊਟਸ ਦਾ ਸੇਵਨ ਕਰਨਾ ਚੰਗਾ ਰਹਿੰਦਾ ਹੈ।

ਇਹ ਵੀ ਪੜ੍ਹੋ- ਮਲੇਸ਼ੀਆ ਤੋਂ ਹੁਣ ਰੁਪਏ 'ਚ ਵੀ ਵਪਾਰ ਕਰ ਸਕੇਗਾ ਭਾਰਤ
ਇਨ੍ਹਾਂ ਚੀਜ਼ਾਂ ਦੀ ਭੁੱਲ ਕੇ ਵੀ ਨਾ ਕਰੋ ਵਰਤੋਂ
ਮੀਂਹ ਦੇ ਮੌਸਮ 'ਚ ਤੁਹਾਨੂੰ ਠੰਡੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਖੰਘ ਅਤੇ ਬੁਖ਼ਾਰ ਹੋਣ ਦਾ ਖਤਰਾ ਵਧ ਜਾਂਦਾ ਹੈ। ਜਿੰਨਾ ਹੋ ਸਕੇ ਇਸ ਮੌਸਮ 'ਚ ਆਈਸਕ੍ਰੀਮ ਅਤੇ ਕੋਲਡ ਡਰਿੰਕ ਤੋਂ ਦੂਰ ਰਹੋ। ਇਸ ਤੋਂ ਇਲਾਵਾ ਅਲਕੋਹਲ ਅਤੇ ਜ਼ਿਆਦਾ ਮਸਾਲੇ ਵਾਲੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖੋ।

ਇਹ ਵੀ ਪੜ੍ਹੋ- ਕੱਚੇ ਤੇਲ ਦੇ ਉਤਪਾਦਨ ’ਚ ਰੋਜ਼ਾਨਾ ਹੋਵੇਗੀ 1.16 ਮਿਲੀਅਨ ਬੈਰਲ ਉਤਪਾਦਨ ਦੀ ਕਟੌਤੀ, ਭੜਕੇਗੀ ਮਹਿੰਗਾਈ ਦੀ ਅੱਗ

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News