Health Tips : ਸਰੀਰ ’ਚ ਪਾਣੀ ਦੀ ਘਾਟ ਹੋਣ ’ਤੇ ‘ਸਿਰ ਦਰਦ’ ਸਣੇ ਵਿਖਾਈ ਦਿੰਦੇ ਨੇ ਇਹ ਲੱਛਣ, ਇੰਝ ਪਾਓ ਰਾਹਤ

Friday, Jul 12, 2024 - 04:06 PM (IST)

Health Tips : ਸਰੀਰ ’ਚ ਪਾਣੀ ਦੀ ਘਾਟ ਹੋਣ ’ਤੇ ‘ਸਿਰ ਦਰਦ’ ਸਣੇ ਵਿਖਾਈ ਦਿੰਦੇ ਨੇ ਇਹ ਲੱਛਣ, ਇੰਝ ਪਾਓ ਰਾਹਤ

ਜਲੰਧਰ (ਬਿਊਰੋ) - ਸਰੀਰ ਲਈ ਪਾਣੀ ਦੀ ਪੂਰੀ ਮਾਤਰਾ ਹੋਣੀ ਬਹੁਤ ਜ਼ਰੂਰੀ ਹੈ। ਜਦੋਂ ਸਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ, ਤਾਂ ਸਾਡੇ ਸਰੀਰ ਵਿੱਚ ਕਈ ਲੱਛਣ ਦਿਖਾਈ ਦੇਣ ਲੱਗਦੇ ਹਨ। ਅਸੀਂ ਇਨ੍ਹਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਅਤੇ ਪਾਣੀ ਦੀ ਘਾਟ ਕਾਰਨ ਸਰੀਰ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਲਈ ਚਾਹੇ ਕੋਈ ਵੀ ਮੌਸਮ ਹੋਵੇ ਸਾਨੂੰ ਪੂਰੀ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ। ਪਾਣੀ ਸਾਡੀਆਂ ਅੱਖਾਂ ਅਤੇ ਜੋੜਾਂ ਨੂੰ ਨਮੀ ਦਿੰਦਾ ਹੈ ਅਤੇ ਚਮੜੀ ਨੂੰ ਤੰਦਰੁਸਤ ਰੱਖਦਾ ਹੈ। ਪਾਣੀ ਸਰੀਰ ਦੇ ਜ਼ਹਿਰਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਅਤੇ ਹਾਜ਼ਮੇ ਨੂੰ ਠੀਕ ਰੱਖਦਾ ਹੈ। ਅੱਜ ਅਸੀਂ ਤੁਹਾਨੂੰ ਪਾਣੀ ਦੀ ਘਾਟ ਕਾਰਨ ਵਿਖਾਈ ਦੇਣ ਵਾਲੇ ਲੱਛਣਾਂ ਬਾਰੇ ਦੱਸਾਂਗੇ... 
ਥਕਾਨ ਅਤੇ ਚਿੜਚਿੜਾਪਣ
ਥਕਾਨ ਅਤੇ ਚਿੜਚਿੜਾਪਨ ਸਰੀਰ ਵਿੱਚ ਪਾਣੀ ਦੀ ਘਾਟ ਦਾ ਲੱਛਣ ਹੋ ਸਕਦਾ ਹੈ, ਕਿਉਂਕਿ ਜਦੋਂ ਸਾਡੇ ਸਰੀਰ ਵਿੱਚ ਪਾਣੀ ਦੀ ਘਾਟ ਹੁੰਦੀ ਹੈ, ਤਾਂ ਖੂਨ ਗਾੜ੍ਹਾ ਹੋ ਜਾਂਦਾ ਹੈ। ਇਸ ਨਾਲ ਦਿਲ ਤਕ ਆਕਸੀਜਨ ਅਤੇ ਹੋਰ ਪੋਸ਼ਕ ਤੱਤ ਸਰੀਰ ਵਿੱਚ ਸਰਕੂਲੇਟ ਕਰਨ ਵਿੱਚ ਜ਼ਿਆਦਾ ਊਰਜਾ ਲੱਗਦੀ ਹੈ। ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਹੈ ਅਤੇ ਚਿੜਚਿੜਾਪਣ ਮਹਿਸੂਸ ਹੁੰਦਾ ਹੈ ।
ਸਿਰਦਰਦ ਅਤੇ ਚੱਕਰ ਆਉਣੇ
ਜੇਕਰ ਤੁਹਾਨੂੰ ਸਿਰਦਰਦ ਦੀ ਸਮੱਸਿਆ ਰਹਿੰਦੀ ਹੈ ਅਤੇ ਚੱਕਰ ਆਉਂਦੇ ਹਨ, ਤਾਂ ਇਹ ਵੀ ਡੀਹਾਈਡ੍ਰੇਸ਼ਨ ਦਾ ਸੰਕੇਤ ਹੋ ਸਕਦਾ ਹੈ। ਸਰੀਰ ਵਿੱਚ ਪਾਣੀ ਦੀ ਘਾਟ ਕਾਰਨ ਦਿਮਾਗ ਤੱਕ ਖੂਨ ਦਾ ਸੰਚਾਰ ਅਤੇ ਆਕਸੀਜਨ ਦੀ ਘਾਟ ਹੋ ਜਾਂਦੀ ਹੈ। ਇਸ ਲਈ ਸਿਰ ਦਰਦ ਅਤੇ ਚੱਕਰ ਆਉਣ ਤੇ ਖੂਬ ਸਾਰਾ ਪਾਣੀ ਪੀਓ। ਇਸ ਨਾਲ ਸਿਰਦਰਦ ਠੀਕ ਹੋ ਜਾਵੇਗਾ ।
ਕਬਜ਼ ਦੀ ਸਮੱਸਿਆ
ਕਬਜ਼ ਦੀ ਸਮੱਸਿਆ ਹੋਣ ’ਤੇ ਆਪਣੀ ਡਾਈਟ ਵਿੱਚ ਫਾਈਬਰ ਵਾਲੀਆਂ ਚੀਜ਼ਾਂ ਖਾਓ ਅਤੇ ਪੂਰਾ ਪਾਣੀ ਪੀਓ। ਕਬਜ਼ ਹੋਣਾ ਵੀ ਸਰੀਰ ਵਿੱਚ ਪਾਣੀ ਦੀ ਘਾਟ ਦਾ ਸੰਕੇਤ ਹੁੰਦਾ ਹੈ ।
ਕੋਲੈਸਟਰੋਲ ਦੀ ਸਮੱਸਿਆ
ਸਰੀਰ ਵਿੱਚ ਪਾਣੀ ਦੀ ਘਾਟ ਹੋਣ ’ਤੇ ਕੋਲੈਸਟ੍ਰੋਲ ਦਾ ਪ੍ਰੋਡਕਸ਼ਨ ਵੱਧਣ ਲੱਗ ਜਾਂਦਾ ਹੈ। ਇਸ ਨਾਲ ਸਰੀਰ ਵਿੱਚ ਕੋਲੈਸਟਰੋਲ ਦਾ ਸੰਤੁਲਨ ਵਿਗੜ ਜਾਂਦਾ ਹੈ ।
ਜੋੜਾਂ ਵਿੱਚ ਦਰਦ
ਸਾਡੀਆਂ ਹੱਡੀਆਂ ਨੂੰ ਇੱਕ ਦੂਜੇ ਤੋਂ ਰਗੜ ਖਾਣ ਤੋਂ ਬਚਾਉਣ ਲਈ ਸਰੀਰ ਵਿੱਚ ਪਾਣੀ ਦਾ ਪੂਰੀ ਮਾਤਰਾ ’ਚ ਹੋਣਾ ਬਹੁਤ ਜ਼ਰੂਰੀ ਹੈ। ਪਾਣੀ ਸਾਡੀ ਚੌਲਾਂ ਦੀ ਮੂਵਮੈਂਟ ਨੂੰ ਵਧਾਉਂਦਾ ਹੈ। ਜੇਕਰ ਸਰੀਰ ਵਿਚ ਪਾਣੀ ਦੀ ਘਾਟ ਹੋ ਜਾਵੇ, ਤਾਂ ਫਿਰ ਵੀ ਸਾਡੇ ਜੋੜਾਂ ਵਿੱਚ ਦਰਦ ਰਹਿਣਾ ਲਗਦਾ ਹੈ ।
ਪਿਸ਼ਾਬ ਦੀ ਇਨਫੈਕਸ਼ਨ
ਸਰੀਰ ਵਿੱਚ ਪਾਣੀ ਦੀ ਘਾਟ ਹੋਣ ’ਤੇ ਪਿਸ਼ਾਬ ਦੀ ਨਲੀ ਵਿੱਚ ਇਨਫੈਕਸ਼ਨ ਹੋ ਸਕਦੀ ਹੈ। ਇਸ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਪਾਣੀ ਪੂਰੀ ਮਾਤਰਾ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਪਾਣੀ ਦੀ ਘਾਟ ਹੋਣ ’ਤੇ ਸਾਡੀਆਂ ਕਿਡਨੀਆਂ ਅਤੇ ਬਲੈਂਡਰ ਵਿੱਚੋਂ ਬੈਕਟੀਰੀਆ ਅਤੇ ਵਿਸ਼ੈਲੇ ਤੱਤ ਸਰੀਰ ਤੋਂ ਬਾਹਰ ਨਹੀਂ ਨਿਕਲ ਪਾਉਂਦੇ ਅਤੇ ਇਨਫੈਕਸ਼ਨ ਹੋ ਜਾਂਦੀ ਹੈ ।
ਚਮੜੀ ਦਾ ਰੁੱਖਾ ਹੋਣਾ
ਸਰੀਰ ਵਿੱਚ ਪਾਣੀ ਦੀ ਘਾਟ ਹੋਣ ’ਤੇ ਚਮੜੀ ਰੁੱਖੀ ਹੋਣ ਲੱਗਦੀ ਹੈ। ਚੌਂਕੀ ਪਾਣੀ ਚਮੜੀ ਦੀ ਨਮੀ ਬਣਾ ਕੇ ਰੱਖਦਾ ਹੈ। ਇਸ ਲਈ ਡੀ-ਹਾਈਡਰੇਸ਼ਨ ਕਾਰਨ ਚਮੜੀ ਰੁੱਖੀ ਅਤੇ ਬੇਜਾਨ ਹੋਣ ਲੱਗਦੀ ਹੈ। 
ਉਮਰ ਤੋਂ ਪਹਿਲਾਂ ਬੁੱਢੇ ਹੋਣਾ
ਡੀਹਾਈਡ੍ਰੇਸ਼ਨ ਦੇ ਕਾਰਨ ਚਮੜੀ ਦਾ ਲਚੀਲਾਪਣ ਘੱਟ ਹੋ ਜਾਂਦਾ ਹੈ ਅਤੇ ਸਰੀਰ ਵਿੱਚ ਖੂਨ ਦਾ ਪ੍ਰਭਾਵ ਘਟਦਾ ਹੈ, ਜਿਸ ਕਾਰਨ ਚਮੜੀ ਦੇ ਸੈਲਸ ਨੂੰ ਠੀਕ ਤਰ੍ਹਾਂ ਨਿਊਟ੍ਰੀਐਂਟਸ ਨਹੀਂ ਮਿਲ ਪਾਉਂਦੇ। ਇਸ ਲਈ ਪਾਣੀ ਦੀ ਘਾਟ ਹੋਣ ’ਤੇ ਚਿਹਰੇ ’ਤੇ ਝੁਰੜੀਆਂ , ਰੇਖਾਵਾਂ ਅਤੇ ਚਮੜੀ ਦਾ ਢਿੱਲਾਪਣ ਹੋ ਜਾਂਦਾ ਹੈ, ਜਿਸ ਕਾਰਨ ਉਮਰ ਤੋਂ ਪਹਿਲਾਂ ਬੁੱਢੇ ਦਿਖਾਈ ਦੇਣ ਲੱਗਦੇ ਹਾਂ ।
ਮੂੰਹ ਵਿੱਚੋਂ ਬਦਬੂ ਆਉਣਾ
ਸਰੀਰ ਵਿੱਚ ਪਾਣੀ ਦੀ ਘਾਟ ਦਾ ਸਭ ਤੋਂ ਵੱਡਾ ਸੰਕੇਤ ਮੂੰਹ ਵਿਚੋਂ ਬਦਬੂ ਆਉਣਾ ਹੁੰਦਾ ਹੈ। ਡੀਹਾਈਡਰੇਸ਼ਨ ਕਾਰਨ ਮੂੰਹ ਵਿੱਚ ਲਾਰ ਘੱਟ ਬਣਨ ਲੱਗਦੀ ਹੈ। ਇਸ ਕਾਰਨ ਮੂੰਹ, ਦੰਦ ਅਤੇ ਜੀਭ ਤੇ ਬੈਕਟੀਰੀਆ ਵਧ ਜਾਂਦੇ ਹਨ ਅਤੇ ਮੂੰਹ ਵਿੱਚੋਂ ਗੰਦੀ ਬਦਬੂ ਆਉਣ ਲੱਗਦੀ ਹੈ ।
ਬੀਮਾਰ ਰਹਿਣਾ
ਜ਼ਿਆਦਾ ਸਮਾਂ ਬੀਮਾਰ ਰਹਿਣਾ ਵੀ ਸਰੀਰ ਵਿੱਚ ਪਾਣੀ ਦੀ ਘਾਟ ਦਾ ਸੰਕੇਤ ਹੋ ਸਕਦਾ ਹੈ। ਜਦੋਂ ਅਸੀਂ ਪਾਣੀ ਸਹੀ ਮਾਤਰਾ ਵਿੱਚ ਨਹੀਂ ਪੀਂਦੇ, ਤਾਂ ਸਾਡੇ ਸਰੀਰ ਦੇ ਵਿਸ਼ੈਲੇ ਤੱਤ ਬਾਹਰ ਨਹੀਂ ਨਿਕਲ ਪਾਉਂਦੇ। ਇਸ ਲਈ ਬੀਮਾਰ ਹੋਣ ਤੇ ਵੱਧ ਤੋਂ ਵੱਧ ਪਾਣੀ ਪੀਓ । ਇਸ ਨਾਲ ਬੀਮਾਰੀ ਜਲਦ ਠੀਕ ਹੋ ਜਾਂਦੀ ਹੈ।


author

Aarti dhillon

Content Editor

Related News