Health Tips: ਟਾਈਫਾਈਡ ਬੁਖ਼ਾਰ ਤੋਂ ਨਿਜ਼ਾਤ ਪਾਉਣ ਲਈ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ਇਹ ਚੀਜ਼ਾਂ

12/10/2020 12:43:37 PM

ਜਲੰਧਰ: ਸਾਲਮੋਨੇਲਾ ਬੈਕਟੀਰੀਆ ਦੇ ਸੰਪਰਕ 'ਚ ਆਉਣ ਨਾਲ ਵਿਅਕਤੀ ਟਾਈਫਾਈਡ ਬੁਖ਼ਾਰ ਦਾ ਸ਼ਿਕਾਰ ਹੋ ਜਾਂਦਾ ਹੈ। ਇਸ ਨਾਲ ਸਰੀਰ ਦਾ ਤਾਪਮਾਨ ਵਧ ਕੇ 102 ਡਿਗਰੀ ਤੱਕ ਪਹੁੰਚ ਜਾਂਦਾ ਹੈ। ਇਸ ਤੋਂ ਇਲਾਵਾ ਇਮਿਊਨਿਟੀ ਲੋਅ ਹੋਣ ਦੇ ਨਾਲ ਖ਼ੂਨ ਦੀ ਕਮੀ ਅਤੇ ਪਾਚਨ ਤੰਤਰ ਕਮਜ਼ੋਰ ਹੋਣ ਨਾਲ ਡਾਈਰੀਆ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹੇ 'ਚ ਸਮੇਂ ਰਹਿੰਦੇ ਇਸ ਦਾ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਮਾਹਿਰਾਂ ਮੁਤਾਬਕ ਜਲਦ ਰਿਕਵਰੀ ਲਈ ਖੁਰਾਕ 'ਚ ਕੁਝ ਖ਼ਾਸ ਚੀਜ਼ਾਂ ਸ਼ਾਮਲ ਕਰਨ ਦੀ ਲੋੜ ਹੁੰਦੀ ਹੈ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਦੇ ਬਾਰੇ 'ਚ...

ਇਹ ਵੀ ਪੜ੍ਹੋ:Health Tips: ਸਿਹਤ ਲਈ ਬੇਹੱਦ ਲਾਭਕਾਰੀ ਹੈ ਮੱਖਣ, ਖੁਰਾਕ 'ਚ ਜ਼ਰੂਰ ਕਰੋ ਸ਼ਾਮਲ

PunjabKesari
ਤਰਲ ਪਦਾਰਥ
ਇਸ ਸਮੇਂ ਮਰੀਜ਼ ਦੇ ਸਰੀਰ 'ਚ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ। ਅਜਿਹੇ 'ਚ ਉਸ ਨੂੰ ਸਮੇਂ-ਸਮੇਂ 'ਤੇ ਤਰਲ ਪਦਾਰਥ ਦਿੰਦੇ ਰਹਿਣਾ ਚਾਹੀਦਾ ਹੈ। ਨਹੀਂ ਤਾਂ ਡਾਈਰੀਆ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਅਜਿਹੇ 'ਚ ਇਸ ਤੋਂ ਬਚਣ ਲਈ 8-10 ਗਿਲਾਸ ਪਾਣੀ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਤਾਜ਼ੇ ਫਲਾਂ ਦਾ ਜੂਸ, ਸੂਪ ਜਾਂ ਨਾਰੀਅਲ ਪਾਣੀ ਦੀ ਵਰਤੋਂ ਕਰਨੀ ਵੀ ਫ਼ਾਇਦੇਮੰਦ ਰਹੇਗੀ। 

PunjabKesari
ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟਸ ਨਾਲ ਭਰਪੂਰ ਚੀਜ਼ਾਂ
ਇਨ੍ਹਾਂ ਹਾਲਾਤਾਂ 'ਚ ਕਮਜ਼ੋਰੀ ਆਉਣ ਦੇ ਨਾਲ ਭਾਰ ਘੱਟ ਹੋਣ ਦੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ 'ਚ ਇਸ ਤੋਂ ਬਚਣ ਲਈ ਖੁਰਾਕ 'ਚ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਨਾਲ ਭਰਪੂਰ ਨੂੰ ਖਾਣਾ ਫ਼ਾਇਦੇਮੰਦ ਹੁੰਦਾ ਹੈ ਪਰ ਇਸ ਗੱਲ ਦਾ ਖ਼ਾਸ ਖਿਆਲ ਰੱਖੋ ਕਿ ਇਸ 'ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਜੋ ਖਾਣੇ 'ਚ ਜਲਦੀ ਪਚ ਜਾਣ। ਅਜਿਹੇ 'ਚ ਉਬਲਿਆ ਆਲੂ, ਸ਼ਕਰਕੰਦੀ, ਚੌਲ ਆਦਿ ਦੀ ਵਰਤੋਂ ਕਰਨਾ ਸਹੀ ਰਹੇਗਾ। ਇਸ ਤੋਂ ਇਲਾਵਾ ਸਹੀ ਮਾਤਰਾ 'ਚ ਐਵੋਕਾਡੋ, ਡਰਾਈ ਫਰੂਟਸ, ਖਜੂਰ ਅਤੇ ਖੁਬਾਨੀ ਵੀ ਖਾ ਸਕਦੇ ਹੋ। 

ਇਹ ਵੀ ਪੜ੍ਹੋ:Health Tips:ਕੀ ਸਰਦੀਆਂ 'ਚ ਖਾਣਾ ਚਾਹੀਦੈ ਦਹੀਂ? ਜਾਣੋ ਇਸ ਦੇ ਫ਼ਾਇਦੇ-ਨੁਕਸਾਨ
ਮੁਨੱਕਾ
ਯੂਨਾਨੀ ਔਸ਼ਦੀ ਦੇ ਨਾਂ ਨਾਲ ਮਸ਼ਹੂਰ ਮੁਨੱਕਾ ਟਾਈਫਾਈਡ 'ਚ ਖਾਣਾ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਸ ਲਈ 4-5 ਮੁਨੱਕੇ ਤਵੇ 'ਤੇ ਥੋੜ੍ਹਾ ਭੁੰਨੋ ਫਿਰ ਇਸ 'ਚ ਸੇਂਧਾ ਲੂਣ ਲਗਾ ਕੇ ਖਾਓ। ਇਸ ਨਾਲ ਬੁਖਾਰ ਘੱਟ ਹੋਣ 'ਚ ਮਦਦ ਮਿਲਦੀ ਹੈ। 

PunjabKesari
ਡੇਅਰੀ ਪ੍ਰਾਡੈਕਟਸ
ਟਾਈਫਾਈਡ ਦੇ ਦੌਰਾਨ ਸਰੀਰ 'ਚ ਕਮਜ਼ੋਰੀ ਅਤੇ ਥਕਾਵਟ ਰਹਿੰਦੀ ਹੈ। ਅਜਿਹੇ 'ਚ ਇਸ ਨੂੰ ਦੂਰ ਕਰਨ ਲਈ ਡੇਅਰੀ ਪ੍ਰਾਡੈਕਟਸ ਦੀ ਵਰਤੋਂ ਕਰੋ। ਇਸ ਨਾਲ ਸਰੀਰ 'ਚ ਐਨਰਜ਼ੀ ਆਉਣ ਦੇ ਨਾਲ ਜਲਦੀ ਰਿਕਵਰੀ ਹੋਣ 'ਚ ਮਦਦ ਮਿਲਦੀ ਹੈ। ਇਸ 'ਚੋਂ ਦਹੀਂ ਜਾਂ ਲੱਸੀ ਦੀ ਵਰਤੋਂ ਕਰਨਾ ਫ਼ਾਇਦੇਮੰਦ ਰਹੇਗਾ।
ਹਾਈ ਕੈਲੋਰੀ ਫੂਡ
ਡਾਈਟ 'ਚ ਹਾਈ ਕੈਲੋਰੀ ਚੀਜ਼ਾਂ ਨੂੰ ਸ਼ਾਮਲ ਕਰੋ। ਇਸ ਨਾਲ ਸਰੀਰ 'ਚੋਂ ਕਮਜ਼ੋਰੀ ਦੂਰ ਹੋਣ ਦੇ ਨਾਲ ਸਹੀ ਭਾਰ ਦਿਵਾਉਣ ਅਤੇ ਖ਼ੂਨ ਦੀ ਕਮੀ ਪੂਰੀ ਹੋਣ 'ਚ ਮਦਦ ਮਿਲੇਗੀ। ਅਜਿਹੇ 'ਚ ਸ਼ਕਰਕੰਦ, ਕੇਲਾ, ਪਨੀਰ ਬਟਰ, ਚੌਲ, ਤਾਜ਼ੇ ਫਲ ਅਤੇ ਸਬਜ਼ੀਆਂ ਦੀ ਵਰਤੋਂ ਕਰਨੀ ਸਹੀ ਰਹੇਗੀ।


Aarti dhillon

Content Editor

Related News