Health Tips : ਭੁੱਲ ਕੇ ਨਹੀਂ ਸੌਣਾ ਚਾਹੀਦਾ ਭੁੱਖੇ ਢਿੱਡ, ਸਰੀਰ ਨੂੰ ਹੋ ਸਕਦੀਆਂ ਹਨ ਇਹ ਸਮੱਸਿਆਵਾਂ

08/05/2021 10:35:42 AM

ਨਵੀਂ ਦਿੱਲੀ: ਮੋਟਾਪੇ ਤੋਂ ਪਰੇਸ਼ਾਨ ਲੋਕ ਭਾਰ ਘੱਟ ਕਰਨ ਲਈ ਵੱਖ-ਵੱਖ ਉਪਾਅ ਅਪਣਾਉਂਦੇ ਹਨ। ਇਸ ’ਚ ਕੁਝ ਲੋਕ ਖਾਲੀ ਢਿੱਡ ਸੌਣਾ ਸਹੀ ਸਮਝਦੇ ਹਨ। ਪਰ ਮਾਹਿਰਾਂ ਮੁਤਾਬਕ ਰਾਤ ਨੂੰ ਬਿਨ੍ਹਾਂ ਕੁਝ ਖਾਣ ਤੋਂ ਸੌਣ ਨਾਲ ਸਰੀਰ ਦੇ ਕਈ ਸਮੱਸਿਆਵਾਂ ਅਤੇ ਬਿਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਰਹਿੰਦਾ ਹੈ। ਚੱਲੋ ਅੱਜ ਅਸੀਂ ਤੁਹਾਨੂੰ ਖਾਲੀ ਢਿੱਡ ਸੌਣ ਦੇ ਨੁਕਸਾਨ ਦੱਸਦੇ ਹਾਂ। 
ਨੀਂਦ ਨਾ ਆਉਣ ਦੀ ਪਰੇਸ਼ਾਨੀ
ਖਾਲੀ ਢਿੱਡ ਸੌਣ ਨਾਲ ਨੀਂਦ ਨਾ ਆਉਣ ਦੇ ਪਰੇਸ਼ਾਨੀ ਝੱਲਣੀ ਪੈਂਦੀ ਹੈ। ਅਸਲ ’ਚ ਰਾਤ ਨੂੰ ਭੁੱਖੇ ਢਿੱਡ ਸੌਣ ਨਾਲ ਦਿਮਾਗ ਖਾਣੇ ਦੇ ਪ੍ਰਤੀ ਸਰੀਰ ਨੂੰ ਸੁਚੇਤ ਕਰਨ ਲੱਗਦਾ ਹੈ। ਇਸ ਦੇ ਕਾਰਨ ਵਾਰ-ਵਾਰ ਭੁੱਖ ਦਾ ਅਹਿਸਾਸ ਹੁੰਦਾ ਹੈ। ਅਜਿਹੇ ’ਚ ਨੀਂਦ ਨਾ ਆਉਣ ਦੀ ਪਰੇਸ਼ਾਨੀ ਹੁੰਦੀ ਹੈ। ਹੌਲੀ-ਹੌਲੀ ਇਹ ਆਦਤ ਬਣਨ ’ਤੇ ਵਿਅਕਤੀ ਅਨਿੰਦਰਾ ਦਾ ਸ਼ਿਕਾਰ ਹੋ ਜਾਂਦਾ ਹੈ। 


ਮੈਟਾਬੋਲੀਜ਼ਮ ’ਤੇ ਬੁਰਾ ਅਸਰ
ਰਾਤ ਭਰ ਕਈ ਘੰਟਿਆਂ ਤੱਕ ਭੁੱਖੇ ਰਹਿਣ ਨਾਲ ਮੈਟਾਬੋਲੀਜ਼ਮ ’ਤੇ ਬੁਰਾ ਅਸਰ ਪੈਂਦਾ ਹੈ। ਇਸ ਨਾਲ ਸਰੀਰ ’ਚ ਇੰਸੁਲਿਨ ਪੱਧਰ ’ਚ ਗੜਬੜੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਕੋਲੈਸਟਰਾਲ, ਥਾਇਰਡ ਲੈਵਲ ਅਤੇ ਹਾਰਮੋਨ ’ਚ ਗੜਬੜੀ ਹੋ ਸਕਦੀ ਹੈ। ਇਸ ਦੇ ਕਾਰਨ ਸਰੀਰ ਜਲਦੀ ਹੀ ਬਿਮਾਰੀਆਂ ਦੀ ਚਪੇਟ ’ਚ ਆ ਸਕਦਾ ਹੈ। 
ਮਾਸਪੇਸ਼ੀਆਂ ’ਚ ਕਮਜ਼ੋਰੀ 
ਮਾਹਿਰਾਂ ਮੁਤਾਬਕ ਖਾਲੀ ਢਿੱਡ ਸੌਣ ਨਾਲ ਮਾਸਪੇਸ਼ੀਆਂ ’ਚ ਕਮਜ਼ੋਰੀ ਹੋ ਸਕਦੀ ਹੈ। ਅਸਲ ’ਚ ਕਈ ਘੰਟਿਆਂ ਤੱਕ ਭੁੱਖੇ ਰਹਿਣ ਨਾਲ ਪ੍ਰੋਟੀਨ ਅਤੇ ਅਮੀਨੋ ਐਸਿਡ ਦੀ ਕਾਰਜ ਸਮਰੱਥਾ ’ਤੇ ਡੂੰਘਾ ਅਸਰ ਪੈਂਦਾ ਹੈ। ਇਸ ਕਾਰਨ ਮਾਸਪੇਸ਼ੀਆਂ ’ਚ ਕਮਜ਼ੋਰੀ ਹੋਣ ਲੱਗਦੀ ਹੈ। 
ਐਨਰਜੀ ਲੈਵਲ ਘੱਟ ਹੋਣ ਦਾ ਖ਼ਤਰਾ
ਮਾਹਿਰਾਂ ਮੁਤਾਬਕ ਰਾਤ ਨੂੰ ਭੁੱਖੇ ਸੌਣ ਨਾਲ ਸਰੀਰ ਦਾ ਐਨਰਜੀ ਲੈਵਲ ਘੱਟ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਦੇ ਕਾਰਨ ਦਿਨ ਭਰ ਕਮਜ਼ੋਰੀ, ਥਕਾਵਟ ਅਤੇ ਸੁਸਤੀ ਮਹਿਸੂਸ ਹੋ ਸਕਦੀ ਹੈ। ਅਜਿਹੇ ’ਚ ਦਿਨ ਭਰ ਕੰਮ ਕਰਨ ਦੀ ਕਾਰਜ ਸਮਰੱਥਾ ਵੀ ਘੱਟ ਹੋਣ ਲੱਗਦੀ ਹੈ। 


ਨੇਚਰ ’ਤੇ ਬਦਲਾਅ
ਮਾਹਿਰਾਂ ਮੁਤਾਬਕ ਰਾਤ ਨੂੰ ਖਾਲੀ ਢਿੱਡ ਸੌਣ ਨਾਲ ਮੂਡ ਸਵਿੰਗ ਹੋਣ ਦੀ ਪਰੇਸ਼ਾਨੀ ਹੋ ਸਕਦੀ ਹੈ। ਇਸ ਦੇ ਕਾਰਨ ਸੁਭਾਅ ’ਚ ਗੁੱਸਾ ਅਤੇ ਚਿੜਚਿੜਾਪਨ ਵਧ ਸਕਦਾ ਹੈ। ਅਜਿਹੇ ’ਚ ਵਿਅਕਤੀ ਦੀ ਹਰ ਸਮੇਂ ਜਾਂ ਇੰਝ ਕਹੋ ਕਿ ਛੋਟੀ-ਛੋਟੀ ਗੱਲ ’ਤੇ ਗੁੱਸਾ ਕਰਨ ਲੱਗਦਾ ਹੈ। 
ਅਜਿਹੇ ’ਚ ਇਨ੍ਹਾਂ ਸਭ ਸਮੱਸਿਆਵਾਂ ਤੋਂ ਬਚਣ ਲਈ ਸੌਣ ਤੋਂ ਪਹਿਲਾਂ ਕੁਝ ਹਲਕਾ-ਫੁਲਕਾ ਜ਼ਰੂਰ ਖਾਓ। ਤਾਂ ਜੋ ਤੁਹਾਡਾ ਭਾਰ ਕੰਟਰੋਲ ਰਹਿਣ ਦੇ ਨਾਲ-ਨਾਲ ਬਿਮਾਰੀਆਂ ਤੋਂ ਬਚਾਅ ਰਹੇ।

Aarti dhillon

This news is Content Editor Aarti dhillon